Profitable Farming Business Idea: ਪੰਜਾਬ ਰਾਜ ਜੋ ਕਿ 50.36 ਲੱਖ ਹੈਕਟੇਅਰ ਰਕਬੇ ਵਿੱਚ ਫੈਲਿਆ ਹੋਇਆ ਹੈ, ਉਸ ਵਿੱਚ 41.71 ਲੱਖ ਹੈਕਟੇਅਰ ਰਕਬੇ ਵਿੱਚ ਖੇਤੀ ਕੀਤੀ ਜਾਂਦੀ ਹੈ। ਇਸ ਸਮੇਂ ਪੰਜਾਬ ਵਿੱਚ 4,22,022 ਹੈਕਟੇਅਰ ਰਕਬੇ ਵਿੱਚ ਫਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਹੋ ਰਹੀ ਹੈ ਜਿਸ ਵਿੱਚੋਂ 93615 ਹੈਕਟੇਅਰ ਰਕਬੇ ਵਿੱਚ ਫਲਾਂ ਦੀ 2,87,744 ਹੈਕਟੇਅਰ ਵਿੱਚ ਸਬਜ਼ੀਆਂ ਦੀ 2177 ਹੈਕਟੇਅਰ ਵਿੱਚ ਫੁੱਲਾਂ ਦੀ ਅਤੇ 36486 ਹੈਕਟੇਅਰ ਰਕਬੇ ਵਿੱਚ ਸੁਗੰਧ ਅਤੇ ਮਸਾਲਿਆਂ ਵਾਲੀਆਂ ਫ਼ਸਲਾਂ ਦੀ ਕਾਸ਼ਤ ਹੋ ਰਹੀ ਹੈ।
ਸੂਖਮ ਸਿੰਚਾਈ ਪ੍ਰਣਾਲੀ ਸਿਰਫ਼ ਪਾਣੀ ਬਚਾਉਣ ਦੇ ਹੀ ਕੰਮ ਨਹੀਂ ਆਉਂਦੀ ਹੈ ਸਗੋਂ ਇਸ ਨਾਲ ਊਰਜਾ, ਲੇਬਰ ਅਤੇ ਖਾਦ ਪ੍ਰਬੰਧਨ ਦੀ ਸੁਚੱਜੀ ਵਰਤੋਂ ਫ਼ਸਲ ਉਤਪਾਦਨ ਵਧਾਉਣ ਵਿੱਚ ਵੀ ਸਹਾਈ ਹੁੰਦੀ ਹੈ। ਸੂਖਮ ਸਿੰਚਾਈ ਪ੍ਰਣਾਲੀ ਦੀ ਵਰਤੋਂ ਨਾਲ ਪਾਣੀ ਦੀ ਸੁਚੱਜੀ ਵਰਤੋਂ ਤਾਂ ਹੁੰਦੀ ਹੀ ਹੈ ਪਰ ਨਾਲ ਦੀ ਨਾਲ ਖੇਤੀ ਜ਼ਮੀਨ ਨੂੰ ਬਚਾਉਣ, ਜ਼ਮੀਨੀ ਉਤਪਾਦਕਤਾ ਵਧਾਉਣ ਅਤੇ ਕਿਸਾਨਾਂ ਦੀ ਸਮਾਜਿਕ ਅਤੇ ਆਰਥਿਕ ਹਾਲਤ ਨੂੰ ਉਪਰ ਚੁੱਕਣ ਦੇ ਕੰਮ ਵੀ ਆਉਂਦੀ ਹੈ।
ਖੇਤਰੀ ਨਿਰੀਖਣਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਸੂਖਮ ਸਿੰਚਾਈ ਦੀ ਵਰਤੋਂ ਨਾਲ ਫਸਲਾਂ ਦੇ ਝਾੜ ਵਿੱਚ 20-90% ਵਾਧਾ ਦਰਜ ਕੀਤਾ ਜਾ ਸਕਦਾ ਹੈ। ਨਦੀਨਾਂ ਦੀ ਰੋਕਥਾਮ ਹੁੰਦੀ ਹੈ, ਭੌਂ-ਖੁਰ ਰੁਕਦੀ ਹੈ ਅਤੇ ਫ਼ਸਲਾਂ ਦੇ ਉਤਪਾਦਨ ਖਰਚ ਘੱਟਦਾ ਹੈ। ਇੰਨ੍ਹਾਂ ਸਾਧਨਾਂ ਦੀ ਵਰਤੋਂ ਨਾਲ ਕਿਰਤੀ ਕਾਰਵਾਈ ਵਾਲੇ ਕੰਮਾਂ ਵਿੱਚ ਕਮੀ ਆਉਂਦੀ ਹੈ ਅਤੇ ਪੰਪਾਂ ਦੇ ਘੱਟ ਚੱਲਣ ਨਾਲ ਊਰਜਾ ਦੀ ਬੱਚਤ ਹੁੰਦੀ ਹੈ।
ਇਹ ਵੀ ਪੜ੍ਹੋ : Multi-Crop Farming: ਲੱਸਣ ਅਤੇ ਮਿਰਚਾਂ ਦੀ ਖੇਤੀ ਨਾਲ ਕਮਾਓ ਲੱਖਾਂ! ਜਾਣੋ ਮਿਸ਼ਰਤ ਖੇਤੀ ਦਾ ਸਹੀ ਤਰੀਕਾ
ਵਿਕਸਿਤ ਸੂਖਮ ਸਿੰਚਾਈ ਤਕਨੀਕਾਂ ਵਿੱਚ ਤੁਪਕਾ ਅਤੇ ਫੁਆਰਾ ਸਿੰਚਾਈ ਤਕਨੀਕਾਂ ਪ੍ਰਮੁੱਖ ਹਨ। ਤੁਪਕਾ ਅਤੇ ਫੁਆਰਾ ਸਿੰਚਾਈ ਪ੍ਰਣਾਲੀ ਦੀਆਂ ਆਪਣੀਆਂ ਵਿਸ਼ੇਸ਼ਤਾਈਆਂ ਹਨ, ਜਿਵੇਂ ਕਿ ਪ੍ਰਵਾਹ ਦਰਾਂ, ਦਬਾਅ ਦੀ ਲੋੜ, ਗਿੱਲਾ ਖੇਤਰਫਲ ਅਤੇ ਪ੍ਰਣਾਲੀ ਦੀ ਗਤੀਸ਼ੀਲਤਾ, ਪਰ ਦੋਵਾਂ ਪ੍ਰਣਾਲੀਆਂ ਵਿੱਚ ਪਾਣੀ ਵਰਤੋਂ ਕੁਸ਼ਲਤਾ ਵਧਾਉਣ ਦੀ ਸਮੱਰਥਾ ਬਹੁਤ ਜ਼ਿਆਦਾ ਹੈ। ਜਿੱਥੇ ਕਿ ਤੁਪਕਾ ਸਿੰਚਾਈ ਪਾਣੀ ਨੂੰ ਪਾਈਪਾਂ ਦੇ ਨੈੱਟਵਰਕ ਰਾਹੀਂ ਬੂਟਿਆਂ ਦੇ ਜੜ੍ਹ ਖੇਤਰ ਵਿੱਚ ਪਹੁੰਚਾਉਣ ਦੇ ਸਮਰੱਥ ਹੁੰਦੀ ਹੈ।
