1. Home
  2. ਬਾਗਵਾਨੀ

ਜਾਮੁਨ ਦੀ ਖੇਤੀ ਤੋਂ ਹੋਵੇਗਾ ਚੰਗਾ ਮੁਨਾਫਾ, ਸਰਕਾਰ ਵੀ ਦੇਵੇਗੀ ਸਬਸਿਡੀ!

ਜੇਕਰ ਤੁਸੀਂ ਬਾਗਬਾਨੀ ਫ਼ਸਲਾਂ ਦੀ ਖੇਤੀ ਕਰਕੇ ਚੰਗਾ ਮੁਨਾਫ਼ਾ ਕਮਾਉਣਾ ਚਾਹੁੰਦੇ ਹੋ ਤਾਂ ਜਾਮੁਨ ਤੁਹਾਡੇ ਲਈ ਚੰਗਾ ਵਿਕਲਪ ਹੈ....

Priya Shukla
Priya Shukla
ਜਾਮੁਨ ਦੀ ਖੇਤੀ ਤੋਂ ਹੋਵੇਗਾ ਚੰਗਾ ਮੁਨਾਫਾ

ਜਾਮੁਨ ਦੀ ਖੇਤੀ ਤੋਂ ਹੋਵੇਗਾ ਚੰਗਾ ਮੁਨਾਫਾ

ਹਰ ਕਿਸਾਨ ਚਾਹੁੰਦਾ ਹੈ ਕਿ ਉਹ ਅਜਿਹੀ ਫ਼ਸਲ ਦੀ ਖੇਤੀ ਕਰੇ ਜਿਸ ਤੋਂ ਉਸਨੂੰ ਘੱਟ ਲਾਗਤ `ਚ ਵੱਧ ਮੁਨਾਫ਼ਾ ਪ੍ਰਾਪਤ ਹੋਵੇ। ਬਾਗਬਾਨੀ ਫਸਲਾਂ, ਅਜਿਹੀਆਂ ਹੀ ਫ਼ਸਲਾਂ ਹਨ। ਇਹ ਫ਼ਸਲਾਂ ਘੱਟ ਲਾਗਤ `ਚ ਵੀ ਕਿਸਾਨਾਂ ਨੂੰ ਚੰਗਾ ਮੁਨਾਫ਼ਾ ਦਿੰਦਿਆਂ ਹਨ। ਇਸ ਕਰਕੇ ਸਰਕਾਰ ਵੱਲੋਂ ਕਿਸਾਨਾਂ ਨੂੰ ਬਾਗਬਾਨੀ ਫ਼ਸਲਾਂ ਦੀ ਖੇਤੀ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। 

ਅੱਜ ਇਸ ਲੇਖ `ਚ ਅਸੀਂ ਤੁਹਾਡੇ ਨਾਲ ਜਾਮੁਨ ਦੀ ਖੇਤੀ ਬਾਰੇ ਜਾਣਕਾਰੀ ਸਾਂਝੀ ਕਰਾਂਗੇ, ਜਿਸ ਰਾਹੀਂ ਤੁਸੀਂ ਘੱਟ ਲਾਗਤ `ਚ ਚੰਗਾ ਮੁਨਾਫ਼ਾ ਕਮਾ ਸਕਦੇ ਹੋ। ਜਾਮੁਨ ਦੀ ਖੇਤੀ ਤੁਹਾਡੇ ਲਈ ਖੇਤੀ ਦਾ ਇੱਕ ਚੰਗਾ ਵਿਕਲਪ ਸਾਬਿਤ ਹੋ ਸਕਦਾ ਹੈ। ਜਾਮੁਨ ਦੀ ਖੇਤੀ ਕਰਨ `ਤੇ ਸਰਕਾਰ ਨੇ ਸਬਸਿਡੀ ਦੇਣ ਦਾ ਵੀ ਫੈਸਲਾ ਕੀਤਾ ਹੈ।

ਜਾਮੁਨ ਦੀ ਖੇਤੀ:

ਜਾਮੁਨ ਦੀ ਖੇਤੀ ਦੇ ਲਈ ਇੱਕ ਹੈਕਟੇਅਰ `ਚ 250 ਤੋਂ ਵੱਧ ਰੁੱਖ ਲਗਾਏ ਜਾ ਸਕਦੇ ਹਨ। ਜਾਮੁਨ ਦੇ ਰੁੱਖ `ਤੇ 4 ਤੋਂ 5 ਸਾਲਾਂ ਬਾਅਦ ਫੱਲ ਲੱਗਣੇ ਸ਼ੁਰੂ ਹੋ ਜਾਂਦੇ ਹਨ ਤੇ 8 ਸਾਲਾਂ ਤੋਂ ਬਾਅਦ ਇਸਤੋਂ ਫੱਲ ਪ੍ਰਾਪਤ ਕੀਤੇ ਜਾ ਸਕਦੇ ਹਨ। ਇੱਕ ਹੈਕਟੇਅਰ `ਚ ਲੱਗੇ ਜਾਮੁਨ ਦੇ ਰੁੱਖਾਂ ਤੋਂ 25000 ਕਿਲੋ ਕੁੱਲ ਪੈਦਾਵਾਰ ਮਿਲ ਸਕਦੀ ਹੈ। ਜਾਮੁਨ ਦੀ ਬਜ਼ਾਰ `ਚ ਕੀਮਤ 100 ਤੋਂ 120 ਰੁਪਏ ਕਿਲੋ ਦੇ ਕਰੀਬ ਹੁੰਦੀ ਹੈ। ਇਸ ਹਿਸਾਬ ਨਾਲ ਇਕ ਹੈਕਟੇਅਰ ਤੋਂ ਲਗਭਗ 20 ਲੱਖ ਰੁਪਏ ਕਮਾਏ ਜਾ ਸਕਦੇ ਹਨ।

ਇਹ ਵੀ ਪੜ੍ਹੋ : ਇਸ ਫੁੱਲ ਦੀ ਕਾਸ਼ਤ ਕਰਕੇ ਹੋ ਜਾਓ ਮਾਲੋਮਾਲ, 30 ਸਾਲ ਤੱਕ ਹੋਵੇਗੀ ਕਮਾਈ!

ਸਰਕਾਰ ਵੱਲੋਂ ਸਬਸਿਡੀ:

ਸਰਕਾਰ ਵੱਲੋਂ ਬਾਗਬਾਨੀ ਫ਼ਸਲਾਂ ਦੀ ਖੇਤੀ ਕਰਨ ਲਈ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਜਿਸਦੇ ਲਈ ਬਿਹਾਰ ਸਰਕਾਰ ਵੱਲੋਂ ਕਿਸਾਨਾਂ ਨੂੰ ਜਾਮੁਨ ਦੀ ਖੇਤੀ ਕਰਨ `ਤੇ ਸਬਸਿਡੀ ਦਿੱਤੀ ਜਾਵੇਗੀ। ਇਸਦੇ ਤਹਿਤ ਕਿਸਾਨਾਂ ਨੂੰ ਉਨ੍ਹਾਂ ਦੀ ਲਾਗਤ ਦਾ 50 ਫ਼ੀਸਦੀ ਸਬਸਿਡੀ ਵਜੋਂ ਦਿੱਤਾ ਜਾਵੇਗਾ। ਸਰਕਾਰ ਵੱਲੋਂ 1 ਹੈਕਟੇਅਰ `ਚ ਜਾਮੁਨ ਦੀ ਖੇਤੀ ਲਈ 60000 ਰੁੱਪਏ ਦੀ ਲਾਗਤ ਨਿਸ਼ਚਿਤ ਕੀਤੀ ਗਈ ਹੈ। ਜਿਸ ਵਿੱਚੋ 30000 ਰੁਪਏ ਸਰਕਾਰ ਸਬਸਿਡੀ ਵਜੋਂ ਦੇਵੇਗੀ। 

ਇੱਥੇ ਅਰਜ਼ੀ ਦਿਓ:

ਜਿਹੜੇ ਕਿਸਾਨ ਜਾਮੁਨ ਦੀ ਖੇਤੀ ਕਰਕੇ ਇਸ ਸਬਸਿਡੀ ਦਾ ਲਾਭ ਚੁੱਕਣਾ ਚਾਹੁੰਦੇ ਹਨ, ਉਹ ਬਿਹਾਰ ਸਰਕਾਰ ਦੇ ਖੇਤੀਬਾੜੀ ਵਿਭਾਗ ਦੀ ਵੈੱਬਸਾਈਟ http://horticulture.bihar.gov.in/ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਸਦੇ ਨਾਲ ਹੀ ਵਧੇਰੇ ਜਾਣਕਾਰੀ ਲਈ ਤੁਸੀਂ ਬਾਗਬਾਨੀ ਵਿਭਾਗ ਦੇ ਦਫ਼ਤਰ ਜਾਂ ਸਹਾਇਕ ਡਾਇਰੈਕਟਰ ਨਾਲ ਵੀ ਸੰਪਰਕ ਕਰ ਸਕਦੇ ਹੋ। 

Summary in English: Good profit from the cultivation of Java plum, the government will also give subsidy!

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters