ਪੰਜਾਬ ਦੇ ਬਾਗਬਾਨੀ ਵਿਭਾਗ ਦੀ ਤਰਫ ਤੋਂ ਕਿਸਾਨਾਂ ਨੂੰ ਪੌਲੀਹਾਊਸ ਲਗਾ ਕੇ ਸਬਜੀ ਦੀ ਖੇਤੀ ਦੇ ਲਈ ਉਤਸਾਹਿਤ ਕਰਨ ਲਈ 90% ਤਕ ਸਬਸਿਡੀ ਦੇਣ ਵਾਲੀ ਪੌਲੀਹਾਊਸ ਸਬਸਿਡੀ ਯੋਜਨਾ ਦੀ ਸ਼ੁਰੁਆਤ ਬਾਗਬਾਨੀ ਅਤੇ ਤਕਨੀਕੀ ਸਿੱਖਿਆ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਤਰਫ ਤੋਂ ਪਹਿਲੇ ਬਾਗਬਾਨੀ ਸੈਮੀਨਾਰ ਦੌਰਾਨ ਕੀਤੀ ਗਈ ।
ਪੀਟੀਯੂ ਵਿਚ ਸ਼ੁਕਰਵਾਰ ਨੂੰ ਕਰਵਾਏ ਗਏ ਬਾਗਬਾਨੀ ਸੈਮੀਨਾਰ ਦੇ ਦੌਰਾਨ ਉਹਨਾਂ ਨੇ ਇਸ ਯੋਜਨਾ ਦੀ ਸ਼ੁਰੂਆਤ ਕੀਤੀ । ਰਾਣਾ ਨੇ ਦੱਸਿਆ ਕਿ ਕਿਸਾਨ ਬੇਮੌਸਮ ਸਬਜ਼ੀਆਂ ਤਿਆਰ ਕਰਕੇ ਵਧੀਆ ਲਾਭ ਕਮਾ ਸਕਦੇ ਹੋ । ਇਸ ਯੋਜਨਾ ਦੇ ਅਧੀਨ ਸਰਕਾਰ 90% ਸਬਸਿਡੀ ਦਵੇਗੀ ਜਦਕਿ ਕਿਸਾਨਾਂ ਨੂੰ ਕੇਵਲ 10% ਹਿੱਸਾ ਦੇਣਾ ਹੋਵੇਗਾ ।
ਕੈਬਿਨੇਟ ਮੰਤਰੀ ਦੀ ਤਰਫ ਤੋਂ ਯੋਜਨਾ ਦੀ ਸ਼ੁਰੂਆਤ ਸਮੇਂ ਤੇ ਰਾਜ ਦੇ 19 ਕਿਸਾਨਾਂ ਨੂੰ ਵਰਕ ਆਰਡਰ ਵੀ ਜਾਰੀ ਕੀਤੇ ਗਏ । ਇਹਨਾਂ ਵਿਚ ਵਰੁਨ ਕੌੜਾ , ਅਜੀਤ ਸਿੰਘ ਔਜਲਾ , ਸਰਵਣ ਸਿੰਘ ਚੰਡੀ , ਸੂਰਤ ਸਿੰਘ ,ਬਲਬੀਰ ਸਿੰਘ , ਕੁਲਦੀਪ ਸਿੰਘ , ਕੁਲਵੰਤ ਸਿੰਘ , ਬਲਕਾਰ ਸਿੰਘ ਸਵਾਲ , ਬਲਕਾਰ ਸਿੰਘ , ਕੁਲਵਿੰਦਰ ਸਿੰਘ ( ਸਾਰੇ ਕਪੂਰਥਲੇ ਦੇ ਨਿਵਾਸੀ ਹਨ ), ਜਸਵੰਤ ਕੌਰ , ਗੁਰਦਿਆਲ ਸਿੰਘ ,ਹਰਦੀਪ ਸਿੰਘ , ਵਿਕਰਮ ਸੈਣੀ (ਨਿਵਾਸੀ ਹੋਸ਼ਿਆਰਪੂਰ), ਇੰਦਰਜੀਤ ਸਿੰਘ , ਕਮਲਜੀਤ ਸਿੰਘ , ਹਰਿੰਦਰਪਾਲ ਸਿੰਘ ਢਿਢਸਾ (ਨਿਵਾਸੀ ਜਲੰਧਰ ) , ਗੁਰਪ੍ਰੀਤ ਸਿੰਘ ਸ਼ੇਰਗਿੱਲ , ਸਿਕੰਦਰ ਸਿੰਘ (ਨਿਵਾਸੀ ਪਟਿਆਲਾ ) ਸ਼ਾਮਲ ਹਨ ।
ਇਸ ਤੋਂ ਇਲਾਵਾ ਮਧੂਮੱਖੀ ਪਾਲਣ ਦੇ ਲਈ ਪੰਜ ਮਾਹਿਰ ਕਿਸਾਨਾਂ ਨੂੰ ਮਾਸਟਰ ਟ੍ਰੇਨਰ ਵਜੋਂ ਵੀ ਨਿਯੁਕਤ ਕੀਤਾ ਗਿਆ ਹੈ , ਜੋ ਕਿ ਰਾਜ ਭਰ ਵਿਚ ਕਿਸਾਨਾਂ ਨੂੰ ਮਧੂ ਮੱਖੀ ਪਾਲਣ ਅਤੇ ਸ਼ਹਿਦ ਤਿਆਰ ਕਰਕੇ ਮਾਰਕੇਟਿੰਗ ਦੇ ਲਈ ਸਿਖਲਾਈ ਦੇਣਗੇ । ਇਸ ਵਿਚ ਸਰਵਣ ਸਿੰਘ ਚੁੰਦੀ ਕਪੂਰਥਲਾ , ਰਾਜਿੰਦਰ ਸਿੰਘ ਰੋਪੜ , ਸਾਧੂ ਸਿੰਘ ਅੰਮ੍ਰਿਤਸਰ , ਗੁਰਦੇਵ ਸਿੰਘ ਲੁਧਿਆਣਾ ਅਤੇ ਪ੍ਰੇਮ ਕੁਮਾਰ ਫਾਜਿਲਕਾ ਸ਼ਾਮਲ ਹੈ ।
ਇਸ ਤੋਂ ਇਲਾਵਾ ਕਿਸਾਨ ਚੰਦੀ ਉਦਯੋਗ ਕਮੇਟੀ ਕਪੂਰਥਲਾ , ਪਰਮਜੀਤ ਅਤੇ ਵਜੀਦਪੁਰ ਨਵਾਂਸ਼ਹਿਰ , ਦਰਸ਼ਨ ਅਤੇ ਫਿਰਨੀ ਮਾਜਰਾ ਨਵਾਂਸ਼ਹਿਰ ਨੂੰ ਈ-ਮੋਬਾਈਲ ਵੇਨੀਡੀਗ ਕਾਰਟ ਵੀ ਦਿਤੇ ਗਏ । ਬੈਟਰੀ ਦੇ ਨਾਲ ਚਲਣ ਵਾਲਾ ਵਾਹਨ ਕਿਸਾਨਾਂ ਨੂੰ ਬਾਗਬਾਨੀ ਦੇ ਉਤਪਾਦਾਂ ਦੇ ਸਪਲਾਈ ਵਿਚ ਮਦਦਕਾਰ ਹੋਣਗੇ । ਉਹਨਾਂ ਨੇ ਕਿਹਾ ਹੈ ਕਿ ਕਿਸਾਨ ਇਸ ਸਬਸਿਡੀ ਯੋਜਨਾ ਦਾ ਵੱਧ ਤੋਂ ਵੱਧ ਲਾਭ ਚਕੋ।
ਇਹ ਵੀ ਪੜ੍ਹੋ : ਜੇਕਰ ਸਰਕਾਰ ਦੀ ਇਸ ਸਕੀਮ ਵਿਚ ਚਾਹੀਦਾ ਹੈ ਲੋਨ ਤਾ 15 ਦਸੰਬਰ ਤੱਕ ਹੈ ਮੌਕਾ
Summary in English: Horticulture Department of Punjab will get 90 percent subsidy for growing vegetables in polyhouse