1. Home
  2. ਖੇਤੀ ਬਾੜੀ

Crop Advisories and Plant Protection : ਗੰਨੇ ਦੀ ਕਾਸ਼ਤ ਲਈ ਐਡਵਾਇਜ਼ਰੀ ਜਾਰੀ!

ਅੱਜ ਅੱਸੀ ਗੰਨੇ ਦੀ ਕਾਸ਼ਤ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣ ਜਾ ਰਹੇ ਹਾਂ, ਨਾਲ ਹੀ ਅਗਰੋਮੇਟ ਵੱਲੋਂ ਜਾਰੀ ਐਡਵਾਇਜ਼ਰੀ ਬਾਰੇ ਵੀ ਗੱਲ ਕਰਾਂਗੇ।

Gurpreet Kaur Virk
Gurpreet Kaur Virk
ਅਗਰੋਮੇਟ ਵੱਲੋਂ ਐਡਵਾਇਜ਼ਰੀ ਜਾਰੀ

ਅਗਰੋਮੇਟ ਵੱਲੋਂ ਐਡਵਾਇਜ਼ਰੀ ਜਾਰੀ

Sugarcane : ਗੰਨਾ ਇੱਕ ਪ੍ਰਮੁੱਖ ਨਕਦੀ ਫਸਲ ਹੈ, ਜੋ ਖੰਡ ਦਾ ਮੁੱਖ ਸਰੋਤ ਹੈ। ਵਿਸ਼ਵ ਪੱਧਰ 'ਤੇ, 20.10 ਮਿਲੀਅਨ ਹੈਕਟੇਅਰ ਦੇ ਖੇਤਰ ਵਿੱਚ ਗੰਨੇ ਦੀ ਕਾਸ਼ਤ ਕੀਤੀ ਜਾਂਦੀ ਹੈ, ਜਿਸਦਾ ਉਤਪਾਦਨ ਲਗਭਗ 1,318 ਮਿਲੀਅਨ ਟਨ ਅਤੇ ਉਤਪਾਦਕਤਾ 65.5 ਟਨ ਪ੍ਰਤੀ ਹੈਕਟੇਅਰ ਹੈ। ਅੱਜ ਅੱਸੀ ਕਿਸਾਨ ਭਰਾਵਾਂ ਨੂੰ ਗੰਨੇ ਦੀ ਕਾਸ਼ਤ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣ ਜਾ ਰਹੇ ਹਾਂ, ਨਾਲ ਹੀ ਅਗਰੋਮੇਟ ਵੱਲੋਂ ਜਾਰੀ ਐਡਵਾਇਜ਼ਰੀ ਬਾਰੇ ਵੀ ਗੱਲ ਕਰਾਂਗੇ।

Sugarcane Farming : ਗੰਨਾ ਇੱਕ ਸਦਾਬਹਾਰ ਫਸਲ ਹੈ ਅਤੇ ਬਾਂਸ ਦੀ ਜਾਤੀ ਦੀ ਫਸਲ ਹੈ। ਇਹ ਭਾਰਤ ਦੀ ਮੁੱਖ ਫਸਲ ਹੈ ਜੋ ਕਿ ਖੰਡ, ਗੁੜ ਅਤੇ ਮਿਸਰੀ ਬਣਾਉਣ ਦੇ ਕੰਮ ਆਉਂਦੀ ਹੈ। ਗੰਨੇ ਦੀ ਫਸਲ ਦਾ ਦੋ ਤਿਹਾਈ ਹਿੱਸਾ ਗੁੜ ਅਤੇ ਖੰਡ ਬਣਾਉਣ ਅਤੇ ਇੱਕ ਤਿਹਾਈ ਹਿੱਸਾ ਮਿਸ਼ਰੀ ਬਣਾਉਣ ਦੇ ਕੰਮ ਆਉਂਦਾ ਹੈ। ਗੰਨੇ ਦਾ ਸਿਰਕਾ ਸ਼ਰਾਬ ਬਣਾਉਣ ਲਈ ਕੱਚਾ ਮਾਲ ਪ੍ਰਦਾਨ ਕਰਦਾ ਹੈ। ਗੰਨਾ ਸਭ ਤੋਂ ਵੱਧ ਬ੍ਰਾਜ਼ੀਲ ਅਤੇ ਬਾਅਦ ਵਿੱਚ ਭਾਰਤ, ਚੀਨ, ਥਾਈਲੈਂਡ, ਪਾਕਿਸਤਾਨ ਅਤੇ ਮੈਕਸਿਕੋ ਵਿੱਚ ਉਗਾਇਆ ਜਾਂਦਾ ਹੈ। ਖੰਡ ਬਣਾਉਣ ਲਈ ਭਾਰਤ ਵਿੱਚ ਸਭ ਤੋਂ ਵੱਧ ਹਿੱਸਾ ਮਹਾਂਰਾਸ਼ਟਰ ਦਾ ਹੈ, ਜੋ ਕਿ 34% ਹੈ ਅਤੇ ਦੂਜੇ ਨੰਬਰ ਤੇ ਉੱਤਰ ