ਜੇਕਰ ਤੁੱਸੀ ਸ਼ੂਗਰ ਦੀ ਬੀਮਾਰੀ ਨਾਲ ਪੀੜਤ ਹੋ, ਤਾਂ ਅੱਜ ਅੱਸੀ ਤੁਹਾਡੇ ਲਈ ਕੁੱਝ ਖਾਸ ਡਰਿੰਕਸ ਲੈ ਕੇ ਆਏ ਹਾਂ। ਇਨ੍ਹਾਂ ਡਰਿੰਕਸ ਨੂੰ ਤੁੱਸੀ ਆਪਣੀ ਖ਼ੁਰਾਕ ਵਿੱਚ ਸ਼ਾਮਿਲ ਕਰੋ ਅਤੇ ਸਿਹਤਮੰਦ ਰਹੋ।
ਡਾਇਬੀਟੀਜ਼ ਸਾਰੀ ਉਮਰ ਰਹਿਣ ਵਾਲਾ ਰੋਗ ਹੈ। ਅਜਿਹੀ ਸਥਿਤੀ ਵਿੱਚ ਸ਼ੁਗਰ ਦਾ ਮਰੀਜ਼ ਖਾਣ-ਪੀਣ ਵੱਲ ਵਾਧੂ ਧਿਆਨ ਦਿੰਦਾ ਹੈ। ਮਰੀਜ਼ ਨੂੰ ਕੁੱਝ ਵੀ ਖਾਣ ਤੋਂ ਪਹਿਲਾਂ 10 ਵਾਰ ਸੋਚਣਾ ਪਹਿੰਦਾ ਹੈ, ਕਿਉਂਕਿ ਥੋੜ੍ਹੀ ਜਿਹੀ ਲਾਪਰਵਾਹੀ ਮਰੀਜ਼ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਸ਼ੂਗਰ ਅੱਜ ਦੇ ਸਮੇਂ ਵਿੱਚ ਇੱਕ ਗੰਭੀਰ ਸਮੱਸਿਆ ਬਣ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਸ਼ੂਗਰ ਦਾ ਪੂਰੀ ਤਰ੍ਹਾਂ ਇਲਾਜ ਸੰਭਵ ਨਹੀਂ ਹੈ, ਪਰ ਇਸ ਨੂੰ ਨਿਯੰਤਰਨ ਵਿੱਚ ਰੱਖਿਆ ਜਾ ਸਕਦਾ ਹੈ। ਇਸ ਦੇ ਲਈ, ਸਰੀਰ ਵਿੱਚ ਬਲੱਡ ਸ਼ੂਗਰ ਦੇ ਪੱਧਰ ਨੂੰ ਨਿਯੰਤਰਨ ਵਿੱਚ ਰੱਖਣਾ ਬੇਹੱਦ ਜ਼ਰੂਰੀ ਹੈ।
ਸ਼ੂਗਰ ਰੋਗੀਆਂ ਨੂੰ ਆਪਣੇ ਖਾਣ-ਪੀਣ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੈ। ਦੱਸ ਦਈਏ ਕਿ ਰੋਗੀਆਂ ਦੀ ਇੱਕ ਖ਼ਾਸ ਖ਼ੁਰਾਕ ਹੁੰਦੀ ਹੈ, ਜਿਸ ਵਿੱਚ ਲਾਪਰਵਾਹੀ ਉਨ੍ਹਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਸਕਦੀ ਹੈ। ਡਾਕਟਰਾਂ ਅਨੁਸਾਰ ਸ਼ੂਗਰ ਰੋਗ ਜੈਨੇਟਿਕਸ, ਬੁਢਾਪੇ ਜਾਂ ਮੋਟਾਪੇ ਕਾਰਨ ਜਾਂ ਤਣਾਅ ਦੇ ਕਾਰਨ ਹੋ ਸਕਦਾ ਹੈ।
ਸ਼ੂਗਰ ਤੋਂ ਪੀੜਤ ਲੋਕਾਂ ਨੂੰ ਦਿਲ ਦਾ ਦੌਰਾ ਪੈਣ ਦਾ ਬਹੁਤ ਜ਼ਿਆਦਾ ਖ਼ਦਸ਼ਾ ਹੁੰਦਾ ਹੈ। ਇਸ ਦੇ ਨਾਲ, ਸ਼ੂਗਰ ਕਿਡਨੀ ਅਤੇ ਯੂਰੀਨ ਦੀਆਂ ਸਮੱਸਿਆਵਾਂ ਵੀ ਪੈਦਾ ਕਰ ਸਕਦੀ ਹੈ। ਤੁਹਾਨੂੰ ਦੱਸ ਦਈਏ ਕਿ ਸ਼ੂਗਰ ਦੇ ਪੱਧਰ ਨੂੰ ਨਿਯੰਤਰਿਤ ਰੱਖਣ ਲਈ, ਸ਼ੂਗਰ ਰੋਗੀਆਂ ਨੂੰ ਆਪਣੀ ਖ਼ੁਰਾਕ ਵਿੱਚ ਫਲ, ਹਰੀਆਂ ਸਬਜ਼ੀਆਂ ਅਤੇ ਅਨਾਜ ਸ਼ਾਮਲ ਕਰਨੇ ਚਾਹੀਦੇ ਹਨ। ਅੱਜ ਅੱਸੀ ਤੁਹਾਨੂੰ ਕੁੱਝ ਅਜਿਹੇ ਖ਼ਾਸ ਡਰਿੰਕਸ ਬਾਰੇ ਦੱਸਣ ਜਾ ਰਹੇ ਹਾਂ, ਜਿਸ ਦਾ ਸੇਵਨ ਕਰਕੇ ਸਰੀਰ ਵਿੱਚ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਵਿੱਚ ਰੱਖਿਆ ਜਾ ਸਕਦਾ ਹੈ।
ਸ਼ੁਗਰ ਮਰੀਜਾਂ ਲਈ ਸਿਹਤਮੰਦ ਡਰਿੰਕਸ
ਗਰੀਨ ਟੀ : ਗਰੀਨ ਟੀ ਐਂਟੀ ਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ ਅਤੇ ਇਹ ਸ਼ੂਗਰ ਰੋਗੀਆਂ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਇਸ ਵਿੱਚ ਕਾਰਬੋਹਾਈਡਰੇਟ ਅਤੇ ਕੈਲੋਰੀ ਵੀ ਬਹੁਤ ਘੱਟ ਹੁੰਦੀ ਹੈ। ਇਹ ਦਿਲ ਦੇ ਨਾਲ-ਨਾਲ ਟਾਈਪ 2 ਸ਼ੂਗਰ ਲਈ ਵੀ ਬਹੁਤ ਫ਼ਾਇਦੇਮੰਦ ਹੈ। ਇਹ ਸਰੀਰ ਵਿੱਚ ਬਲੱਡ ਸ਼ੂਗਰ ਦੇ ਪੱਧਰ ਨੂੰ ਕਾਬੂ ਵਿੱਚ ਰੱਖਦਾ ਹੈ।
ਕਰੇਲੇ ਦਾ ਜੂਸ : ਸ਼ੂਗਰ ਦੇ ਰੋਗੀਆਂ ਲਈ ਕਰੇਲੇ ਦਾ ਜੂਸ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਹ ਯੂਰੀਨ ਤੇ ਖ਼ੂਨ ਵਿੱਚ ਸ਼ੂਗਰ ਨੂੰ ਕੰਟਰੋਲ ਕਰਦਾ ਹੈ। ਕਰੇਲੇ ਦਾ ਜੂਸ ਨਾ ਸਿਰਫ਼ ਗਲੂਕੋਜ਼ ਦੀ ਮਾਤਰਾ 'ਤੇ ਕੰਟਰੋਲ ਰੱਖਦਾ ਹੈ, ਸਗੋਂ ਪੇਟ ਦੀਆਂ ਕਈ ਬਿਮਾਰੀਆਂ ਤੋਂ ਵੀ ਛੁਟਕਾਰਾ ਦਿੰਦਾ ਹੈ।
ਨਾਰੀਅਲ ਪਾਣੀ : ਨਾਰੀਅਲ ਪਾਣੀ ਵਿੱਚ ਵਿਟਾਮਿਨ, ਖਣਿਜ ਤੇ ਅਮੀਨੋ ਐਸਿਡ ਵਰਗੇ ਪੌਸ਼ਟਿਕ ਤੱਤ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ, ਵਿਟਾਮਿਨ ਸੀ, ਸੋਡੀਅਮ ਤੇ ਮੈਗਨੀਜ ਵਰਗੇ ਖਣਿਜ ਤੱਤ ਵੀ ਨਾਰੀਅਲ ਵਿੱਚ ਪਾਏ ਜਾਂਦੇ ਹਨ। ਨਾਰੀਅਲ ਪਾਣੀ ਬਲੱਡ ਸ਼ੂਗਰ ਦੇ ਪੱਧਰ ਨੂੰ ਨਿਯੰਤਰਨ ਵਿੱਚ ਰੱਖਦਾ ਹੈ ਅਤੇ ਸ਼ੂਗਰ ਰੋਗੀਆਂ ਲਈ ਇੱਕ ਵਧੀਆ ਸਿਹਤਮੰਦ ਡਰਿੰਕ ਸਾਬਤ ਹੋ ਸਕਦਾ ਹੈ।
