ਚਾਹ-ਕੌਫੀ ਦੇ ਸ਼ੌਕੀਨ ਲੋਕ ਅਕਸਰ ਸਿਹਤ ਪੱਖੋਂ ਸੁਚੇਤ ਨਹੀਂ ਹੁੰਦੇ। ਜਿਸਦੇ ਚਲਦਿਆਂ ਉਨ੍ਹਾਂ ਨੂੰ ਕਈ ਵਾਰ ਸਿਹਤ ਸੰਬੰਧੀ ਖ਼ਰਾਬ ਨਤੀਜੇ ਭੋਗਣੇ ਪੈਂਦੇ ਹਨ। ਅੱਜ ਅੱਸੀ ਤੁਹਾਨੂੰ ਇੱਕ ਅਜਿਹੀ ਚੀਜ਼ ਦਾ ਆਸਾਨ ਨੁਸਖਾ ਦੱਸਣ ਜਾ ਰਹੇ ਹਾਂ ਜਿਸ ਨੂੰ ਤੁਸੀਂ ਹਰ ਰੋਜ਼ ਪੀ ਸਕਦੇ ਹੋ ਅਤੇ ਆਪਣੀ ਇਮਿਊਨਿਟੀ ਨੂੰ ਮਜ਼ਬੂਤ ਕਰ ਸਕਦੇ ਹੋ।
ਚਾਹ ਦੇ ਦੀਵਾਨੇ ਹੋਣ ਜਾਂ ਕਾੱਫੀ ਦੇ ਚਾਹੁਣ ਵਾਲੇ, ਇਨ੍ਹਾਂ ਦੀ ਗੱਡੀ ਉਦੋਂ ਤੱਕ ਅੱਗੇ ਨਹੀਂ ਵਧਦੀ, ਜਦੋਂ ਤੱਕ ਹਰ 1-2 ਘੰਟਿਆਂ ’ਚ ਅੱਧਾ ਕੱਪ ਗਲੇ ਦੇ ਹੇਠਾਂ ਨਾ ਉੱਤਰੇ। ਡਾਈਟੀਸ਼ੀਅਨ ਦੀ ਮੰਨੀਏ ਤਾਂ ਚਾਹ ਅਤੇ ਕਾੱਫੀ ਦੋਵਾਂ ’ਚ ਕੈਫੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਜ਼ਰੂਰਤ ਤੋਂ ਜ਼ਿਆਦਾ ਕੈਫੀਨ ਸਿਹਤ ਲਈ ਸਹੀ ਨਹੀਂ ਹੁੰਦੀ। ਜਿਸਦੇ ਚਲਦਿਆਂ ਅੱਜ ਅੱਸੀ ਤੁਹਾਨੂੰ ਇੱਕ ਅਜਿਹੀ ਪੀਣ ਵਾਲੀ ਚੀਜ਼ ਦੱਸਣ ਜਾ ਰਹੇ ਹਾਂ, ਜੋ ਤੁਹਾਨੂੰ ਸਿਹਤਮੰਦ ਵੀ ਰੱਖੇਗੀ ਅਤੇ ਤੁਹਾਡੀ ਇਮਿਊਨਿਟੀ ਵਧਾਉਣ ਵਿੱਚ ਵੀ ਮਦਦਗਾਰ ਸਾਬਿਤ ਹੋਵੇਗੀ।
ਦੱਸ ਦਈਏ ਕਿ ਇਨ੍ਹੀਂ ਦਿਨੀਂ ਟਮਾਟਰ ਦਾ ਸੂਪ ਚਾਹ ਅਤੇ ਕੌਫੀ ਦਾ ਮੁਕਾਬਲਾ ਕਰਨ ਲੱਗ ਪਿਆ ਹੈ। ਬਹੁਤ ਸਾਰੇ ਲੋਕ ਹੁਣ ਚਾਹ-ਕੌਫੀ ਦੀ ਥਾਂ ਇਸ ਨੂੰ ਰੋਜ਼ਾਨਾ ਪੀਣ ਲੱਗ ਪਏ ਹਨ। ਟਮਾਟਰ ਦਾ ਸੂਪ ਨਾ ਸਿਰਫ ਇਮਿਊਨਿਟੀ ਵਧਾਉਂਦਾ ਹੈ, ਸਗੋਂ ਇਸ ਨੂੰ ਪੀਣ ਨਾਲ ਤੁਸੀਂ ਦਿਨ ਭਰ ਤਰੋਤਾਜ਼ਾ ਰਹਿੰਦੇ ਹੋ। ਤਾਂ ਆਓ ਜਾਣਦੇ ਹਾਂ ਟਮਾਟਰ ਦਾ ਸੂਪ ਬਣਾਉਣ ਦਾ ਸੌਖਾ ਨੁਸਖਾ...
ਟਮਾਟਰ ਦਾ ਸੂਪ ਬਣਾਉਣ ਲਈ ਲੋੜੀਂਦੀ ਸਮੱਗਰੀ (2 ਲੋਕਾਂ ਲਈ)
-ਟਮਾਟਰ 4 ਤੋਂ 5
-ਖੰਡ (ਅੱਧਾ ਚੱਮਚ)
-ਕਾਲੀ ਮਿਰਚ ਪਾਊਡਰ (ਅੱਧਾ ਚੱਮਚ)
-ਮੱਖਣ ਜਾਂ ਘਿਓ (1 ਚੱਮਚ)
-ਕਾਲਾ ਲੂਣ (ਅੱਧਾ ਚੱਮਚ)
-4 ਤੋਂ 5 ਬ੍ਰੈਡ (ਕਿਊਬ)
-ਕਰੀਮ ਜਾਂ ਮਲਾਈ
-ਹਰਾ ਧਨੀਆ
-ਕੌਰਨਫਲੋਰ ਪਾਊਡਰ (1 ਚੱਮਚ)
-ਸੁਆਦ ਲਈ ਚਿੱਟਾ ਲੂਣ
ਟਮਾਟਰ ਦਾ ਸੂਪ ਬਣਾਉਣ ਦਾ ਤਰੀਕਾ
-ਸਭ ਤੋਂ ਪਹਿਲਾਂ ਟਮਾਟਰਾਂ ਨੂੰ ਧੋ ਕੇ ਉਬਾਲ ਲਓ। ਤੁਸੀਂ ਇਸ ਨੂੰ ਕੁਕਰ 'ਚ ਵੀ ਉਬਾਲ ਸਕਦੇ ਹੋ।
-ਟਮਾਟਰ ਉਬਾਲਣ ਤੋਂ ਬਾਅਦ ਨਰਮ ਹੋ ਜਾਣਗੇ, ਇਸ ਤੋਂ ਬਾਅਦ ਠੰਡਾ ਹੋਣ 'ਤੇ ਇਸ ਦੇ ਛਿਲਕੇ ਨੂੰ ਕੱਢ ਲਓ।
-ਟਮਾਟਰ ਦੇ ਛਿਲਕੇ ਨੂੰ ਮਿਕਸਰ ਵਿੱਚ ਬਾਰੀਕ ਪੀਸ ਲਓ।
-ਇਸ ਤੋਂ ਬਾਅਦ ਇਸ ਨੂੰ ਛਾਣ ਕੇ ਬੀਜ ਕੱਢ ਲਓ।
-ਹੁਣ ਗੈਸ ਚਾਲੂ ਕਰੋ ਅਤੇ ਟਮਾਟਰ ਵਿਚ ਥੋੜ੍ਹਾ ਜਿਹਾ ਪਾਣੀ ਪਾ ਕੇ ਪਕਾਉਣ ਲਈ ਰੱਖ ਦਿਓ। ਤੁਸੀਂ ਆਪਣੇ ਅਨੁਸਾਰ ਪਾਣੀ ਪਾ ਸਕਦੇ ਹੋ।ਧਿਆਨ ਰੱਖੋ ਕਿ ਇਸ ਦੌਰਾਨ ਗੈਸ ਦੀ ਅੱਗ ਮੱਧਮ ਹੋਣੀ ਚਾਹੀਦੀ ਹੈ।
-ਜਦੋਂ ਇਹ ਚੰਗੀ ਤਰ੍ਹਾਂ ਉਬਲ ਜਾਣ ਤਾਂ ਇਸ ਵਿੱਚ ਚੀਨੀ, ਮੱਖਣ ਜਾਂ ਘਿਓ, ਕਾਲਾ ਨਮਕ, ਕਾਲੀ ਮਿਰਚ ਪਾਊਡਰ ਅਤੇ ਲੂਣ ਪਾਓ। ਇਸ ਤੋਂ ਬਾਅਦ ਇਸ ਨੂੰ 8 ਤੋਂ 10 ਮਿੰਟ ਤੱਕ ਪਕਣ ਦਿਓ।
-ਇਸ ਦੌਰਾਨ ਤੁਸੀਂ ਕੌਰਨਫਲੋਰ ਪਾਊਡਰ ਤਿਆਰ ਕਰ ਸਕਦੇ ਹੋ। ਇਕ ਕਟੋਰੀ 'ਚ ਥੋੜ੍ਹੇ ਜਿਹੇ ਪਾਣੀ 'ਚ ਇਕ ਚੱਮਚ ਕੌਰਨਫਲੋਰ ਪਾਊਡਰ ਮਿਲਾ ਕੇ ਚੰਗੀ ਤਰ੍ਹਾਂ ਘੋਲ ਲਓ।
-ਇਸ ਘੋਲ ਨੂੰ ਗੈਸ 'ਤੇ ਬਣਾਏ ਜਾ ਰਹੇ ਟਮਾਟਰ ਦੇ ਸੂਪ 'ਚ ਮਿਲਾ ਲਓ।
-ਟਮਾਟਰ ਦੇ ਸੂਪ ਵਿੱਚ ਕੌਰਨਫਲੋਰ ਪਾਊਡਰ ਪਾ ਕੇ ਇਸ ਨੂੰ ਉਬਾਲ ਲਾਓ। ਇਸ ਤੋਂ ਬਾਅਦ ਗੈਸ ਬੰਦ ਕਰ ਦਿਓ।
-ਹੁਣ ਤੁਹਾਡਾ ਟਮਾਟਰ ਦਾ ਸੂਪ ਤਿਆਰ ਹੈ। ਤੁਸੀਂ ਇਸ ਨੂੰ ਇੱਕ ਕਟੋਰੀ ਵਿੱਚ ਕੁਝ ਬਰੈੱਡ ਕਿਊਬ, ਕਰੀਮ, ਮਲਾਈ ਜਾਂ ਧਨੀਏ ਨਾਲ ਗਾਰਨਿਸ਼ ਕਰ ਸਕਦੇ ਹੋ।
-ਠੰਡ ਵਿੱਚ ਤੁਸੀਂ ਇਸਨੂੰ ਗਰਮ ਕਰਕੇ ਪੀ ਸਕਦੇ ਹੋ ਅਤੇ ਗਰਮੀਆਂ ਵਿੱਚ ਇਸਨੂੰ ਫਰਿੱਜ ਵਿੱਚ ਠੰਡਾ ਕਰਕੇ ਪੀ ਸਕਦੇ ਹੋ।
ਇਹ ਵੀ ਪੜ੍ਹੋ: ਦੇਸ਼ ਦੇ ਕਈ ਰਾਜਾਂ ਵਿਚ MSP ਤੇ ਕਣਕ ਦੀ ਖਰੀਦ ਸ਼ੁਰੂ !
Summary in English: Say goodbye to tea and coffee! Drink tomato soup daily to stay healthy