ਸਰਦੀਆਂ ਦੇ ਮੌਸਮ (winter season) ਵਿਚ ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ ਦਾ ਸੇਵਨ ਕੀਤਾ ਜਾਂਦਾ ਹੈ , ਜੋ ਪੋਸ਼ਟਿਕ ਤੱਤਾਂ (Nutrients) ਤੋਂ ਭਰਪੂਰ ਹੁੰਦੀਆਂ ਹਨ ਅਤੇ ਸਿਹਤ ਦੇ ਲਈ ਵੀ ਬਹੁਤ ਲਾਭਦਾਇਕ ਹੁੰਦੀ ਹੈ । ਅੱਜ ਅੱਸੀ ਤੁਹਾਨੂੰ ਦੱਸਾਂਗੇ ਕੀ ਸਰਦੀਆਂ ਦੇ ਮੌਸਮ ਵਿਚ ਕਿਹੜੀਆਂ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਹੈ ।
ਤੁਹਾਨੂੰ ਦੱਸ ਦੇਈਏ ਕਿ ਸਰਦੀਆਂ ਦੀਆਂ ਖਾਸ ਸਬਜ਼ੀਆਂ ਕਠੋਰ, ਠੰਡੇ ਮੌਸਮ ਨੂੰ ਸਹਿਣ ਵਿੱਚ ਵੀ ਤੁਹਾਡੀ ਮਦਦ ਕਰਨਗੀਆਂ। ਇਸ ਦੇ ਨਾਲ ਹੀ ਇਹ ਅੰਦਰੋਂ ਮਜ਼ਬੂਤ ਹੋਵੇਗਾ।
ਖੁਰਾਕ ਵਿਚ ਸ਼ਾਮਲ ਕਰਨ ਵਾਲਿਆਂ ਸਰਦੀਆਂ ਦੀਆਂ ਸਬਜ਼ੀਆਂ
ਸਰੋਂ ਦਾ ਸਾਗ (Mustard Greens)
ਸਰਦੀਆਂ ਦੇ ਮੌਸਮ ਵਿੱਚ ਸਰ੍ਹੋਂ ਦੇ ਸਾਗ ਦਾ ਆਪਣਾ ਵੱਖਰਾ ਸਵਾਦ ਹੁੰਦਾ ਹੈ। ਸਰ੍ਹੋਂ ਦਾ ਸਾਗ ਇੱਕ ਰਵਾਇਤੀ ਭਾਰਤੀ ਪਕਵਾਨ ਵਿੱਚ ਸ਼ਾਮਲ ਹੈ। ਇਹ ਨਾ ਸਿਰਫ਼ ਭਾਰਤੀ ਪਰਿਵਾਰਾਂ ਵਿੱਚ ਸਗੋਂ ਦੇਸ਼ ਭਰ ਵਿੱਚ ਪ੍ਰਸਿੱਧ ਹੈ। ਇਸ ਦਾ ਸੇਵਨ ਸਰਦੀ ਦੇ ਮੌਸਮ ਵਿਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ।
ਚੁਕੰਦਰ(Beat Root)
ਇਹ ਐਂਟੀਆਕਸੀਡੈਂਟਸ ਅਤੇ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ। ਚੁਕੰਦਰ ਦੀ ਵਰਤੋਂ ਹੁਣ ਸਿਰਫ਼ ਸਲਾਦ 'ਚ ਨਹੀਂ ਕੀਤੀ ਜਾਂਦੀ, ਸਗੋਂ ਇਹ ਹੁਣ ਕਬਾਬ, ਪਰਾਠੇ ਅਤੇ ਇੱਥੋਂ ਤੱਕ ਕਿ ਬਿਰਯਾਨੀ 'ਚ ਵੀ ਮਿਲ ਸਕਦਾ ਹੈ। ਇਸ ਦੇ ਸੇਵਨ ਨਾਲ ਸਰੀਰ 'ਚ ਖੂਨ ਦੀ ਕਮੀ ਨੂੰ ਦੂਰ ਕੀਤਾ ਜਾ ਸਕਦਾ ਹੈ।
ਮੁੱਲੀ (Reddish)
ਸਰਦੀਆਂ ਦੇ ਮੌਸਮ ਵਿਚ ਆਮਤੌਰ ਤੇ ਸਾਰੇ ਲੋਕ ਨਾਸ਼ਤੇ ਵਿਚ ਮੁੱਲੀ ਦਾ ਸੇਵਨ ਕਰਨਾ ਪਸੰਦ ਕਰਦੇ ਹਨ | ਮੁੱਲੀ ਵਿਚ ਜ਼ਿੰਕ, ਕਾਪਰ, ਫਾਸਫੋਰਸ, ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਕੈਲਸ਼ੀਅਮ ਨਾਲ ਭਰਪੂਰ ਹੁੰਦੀ ਹੈ। ਮੂਲੀ ਦਾ ਸੇਵਨ ਵੀ ਬਹੁਤ ਫਾਇਦੇਮੰਦ ਹੁੰਦਾ ਹੈ।
ਗਾਜਰ (Carrot )
ਅਸੀਂ ਅੰਤ ਵਿੱਚ ਗਾਜਰ ਬਾਰੇ ਗੱਲ ਕਰੀਏ ਤਾ. ਗਾਜਰ ਦੀ ਵਰਤੋਂ ਜਿਆਦਾਤਰ ਸਰਦੀਆਂ ਵਿੱਚ ਹਲਵਾ ਬਣਾਉਣ ਵਿੱਚ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਇਸ ਦੀ ਵਰਤੋਂ ਸਲਾਦ, ਜੂਸ, ਭਾਰਤੀ ਸਬਜ਼ੀ, ਕੇਕ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਗਾਜਰ 'ਚ ਬਹੁਤ ਹੀ ਪੌਸ਼ਟਿਕ ਗੁਣ ਹੁੰਦੇ ਹਨ, ਜੋ ਸਾਡੀ ਸਿਹਤ ਲਈ ਵਰਦਾਨ ਤੋਂ ਘੱਟ ਨਹੀਂ ਹਨ।
ਇਹ ਵੀ ਪੜ੍ਹੋ : Green coriander: ਹਰਾ ਧਨੀਆ ਸਿਹਤ ਲਈ ਹੈ ਬਹੁਤ ਫਾਇਦੇਮੰਦ , ਆਓ ਜਾਣਦੇ ਹਾਂ ਇਸ ਦੇ ਸੇਵਨ ਦੇ ਫਾਇਦੇ
Summary in English: Winter vegetables are very beneficial for health, know why?