1. Home
  2. ਬਾਗਵਾਨੀ

ਸਾਉਣੀ ਦੀਆਂ ਫਸਲਾਂ ਵਿੱਚ ਪਾਣੀ ਦੀ ਬੱਚਤ ਲਈ ਜ਼ਰੂਰੀ ਨੁਕਤੇ!

ਅੱਜ ਅੱਸੀ ਤੁਹਾਨੂੰ ਸਾਉਣੀ ਦੀਆਂ ਫਸਲਾਂ ਵਿੱਚ ਸਿੰਚਾਈ ਦੇ ਪਾਣੀ ਨੂੰ ਬਚਾਉਣ ਦੇ ਮਹੱਤਵਪੂਰਣ ਨੁਕਤਿਆਂ ਬਾਰੇ ਦੱਸਣ ਜਾ ਰਹੇ ਹਾਂ।

Gurpreet Kaur Virk
Gurpreet Kaur Virk
ਪਾਣੀ ਦੀ ਬੱਚਤ ਲਈ ਜ਼ਰੂਰੀ ਨੁਕਤੇ

ਪਾਣੀ ਦੀ ਬੱਚਤ ਲਈ ਜ਼ਰੂਰੀ ਨੁਕਤੇ

ਪੰਜਾਬ ਵਿੱਚ ਜ਼ਿਆਦਾਤਰ ਕਿਸਾਨ ਸਿੰਚਾਈ ਲਈ ਧਰਤੀ ਹੇਠਲੇ ਪਾਣੀ ਦੀ ਵਰਤੋਂ ਟਿਊਬਵੈਲਾਂ ਰਾਹੀਂ ਕਰਦੇ ਹਨ। ਇਸ ਸਮੇਂ, ਪੰਜਾਬ ਵਿੱਚ ਧਰਤੀ ਹੇਠਲਾ ਪਾਣੀ 0.51-0.55 ਮੀਟਰ ਪ੍ਰਤੀ ਸਾਲ ਦੀ ਚਿੰਤਾਜਨਕ ਦਰ ਨਾਲ ਘੱਟ ਰਿਹਾ ਹੈ, ਇਸ ਲਈ ਸਾਡੀ ਸਭ ਤੋਂ ਵੱਡੀ ਚਿੰਤਾ ਇਸ ਨੂੰ ਬਚਾਉਂਣਾ ਹੈ। ਇਸ ਲੇਖ ਰਾਹੀਂ ਸਾਉਣੀ ਦੀਆਂ ਫਸਲਾਂ ਵਿੱਚ ਸਿੰਚਾਈ ਦੇ ਪਾਣੀ ਨੂੰ ਬਚਾਉਣ ਦੇ ਮਹੱਤਵਪੂਰਣ ਨੁਕਤਿਆਂ ਨੂੰ ਸਾਂਝਾ ਕੀਤਾ ਗਿਆ ਹੈ।

ਸਾਉਣੀ ਦੀਆਂ ਫਸਲਾਂ ਵਿੱਚ ਪਾਣੀ ਦੀ ਬੱਚਤ ਲਈ ਜ਼ਰੂਰੀ ਨੁਕਤੇ

ਝੋਨਾ: ਪੰਜਾਬ ਵਿੱਚ ਝੋਨੇ ਦੀ ਫਸਲ ਵਿੱਚ ਸਿੰਚਾਈ ਦੇ ਪਾਣੀ ਦੀ ਵੱਡੀ ਮਾਤਰਾ ਵਿੱਚ ਖੱਪਤ ਹੁੰਦੀ ਹੈ। ਸਾਉਣੀ ਦੇ ਮੌਸਮ ਵਿੱਚ ਜ਼ਿਆਦਾ ਵਾਸ਼ਪੀਕਰਨ ਹੋਣ ਕਰਕੇ ਹਾੜੀ ਦੀਆਂ ਫਸਲਾਂ ਦੇ ਮੁਕਾਬਲੇ ਪਾਣੀ ਦੀ ਵਧੇਰੇ ਮਾਤਰਾ ਦੀ ਲੋੜ ਹੁੰਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਪੰਜਾਬ ਵਿੱਚ ਬਿਜਾਈ ਲਈ ਥੋੜੇ ਅਤੇ ਦਰਮਿਆਨੇ ਸਮੇਂ ਦੀਆਂ ਕਿਸਮਾਂ ਜਿਵੇਂ ਕਿ: ਪੀ.ਆਰ.131,ਪੀ.ਆਰ.130, ਪੀ.ਆਰ.129, ਪੀ.ਆਰ.128, ਪੀ.ਆਰ.127, ਪੀ.ਆਰ.126,ਪੀ.ਆਰ.122 ਅਤੇ ਪੀ.ਆਰ.121 ਦੀ ਸਿਫਾਰਿਸ਼ ਕੀਤੀ ਹੈ। ਇਹ ਕਿਸਮਾਂ ਪੱਕਣ ਲਈ ਘੱਟ ਸਮਾਂ ਲੈਂਦੀਆਂ ਹਨ ਜਿਸ ਕਰਕੇ ਅਗਲੀ ਫਸਲ ਲਈ ਖੇਤ ਜਲਦੀ ਖਾਲੀ ਕਰਦੀਆਂ ਹਨ। ਇਸ ਤਰ੍ਹਾਂ ਇਹਨਾਂ ਕਿਸਮਾਂ ਦੀ ਕਾਸ਼ਤ ਸਿੰਚਾਈ ਵਾਲੇ ਪਾਣੀ ਦੀ ਵੱਡੀ ਮਾਤਰਾ ਨੂੰ ਬਚਾਉਂਦੀ ਹੈ।

