1. Home
  2. ਬਾਗਵਾਨੀ

Punjab ਦੇ ਕਿਸਾਨਾਂ ਦਾ Profit ਪੱਕਾ, ਆੜੂ ਦੀ ਸਫਲ ਕਾਸ਼ਤ ਲਈ ਇਨ੍ਹਾਂ ਸਿਫਾਰਿਸ਼ ਕਿਸਮਾਂ ਦੀ ਕਰੋ ਚੋਣ

ਜੇਕਰ ਤੁਸੀਂ ਇਨ੍ਹਾਂ ਸਿਫਾਰਿਸ਼ ਕੀਤੀਆਂ ਕਿਸਮਾਂ ਦੀ ਚੋਣ ਕਰਦੇ ਹੋ, ਤਾਂ ਤੁਸੀਂ ਚੰਗਾ ਮੁਨਾਫਾ ਕਮਾ ਸਕਦੇ ਹੋ, ਆਓ ਜਾਣਦੇ ਹਾਂ ਆੜੂ ਦੀ ਸਫਲ ਕਾਸ਼ਤ ਦਾ ਸਹੀ ਤਰੀਕਾ ਅਤੇ ਵਧੀਆ ਕਿਸਮਾਂ।

Gurpreet Kaur Virk
Gurpreet Kaur Virk
ਆੜੂ ਦੀ ਸਫਲ ਕਾਸ਼ਤ ਲਈ ਸਿਫਾਰਿਸ਼ ਕਿਸਮਾਂ

ਆੜੂ ਦੀ ਸਫਲ ਕਾਸ਼ਤ ਲਈ ਸਿਫਾਰਿਸ਼ ਕਿਸਮਾਂ

Successful Cultivation: ਫਲਾਂ ਦੀ ਕਾਸ਼ਤ ਨਾ ਸਿਰਫ ਖੇਤੀ ਵਿਭਿੰਨਤਾ ਲਈ ਸਗੋਂ ਮੁਨੱਖੀ ਸਿਹਤ ਅਤੇ ਖੇਤੀ ਅਰਥਚਾਰੇ ਦੀ ਸਥਿਰਤਾ ਲਈ ਵੀ ਲਾਜਮੀ ਹੈ। ਕੁਦਰਤ ਨੇ ਪੰਜਾਬ ਨੂੰ ਖਾਸ ਖੇਤੀ ਪ੍ਰਸਥਿਤੀ ਖੰਡਾਂ ਨਾਲ ਨਿਵਾਜਿਆ ਹੈ, ਜਿਹੜੇ ਇਸ ਨੂੰ ਖਾਸ ਫਲਾਂ ਦੀ ਕਾਸ਼ਤ ਦੇ ਯੋਗ ਬਣਾਉਂਦੇ ਹਨ। ਆੜੂ ਆਕਰਸ਼ਕ ਰੰਗ ਤੇ ਸੁਆਦ ਤੋਂ ਇਲਾਵਾ ਖਣਿਜ ਤੇ ਪ੍ਰੋਟੀਨ ਭਰਪੂਰ ਪਰ ਘੱਟ ਕੈਲੋਰੀ ਵਾਲਾ ਫਲ ਹੋਣ ਕਾਰਨ ਅਹਿਮ ਸਥਾਨ ਰੱਖਦਾ ਹੈ। ਇਸਨੂੰ ਡੱਬਾਬੰਦੀ ਦੁਆਰਾ ਜੈਮ, ਜੂਸ, ਮੁਰੱਬੇ ਅਤੇ ਸੁੱਕੇ ਉਤਪਾਦ ਦੇ ਰੂਪ ਵਿੱਚ ਵੀ ਵਰਤਿਆ ਜਾ ਸਕਦਾ ਹੈ।

ਰਾਸ਼ਟਰੀ ਬਾਗਬਾਨੀ ਮਿਸ਼ਨ ਦਾ ਵਿੱਤੀ ਸਹਿਯੋਗ ਵੀ ਫਲਾਂ ਦੀ ਕਾਸ਼ਤ ਨੂੰ ਉਤਸਾਹਿਤ ਕਰ ਰਿਹਾ ਹੈ। ਆੜੂ ਭਾਵੇਂ ਸ਼ੀਤ ਇਲਾਕੇ ਦਾ ਫਲ ਹੈ, ਪ੍ਰੰਤੂ ਇਸਦੀਆਂ ਘੱਟ ਠੰਡ ਦੀ ਲੋੜ ਵਾਲੀਆਂ ਕਿਸਮ ਉਪਲੱਬਤ ਹੋਣ ਕਾਰਨ ਆੜੂ ਦੀ ਕਾਸ਼ਤ ਪੰਜਾਬ ਦੇ ਨੀਮ-ਗਰਮ ਪੌਣਪਾਣੀ ਵਾਲੇ ਦੱਖਣ ਪੱਛਮੀ ਖੇਤਰ ਵਿੱਚ ਵੀ ਪ੍ਰਚੱਲਿਤ ਹੋ ਰਹੀ ਹੈ। ਇਸਦੀ ਕਾਸ਼ਤ ਲਈ ਹੇਠ ਲਿਖੀਆਂ ਗੱਲਾਂ ਉੱਪਰ ਧਿਆਨ ਦੇਣ ਦੀ ਲੋੜ ਹੈ:

ਜ਼ਮੀਨ ਦੀ ਚੋਣ: ਚੰਗੇ ਨਿਕਾਸ ਵਾਲੀ, ਉਪਜਾਊ ਮੈਰਾ ਜਮੀਨ, ਜਿਸਦਾ ਖਾਰਾਪਣ 6-8, ਚਾਲਕਤਾ 0.5 ਮਿਲੀ ਮਹੋਜ ਪ੍ਰਤੀ ਸੈਂਟੀਮੀਟਰ ਤੋਂ ਘੱਟ, ਕੈਲਸ਼ੀਅਮ ਕਾਰਬੋਨੇਟ 5 ਪ੍ਰਤੀਸ਼ਤ ਤੋਂ ਘੱਟ, ਚੂਨਾ 10 ਪ੍ਰਤੀਸ਼ਤ ਤੋਂ ਘੱਟ ਅਤੇ 4 ਫੁੱਟ ਦੀ ਡੂੰਘਾਈ ਤੱਕ ਸਖਤ ਪਰਤ ਰਹਿਤ ਹੋਵੇ ਆੜੂ ਦੀ ਕਾਸਤ ਲਈ ਢੁੱਕਵੀਂ ਮੰਨੀ ਜਾਂਦੀ ਹੈ।ਸਾਵਧਾਨੀ ਵਜੋਂ ਬਾਗ ਲਗਾਉਣ ਤੋਂ ਪਹਿਲਾਂ ਮਿੱਟੀ ਪਰਖ ਕਰਵਾ ਲਵੋ।

ਇਹ ਵੀ ਪੜ੍ਹੋ : Queen Pineapple ਦੀ ਕਾਸ਼ਤ ਤੋਂ ਕਮਾਓ ਭਾਰੀ ਮੁਨਾਫਾ, ਮਾਟੀ ਕਿਊ, ਕੁਈਨ ਅਤੇ ਮਾਰੀਸ਼ਸ ਵਧੀਆ ਕਿਸਮਾਂ

ਕਿਸਮਾਂ ਦੀ ਚੋਣ: ਖਿੱਤੇ ਲਈ ਢੁੱਕਵੀਂ ਕਿਸਮ ਹੀ ਚੁਣੋ। ਦੱਖਣ ਪੱਛਮੀ ਪੰਜਾਬ ਲਈ ਸਿਫਾਰਿਸ਼ ਕਿਸਮਾਂ-ਅਰਲੀ ਗਰੈਂਡ, ਫਲੋਰਿਡਾ ਪਿੰਰਸ, ਪ੍ਰਤਾਪ, ਸ਼ਾਨ ਏ ਪੰਜਾਬ (ਪੀਲੇ ਗੁੱਦੇ ਵਾਲੀਆਂ) ਦਾ ਫਲ ਅਪ੍ਰੈਲ ਤੋਂ ਮਈ ਤੱਕ ਪੱਕਦਾ ਹੈ, ਔਸਤਨ ਝਾੜ 70-100 ਕਿਲੋਗ੍ਰਾਮ ਪ੍ਰਤੀ ਬੂਟਾ ਅਤੇੇ ਫਲ ਦੀ ਮਿਠਾਸ 10.5-13% ਹੁੰਦੀ ਹੈ ।ਚਿੱਟੇ ਗੁੱਦੇ ਵਾਲੀਆਂ ਕਿਸਮਾਂ-ਪ੍ਰਭਾਤ ਦਾ ਫਲ ਅਪ੍ਰੈਲ ਦੇ ਅੰਤ ਜਦਕਿ ਸ਼ਰਬਤੀ ਦਾ ਫਲ ਜੂਨ ਤੋਂ ਜੁਲਾਈ ਦੇ ਪਹਿਲੇ ਹਫਤੇ ਤੱਕ ਪੱਕਦਾ ਹੈ, ਝਾੜ 60-120 ਕਿਲੋਗ੍ਰਾਮ ਪ੍ਰਤੀ ਬੂਟਾ ਅਤੇ ਮਿਠਾਸ 12-13% ਹੂੰਦੀ ਹੈ।

ਬੂਟੇ ਲਾਉਣ ਦਾ ਤਰੀਕਾ: ਬੂਟਾ ਲਾਉਣ ਤੋਂ ਪਹਿਲਾਂ 6.5 ਯ 6.5 ਮੀਟਰ ਦੇ ਫਾਸਲੇ ਤੇ 94 ਬੂਟੇ ਪ੍ਰਤੀ ਏਕੜ ਦੇ ਹਿਸਾਬ ਨਾਲ ਲਗਾਉਣ ਲਈ 1 ਮੀਟਰ ਚੌੜਾਈ ਅਤੇ 1 ਮੀਟਰ ਡੂੰਘਾਈ ਦੇ ਆਕਾਰ ਦੇ ਟੋਏ ਪੁੱਟੋ।ਟੋਇਆਂ ਨੂੰ ਬਰਾਬਰ ਅਨੁਪਾਤ ਵਿੱਚ ਮਿੱਟੀ,ਰੂੜੀ ਦੀ ਖਾਦ ਅਤੇ ਰੇਤ ਮਿਲਾ ਕੇ ਭਰਨ ਉਪਰੰਤ ਪਾਣੀ ਲਾ ਦਿਉ।ਆੜੂ ਦੇ ਬੂਟੇ ਲਾਉਣ ਦਾ ਸਹੀ ਸਮਾਂ ਦਸੰਬਰ ਤੋਂ ਜਨਵਰੀ ਦਾ ਆਖਰੀ ਹਫਤਾ ਹੈ।ਜਮੀਨ ਤੋਂ 10-15 ਸੈਂਟੀਮੀਟਰ ੳੱਚੇ ਪਿਉਂਦੀ ਜੋੜ ਵਾਲੇ 1 ਮੀਟਰ ਲੰਬਾਈ ਦੇ ਬੂਟਿਆਂ ਦੀ ਚੋਣ ਕਰੋ।ਬੂਟੇ ਲਾਉਣ ਬਾਅਦ ਸਿੰਚਾਈ ਕਰੋ।ਗਰਮੀਆਂ ਦੌਰਾਨ ਬੂਟਿਆਂ ਨੁੰ ਧੁੱਪ ਅਤੇ ਲੂਅ ਤੋਂ ਬਚਾਉਣ ਲਈ ਸਰਕੰਡੇ ਨਾਲ ਛੌਰਾ ਕਰੋ।

ਇਹ ਵੀ ਪੜ੍ਹੋ : Avocado Cultivation: ਇਹ ਸੂਬਾ ਸਫਲਤਾਪੂਰਵਕ ਕਰ ਰਿਹੈ ਐਵੋਕਾਡੋ ਦੀ ਕਾਸ਼ਤ, ਜਾਣੋ ਸਹੀ ਤਰੀਕਾ

ਸਿਧਾਈ ਅਤੇ ਕਾਂਟ ਛਾਂਟ: ਆੜੂ ਦੇ ਬੂਟੇ ਦੀ ਸਿਧਾਈ ‘ਮੋਡੀਫਾਈਡ ਲੀਡਰ ਸਿਸਟਮ’ ਮੁਤਾਬਿਕ ਕਰਨੀ ਚਾਹੀਦੀ ਹੈ।ਇਸ ਮਕਸਦ ਲਈ ਜਨਵਰੀ ਵਿੱਚ ਇੱਕ ਸਾਲ ਪੁਰਾਣੇ ਬੂਟਿਆਂ ਨੂੰ 90 ਸੈਂਟੀਮੀਟਰ ਉਚਾਈ ਤੋਂ ਕੱਟ ਦਿਉ।ਆੜੂ ਨੂੰ ਫਲ ਇੱਕ ਸਾਲ ਪੁਰਾਣੀਆਂ ਸ਼ਾਖਾਵਾਂ ਤੇ ਲੱਗਦਾ ਹੈ।ਫਲ ਲੱਗਣ ਦੀ ਉਮੀਦ ਵਾਲੀਆਂ ਟਾਹਣੀਆਂ ਰੱਖ ਕੇ ਘੱਟੋ ਘੱਟ 40 ਪ੍ਰਤੀਸ਼ਤ ਟਾਹਣੀਆਂ ਕੱਟ ਦਿਉ।ਇਸ ਨਾਲ ਫਲ ਜਿਆਦਾ ਲੱੱਗੇਗਾ ਅਤੇ ਮਿਆਰ ਵਿੱਚ ਸੁਧਾਰ ਵੀ ਹੋਵੇਗਾ।ਇਸ ਉਪਰੰਤ ਬੂਟੇ ਉਪਰ ਬੋਰਡੋ ਪੇਸਟ ਦਾ ਲੇਪ ਕਰੋ ਅਤੇ ਦੋ ਹਫਤੇ ਬਾਅਦ ਬੋਰਡੋ ਪੇਂਟ ਕਰ ਦਿਉ।

ਸਿੰਚਾਈ: ਬੂਟੇ ਨੂੰ ਪਾਣੀ ਦੀ ਲੋੜ ਫੁੱਲ ਪੈਣ, ਫਲ ਬਣਨ ਅਤੇ ਫਲ ਦੇ ਵਾਧੇ ਸਮੇਂ ਜਿਆਦਾ ਹੁੰਦੀ ਹੈ।ਫਲਦਾਰ ਬੂਟਿਆਂ ਲਈ ਤੁਪਕਾ ਸਿੰਚਾਈ ਜਿਆਦਾ ਕਫਾਇਤੀ ਅਤੇ ਕਾਰਗਾਰ ਹੈ।ਜਮੀਨ ਵਿੱਚ ਨਮੀ ਸੰਭਾਲਣ ਲਈ ਝੋਨੇ ਦੀ ਪਰਾਲੀ (ਮਲਚਿੰਗ)ਦੀ ਵਰਤੋਂ ਲਾਹੇਵੰਦ ਹੈ।

ਖੁਰਾਕ ਪ੍ਰਬੰਧ: ਖੁਰਾਕੀ ਤੱਤਾਂ ਦੀ ਪੂਰਤੀ ਲਈ ਰੂੜੀ ਦੀ ਖਾਦ ਤੋਂ ਇਲਾਵਾ ਯੂਰੀਆ, ਸਿੰਗਲ ਸੁਪਰਫਾਸਫੇਟ ਅਤੇ ਪੋਟਾਸ਼ ਦੀ ਵਰਤੋਂ ਬੂਟੇ ਦੀ ਉਮਰ ਦੇ ਹਿਸਾਬ ਨਾਲ ਕਰੋ।ਪੰਜ ਸਾਲ ਤੱਕ ਦੀ ਉਮਰ ਦੇ ਬੂਟਿਆਂ ਨੂੰ ਹਰ ਸਾਲ 30 ਕਿਲੋਗ੍ਰਾਮ ਰੂੜੀ ਦੀ ਖਾਦ, ਇੱਕ ਕਿਲੋਗ੍ਰਾਮ ਯੂਰੀਆ, 760 ਕਿਲੋਗ੍ਰਾਮ ਸਿੰਗਲ ਸੁਪਰਫਾਸਫੇਟ ਅਤੇ 830 ਗ੍ਰਾਮ ਮਿਊਰੇਟ ਆਫ ਪੋਟਾਸ਼ ਪਾਉ।ਹਲਕੀਆਂ ਅਤੇ ਖਾਰੀਆਂ ਜਮੀਨਾਂ ਵਿੱਚ ਲੱਗੇ ਆੜੂ ਨੂੰ ਲੋਹੇ ਦੀ ਘਾਟ ਬਹੁਤ ਨੁਕਸਾਨ ਪਹੁੰਚਾਉਂਦੀ ਹੈ।ਨਵੇਂ ਪੱਤੇ ਪੀਲੇ ਪੈ ਜਾਂਦੇ ਹਨ ਜਦਕਿ ਨਾੜੀਆਂ ਦਾ ਰੰਗ ਹਰਾ ਹੀ ਰਹਿੰਦਾ ਹੈ।ਇਸਦੀਆਂ ਨਿਸ਼ਾਨੀਆਂ ਗਰਮੀ ਅਤੇ ਬਰਸਾਤ ਵਿੱਚ ਪ੍ਰਗਟ ਹੁੰਦੀਆਂ ਹਨ।ਲੋਹੇ ਦੀ ਪੂਰਤੀ ਲਈ ਅਪ੍ਰੈਲ, ਜੂਨ ਅਤੇ ਅਗਸਤ-ਸਤੰਬਰ ਦੌਰਾਨ ਫੈਰਿਸ ਸਲਫੇਟ ਦਾ 0.3 ਪ੍ਰਤੀਸ਼ਤ (3 ਗ੍ਰਾਮ ਪ੍ਰਤੀ ਲਿਟਰ ਪਾਣੀ) ਦੇ ਹਿਸਾਬ ਨਾਲ ਛਿੜਕਾਅ ਕਰੋ।

ਸਾਂਭ ਸੰਭਾਲ ਅਤੇ ਹੋਰ ਪ੍ਰਬੰਧ: ਦੱਖਣ ਪੱਛਮੀ ਪੰਜਾਬ ਵਿੱਚ ਆੜੂ ਦੇ ਨਵੇਂ ਅਤੇ ਪੁਰਾਣੇ ਬਾਗ ਲਈ ਸਿਉਂਕ ਵੱਡੀ ਸਮੱਸਿਆ ਹੈ।ਕਾਂਟ ਛਾਂਟ ਤੋਂ ਤੁਰੰਤ ਬਾਅਦ ਰਹਿੰਦ ਖੂੰਹਦ ਖਤਮ ਕਰ ਦਿਉ।ਸਿਉਂਕ ਦੇ ਨਿਰੀਖਣ ਲਈ ਅਪਰੈਲ ਅਤੇ ਸਤੰਬਰ ਦੌਰਾਨ ਪੀ.ਏ.ਯੂ. ਦੁਆਰਾ ਸਿਫਾਰਸ਼ ‘ਮਿੱਟੀ ਦਾ ਘੜਾ ਤਕਨੀਕ’ ਵਰਤੋ ।ਪੱਕੇ ਹੋਏ ਫਲ ਤੋੜ ਲਵੋ ਅਤੇ ਬੂਟੇ ਉੱਪਰ ਫਲ ਨਾਂ ਰਹਿਣ ਦਿਉ।ਫਲ ਦੀ ਮੱਖੀ ਤੋਂ ਬਚਾਅ ਲਈ ਅਗੇਤੀਆ ਕਿਸਮਾਂ ਲਗਾਉ ਅਤੇ ਅਪ੍ਰੈਲ-ਮਈ ਵਿੱਚ 16 ਟਰੈਪ ਪ੍ਰਤੀ ਏਕੜ ਲਗਾ ਕੇ ਵੀ ਫਲ ਦੀ ਮੱਖੀ ਤੇ ਕਾਬੂ ਪਾਇਆ ਜਾ ਸਕਦਾ ਹੈ।

ਫਲ ਦੀ ਤੁੜਾਈ: ਫਲ਼ ਦੇ ਜਖਮੀ ਹੋ ਕੇ ਖਰਾਬ ਹੋਣ ਤੋਂ ਬਚਾਉਣ ਲਈ ਤੁੜਾਈ ਬਹੁਤ ਸਾਵਧਾਨੀ ਨਾਲ ਕਰੋ।

Summary in English: Farmers of Punjab sure profit, choose these recommended varieties for successful peach cultivation

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters