ਗਰਮੀ ਕਾਰਣ ਉਨ੍ਹੀ ਪਰੇਸ਼ਾਨੀ ਨਹੀਂ ਹੁੰਦੀ, ਜਿਨ੍ਹੀ ਮੱਛਰਾਂ ਤੋਂ ਹੁੰਦੀ ਹੈ। ਦਿਨ-ਰਾਤ ਇਹ ਮੱਛਰ ਆਪਣਾ ਡੰਕ ਮਾਰਨ ਨੂੰ ਤਿਆਰ ਰਹਿੰਦੇ ਹਨ। ਪਰ ਅੱਜ ਅੱਸੀ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਏ ਹਾਂ, ਜਿਨ੍ਹਾਂ ਤੋਂ ਇਹ ਮੱਛਰ ਤੁਹਾਡੇ ਕੋਲ ਵੀ ਨਹੀਂ ਆਉਣਗੇ। ਪੜੋ ਪੂਰੀ ਖ਼ਬਰ...
ਇਸ ਵੇਲੇ ਤੁੱਸੀ ਜਿੱਥੇ ਵੀ ਨਜ਼ਰ ਮਾਰੋ, ਉੱਥੇ ਬੱਸ ਮੱਛਰਾਂ ਦੀ ਹੀ ਭਰਮਾਰ ਦੇਖਣ ਨੂੰ ਮਿਲਦੀ ਹੈ। ਨਾ ਦਿਨ ਨੂੰ ਚੈਨ ਮਿਲਦਾ ਹੈ ਅਤੇ ਨਾ ਹੀ ਰਾਤ ਦੀ ਨੀਂਦ ਪੂਰੀ ਹੋ ਪਾਂਦੀ ਹੈ। ਆਲਮ ਇਹ ਬਣਿਆ ਹੋਇਆ ਹੈ ਕਿ ਇਨ੍ਹਾਂ ਮੱਛਰਾਂ ਤੋਂ ਛੁਟਕਾਰਾ ਪਾਉਣ ਲਈ ਲੋਕ ਤਰ੍ਹਾਂ-ਤਰ੍ਹਾਂ ਦੇ ਨੁਸਖੇ ਆਜ਼ਮਾ ਰਹੇ ਹਨ, ਬਾਵਜੂਦ ਇਸਦੇ ਲੋਕਾਂ ਨੂੰ ਕੋਈ ਫਾਇਦਾ ਨਹੀਂ ਮਿਲ ਰਿਹਾ ਹੈ। ਅੱਜ ਅੱਸੀ ਤੁਹਾਨੂੰ ਇਨ੍ਹਾਂ ਮੱਛਰਾਂ ਤੋਂ ਛੁਟਕਾਰਾ ਦਵਾਉਣ ਲਈ ਕੁਝ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ, ਜਿਸਦੀ ਮਦਦ ਨਾਲ ਇਹ ਖ਼ਤਰਨਾਕ ਮੱਛਰ ਤੁਹਾਡੇ ਆਲੇ-ਦੁਆਲੇ ਵੀ ਨਹੀਂ ਭਟਕਣਗੇ।
ਗਰਮੀ ਦਾ ਮੌਸਮ ਸ਼ੁਰੂ ਹੋਂਦਿਆਂ ਹੀ ਮੱਛਰਾਂ ਦਾ ਆਤੰਕ ਸਿਰ ਚੜ ਕੇ ਬੋਲ ਰਿਹਾ ਹੈ। ਬੇਸ਼ਕ ਇਨ੍ਹਾਂ ਤੋਂ ਬਚਨ ਲਈ ਲੋਕ ਵੱਖ-ਵੱਖ ਤਰੀਕੇ ਆਜ਼ਮਾ ਰਹੇ ਹਨ, ਪਰ ਸਾਰੀਆਂ ਚੀਜ਼ਾਂ ਇਨ੍ਹਾਂ 'ਤੇ ਬੇਅਸਰ ਹਨ। ਜਿਵੇਂ ਹੀ ਮੱਛਰਾਂ ਨੂੰ ਮਾਰਨ ਦੀ ਕੋਇਲ ਖਤਮ ਹੁੰਦੀ ਹੈ, ਇਹ ਮੱਛਰ ਹਮਲਾ ਕਰਨਾ ਸ਼ੁਰੂ ਕਰ ਦਿੰਦੇ ਹਨ। ਹਰ ਵੇਲੇ ਇਨ੍ਹਾਂ ਮੱਛਰਾਂ ਨੂੰ ਦੂਰ ਭਜਾਉਣ ਲਈ ਯੋਜਨਾਵਾਂ ਬਣਾਈਆਂ ਜਾਂਦੀਆਂ ਹਨ, ਪਰ ਸਾਰੇ ਯਤਨ ਵਿਅਰਥ ਜਾਂਦੇ ਹਨ। ਕਦੀ ਕਦਾਈਂ ਤਾਂ ਇੰਜ ਜਾਪਦਾ ਹੈ ਕਿ ਗਰਮੀ ਬਰਦਾਸ਼ਤ ਕੀਤੀ ਜਾ ਸਕਦੀ ਹੈ, ਪਰ ਇਹ ਮੱਛਰ ਨਹੀਂ।
ਮੱਛਰਾਂ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖੇ
ਲੱਸਣ
ਮੱਛਰਾਂ ਨੂੰ ਲੱਸਣ ਦਾ ਰਸ ਚੰਗਾ ਨਹੀਂ ਲੱਗਦਾ। ਅਜਿਹੇ ਵਿੱਚ ਇਹ ਇੱਕ ਵਧੀਆ ਵਿਕਲਪ ਹੈ। ਤੁੱਸੀ ਲੱਸਣ ਦੀਆਂ ਕੁਝ ਕਲੀਆਂ ਨੂੰ ਪੀਸ ਕੇ ਪਾਣੀ 'ਚ ਉਬਾਲ ਲਓ। ਹੁਣ ਇਸ ਨੂੰ ਸਪਰੇਅ ਬੋਤਲ 'ਚ ਭਰ ਕੇ ਸਾਰੇ ਕਮਰੇ ਵਿੱਚ ਛਿੜਕ ਦਿਓ। ਕਮਰੇ ਵਿੱਚ ਮੌਜੂਦ ਸਾਰੇ ਮੱਛਰ ਆਪਣੇ ਆਪ ਹੀ ਭੱਜ ਜਾਣਗੇ।
ਕਾਫੀ
ਜਿੱਥੇ ਵੀ ਤੁਹਾਨੂੰ ਲੱਗੇ ਕਿ ਮੱਛਰ ਅੰਡੇ ਦੇ ਸਕਦੇ ਹਨ ਜਾਂ ਪਨਪ ਸਕਦੇ ਹਨ, ਉੱਥੇ ਕੌਫੀ ਪਾਊਡਰ ਜਾਂ ਕੌਫੀ ਗਰਾਊਂਡ ਪਾਓ। ਸਾਰੇ ਮੱਛਰ ਅਤੇ ਉਨ੍ਹਾਂ ਦੇ ਅੰਡੇ ਮਰ ਜਾਣਗੇ।
ਪੁਦੀਨਾ
ਪੁਦੀਨੇ ਦੀ ਖੁਸ਼ਬੂ ਤੋਂ ਮੱਛਰ ਪਰੇਸ਼ਾਨ ਹੁੰਦੇ ਹਨ। ਪੁਦੀਨੇ ਦਾ ਤੇਲ ਸਾਰੇ ਘਰ ਵਿੱਚ ਛਿੜਕ ਦਿਓ। ਮੱਛਰ ਤੁਹਾਡੇ ਘਰ ਤੋਂ ਦੂਰ ਰਹਿਣਗੇ।
ਨਿੰਮ ਦਾ ਤੇਲ
ਮੱਛਰ ਦੇ ਡੰਕ ਮਾਰਨ ਤੋਂ ਬਚਣ ਅਤੇ ਮੱਛਰਾਂ ਤੋਂ ਦੂਰ ਰਹਿਣ ਲਈ ਨਿੰਮ ਦੇ ਤੇਲ ਨੂੰ ਪਾਣੀ 'ਚ ਮਿਲਾ ਕੇ ਜਾਂ ਬਾਡੀ ਲੋਸ਼ਨ 'ਚ ਮਿਲਾ ਕੇ ਸਰੀਰ 'ਤੇ ਲਗਾਓ। ਮੱਛਰ ਤੁਹਾਡੇ ਆਲੇ-ਦੁਆਲੇ ਵੀ ਨਹੀਂ ਘੁੰਮਣਗੇ।
ਸੋਇਆਬੀਨ ਦਾ ਤੇਲ
ਸੋਇਆਬੀਨ ਦਾ ਤੇਲ ਵੀ ਮੱਛਰਾਂ ਨੂੰ ਤੁਹਾਡੇ ਤੋਂ ਦੂਰ ਰੱਖਦਾ ਹੈ। ਰਾਤ ਨੂੰ ਇਸ ਨੂੰ ਸਰੀਰ 'ਤੇ ਲਗਾ ਕੇ ਸੌਂਣ ਨਾਲ ਮੱਛਰ ਤੁਹਾਨੂੰ ਨਹੀਂ ਕੱਟ ਸਕਣਗੇ।
ਇਹ ਵੀ ਪੜ੍ਹੋ: ਸਿਹਤਮੰਦ ਚਿਹਰੇ ਲਈ ਪੁਰਸ਼ਾਂ ਨੂੰ ਕਰਨੀਆਂ ਚਾਹੀਦੀਆਂ ਹਨ ਇਹ 5 ਚੀਜ਼ਾਂ !
Disclaimer: ਲੇਖ ਵਿੱਚ ਦੱਸੀ ਗਈ ਸਲਾਹ ਅਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ ਲਈ ਹਨ ਅਤੇ ਇਹਨਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।
Summary in English: Try These 5 Home Remedies To Avoid Mosquitoes! Mosquitoes will not even wander around