ਪੀ.ਆਰ.113,ਪੀ.ਆਰ.114, ਪੀ.ਆਰ.121, ਪੀ.ਆਰ.122,  ਪੀ.ਆਰ.128, ਪੀ.ਆਰ.129,ਪੀ.ਆਰ.131

 

20-25 ਮਈ

 

 

ਪਨੀਰੀ ਨਾਲ ਝੋਨੇ ਦੀ ਬਿਜਾਈ

ਪੀ.ਆਰ.127,ਪੀ.ਆਰ.130

25-31 ਮਈ

ਪੀ.ਆਰ.126,

25 ਮਈ– ਜੂਨ 20

ਪੀ.ਆਰ.126,

ਜੂਨ 01-15

ਝੋਨੇ ਦੀ ਸਿੱਧੀ ਬਿਜਾਈ

ਮੱਕੀ: ਮੱਕੀ ਦੀ ਕਾਸ਼ਤ ਲਈ ਹੱਲ, ਤਵੀਆਂ ਅਤੇ ਸੁਹਾਗੇ ਦੀ ਵਰਤੋਂ ਕਰਦਿਆਂ ਖੇਤ ਨੂੰ ਪੱਧਰਾ ਕਰਨਾ ਚਾਹੀਦਾ ਹੈ, ਤਾਂ ਜੋ ਸੁਚੱਜੀ ਸਿੰਚਾਈ ਅਤੇ ਜਲ ਨਿਕਾਸੀ ਬਣੀ ਰਹੇ। ਪੀ.ਏ.ਯੂ. ਦੀਆਂ ਸਿਫਾਰਿਸ਼ ਕੀਤੀਆਂ ਵਰਾਇਟੀਆਂ ਦੀ ਮਈ ਦੇ ਆਖਰੀ ਹਫਤੇ ਤੋਂ ਜੂਨ ਦੇ ਆਖਰੀ ਹਫਤੇ ਵਿਚਕਾਰ ਬਿਜਾਈ ਕਰਨੀ ਚਾਹੀਦੀ ਹੈ। ਮਈ ਦੇ ਅਖੀਰਲੇ ਹਫਤੇ ਤੋਂ ਅੱਧ ਜੂਨ ਤੱਕ ਬਿਜਾਈ ਟਰੈਕਟਰ ਵਾਲੀ ਰਿੱਜਰ ਮਸ਼ੀਨ ਨਾਲ ਬਣਾਈਆਂ ਖਾਲੀਆਂ ਵਿੱਚ ਕੀਤੀ ਜਾ ਸਕਦੀ ਹੈ, ਜਿਸ ਨਾਲ ਖੁਸ਼ਕ ਅਤੇ ਗਰਮ ਮੌਸਮ ਵਿੱਚ ਪਾਣੀ ਘੱਟ ਅਤੇ ਸੌਖਾ ਲੱਗਦਾ ਹੈ।

ਕਪਾਹ: ਸਿਫਾਰਿਸ਼ ਕੀਤੀਆਂ ਕਿਸਮਾਂ/ਹਾਈਬ੍ਰਿਡ ਹੀ ਬੀਜੋ। ਫਸਲ ਦੀ ਬਿਜਾਈ ਭਰਵੀਂ ਰੋਣੀ ਤੋਂ ਬਾਅਦ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਇਹ ਫਸਲ ਦੇ ਵਧੀਆ ਜੰਮ ਅਤੇ ਮੁੱਢਲੇ ਵਾਧੇ ਵਿੱਚ ਸਹਾਇਤਾ ਕਰਦੀ ਹੈ। ਮਿੱਟੀ ਦੀ ਕਿਸਮ ਅਤੇ ਵਰਖਾ ਦੇ ਅਧਾਰ ਤੇ ਇਸ ਨੂੰ 4-6 ਪਾਣੀਆਂ ਦੀ ਜ਼ਰੂਰਤ ਹੈ। ਪਹਿਲਾ ਪਾਣੀ ਬਿਜਾਈ ਤੋਂ 4-6 ਹਫਤੇ ਬਾਅਦ ਅਤੇ ਇਸ ਤੋਂ ਬਾਅਦ 2-3 ਹਫਤਿਆਂ ਦੇ ਵਕਫੇ ਤੇ ਪਾਣੀ ਲਾਉ। ਵੱਟਾਂ ਤੇ ਬਿਜਾਈ ਕਰਨ ਨਾਲ ਵੀ ਕਾਫੀ ਮਾਤਰਾ ਵਿੱਚ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ। ਜਿੱਥੇ ਚੰਗੇ ਪਾਣੀ ਦੀ ਉਪਲੱਬਧਤਾ ਨਾ ਹੋਵੇ, ਉੱਥੇ ਨਹਿਰੀ ਪਾਣੀ ਨਾਲ ਰੌਣੀ ਕਰਨ ਤੋਂ ਬਾਅਦ ਮਾੜੀ ਕੁਆਲਿਟੀ ਦਾ ਪਾਣੀ ਇੱਕ ਖੇਲ ਵਿੱਚ ਲਗਾਇਆ ਜਾ ਸਕਦਾ ਹੈ।

ਕਮਾਦ: ਕਮਾਦ ਦੀ ਬਿਜਾਈ ਤੋਂ ਤੁਰੰਤ ਬਾਅਦ ਸਿੰਚਾਈ ਕਰੋ। ਅਪ੍ਰੈਲ ਤੋਂ ਜੂਨ ਦੇ ਦੌਰਾਨ ਗਰਮ ਅਤੇ ਖੁਸ਼ਕ ਮੌਸਮ ਕਮਾਦ ਦੇ ਵਾਧੇ ਲਈ ਸਭ ਤੋਂ ਨਾਜ਼ੁਕ ਸਮਾਂ ਹੁੰਦਾ ਹੈ। ਅਪ੍ਰੈਲ ਮਹੀਨੇ ਦੌਰਾਨ ਕਮਾਦ ਦੀਆਂ ਕਤਾਰਾਂ ਵਿੱਚ 20 ਤੋਂ 25 ਕੁਇੰਟਲ ਝੋਨੇ ਦੀ ਪਰਾਲੀ ਪ੍ਰਤੀ ਏਕੜ ਦੀ ਦਰ ਨਾਲ ਇਕ ਸਾਰ ਖਿਲਾਰ ਦਿਉ ਤਾਂ ਜੋ ਜ਼ਮੀਨ ਦੀ ਨਮੀ ਨੂੰ ਸਾਂਭਣ ਵਿੱਚ ਸਹਾਇਤਾ ਮਿਲ ਸਕੇ। ਇਸ ਸਮੇਂ ਦੌਰਾਨ ਫਸਲ ਨੂੰ 7 ਤੋਂ 12 ਦਿਨਾਂ ਦੇ ਵਕਫੇ ਅਨੁਸਾਰ ਸਿੰਚਾਈ ਕਰੋ। ਹਾਲਾਂਕਿ, ਬਰਸਾਤੀ ਮੌਸਮ ਵਿੱਚ ਸਿੰਚਾਈ ਬਾਰਿਸ਼ਾਂ ਦੇ ਅਨੁਸਾਰ ਹੀ ਕਰਨੀ ਚਾਹੀਦੀ ਹੈ ਅਤੇ ਖੇਤ ਵਿੱਚੋਂ ਵਾਧੂ ਪਾਣੀ ਕੱਢ ਦੇਣਾ ਚਾਹੀਦਾ ਹੈ।

ਚਾਰਾ (ਚਰੀ, ਬਾਜਰਾ, ਮੱਕੀ): ਚਰੀ ਅਤੇ ਮੱਕੀ ਦੇ ਚਾਰੇ ਨੂੰ ਗਰਮੀਆਂ ਦੌਰਾਨ 5 ਪਾਣੀਆਂ ਦੀ ਲੋੜ ਹੁੰਦੀ ਹੈ। ਜਦਕਿ, ਸਾਉਣੀ ਦੀਆਂ ਬਰਸਾਤਾਂ ਅਨੁਸਾਰ ਖੇਤ ਦੀ ਸਿੰਚਾਈ ਕਰਨੀ ਚਾਹੀਦੀ ਹੈ। ਵੇਧੇਰੇ ਲੌਅ ਦੇਣ ਵਾਲੀ ਚਰੀ ਦੀ ਫ਼ਸਲ ਦੇ ਮੁੜ ਫੁਟਾਰੇ ਲਈ ਹਰੇਕ ਕਟਾਈ ਪਿੱਛੋ ਪਾਣੀ ਲਾਉ। ਬਾਜਰੇ ਨੂੰ 2-3 ਪਾਣੀ ਹੀ ਚਾਹੀਦੇ ਹਨ। ਫ਼ਸਲ ਨੂੰ ਡਿੱਗਣ ਤੋਂ ਬਚਾਉਣ ਲਈ ਪਾਣੀ ਨਹੀਂ ਖੜ੍ਹਣ ਦੇਣਾ ਚਾਹੀਦਾ।

ਇਹ ਵੀ ਪੜ੍ਹੋ ਕੇਲੇ ਦੇ ਤਣੇ ਤੋਂ ਬਣਾਓ ਜੈਵਿਕ ਖਾਦ! ਕਿਸਾਨਾਂ ਨੂੰ ਹੋਵੇਗੀ ਬੰਪਰ ਕਮਾਈ!

ਦਾਲਾਂ (ਮੁੰਗੀ, ਮਾਂਹ, ਅਰਹਰ, ਸੌਇਆਬੀਨ): ਮੁੰਗੀ ਅਤੇ ਮਾਂਹ ਨੂੰ ਆਮ ਤੌਰ ਤੇ ਸਿੰਚਾਈ ਦੀ ਜ਼ਰੂਰਤ ਨਹੀਂ ਹੁੰਦੀ ਅਤੇ ਇਹਨਾਂ ਨੂੰ ਸਾਉਣੀ ਦੀਆਂ ਬਾਰਸ਼ਾਂ ਅਨੁਸਾਰ ਬਿਨ੍ਹਾ ਸਿੰਚਾਈ ਤੋਂ ਉਗਾਇਆ ਜਾ ਸਕਦਾ ਹੈ। ਹਾਲਾਂਕਿ, ਜੇ ਬਾਰਿਸ਼ ਲੰਮੇ ਸਮੇਂ ਨਹੀਂ ਹੁੰਦੀ ਤਾਂ ਇਕ ਪਾਣੀ ਦੇ ਦੇਣਾ ਚਾਹੀਦਾ ਹੈ। ਅਰਹਰ ਅਤੇ ਸੋਇਆਬੀਨ ਨੂੰ ਬਾਰਿਸ਼ਾਂ ਦੇ ਅਧਾਰ ਤੇ 3-4 ਪਾਣੀਆਂ ਦੀ ਲੋੜ ਹੁੰਦੀ ਹੈ। ਸਤੰਬਰ ਅੱਧ ਤੋਂ ਬਾਅਦ ਅਰਹਰ ਨੂੰ ਪਾਣੀ ਨਾ ਲਾਉ ਅਤੇ ਸੋਇਆਬੀਨ ਨੂੰ ਫਲੀਆਂ ਲੱਗਣ ਸਮੇਂ ਇੱਕ ਪਾਣੀ ਬੇਹਦ ਲੋੜੀਂਦਾ ਹੈ। ਅਰਹਰ ਅਤੇ ਸੋਇਆਬੀਨ ਨੂੰ ਦਰਮਿਆਨਿਆਂ ਅਤੇ ਭਾਰੀਆਂ ਜ਼ਮੀਨਾਂ ਵਿੱਚ ਬੈੱਡਾਂ ਤੇ ਵੀ ਬੀਜਿਆ ਜਾ ਸਕਦਾ ਹੈ। ਇਸ ਤਰ੍ਹਾਂ ਸਿੰਚਾਈ ਵਾਲੇ ਪਾਣੀ ਦੀ ਬੱਚਤ ਹੁੰਦੀ ਹੈ ਅਤੇ ਫਸਲ ਨੂੰ ਮੀਂਹ ਦੇ ਮਾੜੇ ਪ੍ਰਭਾਵ ਤੋਂ ਵੀ ਬਚਾਇਆ ਜਾ ਸਕਦਾ ਹੈ।

ਇਹਨਾਂ ਤਕਨੀਕਾਂ ਦੀ ਵਰਤੋਂ ਕਰਕੇ ਕਿਸਾਨ ਪਾਣੀ ਜਿਹੇ ਕੀਮਤੀ ਸਰੋਤ ਦੀ ਬੱਚਤ ਕਰ ਸਕਦੇ ਹਨ।

Summary in English: Important tips for saving water in kharif crops!

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters