1. Home
  2. ਬਾਗਵਾਨੀ

ਤੇਜ਼ੀ ਨਾਲ ਵਧਣ ਵਾਲੇ ਫ਼ਲ ਦੇ ਰੁੱਖ ਲਗਾਓ, ਘੱਟ ਸਮੇਂ `ਚ ਮਿਲੇਗੀ ਚੰਗੀ ਪੈਦਾਵਾਰ!

ਜੇ ਤੁਹਾਨੂੰ ਘੱਟ ਸਮੇਂ `ਚ ਚੰਗੀ ਪੈਦਾਵਾਰ ਚਾਹੀਦੀ ਹੈ ਤੇ ਇਨ੍ਹਾਂ ਤੇਜ਼ੀ ਨਾਲ ਵਧਣ ਵਾਲੇ ਫਲਾਂ ਦੇ ਰੁੱਖਾਂ ਨੂੰ ਲਗਾਓ। ਇਨ੍ਹਾਂ ਰੁੱਖਾਂ ਦੇ ਹੋਰ ਫਾਇਦੇ ਜਾਨਣ ਲਈ ਇਹ ਲੇਖ ਪੜ੍ਹੋ

KJ Staff
KJ Staff
ਤੇਜ਼ੀ ਨਾਲ ਵਧਣ ਵਾਲੇ ਫ਼ਲ ਦੇ ਰੁੱਖ

ਤੇਜ਼ੀ ਨਾਲ ਵਧਣ ਵਾਲੇ ਫ਼ਲ ਦੇ ਰੁੱਖ

ਜ਼ਿਆਦਾਤਰ ਫਲਾਂ ਦੇ ਰੁੱਖਾਂ ਨੂੰ ਪੈਦਾਵਾਰ ਦੇਣ ਵਿੱਚ ਲੰਬਾ ਸਮਾਂ ਲੱਗਦਾ ਹੈ। ਪਰ ਕੁਝ ਰੁੱਖ ਇਸ ਤਰ੍ਹਾਂ ਦੇ ਵੀ ਹਨ ਜਿਹੜੇ ਬਹੁਤ ਤੇਜ਼ੀ ਨਾਲ ਵੱਧਦੇ ਹਨ ਅਤੇ ਸ਼ੇਤੀ ਹੀ ਫਲ ਦੇ ਦਿੰਦੇ ਹਨ। ਅੱਜ ਇਸ ਲੇਖ ਵਿਚ ਅਸੀਂ ਉਨ੍ਹਾਂ ਰੁੱਖਾਂ ਬਾਰੇ ਹੀ ਵਿਸਤਾਰ `ਚ ਦੱਸ ਰਹੇ ਹਾਂ।

ਜ਼ਿਆਦਾਤਰ ਗਾਰਡਨਰਜ਼ ਆਪਣੇ ਬਗੀਚੇ ਵਿੱਚ ਫਲਦਾਰ ਬੂਟੇ ਬੀਜਦੇ ਹਨ। ਉਹ ਇਨ੍ਹਾਂ ਬੂਟੀਆਂ ਲਈ ਬੇਸਬਰ ਹੁੰਦੇ ਹਨ। ਇਸ ਕਰਕੇ ਉਨ੍ਹਾਂ ਨੂੰ ਇਸ ਕਿਸਮ ਦੇ ਰੁੱਖ ਲਗਾਉਣੇ ਚਾਹੀਦੇ ਹਨ, ਜਿਹੜੇ ਕਿ ਸਮੇਂ ਤੋਂ ਪਹਿਲਾ ਹੀ ਪੈਦਾਵਾਰ ਦੇਣੀ ਸ਼ੁਰੂ ਕਰ ਦੇਣ ਤੇ ਉਨ੍ਹਾਂ ਨੂੰ ਫਲਾਂ ਲਈ ਜ਼ਿਆਦਾ ਇੰਤਜ਼ਾਰ ਨਾ ਕਰਨਾ ਪਵੇ।

 ਤੇਜ਼ੀ ਨਾਲ ਵਧਣ ਵਾਲੇ ਰੁੱਖ ਕੁਝ ਇਸ ਤਰ੍ਹਾਂ ਹਨ:

 1. ਮਲਬੇਰੀ (Mulberry):

ਬੋਟੈਨੀਕਲ ਨਾਮ: ਮੋਰਸ ਐਲਬਾ (Morus alba)

ਵਾਢੀ ਦਾ ਸਮਾਂ: 6 ਤੋਂ 10 ਸਾਲ

ਇਹ ਸਭ ਤੋਂ ਤੇਜ਼ੀ ਨਾਲ ਵਧਣ ਵਾਲੇ ਰੁੱਖਾਂ ਵਿੱਚੋਂ ਇੱਕ ਹੈ। ਇਹ 3 ਸਾਲਾਂ ਵਿੱਚ 10-12 ਫੁੱਟ ਵਧ ਸਕਦਾ ਹੈ। ਇਸ ਰੁੱਖ ਦਾ ਮਿੱਠਾ ਫਲ ਬਲੈਕਬੇਰੀ ਵਰਗਾ ਹੁੰਦਾ ਹੈ। ਇਸਦਾ ਰੰਗ ਲਾਲ ਤੋਂ ਗੂੜ੍ਹੇ ਜਾਮਨੀ ਤੱਕ ਹੁੰਦਾ ਹੈ।

 

2. ਆੜੂ (Peach):

ਬੋਟੈਨੀਕਲ ਨਾਮ: ਪਰੂਨਸ ਪਰਸਿਕਾ (Prunus persica)

ਵਾਢੀ ਦਾ ਸਮਾਂ: 2 ਤੋਂ 4 ਸਾਲ 

ਇਸ ਰੁੱਖ ਨੂੰ ਫਲ ਲੱਗਣ ਵਿੱਚ 2-3 ਸਾਲ ਲੱਗ ਜਾਂਦੇ ਹਨ। ਜੇ ਦੇਖਭਾਲ ਸਹੀ ਤਰੀਕੇ ਨਾਲ ਕੀਤੀ ਜਾਵੇ ਤਾਂ ਕੁਝ ਕਿਸਮਾਂ ਦੀ ਕਟਾਈ ਇੱਕ ਸਾਲ ਬਾਅਦ ਵੀ ਕੀਤੀ ਜਾ ਸਕਦੀ ਹੈ। ਇਸ ਰੁੱਖ ਦੀ ਲੰਬਾਈ 20-25 ਫੁੱਟ ਤੱਕ ਦੀ ਹੋ ਜਾਂਦੀ ਹੈ। ਜੇ ਵਾਰ-ਵਾਰ ਰੁੱਖ ਦੀ ਛਾਂਟਣ ਕੀਤੀ ਜਾਵੇ ਤੇ ਇਹ ਰੁੱਖ 12-15 ਫੁੱਟ ਤੱਕ ਵਧ ਸਕਦਾ ਹੈ। ਇਹ ਰੁੱਖ ਕਰਾਸ ਪਰਾਗਣ ਦਾ ਨਤੀਜਾ ਹੈ, ਇਸ ਲਈ ਦੋ ਵੱਖ-ਵੱਖ ਕਿਸਮਾਂ ਨੂੰ ਇੱਕੋ ਫਲ ਦੇ ਸਮੇਂ ਨਾਲ ਲਾਇਆ ਜਾ ਸਕਦਾ ਹੈ। ਫਲ ਦਾ ਮਿੱਝ, ਜੋ ਕਿ ਫਲ ਦਾ ਅੰਦਰੂਨੀ ਹਿੱਸਾ ਹੁੰਦਾ ਹੈ, ਪੀਲੇ ਤੋਂ ਚਿੱਟੇ ਰੰਗ ਦਾ ਹੁੰਦਾ ਹੈ। 

 3. ਅਮਰੂਦ (Guava):

ਬੋਟੈਨੀਕਲ ਨਾਮ: ਸਿਡੀਅਮ ਗਵਾਜਾਵਾ (Psidium guajava)