ਉਥੇ ਫੁਆਰਾ ਸਿੰਚਾਈ ਪ੍ਰਣਾਲੀ ਨੌਜਲਾਂ ਦੀ ਸਹਾਇਤਾ ਨਾਲ ਪਾਣੀ ਨੂੰ ਮੀਂਹ ਦੀ ਤਰ੍ਹਾਂ ਹਵਾ ਵਿੱਚ ਛੱਡਦੀ ਹੈ ਜੋ ਕਿ ਮਿੱਟੀ ਉਪਰ ਡਿੱਗ ਕੇ ਸਤਹਿ ਨੂੰ ਗਿੱਲਾ ਕਰਦੀ ਹੈ। ਤੁਪਕਾ ਸਿੰਚਾਈ ਵਿੱਚ ਪਾਣੀ ਦਾ ਨੁਕਸਾਨ ਨਾਂ ਦੇ ਬਰਾਬਰ ਹੈ ਅਤੇ ਇੱਕ ਵਧੀਆ ਤਰੀਕੇ ਨਾਲ ਅਤੇ ਚੰਗੇ ਪ੍ਰਬੰਧਨ ਵਾਲੇ ਤੁਪਕਾ ਸਿੰਚਾਈ ਵਾਲੇ ਸਿਸਟਮ ਦੀ ਸਿੰਚਾਈ ਕੁਸ਼ਲਤਾ 90 ਪ੍ਰਤੀਸ਼ਤ ਹੋ ਸਕਦੀ ਹੈ। ਜੋ ਕਿ ਰਵਾਇਤੀ ਢੰਗ ਦੇ ਸਿੰਚਾਈ ਸਿਸਟਮ (35-40 ਪ੍ਰਤੀਸ਼ਤ) ਨਾਲੋਂ ਕਿਤੇ ਵੱਧ ਹੈ। ਪਰ ਫੁਆਰਾ ਸਿੰਚਾਈ ਤਕਨੀਕ ਦੀ ਕਾਰਜ ਕੁਸ਼ਲਤਾ ਥੋੜ੍ਹੀ ਘੱਟ ਹੁੰਦੀ ਹੈ (70 ਪ੍ਰਤੀਸ਼ਤ), ਕਿਉਂਕਿ ਪਾਣੀ ਨੂੰ ਖੇਤ ਦੇ ਸਾਰੇ ਖੇਤਰ ਵਿੱਚ ਲਗਾਇਆ ਜਾਂਦਾ ਹੈ।
ਸਾਰਣੀ 1: ਸੂਖਮ ਸਿੰਚਾਈ ਵਰਤਣ ਨਾਲ ਪਾਣੀ ਅਤੇ ਖਾਦਾਂ ਦੀ ਬੱਚਤ
ਸੂਖਮ ਸਿੰਚਾਈ ਦੇ ਲਾਭ:
1. ਸਿੰਚਾਈ ਲਈ ਵਰਤੇ ਜਾਂਦੇ ਪਾਣੀ ਦੀ ਬੱਚਤ।
2. ਪਾਣੀ ਲਗਾਉਣ ਦੀ ਦਰ ਵਿੱਚ ਕਮੀ।
3. ਬੂਟੇ ਦੁਆਲੇ ਪਾਣੀ ਦੀ ਇਕਸਾਰ ਲਵਾਈ।
4. ਪਾਣੀ ਦੀ ਸਹੀ ਅਤੇ ਢੁਕਵੀਂ ਜਗ੍ਹਾ ਉਪਰ ਲਵਾਈ।
5. ਖਾਦਾਂ ਅਤੇ ਰਸਾਇਣਾਂ ਦੀ ਅਸਰਦਾਰ ਵਰਤੋਂ।
6. ਜੜ੍ਹ ਖੇਤਰ ਵਾਤਾਵਰਨ ਦਾ ਵਧੀਆ ਕੰਟਰੋਲ।
7. ਮਹੱਤਵਪੂਰਨ ਹਾਲਾਤ ਤੱਕ ਵਧਿਆ ਹੋਇਆ ਉਤਪਾਦਨ
8. ਖੇਤ ਉਤਪਾਦ ਦੀ ਵਧੀ ਹੋਈ ਗੁਣਵੱਤਾ।
9. ਬਿਮਾਰੀਆਂ ਉਪਰ ਵਧੀਆ ਕੰਟਰੋਲ।
10. ਨਦੀਨਾਂ ਦੀ ਉੱਚਿਤ ਰੋਕਥਾਮ।
11. ਘੱਟ ਬਿਜਲੀ ਵਰਤੋਂ ਨਾਲ ਊਰਜਾ ਦੀ ਬੱਚਤ।
12. ਘੱਟ ਕਿਰਤ ਕਾਮਿਆਂ ਦੀ ਲੋੜ।
13. ਭਾਰ 'ਚ ਹਲਕਾ ਹੋਣ ਕਰਕੇ ਸਿਸਟਮ ਨੂੰ ਬਗੈਰ ਮੁਸ਼ਕਿਲ ਅਲੱਗ-ਅਲੱਗ ਥਾਵਾਂ ਉਪਰ ਲਿਜਾਇਆ ਜਾ ਸਕਦਾ ਹੈ।
14. ਉੱਚੀ ਨੀਵੀਂ ਭੂਗੋਲਿਕ ਸਥਿਤੀ ਵਿੱਚ ਵੀ ਇਸ ਦੀ ਵਰਤੋਂ ਆਸਾਨੀ ਨਾਲ ਹੋ ਸਕਦੀ ਹੈ।
15. ਸਿਸਟਮ ਦੀ ਵਰਤੋਂ ਦਿਨ ਦੇ ਨਾਲ-ਨਾਲ ਰਾਤ ਨੂੰ ਵੀ ਹੋ ਸਕਦੀ ਹੈ।
ਇਹ ਵੀ ਪੜ੍ਹੋ : Micro Irrigation Scheme: ਕਿਸਾਨਾਂ ਨੂੰ ਮਿਲੇਗੀ 85 ਫੀਸਦੀ ਤੱਕ ਸਬਸਿਡੀ! ਘਟੇਗੀ ਖੇਤੀ ਲਾਗਤ!
ਸੋ, ਸੂਖਮ ਸਿੰਚਾਈ ਨੂੰ ਅਪਣਾ ਕੇ ਕਿਸਾਨ ਨਾਂ ਸਿਰਫ਼ ਕੁਦਰਤੀ ਸੰਸਾਧਨਾਂ ਨੂੰ ਬਚਾ ਸਕਦੇ ਹਨ ਸਗੋਂ ਵਧੀ ਹੋਈ ਉਤਪਾਦਕਤਾ ਅਤੇ ਗੁਣਵੱਤਾ ਕਰਕੇ ਆਪਣੀ ਆਮਦਨ ਵਿੱਚ ਵੀ ਇਜਾਫ਼ਾ ਕਰ ਸਕਦੇ ਹਨ। ਲਗਾਤਾਰ ਵਧ ਰਹੀ ਆਬਾਦੀ ਸ਼ਹਿਰੀਕਰਨ ਅਤੇ ਉਦਯੋਗੀਕਰਨ ਕਰਕੇ ਖੇਤੀ ਥੱਲੇ ਜ਼ਮੀਨ ਲਗਾਤਾਰ ਘੱਟ ਰਹੀ ਹੈ। ਸੋ ਇਸ ਲਈ ਲੋੜ ਹੈ ਕਿ ਫ਼ਸਲਾਂ ਦੀ ਉਤਪਾਦਕਤਾ ਵਧਾਈ ਜਾਵੇ ਤਾਂ ਜੋ ਵਧ ਰਹੀ ਆਬਾਦੀ ਦੀ ਖਾਣ ਦੀ ਮੰਗ ਨੂੰ ਪੂਰਿਆ ਕੀਤਾ ਜਾ ਸਕੇ।
ਪ੍ਰਤੀਕੂਲ ਮੌਸਮੀ ਹਾਲਾਤ ਸਬਜ਼ੀਆਂ ਦੀ ਖੁੱਲ੍ਹੇ ਆਸਮਾਨ ਹੇਠਾਂ ਕਾਸ਼ਤ ਵਿੱਚ ਉਤਪਾਦਕਤਾ ਅਤੇ ਗੁਣਵੱਤਾ ਉਪਰ ਮਾੜਾ ਅਸਰ ਪਾਉਂਦੇ ਹਨ। ਇਨ੍ਹਾਂ ਹਾਲਾਤਾਂ ਵਿੱਚ ਸੁਰੱਖਿਅਤ ਖੇਤੀ ਇੱਕ ਵਧੀਆ ਵਿਕਲਪ ਹੈ। ਸ਼ਿਮਲਾ ਮਿਰਚ ਅਤੇ ਟਮਾਟਰ ਦੀ ਕਾਸ਼ਤ ਗਰੀਨ ਹਾਊਸ ਵਿੱਚ ਕਰਨ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਇਨ੍ਹਾਂ ਸਬਜ਼ੀਆਂ ਦੀ ਸੁਰੱਖਿਅਤ ਖੇਤੀ ਨਾਲ (ਵਾਲਕਿੰਗ ਟਨਲ, 3 ਮੀਟਰ ਉਚਾਈ ਤੱਕ) ਝਾੜ ਵਿੱਚ ਚੋਖਾ ਵਾਧਾ ਹੁੰਦਾ ਹੈ। ਜੇ ਇਹਨਾਂ ਫ਼ਸਲਾਂ ਦੀ ਰਵਾਇਤੀ ਢੰਗ ਨਾਲ ਕਾਸ਼ਤ ਕੀਤੀ ਜਾਵੇ ਤਾਂ ਉਤਪਾਦਨ ਮੌਸਮੀ ਕਾਰਕਾਂ ਕਰਕੇ ਘੱਟ ਹੁੰਦਾ ਹੈ।
ਰਵਾਇਤੀ ਢੰਗਾਂ ਨਾਲ ਵੀ ਇਨ੍ਹਾਂ ਫ਼ਸਲਾਂ ਦੀ ਬੇਮੌਸਮੀ ਕਾਸ਼ਤ ਨਹੀਂ ਕੀਤੀ ਜਾ ਸਕਦੀ। ਉਦਾਹਰਨ ਦੇ ਤੌਰ ’ਤੇ ਸ਼ਿਮਲਾ ਮਿਰਚ ਦੀ ਕਾਸ਼ਤ ਜੇਕਰ ਖੁੱਲ੍ਹੇ ਆਸਮਾਨ ਹੇਠ ਕੀਤੀ ਜਾਵੇ ਤਾਂ ਝਾੜ 250 ਕੁਇੰਟਲ ਪ੍ਰਤੀ ਹੈਕਟੇਅਰ ਨਿਕਲਦਾ ਹੈ ਅਤੇ ਜੇਕਰ ਸ਼ਿਮਲਾ ਮਿਰਚ ਨੈੱਟ ਹਾਊਸ ਵਿੱਚ ਲਗਾਈ ਜਾਵੇ ਤਾਂ ਝਾੜ 300 ਕੁਇੰਟਲ ਪ੍ਰਤੀ ਹੈਕਟੇਅਰ ਨਿਕਲਦਾ ਹੈ। ਜੇਕਰ ਸ਼ਿਮਲਾ ਮਿਰਚ ਵੱਡੇ ਗਰੀਨ ਹਾਊਸ ਵਿੱਚ ਲਗਾਈ ਜਾਵੇ ਤਾਂ ਝਾੜ 1000 ਕੁਇੰਟਲ ਪ੍ਰਤੀ ਹੈਕਟੇਅਰ ਨੂੰ ਛੋਹ ਜਾਂਦਾ ਹੈ।
ਵੱਡੇ ਗਰੀਨ ਹਾਊਸ ਵਿੱਚ ਵੱਧ ਤਾਪਮਾਨ ਜ਼ਿਆਦਾ ਦੇਰ ਤੱਕ ਸਥਿਰ ਰਹਿੰਦਾ ਹੈ ਜੋ ਫ਼ਸਲ ਉਤਪਾਦਕਤਾ ਵਧਾਉਣ ਵਿੱਚ ਸਹਾਈ ਹੁੰਦਾ ਹੈ। ਅਲੱਗ-ਅਲੱਗ ਰੰਗਾਂ ਵਾਲੀਆਂ ਸ਼ਿਮਲਾ ਮਿਰਚ ਦੀ ਕਾਸ਼ਤ ਸਿਰਫ਼ ਗਰੀਨ ਹਾਊਸ ਵਿੱਚ ਹੀ ਢੁਕਵੀਂ ਹੈ ਕਿਉਂਕਿ ਖੁੱਲ ਆਸਮਾਨ ਹੇਠ ਕੀਤੀ ਕਾਸ਼ਤ ਨਾਲ ਇਨ੍ਹਾਂ ਕਿਸਮਾਂ ਦਾ ਰੰਗ ਨਹੀਂ ਬਣਦਾ। ਕਿਉਂ ਜੋ ਗਰੀਨ ਹਾਊਸ ਨੂੰ ਬਣਾਉਣ ਵਿੱਚ ਕਾਫ਼ੀ ਲਾਗਤ ਹੁੰਦੀ ਹੈ, ਇਸ ਲਈ ਕਿਸਾਨ ਵੀਰ ਗਰੀਨ ਹਾਊਸ ਵਿੱਚ ਰੰਗ-ਬਰੰਗੀ ਸ਼ਿਮਲਾ ਮਿਰਚ ਦੀ ਕਾਸ਼ਤ ਨੂੰ ਕਰਨ ਦੀ ਤਰਜੀਹ ਦਿੰਦੇ ਹਨ। ਕਿਉਂਕਿ ਅਲੱਗ-ਅਲੱਗ ਰੰਗਾਂ ਵਾਲੀਆਂ ਮਿਰਚ ਦੀ ਬਾਜ਼ਾਰ ਵਿੱਚ ਕੀਮਤ ਵਧ ਮਿਲਦੀ ਹੈ।
ਪੰਜਾਬ ਸਰਕਾਰ ਵੱਲੋਂ ਸੂਖਮ ਸਿੰਚਾਈ ਅਤੇ ਸੁਰੱਖਿਅਤ ਖੇਤੀ ਉੱਪਰ ਕਿਸਾਨਾਂ ਨੂੰ ਉਪਦਾਨ (ਸਬਸਿਡੀ) ਦਿੱਤੀ ਜਾਂਦੀ ਹੈ। ਸੁਰੱਖਿਅਤ ਖੇਤੀ ਵਿੱਚ ਕਿਸਾਨ ਵੀਰ ਵੱਖੋਂ-ਵੱਖ ਤਰ੍ਹਾਂ ਦੀਆਂ ਸਬਜ਼ੀਆਂ ਫਲਾਂ, ਫੁੱਲਾਂ, ਜੜ੍ਹੀ ਬੂਟੀਆਂ, ਪਨੀਰੀਆਂ ਆਦਿ ਦੀ ਕਾਸ਼ਤ ਕਰਕੇ ਆਪਣੀ ਆਮਦਨ ਵਧਾ ਸਕਦੇ ਹਨ।
ਸੁਰੱਖਿਅਤ ਖੇਤੀ ਅਤੇ ਸੂਖਮ ਸਿੰਚਾਈ ਹੇਠਾਂ ਵੱਖੋਂ-ਵੱਖਰੀਆਂ ਫਸਲਾਂ:
Summary in English: Beneficial safe farming and micro irrigation to increase farmers' income