1. Home
  2. ਸੇਹਤ ਅਤੇ ਜੀਵਨ ਸ਼ੈਲੀ

Jungle Jalebi: ਜੰਗਲ ਦੀ ਇਹ ਜਲੇਬੀ ਕਿਸੇ ਔਸ਼ਧੀ ਤੋਂ ਘੱਟ ਨਹੀਂ! ਜਾਣੋ ਇਸਦੇ ਫਾਇਦੇ-ਨੁਕਸਾਨ!

ਅੱਜ ਅੱਸੀ ਤੁਹਾਨੂੰ ਇੱਕ ਅਜਿਹੇ ਅਜੀਬੋ-ਗਰੀਬ ਫ਼ਲ ਬਾਰੇ ਦੱਸਣ ਜਾ ਰਹੇ ਹਾਂ, ਜਿਸਦੇ ਫਾਇਦੇ-ਨੁਕਸਾਨ ਤਾਂ ਕਿ ਸ਼ਾਇਦ ਇਸ ਦਾ ਨਾਮ ਵੀ ਤੁੱਸੀ ਪਹਿਲੀ ਵਾਰ ਹੀ ਸੁਣਿਆ ਹੋਏ।

Gurpreet Kaur Virk
Gurpreet Kaur Virk
"ਜੰਗਲ ਜਲੇਬੀ" ਵਧੀਆ ਜਾਂ ਘਟੀਆ!

"ਜੰਗਲ ਜਲੇਬੀ" ਵਧੀਆ ਜਾਂ ਘਟੀਆ!

Unique Fruit: ਅੱਜ ਅੱਸੀ ਤੁਹਾਨੂੰ ਇੱਕ ਅਜਿਹੇ ਅਜੀਬੋ-ਗਰੀਬ ਫ਼ਲ ਬਾਰੇ ਦੱਸਣ ਜਾ ਰਹੇ ਹਾਂ, ਜਿਸਦੇ ਫਾਇਦੇ-ਨੁਕਸਾਨ ਤਾਂ ਕਿ ਸ਼ਾਇਦ ਇਸ ਦਾ ਨਾਮ ਵੀ ਤੁੱਸੀ ਪਹਿਲੀ ਵਾਰ ਹੀ ਸੁਣਿਆ ਹੋਏ। ਜੀ ਹਾਂ, ਅੱਜ ਅੱਸੀ ਗੱਲ ਕਰਾਂਗੇ ਜੰਗਲ ਜਲੇਬੀ ਬਾਰੇ।

Rare Indian Fruit: 'ਜੰਗਲ ਜਲੇਬੀ', ਨਾਮ ਸੁਣ ਕੇ ਤਾਂ ਇੰਜ ਜਾਪਦਾ ਹੈ ਜਿਵੇਂ ਕਿ ਇਹ ਕੋਈ ਮਿਠਾਈ ਹੋਵੇ, ਪਰ ਨਹੀਂ ਇਹ ਤਾਂ ਇੱਕ ਫ਼ਲ ਹੈ, ਜੋ ਨਾ ਸਿਰਫ ਆਪਣੇ ਨਾਮ ਕਰਕੇ ਅਨੋਖਾ ਹੈ, ਸਗੋਂ ਗੁਣਾਂ ਕਾਰਣ ਵੀ ਇਸ ਦੀ ਅਨੋਖੀ ਪਹਿਚਾਣ ਹੈ। ਤੁਹਾਡੇ ਵਿੱਚ ਬਥੇਰੇ ਅਜਿਹੇ ਲੋਕ ਹੋਣਗੇ ਜੋ ਸ਼ਾਇਦ ਹੀ ਇਸ ਫਲ ਬਾਰੇ ਜਾਣਦੇ ਹੋਣ। ਹਾਲਾਂਕਿ, ਸ਼ਹਿਰ ਦੇ ਲੋਕ ਇਸ ਫਲ ਤੋਂ ਥੋੜੇ ਅੰਜਾਨ ਹੋ ਸਕਦੇ ਹਨ, ਪਰ ਪਿੰਡਾਂ ਦੇ ਲੋਕ ਇਸ ਫਲ ਨੂੰ ਬਾਖੂਬੀ ਜਾਣਦੇ ਹਨ। ਦੱਸ ਦਈਏ ਕਿ ਬਹੁਤ ਸਾਰੇ ਇਸ ਤਰ੍ਹਾਂ ਦੇ ਇਲਾਕੇ ਹਨ ਜਿੱਥੇ ਇਸ ਫਲ ਨੂੰ ਖਾਇਆ ਅਤੇ ਬਾਜ਼ਾਰ ਵਿੱਚ ਵੇਚਿਆ ਜਾਂਦਾ ਹੈ। ਇਹ ਫ਼ਲ ਆਮ ਤੌਰ 'ਤੇ ਅਪ੍ਰੈਲ ਤੋਂ ਜੂਨ ਦੇ ਮੌਸਮ ਵਿੱਚ ਹੁੰਦਾ ਹੈ।

ਅਨੋਖੇ ਫ਼ਲ ਦੀ ਅਨੋਖੀ ਬਣਾਵਟ

ਜੇਕਰ ਸਭ ਤੋਂ ਪਹਿਲਾ ਇਸ ਦੀ ਬਣਾਵਟ ਬਾਰੇ ਗੱਲ ਕਰੀਏ ਤਾਂ ਇਹ ਆਪਣੇ ਨਾਮ ਵਾਂਗ ਆਕਾਰ ਵਿੱਚ ਵੀ ਅਨੋਖਾ ਹੈ। ਜੰਗਲ ਵਿੱਚ ਪਾਏ ਜਾਣ ਵਾਲੇ ਇਸ ਟੇਡੀ-ਮੇਡੀ ਬਣਾਵਟ ਵਾਲੇ ਫ਼ਲ ਨੂੰ ਜਲੇਬੀ ਦੇ ਆਕਾਰ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਹੋ ਸਕਦਾ ਹੈ ਇਹੀ ਵਜ੍ਹਾ ਹੋਵੇ ਇਸਦੇ ਨਾਮ ਦੀ। ਪਰ ਬਣਾਵਟ ਦੇ ਨਾਲ-ਨਾਲ ਇਹ ਫ਼ਲ ਆਪਣੇ ਅੰਦਰ ਇਨ੍ਹੇ ਗੁਣਾਂ ਨੂੰ ਸਾਂਭੀ ਬੈਠਾ ਹੈ, ਜਿਸਨੂੰ ਜਾਣ ਕੇ ਤੁੱਸੀ ਹੈਰਾਨ ਹੋ ਜਾਓਗੇ।

ਰੰਗ ਵੀ ਬਦਲਦਾ ਹੈ ਇਹ ਫ਼ਲ

ਜੰਗਲ ਜਲੇਬੀ ਦੇ ਫ਼ਲ ਦਾ ਅੰਦਰੋਂ ਰੰਗ ਚਿੱਟਾ ਹੁੰਦਾ ਹੈ ਅਤੇ ਆਕਾਰ ਇਮਲੀ ਵਰਗਾ ਹੁੰਦਾ ਹੈ। ਪਰ ਇਸ ਫਲ ਨੂੰ ਹੱਥ ਲਾਉਂਦਿਆਂ ਹੀ ਇਹ ਲਾਲ ਹੋ ਜਾਂਦਾ ਹੈ। ਇਸ ਫਲ ਦਾ ਸੁਆਦ ਹਲਕਾ ਖੱਟਾ-ਮੀਠਾ ਹੁੰਦਾ ਹੈ। ਜੰਗਲ ਜਲੇਬੀ ਨੂੰ ਵੱਖ-ਵੱਖ ਸਥਾਨਾਂ 'ਤੇ ਵੱਖ-ਵੱਖ ਨਾਮ ਜਿਵੇਂ ਵਿਲਾਇਤੀ ਇਮਲੀ, ਗੰਗਾ ਜਲੇਬੀ, ਮੀਠੀ ਇਮਲੀ ਆਦਿ ਤੋਂ ਜਾਣਦੇ ਹਨ। ਇਸ ਫਲ ਵਿੱਚ ਪ੍ਰੋਟੀਨ, ਕੈਲੋਰੀ, ਮਿਸ਼ਰਨ, ਕਾਰਬੋਹਾਈਡ੍ਰੇਟ ਵਰਗੇ ਜ਼ਰੂਰੀ ਤੱਤ ਪਾਏ ਜਾਂਦੇ ਹਨ।

