ਕਾਲੇ ਗੁਲਾਬ ਦੀ ਸੁੰਦਰਤਾ ਬਾਰੇ ਤਾਂ ਸਭ ਜਾਣਦੇ ਹਨ। ਇਸਦੇ ਨਾਲ ਇਹ ਵੀ ਸੱਚ ਹੈ ਕਿ ਇਹ ਗੁਲਾਬ ਹਰ ਥਾਂ ਨਹੀਂ ਪਾਇਆ ਜਾਂਦਾ। ਪਰ ਹੁਣ ਘਬਰਾਉਣ ਦੀ ਕੋਈ ਲੋੜ ਨਹੀਂ, ਅਸੀਂ ਇਸ ਸਮੱਸਿਆ ਦਾ ਹਾਲ ਅੱਜ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ।
ਅੱਜ-ਕੱਲ੍ਹ ਲੋਕ ਗੁਲਾਬ ਦੀ ਖੇਤੀ ਤੋਂ ਭਰਪੂਰ ਫਾਇਦਾ ਚੁੱਕ ਰਹੇ ਹਨ। ਇਹ ਖੇਤੀ ਵਿੱਚ ਲਾਗਤ ਵੀ ਘੱਟ ਤੋਂ ਘੱਟ ਲੱਗਦੀ ਹੈ ਅਤੇ ਆਮਦਨ ਵਿੱਚ ਵਾਧਾ ਹੁੰਦਾ ਹੈ। ਇਸ ਨਾਲ ਕੁਦਰਤੀ ਸੁੰਦਰਤਾ ਵੀ ਬਣੀ ਰਹਿੰਦੀ ਹੈ। ਕਾਲਾ ਰੰਗ ਬਹੁਤ ਸਾਰੀਆਂ ਭਾਵਨਾਵਾਂ ਦਾ ਪ੍ਰਤੀਕ ਹੁੰਦਾ ਹੈ ਜਿਵੇਂ ਕਿ ਸ਼ਕਤੀ, ਸੁੰਦਰਤਾ, ਸੂਝ ਅਤੇ ਰੁਤਬਾ। ਕਾਲੇ ਰੰਗ ਦੇ ਗੁਲਾਬ ਦੀ ਸੁੰਦਰਤਾ ਬਾਕੀ ਰੰਗ ਦੇ ਗੁਲਾਬਾਂ ਯਾਨੀ ਲਾਲ, ਨੀਲੇ, ਗੁਲਾਬੀ, ਜਾਮਨੀ ਰੰਗ ਦੇ ਫੁੱਲਾਂ ਨਾਲੋਂ ਵੱਧ ਹੁੰਦੀ ਹੈ। ਕਾਲੇ ਗੁਲਾਬ ਦੀ ਬਿਜਾਈ ਹੁਣ ਘਰ ਵਿੱਚ ਵੀ ਕੀਤੀ ਜਾ ਸਕਦੀ ਹੈ। ਆਓ ਜਾਣੀਏ ਕਿਵੇਂ...
ਇਹ ਵੀ ਪੜ੍ਹੋ : ਹੁਣ ਗੁਲਾਬ ਦੀ ਖੇਤੀ ਤੋਂ ਹੋਵੇਗੀ ਮਹੀਨੇ 'ਚ 25 ਤੋਂ 30 ਹਜ਼ਾਰ ਰੁਪਏ ਤੱਕ ਕਮਾਈ, ਜਾਣੋ ਕਿਵੇਂ ?
ਕਾਲੇ ਗੁਲਾਬ ਦੀ ਖੇਤੀ ਲਈ ਧਿਆਨਯੋਗ ਗੱਲਾਂ
ਤੁਹਾਨੂੰ ਦੱਸ ਦੇਈਏ ਕਿ ਜਾਮਨੀ ਅਤੇ ਲਾਲ ਰੰਗਾਂ ਨੂੰ ਮਿਲਾ ਕੇ ਸ਼ੁੱਧ ਕਾਲਾ ਰੰਗ ਪ੍ਰਾਪਤ ਕੀਤਾ ਜਾਂਦਾ ਹੈ। ਇਹੀ ਕਾਰਨ ਹੈ ਕਿ ਕਾਲੇ ਗੁਲਾਬ ਦੀ ਕਾਸ਼ਤ ਲਈ ਜਾਮਨੀ ਅਤੇ ਲਾਲ ਗੁਲਾਬ ਦੀਆਂ ਕਲਮਾਂ ਦੀ ਵਰਤੋਂ ਕੀਤੀ ਜਾਂਦੀ ਹੈ। ਨਾਲ ਹੀ, ਤੁਹਾਨੂੰ ਘਰ ਵਿੱਚ ਕਾਲੇ ਗੁਲਾਬ ਉਗਾਉਣ ਲਈ ਸਹੀ ਸਾਧਨ, ਅਭਿਆਸ ਅਤੇ ਪੌਸ਼ਟਿਕ ਤੱਤਾਂ ਦੀ ਵਰਤੋਂ ਕਰਨ ਦੀ ਵੀ ਲੋੜ ਪਵੇਗੀ। ਖ਼ਾਸ ਗੱਲ ਇਹ ਹੈ ਕਿ ਕਾਲੇ ਗੁਲਾਬ ਨੂੰ ਸਿਹਤਮੰਦ ਵਧਣ ਲਈ ਕੁਝ ਸਮਾਂ ਲੱਗਦਾ ਹੈ।
ਇਸ ਤਰ੍ਹਾਂ ਕਰੋ ਕਾਲੇ ਗੁਲਾਬ ਦੀ ਖੇਤੀ
ਗੁਲਾਬ ਉਗਾਉਣ ਲਈ ਮਿੱਟੀ ਨਾਲ ਭਰੇ ਗਮਲੇ ਜਾਂ ਕੰਟੇਨਰ ਦੀ ਵਰਤੋਂ ਕੀਤੀ ਜਾ ਸਕਦੀ ਹੈ। ਬੀਜਣ ਤੋਂ ਬਾਅਦ, ਗੁਲਾਬ ਦੇ ਪੌਦੇ ਨੂੰ ਮਿੱਟੀ ਨਾਲ ਢੱਕੋ। ਇਸ ਤੋਂ ਬਾਅਦ ਪੌਦੇ ਨੂੰ ਸਮੇਂ-ਸਮੇਂ ਤੇ ਪਾਣੀ ਵੀ ਦਿੱਤਾ ਜਾਣਾ ਚਾਹੀਦਾ ਹੈ। ਗਰਮ ਮਹੀਨਿਆਂ ਦੌਰਾਨ ਪੌਦੇ ਵਿੱਚ ਪਾਣੀ ਦੀ ਕਮੀ ਦਾ ਵੀ ਧਿਆਨ ਰੱਖਣਾ ਇੱਕ ਅਹਿਮ ਕੰਮ ਹੈ।
ਇਹ ਵੀ ਪੜ੍ਹੋ : Herbal Gardening: ਕ੍ਰਿਸ਼ਨ, ਕੰਚਨ, ਨਰਿੰਦਰ ਅਤੇ ਗੰਗਾ ਬਨਾਰਸੀ ਕਿਸਮਾਂ ਨਾਲ ਕਰੋ ਬਾਗਬਾਨੀ! ਮਿਲੇਗਾ ਬੰਪਰ ਝਾੜ!
ਕਾਲੇ ਗੁਲਾਬ ਨੂੰ ਉਗਾਉਣ ਲਈ ਮਿੱਟੀ `ਚ ਨਮੀ ਦਾ ਹੋਣਾ ਬਹੁਤ ਜਰੂਰੀ ਹੈ। ਮਿੱਟੀ ਵਿੱਚ ਕੁਝ ਗੂੜ੍ਹੇ ਗੁਲਾਬ ਦੀ ਕਿਸਮਾਂ, ਰੇਤ ਜਾਂ ਜੈਵਿਕ ਮਲਚ ਆਦਿ ਪਾਉਣ ਨਾਲ ਤੁਹਾਡੇ ਗੁਲਾਬ ਦੀ ਖੂਬਸੂਰਤੀ ਵਿੱਚ ਚਾਰ ਚੰਦ ਲੱਗ ਜਾਂਦੇ ਹਨ। ਕਾਲੇ ਗੁਲਾਬ ਦੀ ਖੇਤੀ ਲਈ ਥੋੜੀ ਛਾਂ ਦਾ ਹੋਣਾ ਵੀ ਜਰੂਰੀ ਹੈ।
Summary in English: Now it is easy to cultivate black rose at home