ਵਾਢੀ ਦਾ ਸਮਾਂ: 1 ਤੋਂ 3 ਸਾਲ 

ਜੇ ਅਮਰੂਦ ਦੇ ਦਰੱਖਤ ਬੀਜਾਂ ਤੋਂ ਉਗਾਏ ਜਾਣ ਤਾਂ ਉਹ ਹੌਲੀ-ਹੌਲੀ ਵਧਦੇ ਹਨ ਤੇ ਫਲ ਦੇਣ ਵਿੱਚ 2 ਤੋਂ 6 ਸਾਲ ਲੱਗ ਸਕਦੇ ਹਨ। ਪਰ ਗ੍ਰਾਫਟਿੰਗ ਜਾਂ ਕਟਿੰਗਜ਼ ਦੁਆਰਾ ਉਗਾਏ ਗਏ ਪੌਦੇ ਤੇਜ਼ੀ ਨਾਲ ਫਲ ਪੈਦਾ ਕਰ ਸਕਦੇ ਹਨ। ਇਸ ਦੇ ਫਲ ਵਿੱਚ ਇੱਕ ਮਿੱਠਾ, ਨਿਰਵਿਘਨ ਸੁਆਦ ਹੁੰਦਾ ਹੈ। ਇਸਦੀ ਖੁਸ਼ਬੂ ਤਾਜ਼ੀ ਹੁੰਦੀ ਹੈ। ਇੱਹ ਬਾਹਰੋਂ ਹਰੇ ਰੰਗ ਦਾ ਤੇ ਅੰਦਰੋਂ ਗੁਲਾਬੀ ਤੋਂ ਚਿੱਟੇ ਰੰਗ ਦਾ ਹੁੰਦਾ ਹੈ। 

ਇਹ ਵੀ ਪੜ੍ਹੋ : ਹੁਣ ਘਰ`ਚ ਕਾਲੇ ਗੁਲਾਬ ਦੀ ਖੇਤੀ ਕਰਨੀ ਹੋਈ ਆਸਾਨ

4. ਕੇਲਾ (Banana):

ਬੋਟੈਨੀਕਲ ਨਾਮ: ਮੂਸਾ (Musa)

ਵਾਢੀ ਦਾ ਸਮਾਂ: 1 ਸਾਲ 

ਇੱਹ ਨਮੀ ਵਾਲੇ ਗਰਮ ਦੇਸ਼ਾਂ ਵਿੱਚ ਉਗਦੇ ਹਨ। ਇਸ ਫਲ ਦੀ ਚਮੜੀ ਪੀਲੀ, ਹਰੇ ਜਾਂ ਭੂਰੇ ਰੰਗ ਦੀ ਹੁੰਦੀ ਹੈ । ਮਾਸ ਦਾ ਸੁਆਦ ਮਿੱਠਾ ਤੇ ਫਾਈਬਰ ਅਤੇ ਵਿਟਾਮਿਨਾਂ ਨਾਲ ਭਰਪੂਰ ਹੁੰਦਾ ਹੈ। 

5. ਅੰਜੀਰ (Fig):

ਬੋਟੈਨੀਕਲ ਨਾਮ: ਫਿਕਸ ਕੈਰੀਕਾ(Ficus carica)

ਵਾਢੀ ਦਾ ਸਮਾਂ: 2 ਤੋਂ 3 ਸਾਲ 

ਇਸ ਦੇ ਫਲ ਦੇ ਅੰਦਰ ਰਸਦਾਰ ਛਿਲਕਾ ਅਤੇ ਕੁਰਕੁਰੇ ਬੀਜ ਹੁੰਦੇ ਹਨ। ਕਈ ਲੋਕ ਇਸ ਨੂੰ ਸੁੱਖਾ ਖਾਣਾ ਪਸੰਦ ਕਰਦੇ ਹਨ। ਇਹ ਫਲ ਆਇਰਨ(Iron) ਤੇ ਐਂਟੀ-ਆਕਸੀਡੈਂਟ(Anti-oxidant) ਤੋਂ ਭਰਪੂਰ ਹੁੰਦਾ ਹੈ। ਇੱਹ ਦਿਲ ਦੀ ਸਿਹਤ ਅਤੇ ਇਮਿਊਨਿਟੀ (Immunity) ਨੂੰ ਉਤਸ਼ਾਹਿਤ ਕਰਦਾ ਹੈ। ਇਸ ਦੀਆਂ ਯੂਰੇਕਾ ਅਤੇ ਮੇਅਰ ਕਿਸਮਾਂ ਤੇਜ਼ੀ ਨਾਲ ਵਧਦੀਆਂ ਹਨ ਅਤੇ ਪਹਿਲਾਂ ਫਲ ਦਿੰਦੀਆਂ ਹਨ।

Summary in English: Plant fast growing fruit trees, you will get production in less time!

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters