ਕਵਾਂਰ ਗੰਦਲ਼ ਨੂੰ ਐਲੋਵੇਰਾ (Aloe vera) ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਜ਼ਖਮਾਂ, ਲਹੂ ਦੇ ਰੋਗ, ਕਬਜ਼, ਚਮੜੀ ਦੇ ਰੋਗ ਅਤੇ ਅੱਖਾਂ ਲਈ ਬੜੀ ਲਾਹੇਵੰਦ ਹੈ। ਇਸਨੂੰ ਦਵਾਈਆਂ ਬਣਾਉਣ ਲਈ ਅਤੇ ਬਹੁਤ ਸਾਰੀਆਂ ਕਰੀਮਾਂ, ਲੋਸ਼ਨ, ਜੈੱਲ ਅਤੇ ਸ਼ੈਂਪੂ `ਚ ਵਰਤਿਆ ਜਾਂਦਾ ਹੈ। ਆਓ ਜਾਣਦੇ ਹਾਂ ਘਰ ਬੈਠੇ ਕਿਵੇਂ ਤਿਆਰ ਕਰੀਏ ਇਹ ਸਭ ਚੀਜਾਂ...
ਕਵਾਂਰ ਗੰਦਲ਼ ਦੀ ਕਾਸ਼ਤ (The Cultivation of Aloe vera):
● ਕਵਾਰ ਗੰਦਲ਼ (Aloe vera) ਦੀਆਂ ਜੜ੍ਹਾਂ 20-30 ਸੈ.ਮੀ. ਤੱਕ ਹੀ ਜਾਂਦੀਆਂ ਹਨ, ਇਸ ਲਈ ਖੇਤ ਨੂੰ ਵਾਹ ਕੇ ਨਰਮ ਕਰੋ।
● ਬਿਜਾਈ ਦੇ ਲਈ 3-4 ਮਹੀਨੇ ਪੁਰਾਣੀਆਂ ਤੇ ਸਿਹਤਮੰਦ ਗੰਢੀਆ ਵਰਤੋਂ, ਜਿਸਦੇ ਸਿਰਫ਼ ਚਾਰ ਤੋਂ ਪੰਜ ਪੱਤੇ ਹੋਣ।
● ਇਸ ਫ਼ਸਲ ਨੂੰ ਰੇਤਲੀ ਤੋਂ ਮੈਰਾ ਸਭ ਤਰ੍ਹਾਂ ਦੀ ਮਿੱਟੀ `ਚ ਉਗਾਇਆ ਜਾ ਸਕਦਾ ਹੈ।
● ਐਲੋਵੇਰਾ ਦੀ ਕਾਸ਼ਤ ਲਈ ਖੜ੍ਹਾ ਪਾਣੀ ਨੁਕਸਾਨਦੇਹ ਹੁੰਦਾ ਹੈ।
● ਮਿੱਟੀ ਦਾ pH ਪੱਧਰ ਲਗਭਗ 8.5 ਹੋਣਾ ਚਾਹੀਦਾ ਹੈ, ਜੋ ਪੌਦਿਆਂ ਦੇ ਵਾਧੇ ਲਈ ਬਹੁਤ ਵਧੀਆ ਹੁੰਦਾ ਹੈ।
● ਪਹਿਲੀ ਸਿੰਚਾਈ ਬਿਜਾਈ ਤੋਂ ਬਾਅਦ ਕਰੋ। ਪੌਦੇ ਦੇ ਉੱਗਣ ਤੱਕ 2-3 ਵਾਰ ਸਿੰਚਾਈ ਕਰੋ।
● ਖੇਤ ਨੂੰ ਸਾਫ ਸੁਥਰਾ ਅਤੇ ਕੱਖਾਂ ਤੋਂ ਰਹਿਤ ਰੱਖੋ।
● ਕਵਾਰ ਗੰਦਲ਼ ਦੀ ਫ਼ਸਲ ਪੱਕਣ ਲਈ 18-24 ਮਹੀਨਿਆਂ ਦਾ ਸਮਾਂ ਲੈਂਦੀ ਹੈ। ਸਾਲ `ਚ 3 ਤੋਂ 4 ਵਾਰ ਪੱਤਿਆਂ ਨੂੰ ਕੱਟੋ।
● ਵਾਢੀ ਸਵੇਰੇ ਜਾਂ ਸ਼ਾਮ ਦੇ ਸਮੇਂ ਕਰੋ।
ਕਵਾਂਰ ਗੰਦਲ਼ ਦਾ ਜੂਸ ਕਿਵੇਂ ਬਣਾਉਣਾ ਹੈ (How to make aloe vera juice)?
● ਕਵਾਂਰ ਗੰਦਲ਼ (Aloe vera) ਦਾ ਜੂਸ ਬਣਾਉਣ ਲਈ ਪਹਿਲਾਂ ਐਲੋਵੇਰਾ ਦੀਆਂ ਪੱਤੀਆਂ ਨੂੰ ਧੋ ਕੇ ਚੰਗੀ ਤਰ੍ਹਾਂ ਪੂੰਝ ਲਓ।
● ਚਾਕੂ ਦੀ ਮਦਦ ਨਾਲ ਪੱਤੇ ਦੀ ਬਾਹਰੀ ਪਰਤ ਨੂੰ ਛਿੱਲਣ ਤੋਂ ਬਾਅਦ, ਇਸ 'ਚੋਂ ਜੈੱਲ ਕੱਢ ਲਓ।
● ਹੁਣ ਇਸ ਜੂਸ ਨੂੰ ਪਾਣੀ 'ਚ ਮਿਲਾ ਲਓ।
● ਐਲੋਵੇਰਾ (Aloe vera) ਜੂਸ ਤਿਆਰ ਹੈ, ਇਸ `ਚ ਨਿੰਬੂ ਦਾ ਰਸ ਮਿਲਾ ਕੇ ਪੀਓ।
● ਤੁਸੀਂ ਪਾਣੀ ਦੀ ਬਜਾਏ ਕਿਸੇ ਵੀ ਫ਼ਲ ਦਾ ਜੂਸ ਵੀ ਵਰਤ ਸਕਦੇ ਹੋ।
ਜੈੱਲ ਕਿਵੇਂ ਬਣਾਉਣਾ ਹੈ (How to make a gel)?
● ਜੈੱਲ ਬਣਾਉਣ ਲਈ ਐਲੋਵੇਰਾ ਪੌਦੇ ਦਾ ਸਭ ਤੋਂ ਮੋਟਾ ਪੱਤਾ ਚੁਣੋ। ਕਿਉਂਕਿ ਇਸ 'ਚ ਜ਼ਿਆਦਾ ਐਕਟਿਵ ਤੱਤ ਮੌਜ਼ੂਦ ਹੋਣਗੇ।
● ਹੁਣ ਚਾਕੂ ਜਾਂ ਕਟਰ ਦੀ ਮਦਦ ਨਾਲ ਪੱਤੇ ਨੂੰ ਕਿਨਾਰੇ ਤੋਂ ਕੱਟ ਲਓ ਅਤੇ ਫਿਰ ਵਿਚਕਾਰੋਂ ਕਿਊਬ `ਚ ਕੱਟ ਲਓ।
ਇਹ ਵੀ ਪੜ੍ਹੋ : ਜੋੜਾਂ ਦੇ ਦਰਦ ਤੋਂ ਆਸਾਨੀ ਨਾਲ ਛੁੱਟਕਾਰਾ, ਸਿਹਤ ਲਈ ਫਾਇਦੇਮੰਦ
● ਚਮਚ ਦੀ ਮਦਦ ਨਾਲ ਇਸ 'ਚੋਂ ਜੈੱਲ ਕੱਢ ਲਓ ਤੇ ਇੱਕ ਕਟੋਰੀ 'ਚ ਭਰ ਲਓ।
● ਹੁਣ ਆਪਣੇ ਬਲੈਂਡਰ ਦੀ ਮਦਦ ਨਾਲ ਬਰੀਕ ਪੇਸਟ ਬਣਾ ਲਓ।
● ਤੁਹਾਡੀ ਜੈੱਲ ਤਿਆਰ ਹੈ। ਤੁਸੀਂ ਚਾਹੋ ਤਾਂ ਇਸ `ਚ ਵਿਟਾਮਿਨ ਸੀ ਅਤੇ ਈ ਦੇ ਕੈਪਸੂਲ ਮਿਲਾ ਸਕਦੇ ਹੋ।
● ਤਿਆਰ ਜੈੱਲ ਨੂੰ ਚਾਰ ਤੋਂ ਪੰਜ ਦਿਨਾਂ ਲਈ ਵਰਤਿਆ ਜਾ ਸਕਦਾ ਹੈ।
ਵਾਲਾਂ ਲਈ ਐਲੋਵੇਰਾ ਪੈਕ ਕਿਵੇਂ ਬਣਾਇਆ ਜਾਵੇ (How to make aloe vera pack for hair)?
● ਚਾਕੂ ਦੀ ਮਦਦ ਨਾਲ ਐਲੋਵੇਰਾ ਦੇ ਪੱਤੇ ਤੋਂ ਜੈੱਲ ਕੱਢ ਲਓ।
● ਇਸ 'ਚ ਕਲੌਂਜੀ ਪਾਊਡਰ ਅਤੇ ਨਾਰੀਅਲ ਤੇਲ `ਚ ਮਿਲਾ ਕੇ ਵਾਲਾਂ 'ਤੇ ਲਗਾਓ।
● ਐਲੋਵੇਰਾ (Aloe vera) `ਚ ਆਪਣੀ ਜ਼ਰੂਰਤ ਅਨੁਸਾਰ ਤੇਲ ਅਤੇ ਫੈਨਿਲ ਪਾਊਡਰ ਮਿਲਾਓ।
● ਇਸ ਨੂੰ ਰਾਤ ਭਰ ਆਪਣੇ ਵਾਲਾਂ 'ਤੇ ਲੱਗਾ ਰਹਿਣ ਦਿਓ ਅਤੇ ਸਵੇਰੇ ਇਸ ਨੂੰ ਧੋ ਲਓ।
Summary in English: Now prepare aloe vera juice and gel at home