ਜੰਗਲ ਜਲੇਬੀ ਫਲ ਖਾਣ ਦੇ ਫਾਇਦੇ (Benefits of eating jungle jalebi fruit)

● ਦੰਦਾਂ ਨੂੰ ਮਜ਼ਬੂਤ ਕਰਨ ਵਿੱਚ ਅਸਰਕਾਰੀ (Effective in strengthening teeth)
● ਪੇਟ ਦੀਆਂ ਬਿਮਾਰੀਆਂ ਤੋਂ ਰਾਹਤ (Relief from stomach problems)
● ਅਨੀਮੀਆ ਨਾਲ ਲੜਨ ਵਿੱਚ ਲਾਭਦਾਇਕ (Beneficial in fighting anemia)
● ਇਮਿਊਨਿਟੀ ਵਧਾਉਣ ਵਿੱਚ ਮਦਦਗਾਰ (Helpful in boosting immunity)
● ਸ਼ੂਗਰ ਰੋਗਾਂ ਲਈ ਲਾਭਕਾਰੀ (Beneficial for diabetics)
● ਚਮੜੀ ਨੂੰ ਸਿਹਤਮੰਦ ਰੱਖਣ ਲਈ ਲਾਭਕਾਰੀ (keep skin healthy)
● ਕੋਲੇਸਟ੍ਰੋਲ ਲੈਵਲ ਨੂੰ ਘੱਟ ਕਰਨ ਵਿੱਚ ਸਹਾਇਕ (reduce cholesterol level)
● ਸੋਜਿਸ਼ ਤੋਂ ਰਾਹਤ ਦੇਣ ਲਈ ਲਾਭਦਾਇਕ (Aids in relieving inflammation)

ਇਹ ਵੀ ਪੜ੍ਹੋ: Weird Fruits: ਦੁਨੀਆ ਦੇ 10 ਸਭ ਤੋਂ ਅਜੀਬ ਤੇ ਅਨੋਖੇ ਫ਼ਲ! ਸ਼ਾਇਦ ਹੀ ਤੁਸੀ ਸੁਣੇ ਹੋਣ!

ਜੰਗਲ ਜਲੇਬੀ ਫਲ ਖਾਣ ਮਾੜੇ ਪ੍ਰਭਾਵ (Side effects of eating jungle jalebi fruit)

● ਚਮੜੀ ਸੰਬੰਧੀ ਸਮੱਸਿਆ (skin problem)
● ਗਰਭਵਤੀ ਔਰਤਾਂ ਨਾਂ ਖਾਣ (pregnant women do not eat)
● ਪਾਚਣ ਦੀ ਸਮੱਸਿਆ (indigestion problem)
● ਕਿਡਨੀ ਫੇਲੀਅਰ (kidney failure)

Disclaimer: ਲੇਖ ਵਿੱਚ ਦੱਸੀ ਗਈ ਸਲਾਹ ਅਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ ਲਈ ਹਨ ਅਤੇ ਇਹਨਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।

Summary in English: Jungle Jalebi: This jungle jalebi is no less than a medicine! Know its pros and cons!

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters