ਜੇਕਰ ਤੁਸੀਂ ਬਾਗਬਾਨੀ ਕਰਨ ਦੇ ਸ਼ੌਕੀਨ ਹੋ ਤੇ ਤੁਸੀਂ ਆਪਣੇ ਬਗੀਚੇ `ਚ ਗੈਂਦੇ ਦੇ ਪੌਦੇ ਲਗਾਏ ਹਨ, ਤਾਂ ਇਹ ਲੇਖ ਤੁਹਾਡੇ ਲਈ ਹੀ ਹੈ। ਅੱਜ ਇਸ ਲੇਖ ਰਾਹੀਂ ਅਸੀਂ ਤੁਹਾਨੂੰ ਕਈ ਨੁਸਖਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਰਾਹੀਂ ਗੈਂਦੇ ਦੇ ਪੌਦੇ ਨੂੰ ਵਧੇਰੇ ਫੁੱਲ ਲਗਦੇ ਹਨ।
ਗੈਂਦੇ ਦੇ ਫੁੱਲ ਵੇਖਣ `ਚ ਬਹੁਤ ਹੀ ਸੋਹਣੇ ਲਗਦੇ ਹਨ। ਜੇਕਰ ਇਹ ਬਗੀਚੇ `ਚ ਲੱਗੇ ਹੋਣ ਤਾਂ ਇਹ ਪੂਰੇ ਬਗੀਚੇ ਦੀ ਸ਼ਾਨ ਵਧਾ ਦਿੰਦੇ ਹਨ। ਪਰ ਇਸਨੂੰ ਲਗਾਉਣ `ਚ ਲੋਕਾਂ ਨੂੰ ਕਈ ਵਾਰ ਮੁਸ਼ਕਿਲਾਂ ਵੀ ਆਉਂਦੀਆਂ ਹਨ। ਅਕਸਰ ਅਜਿਹਾ ਹੁੰਦਾ ਹੈ ਕਿ ਬਗੀਚੇ `ਚ ਬੂਟੇ ਲਾਉਣ ਤੋਂ ਬਾਅਦ ਉਸ `ਤੇ ਫੁੱਲ ਨਹੀਂ ਆਉਂਦੇ। ਜੇਕਰ ਤੁਹਾਡੇ ਪੌਦਿਆਂ ਨਾਲ ਵੀ ਅਜਿਹਾ ਕੁਝ ਹੋ ਰਿਹਾ ਹੈ, ਤਾਂ ਇਨ੍ਹਾਂ ਹੇਠਾਂ ਲਿਖੇ ਨੁਸਖਿਆਂ ਦੀ ਪਾਲਣਾ ਕਰੋ ਤੇ ਵਧੇਰੇ ਫੁੱਲ ਪ੍ਰਾਪਤ ਕਰੋ।
ਵੱਧ ਫੁੱਲ ਪ੍ਰਾਪਤ ਕਰਨ ਲਈ ਉਪਚਾਰ:
ਸਰ੍ਹੋਂ ਦੀ ਖੱਲ:
ਜੇਕਰ ਤੁਸੀਂ ਇਕ ਹਫਤੇ ਦੇ ਅੰਦਰ ਹੀ ਫੁੱਲਾਂ ਦੀ ਪੈਦਾਵਾਰ ਵਧਾਉਣਾ ਚਾਹੁੰਦੇ ਹੋ ਤਾਂ ਸਰ੍ਹੋਂ ਦੀ ਖੱਲ ਤੁਹਾਡੇ ਲਈ ਇਕ ਵਧੀਆ ਵਿਕਲਪ ਹੈ। ਇਸ ਦੀ ਵਰਤੋਂ ਕਰਨ ਲਈ ਪਹਿਲਾਂ ਇਸ ਨੂੰ ਇੱਕ ਜਾਂ ਦੋ ਦਿਨ ਲਈ ਪਾਣੀ `ਚ ਭਿਓ ਦਿਓ। ਉਸ ਤੋਂ ਬਾਅਦ ਖੱਲ ਨੂੰ ਚੰਗੀ ਤਰ੍ਹਾਂ ਮੈਸ਼ ਕਰਕੇ ਹਫ਼ਤੇ `ਚ ਦੋ ਤੋਂ ਤਿੰਨ ਵਾਰ ਪੌਦੇ `ਚ ਪਾਓ। ਇਸ ਨੁਸਖੇ ਤੋਂ ਪੌਦੇ ਦੇ ਵਾਧੇ ਦੇ ਨਾਲ-ਨਾਲ ਫੁੱਲਾਂ ਦੇ ਝਾੜ `ਚ ਵੀ ਤੇਜ਼ੀ ਨਾਲ ਵਾਧਾ ਹੁੰਦਾ ਹੈ।
ਇਹ ਵੀ ਪੜ੍ਹੋ : Apple Cultivation: ਕਿਸਾਨਾਂ ਨੇ ਕਰ ਦਿਖਾਇਆ ਕਮਾਲ, ਪੰਜਾਬ `ਚ ਸ਼ੁਰੂ ਕੀਤੀ ਸੇਬ ਦੀ ਖੇਤੀ
ਦੇਸੀ ਖਾਦ:
ਫੁੱਲਾਂ ਦੀ ਪੈਦਾਵਾਰ ਵਧਾਉਣ ਲਈ ਤੁਸੀਂ ਦੇਸੀ ਰੂੜੀ ਦੀ ਵੀ ਵਰਤੋਂ ਕਰ ਸਕਦੇ ਹੋ। ਦੇਸੀ ਖਾਦ ਦੀ ਵਰਤੋਂ ਕਰਨ ਲਈ ਸਭ ਤੋਂ ਪਹਿਲਾਂ ਗਾਂ ਦਾ ਗੋਬਰ ਜਾਂ ਵਰਮੀ ਕੰਪੋਸਟ, ਕੇਲੇ ਦੇ ਛਿਲਕੇ ਤੇ ਹੱਡੀਆਂ ਦਾ ਮੀਲ ਲਓ ਤੇ ਇਨ੍ਹਾਂ ਤਿੰਨਾਂ ਨੂੰ ਬਰਾਬਰ ਮਾਤਰਾ `ਚ ਮਿਲਾ ਲਓ। ਖਾਦ ਨੂੰ ਮਿਲਾਉਣ ਤੋਂ ਬਾਅਦ ਹਫ਼ਤੇ `ਚ ਇੱਕ ਵਾਰ 1 ਤੋਂ 2 ਕੱਪ ਖਾਦ ਪਾਓ। ਇਸਦੀ ਵਰਤੋਂ ਕਰਨ ਨਾਲ ਤੁਹਾਡੇ ਪੌਦੇ ਬਹੁਤ ਤੇਜ਼ੀ ਨਾਲ ਖਿੜ ਜਾਣਗੇ।
Summary in English: Follow this method for good production of marigold flowers