Air Purifier Plants: ਜੇਕਰ ਤੁਸੀਂ ਵੀ ਆਪਣੇ ਘਰ 'ਚ ਬਾਗਬਾਨੀ ਕਰਦੇ ਹੋ ਤਾਂ ਤੁਹਾਡੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਤੁਸੀਂ ਘਰ 'ਚ ਜੋ ਪੌਦੇ ਲਗਾ ਰਹੇ ਹੋ, ਉਹ ਹਵਾ ਨੂੰ ਸਾਫ ਕਰਨ 'ਚ ਯੋਗਦਾਨ ਪਾ ਰਹੇ ਹਨ ਜਾਂ ਨਹੀਂ। ਤੁਸੀਂ ਸਾਡੇ ਇਸ ਲੇਖ ਵਿੱਚ ਦੱਸੇ ਪੌਦਿਆਂ ਨੂੰ ਅਜ਼ਮਾ ਸਕਦੇ ਹੋ ਅਤੇ ਸਾਫ਼ ਹਵਾ ਦਾ ਆਨੰਦ ਮਾਣ ਸਕਦੇ ਹੋ।
Air Purifier Plants for Home: ਅਸੀਂ ਸਾਰੇ ਆਪਣੇ ਘਰ ਵਿੱਚ ਪੌਦੇ ਲਗਾਉਣਾ ਪਸੰਦ ਕਰਦੇ ਹਾਂ, ਪਰ ਸਾਨੂੰ ਪੌਦਿਆਂ ਬਾਰੇ ਸਹੀ ਜਾਣਕਾਰੀ ਅਤੇ ਫਾਇਦਿਆਂ ਬਾਰੇ ਬਹੁਤ ਘੱਟ ਜਾਣਕਾਰੀ ਹੁੰਦੀ ਹੈ। ਇਸੇ ਲਈ ਇਸ ਜਾਣਕਾਰੀ ਦੀ ਕਮੀ ਨੂੰ ਦੂਰ ਕਰਨ ਲਈ ਅਸੀਂ ਤੁਹਾਡੇ ਨਾਲ ਇੱਕ ਤਾਜ਼ਾ ਅਧਿਐਨ ਦੀ ਰਿਪੋਰਟ ਸਾਂਝੀ ਕਰਨ ਜਾ ਰਹੇ ਹਾਂ, ਜਿਸ ਵਿੱਚ ਕਿਹਾ ਗਿਆ ਹੈ ਕਿ ਇਨਡੋਰ ਪੌਦੇ ਟੋਕਸਿਕ ਜਾਂ ਜ਼ਹਿਰੀਲੇ ਪਦਾਰਥਾਂ ਨੂੰ ਹਟਾ ਕੇ ਹਵਾ ਨੂੰ ਸ਼ੁੱਧ ਕਰ ਸਕਦੇ ਹਨ। ਇਸ ਦੇ ਨਾਲ ਹੀ ਇਸ ਅਧਿਐਨ ਵਿੱਚ ਕੁਝ ਪੌਦਿਆਂ ਦੀ ਸੂਚੀ ਵੀ ਦੱਸੀ ਗਈ ਹੈ, ਜੋ ਜ਼ਹਿਰੀਲੇ ਪਦਾਰਥਾਂ ਨੂੰ ਹਟਾ ਕੇ ਹਵਾ ਨੂੰ ਸ਼ੁੱਧ ਕਰਨ ਦਾ ਕੰਮ ਕਰਦੇ ਹਨ।
ਘਰ ਦੀ ਹਵਾ ਨੂੰ ਸ਼ੁੱਧ ਰੱਖਣਗੇ ਇਹ ਪੌਦੇ:
• ਸਪਾਈਡਰ ਪਲਾਂਟ (Spider plant)
ਸਪਾਈਡਰ ਪਲਾਂਟ ਕਾਰਬਨ ਮੋਨੋਆਕਸਾਈਡ, ਫਾਰਮਲਡੀਹਾਈਡ, ਜ਼ਾਇਲੀਨ ਵਰਗੇ ਜ਼ਹਿਰੀਲੇ ਪਦਾਰਥਾਂ ਨਾਲ ਲੜ ਸਕਦਾ ਹੈ। ਇਸ ਪੌਦੇ ਦੀ ਦੇਖਭਾਲ ਕਰਨਾ ਆਸਾਨ ਹੈ ਅਤੇ ਘੱਟ ਧੁੱਪ ਵਿੱਚ ਵੀ ਇਹ ਬਚ ਸਕਦਾ ਹੈ।
• ਬਾਂਸ ਦਾ ਪੌਦਾ (Bamboo plant)
ਇਹ ਪੌਦਾ ਹਵਾ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਕੱਢਣ ਵਿੱਚ ਵੀ ਸਮਰੱਥ ਹੈ। ਇਸ ਨੂੰ ਘੱਟ ਧੁੱਪ ਵਿੱਚ ਵੀ ਰੱਖਿਆ ਜਾ ਸਕਦਾ ਹੈ ਅਤੇ ਇਸ ਵਿੱਚ ਜ਼ਿਆਦਾ ਪਾਣੀ ਦੀ ਲੋੜ ਨਹੀਂ ਪੈਂਦੀ।
ਇਹ ਵੀ ਪੜ੍ਹੋ: Easy Tips: ਘਰ ਵਿੱਚ ਹਰਾ ਧਨੀਆ ਉਗਾਉਣ ਦੇ 3 ਵਧੀਆ ਤਰੀਕੇ! ਇੱਕ ਵਾਰ ਜ਼ਰੂਰ ਅਪਣਾਓ!
• ਸਨੇਕ ਪਲਾਂਟ (Snake plant)
ਇਹ ਸਭ ਤੋਂ ਮਜ਼ਬੂਤ ਘਰੇਲੂ ਪੌਦਿਆਂ ਵਿੱਚੋਂ ਇੱਕ ਹੈ ਜੋ ਤੁਹਾਨੂੰ ਹਵਾ ਪ੍ਰਦੂਸ਼ਣ ਤੋਂ ਬਚਾ ਸਕਦਾ ਹੈ। ਇਸ ਨੂੰ ਸਨੇਕ ਦੇ ਨਾਮ ਤੋਂ ਜਾਣਿਆਂ ਜਾਂਦਾ ਹੈ। ਇਹ ਝਾੜੀਆਂ ਵਾਲਾ ਪੌਦਾ ਹੈ ਅਤੇ ਇਹ ਘੱਟ ਪਾਣੀ ਵਿੱਚ ਵੀ ਜਿਉਂਦਾ ਰਹਿ ਸਕਦਾ ਹੈ।
• ਯੂਕੇਲਿਪਟਸ ਪੌਦਾ (Eucalyptus plant)
ਹਵਾ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਖਤਮ ਕਰਨ ਦੇ ਨਾਲ, ਇਹ ਪੌਦਾ ਹੋਰ ਸਿਹਤ ਸੰਬੰਧੀ ਸਮੱਸਿਆਵਾਂ ਨੂੰ ਵੀ ਘੱਟ ਕਰ ਸਕਦਾ ਹੈ। ਇਸ ਪੌਦੇ ਵਿੱਚ ਚਿਕਿਤਸਕ ਗੁਣ ਹਨ ਅਤੇ ਇਸਨੂੰ ਜ਼ਿਆਦਾ ਦੇਖਭਾਲ ਦੀ ਲੋੜ ਨਹੀਂ ਹੁੰਦੀ।
Summary in English: Air Purifier Plants: These plants will keep your home air clean and fresh! Know how?