ਕਿਸਾਨ ਭਰਾ ਜ਼ਿਆਦਾਤਰ ਇਹ ਸੋਚਦੇ ਹਨ ਕਿ ਖੇਤੀਬਾੜੀ ਪੈਸੇ ਕਮਾਉਣ ਦਾ ਇਕਲੌਤਾ ਵਧੀਆ ਜ਼ਰੀਆ ਹੈ। ਪਰ ਇਸ ਸਫ਼ਲ ਕਿਸਾਨ ਨੇ ਆਪਣੀ ਸਫ਼ਲ ਬਾਗਵਾਨੀ ਨਾਲ ਉਨ੍ਹਾਂ ਦੇ ਇਸ ਵਹਿਮ ਨੂੰ ਦੂਰ ਕਰ ਦਿੱਤਾ ਹੈ। ਜੀ ਹਾਂ, ਬਾਗਵਾਨੀ ਨੂੰ ਆਪਣੇ ਜੀਵਨ `ਚ ਅਪਣਾਉਂਦੇ ਹੋਏ ਇਹ ਕਿਸਾਨ 6-7 ਲੱਖ ਤੱਕ ਦੀ ਆਮਦਨ ਕਮਾ ਰਿਹਾ ਹੈ। ਹੁਣ ਤਾਂ ਉਹ ਇਸ ਬਾਗਵਾਨੀ ਦੇ ਮੁਨਾਫ਼ੇ ਤੋਂ ਇਨ੍ਹਾਂ ਖੁਸ਼ ਹੈ ਕਿ ਉਹ ਹੋਰਨਾਂ ਕਿਸਾਨਾਂ ਨੂੰ ਵੀ ਇਸ ਨੂੰ ਅਪਨਾਉਣ ਦੀ ਸਲਾਹ ਦੇ ਰਿਹਾ ਹੈ।
ਅੱਜ ਗੱਲ ਕਰਦੇ ਹਾਂ ਹਰਿਆਣਾ ਦੇ ਭੂਨਾ `ਚ ਰਹਿਣ ਵਾਲੇ ਸ਼ੁਭਮ ਬਾਰੇ। ਜਿਨ੍ਹਾਂ ਨੇ ਆਪਣੀ ਸੂਝਵਾਨ ਬੁੱਧੀ ਦੀ ਵਰਤੋਂ ਕਰਦੇ ਹੋਏ ਕਿਸਾਨਾਂ ਲਈ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਨੇ ਰਵਾਇਤੀ ਖੇਤੀ ਵਿੱਚ ਘਟਦੇ ਮੁਨਾਫ਼ੇ ਨੂੰ ਦੇਖਦਿਆਂ ਬਾਗਵਾਨੀ ਸ਼ੁਰੂ ਕੀਤੀ ਹੈ। ਜਿਸ ਦੇ ਸਿੱਟੇ ਵਜੋਂ ਮੌਜੂਦਾ ਸਮੇਂ `ਚ ਉਹ ਲੱਖਾਂ ਰੁਪਏ ਕਮਾ ਰਹੇ ਹਨ।
Success Story: ਸ਼ੁਭਮ ਨੇ ਆਪਣੇ ਬਾਰੇ ਦੱਸਦੇ ਹੋਏ ਕਿਹਾ ਕਿ ਉਹ ਬਾਗਵਾਨੀ ਤੋਂ ਪਹਿਲਾਂ ਰਵਾਇਤੀ ਖੇਤੀ ਕਰਦੇ ਸਨ। ਜਿਸ `ਚ ਉਹ ਕਣਕ ਅਤੇ ਝੋਨੇ ਦੀ ਖੇਤੀ ਕਰਦੇ ਸਨ। ਇਸ ਖੇਤੀ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਘਟਦਾ ਜਾ ਰਿਹਾ ਸੀ। ਜਿਸ ਨਾਲ ਫ਼ਸਲਾਂ ਚੰਗੀ ਤਰ੍ਹਾਂ ਉੱਗਦੀਆਂ ਨਹੀਂ ਸਨ ਅਤੇ ਪੈਦਾਵਾਰ ਵੀ ਦਿਨੋਦਿਨ ਘੱਟਦੀ ਜਾ ਰਹੀ ਸੀ। ਲਗਾਤਾਰ ਇਨ੍ਹਾਂ ਫ਼ਸਲਾਂ ਦੀ ਖੇਤੀ ਤੋਂ ਪ੍ਰਾਪਤ ਹੋਏ ਨੁਕਸਾਨ ਨੇ ਉਨ੍ਹਾਂ ਨੂੰ ਇਸ ਖੇਤੀ ਨੂੰ ਛੱਡਣ `ਤੇ ਮਜਬੂਰ ਕਰ ਦਿੱਤਾ।
ਇਸ `ਤੋਂ ਬਾਅਦ ਉਨ੍ਹਾਂ ਨੇ ਫਲਾਂ ਦੀ ਖੇਤੀ ਤੋਂ ਇੱਕ ਨਵੀਂ ਸ਼ੁਰੁਆਤ ਕੀਤੀ। ਜਿਸ `ਚ ਪਹਿਲਾਂ ਉਨ੍ਹਾਂ ਨੇ ਦੋ ਏਕੜ ਵਿੱਚ ਆੜੂ ਅਤੇ ਅਮਰੂਦ ਦੇ ਪੌਦੇ ਉਗਾਏ। ਇਸ 2 ਏਕੜ ਖੇਤ ਦੀ ਪੈਦਾਵਾਰ ਤੋਂ ਉਹ ਇਨ੍ਹਾਂ ਹੈਰਾਨ ਹੋਏ ਕਿ ਉਨ੍ਹਾਂ ਨੇ ਆਪਣੀ ਖੇਤੀ ਨੂੰ ਵਧਾਉਣ ਦਾ ਫੈਸਲਾ ਕੀਤਾ। ਦੇਖਦੇ ਹੀ ਦੇਖਦੇ ਸ਼ੁਭਮ ਨੇ ਦੋ ਏਕੜ ਜ਼ਮੀਨ ਨੂੰ 5 ਏਕੜ `ਚ ਅਤੇ ਥੋੜੇ ਸਮੇਂ ਬਾਅਦ 7 ਏਕੜ `ਚ ਤਬਦੀਲ ਕਰ ਦਿੱਤਾ।
ਇਹ ਵੀ ਪੜ੍ਹੋ : ਆਪਣੀ ਖੇਤੀ ਦੇ ਖਰਚੇ ਘਟਾਉਣ ਲਈ ਇਸ ਕਿਸਾਨ ਨੇ ਬਣਾਇਆ ਈ-ਟਰੈਕਟਰ
ਸ਼ੁਭਮ ਨੇ ਆਪਣੇ ਕਿੱਤੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਅਮਰੂਦ ਦੀ ਇੱਕ ਸਫੇਦ ਕਿਸਮ ਦੀ ਖੇਤੀ ਕਰਦੇ ਹਨ। ਇਸ ਕਿਸਮ ਨੂੰ ਅਪਨਾਉਣ ਦਾ ਮੁੱਖ ਕਾਰਨ ਇਸ ਰੁੱਖ ਦਾ 10 ਮਹੀਨਿਆਂ `ਚ ਫ਼ਲ ਦੇਣਾ ਹੈ। ਇਸ ਕਿਸਮ `ਚ ਕੀੜੇ ਪੈਣ ਦਾ ਡਰ ਵੀ ਘੱਟ ਹੁੰਦਾ ਹੈ। ਇਸ ਤੋਂ ਘੱਟ ਸਮੇਂ `ਚ ਵੱਧ ਮੁਨਾਫ਼ਾ ਕਮਾਇਆ ਜਾ ਸਕਦਾ ਹੈ।
ਖੇਤੀਬਾੜੀ ਵਿਭਾਗ ਦਾ ਅਨੁਮਾਨ: ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਟਵੀਟ ਅਨੁਸਾਰ ਆੜੂ ਦੀ ਖੇਤੀ ਤੋਂ 4 ਲੱਖ ਅਤੇ ਅਮਰੂਦ ਤੋਂ 2.5 ਲੱਖ ਤੱਕ ਦਾ ਮੁਨਾਫਾ ਪ੍ਰਾਪਤ ਹੁੰਦਾ ਹੈ।
ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।
Summary in English: A 2 acre garden became a source of 6 lakh income