s
  1. ਸੇਹਤ ਅਤੇ ਜੀਵਨ ਸ਼ੈਲੀ

ਗਰਮੀਆਂ 'ਚ ਸਿਹਤਮੰਦ ਰਹਿਣ ਲਈ ਡਾਈਟ 'ਚ ਸ਼ਾਮਲ ਕਰੋ ਇਹ 5 ਫੂਡਜ਼!

ਗੁਰਪ੍ਰੀਤ ਕੌਰ
ਗੁਰਪ੍ਰੀਤ ਕੌਰ
ਸਿਹਤਮੰਦ ਰਹਿਣ ਲਈ ਖਾਓ ਇਹ ਫੂਡਜ਼

ਸਿਹਤਮੰਦ ਰਹਿਣ ਲਈ ਖਾਓ ਇਹ ਫੂਡਜ਼

ਅੱਜ ਅੱਸੀ ਤੁਹਾਨੂੰ ਕੁਝ ਅਜਿਹੇ ਭੋਜਨ ਬਾਰੇ ਦੱਸਣ ਜਾ ਰਹੇ ਹਾਂ, ਜਿਸਨੂੰ ਤੁਸੀ ਆਪਣੇ ਡਾਈਟ ਵਿੱਚ ਸ਼ਾਮਲ ਕਰ ਕੇ ਖੁਦ ਨੂੰ ਤੰਦਰੁਸਤ ਅਤੇ ਸਿਹਤਮੰਦ ਰੱਖ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ 5 ਪੌਸ਼ਟਿਕ ਫੂਡਜ਼ ਬਾਰੇ...

ਇਹ ਤਾਂ ਸਭ ਜਾਣਦੇ ਹਨ ਕਿ ਗਰਮੀਆਂ ਦਾ ਮੌਸਮ ਸਾਡੇ ਸਰੀਰ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਅਸੀਂ ਊਰਜਾ ਦੇ ਪੱਧਰਾਂ, ਮੈਟਾਬੋਲਿਜ਼ਮ ਅਤੇ ਇੱਥੋਂ ਤੱਕ ਕਿ ਭੋਜਨ ਦੀਆਂ ਤਰਜੀਹਾਂ ਵਿੱਚ ਤਬਦੀਲੀਆਂ ਦਾ ਅਨੁਭਵ ਕਰਦੇ ਹਾਂ। ਭਰ ਗਰਮੀ ਦੌਰਾਨ ਅਕਸਰ ਅਸੀਂ ਡਾਈਟ ਘੱਟ ਕਰ ਦਿੰਦੇ ਹਾਂ। ਕਿਉਂਕਿ ਗਰਮੀਆਂ ਦੇ ਮੌਸਮ 'ਚ ਸਾਨੂੰ ਭੁੱਖ ਘੱਟ ਲੱਗਦੀ ਹੈ, ਜਿਸ ਕਾਰਨ ਸਾਡੇ ਸਰੀਰ 'ਚ ਕਮਜ਼ੋਰੀ ਹੁੰਦੀ ਹੈ ਅਤੇ ਇਸ ਦੇ ਨਾਲ ਹੀ ਸਰੀਰ ਦੇ ਅੰਦਰ ਕਈ ਪੋਸ਼ਕ ਤੱਤਾਂ ਦੀ ਕਮੀ ਹੋ ਜਾਂਦੀ ਹੈ। ਅਜਿਹੇ 'ਚ ਸਾਨੂੰ ਆਪਣੀ ਰੋਜ਼ਾਨਾ ਦੀ ਖੁਰਾਕ 'ਚ ਕੁਝ ਖਾਸ ਭੋਜਨ ਸ਼ਾਮਲ ਕਰਨਾ ਚਾਹੀਦਾ ਹੈ, ਜਿਸ ਨਾਲ ਸਾਡੇ ਸਰੀਰ ਨੂੰ ਊਰਜਾ ਮਿਲਦੀ ਰਹੇ ਅਤੇ ਅਸੀਂ ਹਮੇਸ਼ਾ ਸਿਹਤਮੰਦ ਰਹੀਏ।

ਸਿਹਤਮੰਦ ਰਹਿਣ ਲਈ ਖਾਓ ਇਹ ਫੂਡਜ਼

1. ਦਲੀਆ

ਦਲੀਆ ਨਾ ਸਿਰਫ ਸੁਵਿਧਾਜਨਕ ਨਾਸ਼ਤਾ ਹੈ, ਸਗੋਂ ਇਹ ਪੌਸ਼ਟਿਕ ਤੱਤਾਂ ਨਾਲ ਵੀ ਭਰਭੂਰ ਹੈ। ਇਸ ਦਾ ਸੇਵਨ ਗਰਮੀ ਦੇ ਮੌਸਮ ਵਿੱਚ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ। ਓਟਮੀਲ ਵਿੱਚ ਜ਼ਿੰਕ ਦੀ ਮਾਤਰਾ ਵਧੇਰੇ ਹੁੰਦੀ ਹੈ, ਜੋ ਸਹੀ ਇਮਿਊਨ ਫੰਕਸ਼ਨ ਅਤੇ ਘੁਲਣਸ਼ੀਲ ਫਾਈਬਰ ਲਈ ਮਹੱਤਵਪੂਰਨ ਹੈ। ਇਸ ਦਾ ਸੇਵਨ ਕਰਨ ਨਾਲ ਦਿਲ ਸਿਹਤਮੰਦ ਰਹਿੰਦਾ ਹੈ ਅਤੇ ਨਾਲ ਹੀ ਪਾਚਨ ਤੰਤਰ ਵੀ ਮਜ਼ਬੂਤ ਹੁੰਦਾ ਹੈ।

2. ਜੜਾਂ ਵਾਲਿਆਂ ਸਬਜ਼ੀਆਂ

ਜੇਕਰ ਤੁਸੀਂ ਗਰਮੀਆਂ ਦੇ ਮੌਸਮ ਵਿੱਚ ਜੜ੍ਹ ਵਾਲਿਆਂ ਸਬਜ਼ੀਆਂ ਦਾ ਸੇਵਨ ਕਰਦੇ ਹੋ, ਤਾਂ ਤੁਹਾਨੂੰ ਇਸ ਤੋਂ ਕਈ ਸਿਹਤ ਪੱਖੀ ਲਾਭ ਹੁੰਦੇ ਹਨ। ਦੱਸ ਦਈਏ ਕਿ ਚੁਕੰਦਰ, ਗਾਜਰ ਅਤੇ ਸ਼ਲਗਮ ਜਹੀਆਂ ਜੜ੍ਹ ਵਾਲਿਆਂ ਸਬਜ਼ੀਆਂ ਦਾ ਤੁਸੀ ਸੇਵਨ ਕਰ ਕੇ ਤੰਦਰੁਸਤ ਰਹਿ ਸਕਦੇ ਹੋ।

3. ਸਲਾਦ

ਗਰਮੀਆਂ ਦੇ ਮੌਸਮ ਵਿੱਚ ਸਾਨੂੰ ਆਪਣੀ ਖੁਰਾਕ ਵਿੱਚ ਹਲਕਾ ਭੋਜਨ ਸ਼ਾਮਲ ਕਰਨਾ ਚਾਹੀਦਾ ਹੈ। ਇਸ ਦੇ ਲਈ ਤੁਹਾਨੂੰ ਦਿਨ 'ਚ ਇਕ ਵਾਰ ਸਲਾਦ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।

4. ਸਪਰਾਉਟ ਵਾਲਾ ਭੋਜਨ

ਗਰਮੀਆਂ ਦੇ ਮੌਸਮ 'ਚ ਤੁਸੀਂ ਜਿੰਨਾ ਜ਼ਿਆਦਾ ਫਾਈਬਰ ਦਾ ਸੇਵਨ ਕਰੋਗੇ, ਇਹ ਤੁਹਾਡੀ ਸਿਹਤ ਲਈ ਓਨਾ ਹੀ ਜ਼ਿਆਦਾ ਫਾਇਦੇਮੰਦ ਹੋਵੇਗਾ। ਖਾਣੇ 'ਚ ਸਲਾਦ ਦੇ ਨਾਲ-ਨਾਲ ਤੁਹਾਨੂੰ ਆਪਣੀ ਡਾਈਟ 'ਚ ਸਪਰਾਉਟ ਵੀ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਸ ਨਾਲ ਤੁਹਾਡੇ ਸਰੀਰ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੋਣ ਦੇ ਨਾਲ-ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲੇਗਾ।

ਇਹ ਵੀ ਪੜ੍ਹੋ ਸਿਹਤਮੰਦ ਭੋਜਨ ਲਈ ਆਪਣੀ ਪਲੇਟ ਵਿੱਚ ਇਨ੍ਹਾਂ ਚੀਜ਼ਾਂ ਨੂੰ ਜ਼ਰੂਰ ਸ਼ਾਮਲ ਕਰੋ!

5. ਟੂਨਾ ਮੱਛੀ

ਸ਼ਾਇਦ ਹੀ ਕਿਸੇ ਨੇ ਟੂਨਾ ਮੱਛੀ ਬਾਰੇ ਸੁਣਿਆ ਹੋਵੇ। ਦੱਸ ਦਈਏ ਕਿ ਇਹ ਮੱਛੀ ਦੀ ਇੱਕ ਵਧੀਆ ਕਿਸਮ ਹੈ। ਇਸ ਵਿੱਚ ਵਿਟਾਮਿਨ ਡੀ ਦੇ ਚੰਗੇ ਸਰੋਤ ਹੁੰਦੇ ਹਨ, ਜੋ ਤੁਹਾਡੀਆਂ ਹੱਡੀਆਂ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।

Disclaimer: ਲੇਖ ਵਿੱਚ ਦੱਸੀ ਗਈ ਸਲਾਹ ਅਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ ਲਈ ਹਨ ਅਤੇ ਇਹਨਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।

Summary in English: Include these 5 foods in your diet to stay healthy in summer!

Like this article?

Hey! I am ਗੁਰਪ੍ਰੀਤ ਕੌਰ . Did you liked this article and have suggestions to improve this article? Mail me your suggestions and feedback.

Top Stories

More Stories

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters
Krishi Jagran Punjabi Magazine subscription