ਖੀਰੇ ਦਾ ਜੂਸ : ਖੀਰੇ ਦਾ ਜੂਸ ਸ਼ੂਗਰ ਰੋਗੀਆਂ ਲਈ ਇੱਕ ਚੰਗਾ ਹੈਲਥ ਡਰਿੰਕ ਹੈ। ਖੀਰੇ ਵਿੱਚ ਕੈਲਸ਼ੀਅਮ, ਆਇਰਨ, ਫਾਸਫੋਰਸ, ਵਿਟਾਮਿਨ ਏ, ਬੀ 1, ਵਿਟਾਮਿਨ ਸੀ ਅਤੇ ਅਮੀਨੋ ਐਸਿਡ ਦੀ ਮਾਤਰਾ ਹੁੰਦੀ ਹੈ। ਖੀਰੇ ਦਾ ਜੂਸ ਸਰੀਰ ਵਿੱਚ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਵਿੱਚ ਰੱਖਦਾ ਹੈ। ਇਸ ਦੇ ਨਾਲ ਹੀ ਖੀਰਾ ਗਰਮੀ, ਇਨਫੈਕਸ਼ਨ, ਸੋਜਸ਼ ਅਤੇ ਗਠੀਏ ਨੂੰ ਘਟਾਉਣ ਵਿੱਚ ਵੀ ਲਾਭਕਾਰੀ ਹੈ। ਖੀਰੇ ਖਾਣ ਨਾਲ ਸਰੀਰ ਵਿੱਚ ਪਾਣੀ ਦੀ ਕਮੀ ਦੂਰ ਹੋ ਜਾਂਦੀ ਹੈ ਅਤੇ ਇਹ ਸਰੀਰ ਨੂੰ ਠੰਢਾ ਰਹਿੰਦਾ ਹੈ।
ਕੈਮੋਮਾਈਲ ਚਾਹ : ਕੈਮੋਮਾਈਲ ਚਾਹ ਐਂਟੀ ਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ। ਇਸ ਵਿੱਚ ਕੈਲੋਰੀ ਬਹੁਤ ਘੱਟ ਹੁੰਦੀ ਹੈ। ਇਹ ਸ਼ੂਗਰ ਮਰੀਜਾਂ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਕੈਮੋਮਾਈਲ ਚਾਹ ਟਾਈਪ 2 ਸ਼ੂਗਰ ਰੋਗ ਵਿੱਚ ਗਲਾਈਸੈਮਿਕ ਨੂੰ ਨਿਯੰਤਰਿਤ ਕਰਨ ਵਿੱਚ ਮਦਦਗਾਰ ਹੁੰਦੀ ਹੈ। ਇਸ ਦਾ ਨਿਯਮਤ ਸੇਵਨ ਬਲੱਡ ਸ਼ੂਗਰ ਦੇ ਪੱਧਰ ਨੂੰ ਕਾਬੂ ਵਿੱਚ ਰੱਖਦਾ ਹੈ। ਇਸ ਤੋਂ ਇਲਾਵਾ ਇਹ ਕਿਡਨੀ ਨੂੰ ਤੰਦਰੁਸਤ ਅਤੇ ਅੱਖਾਂ ਨੂੰ ਸਿਹਤਮੰਦ ਰੱਖਦੀ ਹੈ।
ਇਹ ਵੀ ਪੜ੍ਹੋ : ਕੈਂਸਰ ਸਮੇਤ ਕਈ ਬੀਮਾਰੀਆਂ ਦਾ ਇਲਾਜ ਕਰਦੈ ਅਨਾਨਾਸ! ਜਾਣੋ ਇਸਦੇ ਔਸ਼ਧੀ ਗੁਣ!
Disclaimer: ਲੇਖ ਵਿੱਚ ਦੱਸੀ ਗਈ ਸਲਾਹ ਅਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ ਲਈ ਹਨ ਅਤੇ ਇਹਨਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।
Summary in English: Here are 5 Healthy Drinks for Diabetics! Add to your diet today!