1. Home
  2. ਖੇਤੀ ਬਾੜੀ

ਜਨਵਰੀ ਮਹੀਨੇ ਦੇ ਖੇਤੀਬਾੜੀ ਰੁਝੇਵੇਂ, ਇਹ ਕੰਮ ਕਰਨ ਨਾਲ ਕਿਸਾਨ ਹੋ ਜਾਣਗੇ ਮਾਲੋਮਾਲ

ਅੱਜ ਅੱਸੀ ਤੁਹਾਨੂੰ ਮਈ ਮਹੀਨੇ ਦੇ ਪਹਿਲੇ ਪੰਦਰਵਾੜੇ ਦੇ ਖੇਤੀਬਾੜੀ ਅਤੇ ਬਾਗਬਾਨੀ ਰੁਝੇਵਿਆਂ ਬਾਰੇ ਦੱਸਣ ਜਾ ਰਹੇ ਹਾਂ, ਜਿਸ ਦੀ ਮਦਦ ਨਾਲ ਸਾਡੇ ਕਿਸਾਨ ਵਧੀਆ ਮੁਨਾਫ਼ਾ ਕਮਾ ਸਕਦੇ ਹਨ।

Gurpreet Kaur Virk
Gurpreet Kaur Virk
ਜਨਵਰੀ ਮਹੀਨੇ ਦੇ ਖੇਤੀਬਾੜੀ ਰੁਝੇਵੇਂ

ਜਨਵਰੀ ਮਹੀਨੇ ਦੇ ਖੇਤੀਬਾੜੀ ਰੁਝੇਵੇਂ

Wheat Crop: ਦੇਸ਼ ਵਿੱਚ ਕਿਸਾਨਾਂ ਕੋਲ ਆਧੁਨਿਕ ਤਰੀਕੇ ਨਾਲ ਖੇਤੀ ਕਰਨ ਦੇ ਸਾਰੇ ਸਾਧਨ ਮੌਜੂਦ ਹਨ। ਉਨ੍ਹਾਂ ਕੋਲ ਸੁਧਰੇ ਬੀਜਾਂ ਅਤੇ ਜੈਵਿਕ ਖਾਦਾਂ ਦੀ ਵੀ ਕੋਈ ਘਾਟ ਨਹੀਂ ਹੈ। ਅਜਿਹੇ ਵਿੱਚ ਕਿਸਾਨਾਂ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਕਿਸ ਮਹੀਨੇ ਕਿਸ ਫ਼ਸਲ ਦੀ ਕਾਸ਼ਤ ਕਰਨੀ ਹੈ ਤਾਂ ਜੋ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ। ਅੱਜ ਤੋਂ ਜਨਵਰੀ ਦਾ ਮਹੀਨਾ ਸ਼ੁਰੂ ਹੋਇਆ ਹੈ, ਅਜਿਹੇ 'ਚ ਅੱਜ ਅਸੀਂ ਕਣਕ, ਤੇਲ ਬੀਜ ਅਤੇ ਸਰ੍ਹੋਂ ਦੀ ਫਸਲ ਬਾਰੇ ਗੱਲ ਕਰਾਂਗੇ।

ਕਣਕ:

ਕਣਕ ਦੀ ਕਿਸਮ ਪੀਬੀਡਬਲਯੂ 757 ਇਸ ਮਹੀਨੇ ਦੇ ਅੱਧ ਤੱਕ ਬੀਜੀ ਜਾ ਸਕਦੀ ਹੈ। ਨਵੰਬਰ ਵਿੱਚ ਬੀਜੀ ਕਣਕ ਨੂੰ ਇਸ ਮਹੀਨੇ ਦੂਸਰਾ ਪਾਣੀ ਦੇ ਦਿਓ ਅਤੇ ਦਸੰਬਰ ਵਿੱਚ ਬੀਜੀ ਕਣਕ ਨੂੰ ਪਹਿਲਾ ਪਾਣੀ ਦੇ ਦਿਓ। ਪਛੇਤੀ ਕਣਕ ਨੂੰ ਨਾਈਟ੍ਰੋਜਨ ਦੀ ਦੂਸਰੀ ਖ਼ੁਰਾਕ ਪਹਿਲੇ ਪਾਣੀ ਨਾਲ ਦੇ ਦਿਓ। ਹਲਕੀਆਂ ਜ਼ਮੀਨਾਂ ਵਿੱਚ ਝੋਨੇ ਤੋਂ ਬਾਅਦ ਬੀਜੀ ਕਣਕ ਤੇ ਮੈਂਗਨੀਜ਼ ਦੀ ਘਾਟ ਆ ਸਕਦੀ ਹੈ। ਇਸ ਘਾਟ ਵਿੱਚ ਬੂਟੇ ਦੇ ਵਿਚਕਾਰਲੇ ਪੱਤੇ ਪੀਲੇ ਹੋ ਜਾਂਦੇ ਹਨ, ਜਦਕਿ ਨਾੜੀਆਂ ਹਰੀਆਂ ਹੀ ਰਹਿੰਦੀਆਂ ਹਨ ਅਤੇ ਨਾੜੀਆਂ ਵਿਚਕਾਰ ਸਲੇਟੀ-ਗੁਲਾਬੀ ਰੰਗ ਦੇ ਧੱਬੇ ਜਾਂ ਧਾਰੀਆਂ ਪੈ ਜਾਂਦੀਆਂ ਹਨ। ਜੇਕਰ ਖੇਤ ਵਿੱਚ ਅਜਿਹੀਆਂ ਨਿਸ਼ਾਨੀਆਂ ਨਜ਼ਰ ਆਉਣ ਤਾਂ 0.5 ਪ੍ਰਤੀਸ਼ਤ ਮੈਂਗਨੀਜ਼ ਸਲਫੇਟ ਦੇ ਘੋਲ ਦਾ ਛਿੜਕਾਅ ਕਰੋ। ਇਸ ਲਈ 1 ਕਿੱਲੋ ਮੈਂਗਨੀਜ਼ ਸਲਫੇਟ ਪ੍ਰਤੀ 200 ਲਿਟਰ ਪਾਣੀ ਪ੍ਰਤੀ ਏਕੜ ਵਰਤੋ।

ਹਫਤੇ- ਹਫਤੇ ਦੇ ਵਕਫ਼ੇ ਤੇ ਤਿੰਨ ਛਿੜਕਾਅ ਕਰੋ। ਜੇਕਰ ਮੈਂਗਨੀਜ਼ ਦੀ ਘਾਟ ਵਾਲੀ ਜ਼ਮੀਨ ਵਿੱਚ ਫ਼ਸਲ 'ਤੇ ਇੱਕ ਛਿੜਕਾਅ ਪਹਿਲੇ ਪਾਣੀ ਤੋਂ ਪਹਿਲਾਂ ਕਰੀਏ ਤਾਂ ਨਤੀਜੇ ਬਹੁਤ ਵਧੀਆ ਆਉਂਦੇ ਹਨ। ਰੇਤਲੀਆਂ ਜ਼ਮੀਨਾਂ ਵਿੱਚ ਬੀਜੀ ਕਣਕ ਵਿੱਚ ਗੰਧਕ ਦੀ ਘਾਟ ਆ ਸਕਦੀ ਹੈ। ਇਸ ਦੀ ਘਾਟ ਵਿੱਚ ਨਵੇਂ ਪੱਤੇ ਪੀਲੇ ਪੈ ਜਾਂਦੇ ਹਨ ਜਿਨ੍ਹਾਂ ਦੀਆਂ ਨੋਕਾਂ ਕੁਝ ਹੱਦ ਤੱਕ ਹਰੀਆਂ ਰਹਿੰਦੀਆਂ ਹਨ। ਸਰਦੀਆਂ ਦੀ ਲੰਬੀ ਬਰਸਾਤ ਦੌਰਾਨ ਇਹ ਘਾਟ ਜ਼ਿਆਦਾ ਆਉਂਦੀ ਹੈ। ਘਾਟ ਆਉਣ 'ਤੇ 100 ਕਿੱਲੋਗ੍ਰਾਮ ਜਿਪਸਮ ਪ੍ਰਤੀ ਏਕੜ ਦਾ ਛਿੱਟਾ ਦਿਉ।

ਪਛੇਤੀ ਬੀਜੀ ਕਣਕ ਵਿੱਚੋਂ ਗੁੱਲੀ-ਡੰਡਾ ਦੀ ਰੋਕਥਾਮ ਲਈ ਆਈਸੋਪ੍ਰੋਟਯੂਰਾਨ ਨਦੀਨ ਨਾਸ਼ਕ 75 ਘੁਲਣਸ਼ੀਲ 500 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਦੇ 30 ਤੋਂ 35 ਦਿਨਾਂ ਬਾਅਦ ਵਰਤੋ ਜਦੋਂਕਿ ਪਹਿਲਾ ਪਾਣੀ ਦਿੱਤਾ ਹੋਵੇ ਅਤੇ ਖੇਤ ਵਿੱਚ ਤੁਰ-ਫਿਰ ਸਕੋ। ਜਿੱਥੇ ਗੁੱਲੀ ਡੰਡਾ ਆਈਸੋਪ੍ਰੋਟਯੂਰਾਨ ਲਗਾਤਾਰ ਵਰਤਣ ਨਾਲ ਖ਼ਤਮ ਨਾ ਹੋਵੇ ਤਾਂ ਉੱਥੇ ਟੌਪਿਕ/ਪੁਆਇੰਟ/ਮੌਲਾਹ/ਰਕਸ਼ਕ ਪਲੱਸ/ਜੈ ਵਿਜੈ/ਟੌਪਲ/ਮਾਰਕਕਲੋਡੀਨਾ/ਕੋਲੰਬਸ 15 ਘੁਲਣਸ਼ੀਲ (ਕਲੋਡੀਨਾਫਾਪ) ਜਾਂ ਐਕਸੀਅਲ 5 ਤਾਕਤ (ਪਿਨੋਕਸਾਡਿਨ) 400 ਗ੍ਰਾਮ ਜਾਂ ਪਿਊਮਾ ਪਾਵਰ 10 ਤਾਕਤ (ਫੈਨੋਕਸਾਪ੍ਰੋਪ ਈਥਾਈਲ) 400 ਮਿ.ਲਿ. ਜਾਂ ਲੀਡਰ/ਐਸ ਐਫ਼ 10, ਸਫਲ 75 ਡਬਲਯੂ ਜੀ/ਮਾਰਕਸਲਫੋ (ਸਲਫੋਸਲਫੂਰਾਨ) 13 ਗ੍ਰਾਮ ਦੀ ਵਰਤੋਂ 30-35 ਦਿਨਾਂ ਵਿੱਚ ਕਰੋ।

ਇਹ ਵੀ ਪੜ੍ਹੋ: Reality vs Claims: ਨੈਨੋ-ਨਾਈਟ੍ਰੋਜਨ ਖਾਦਾਂ ਅਸਲੀਅਤ ਬਨਾਮ ਦਾਅਵੇ

ਘਾਹ ਵਾਲੇ ਅਤੇ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ ਅਕੋਰਡ ਪਲੱਸ 500 ਮਿ: ਲਿ: ਜਾਂ ਸ਼ਗਨ 21-11 (ਕਲੋਡੀਨਾਫੌਪ+ਮੈਟਰੀਬਿਊਜ਼ਿਨ) 200 ਗ੍ਰਾਮ ਜਾਂ ਏ ਸੀ ਐਮ-9 (ਕਲੋਡੀਨਾਫੌਪ+ਮੈਟਰੀਬਿਊਜ਼ਿਨ) 240 ਗ੍ਰਾਮ ਜਾਂ ਐਟਲਾਂਟਿਸ 36 ਤਾਕਤ 160 ਗ੍ਰਾਮ ਜਾਂ ਟੋਟਲ/ਮਾਰਕਪਾਵਰ 75 ਡਬਲਯੂ ਜੀ 16 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 30-35 ਦਿਨਾਂ ਵਿੱਚ ਵਰਤੋ। ਇਹਨਾਂ ਨਦੀਨਨਾਸ਼ਕਾਂ ਨੂੰ ਵਰਤਣ ਲਈ 150 ਲਿਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ ਅਤੇ ਛਿੜਕਾਅ ਲਈ ਫਲੈਟ ਫੈਨ ਨੋਜ਼ਲ ਦੀ ਵਰਤੋਂ ਕਰੋ।

ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਲਈ ਏਮ/ਅਫਿਨਟੀ 40 ਤਾਕਤ (ਕਾਰਫੈਨਟਰਾਜੋਨ ਈਥਾਈਲ) 20 ਗ੍ਰਾਮ ਜਾਂ ਲਾਂਫਿਡਾ 50 ਤਾਕਤ (ਮੈਟਸਲਫੂਰਾਨ+ ਕਾਰਫੈਂਨਟਰਾਜ਼ੋਲ) 20 ਗ੍ਰਾਮ 25-30 ਦਿਨਾਂ ਪਿਛੋਂ ਜਾਂ 2, 4-ਡੀ ਦੀ ਵਰਤੋਂ 250 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 45-55 ਦਿਨਾਂ ਬਾਅਦ ਪਿਛੇਤੀ ਬੀਜੀ ਕਣਕ ਤੇ ਵਰਤੋ ਜਾਂ ਕੰਡਿਆਲੀ ਪਾਲਕ ਅਤੇ ਹੋਰ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਲਈ ਐੱਲਗਰਿਪ/ਐੱਲਗਰਿਪ ਰਾਇਲ 20 ਘੁਲਣਸ਼ੀਲ (ਮੈਟਸਲਫੂਰਾਨ) 10 ਗ੍ਰਾਮ ਪ੍ਰਤੀ ਏਕੜ ਬਿਜਾਈ ਤੋਂ 30-35 ਦਿਨਾਂ ਵਿਚਕਾਰ ਛਿੜਕੋ। ਜੇਕਰ ਕਣਕ ਵਿੱਚ ਸਰ੍ਹੋਂ ਦੀਆਂ ਆੜਾਂ ਕੱਢੀਆਂ ਹੋਣ ਤਾਂ 2, 4-ਡੀ ਜਾਂ ਲੀਡਰ/ਐਸ ਐਫ਼ 10 ਸਫਲ/ਮਾਰਕਸਲਫੋ, ਐਟਲਾਂਟਿਸ, ਟੋਟਲ/ਮਾਰਕਪਾਵਰ ਨਦੀਨ ਨਾਸ਼ਕ ਨਾ ਵਰਤੋ।

ਇਹ ਵੀ ਪੜ੍ਹੋ: Maize Crop 'ਤੇ ਫ਼ਾਲ ਆਰਮੀਵਰਮ ਦਾ ਹਮਲਾ ਸੀਮਿਤ ਕਰਨ ਲਈ ਕਿਸਾਨਾਂ ਨੂੰ ਸੁਝਾਅ

ਪਰ ਆਈਸੋਪੋ੍ਰਟਯੂਰਾਨ / ਟੌਪਿਕ / ਪੁਆਇੰਟ / ਮੌਲਾਹ / ਰਕਸ਼ਕ / ਪਲੱਸ / ਜੈ ਵਿਜੈ / ਟੌਪਲ / ਮਾਰਕਕਲੋਡੀਨਾ / ਕੋਲੰਬਸ, ਪਿਊਮਾ ਪਾਵਰ ਨਦੀਨ ਨਾਸ਼ਕ ਵਰਤ ਸਕਦੇ ਹੋ। ਏਮ/ਅਫਿਨਟੀ ਨਦੀਨ ਨਾਸ਼ਕ 'ਬਟਨ ਬੂਟੀ' ਨੂੰ ਮਾਰਦਾ ਹੈ।ਅਕੋਰਡ ਪਲੱਸ ਅਤੇ ਸ਼ਗਨ 21-11 ਉੱਨਤ ਪੀ ਬੀ ਡਬਲਯੂ 550 ਕਿਸਮ ਉੱਤੇ ਨਾ ਛਿੜਕੋ। ਸਮੇਂ-2 ਸਿਰ ਖੇਤਾਂ ਦਾ ਸਰਵੇਖਣ (ਖਾਸ ਤੌਰ ਤੇ ਪਹਾੜੀ ਇਲਾਕਿਆਂ ਵਿੱਚ) ਕਰਦੇ ਰਹੋ। ਜੇਕਰ ਪੀਲੀ ਕੁੰਗੀ ਦੀਆਂ ਨਿਸ਼ਾਨੀਆਂ ਫਸਲ ਤੇ ਨਜ਼ਰ ਆਉਣ ਤਾਂ 300 ਗ੍ਰਾਮ ਤਾਕਤ ਜਾਂ 200 ਗ੍ਰਾਮ ਕੈਵੀਅਟ ਜਾਂ 120 ਗ੍ਰਾਮ ਨਟੀਵੋ ਜਾਂ 200 ਮਿ: ਲਿ: ਐਮਪੈਕਟ ਐਕਸਟਰਾ ਜਾਂ ਕਸਟੋਡੀਆ ਜਾਂ ਓਪੇਰਾ ਜਾਂ ਟਿਲਟ ਜਾਂ ਸ਼ਾਈਨ ਜਾਂ ਬੰਪਰ ਜਾਂ ਕੰਮਪਾਸ ਜਾਂ ਮਾਰਕਜੋਲ ਜਾਂ ਸਟਿਲਟ ਨੂੰ 200 ਲਿਟਰ ਪਾਣੀ ਦੇ ਘੋਲ ਵਿੱਚ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।

ਤੇਲ ਬੀਜ ਅਤੇ ਸਰ੍ਹੋਂ:

ਕੋਰੇ ਤੋਂ ਬਚਾਉਣ ਲਈ ਸਰ੍ਹੋਂ, ਰਾਇਆ ਅਤੇ ਗੋਭੀ ਸਰੋਂ ਨੂੰ ਪਾਣੀ ਦਿਓ।ਸਰੋ੍ਹਂ ਅਤੇ ਰਾਇਆ ਦੀ ਫ਼ਸਲ ਨੂੰ ਚੇਪੇ ਦੇ ਹਮਲੇ ਤੋਂ ਬਚਾਉਣ ਲਈ 40 ਗ੍ਰਾਮ ਐਕਟਾਰਾ 25 ਤਾਕਤ ਜਾਂ 400 ਮਿਲੀਲਿਟਰ ਰੋਗਰ 30 ਤਾਕਤ ਜਾਂ 600 ਮਿਲੀਲਿਟਰ ਡਰਸਬਾਨ/ਕੋਰੇਬਾਨ 20 ਤਾਕਤ ਨੂੰ 80-125 ਲਿਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਦੇ ਹਿਸਾਬ ਛਿੜਕਾਅ ਕਰੋ। ਰੋਗਰ ਸੁਰੰਗੀ ਕੀੜੇ ਦੀ ਰੋਕਥਾਮ ਵੀ ਕਰੇਗੀ।ਚਿੱਟੀ ਕੁੰਗੀ ਤੋਂ ਬਚਾਅ ਲਈ 250 ਗ੍ਰਾਮ ਰਿਡੋਮਿਲ ਗੋਲਡ-45 ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਫ਼ਸਲ ਦੀ ਬਿਜਾਈ ਤੋਂ 60 ਅਤੇ 80 ਦਿਨਾਂ ਬਾਅਦ ਛਿੜਕੋ। ਤਣੇ ਦੇ ਗਾਲੇ ਨੂੰ ਕਾਬੂ ਹੇਠ ਰੱਖਣ ਲਈ 25 ਦਸੰਬਰ ਤੋਂ ਲੈ ਕੇ 15 ਜਨਵਰੀ ਤੱਕ ਫਸਲ ਨੂੰ ਪਾਣੀ ਨਾ ਲਗਾਓ।

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)

Summary in English: Agricultural work of the month of January, farmers will become rich by doing this work

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters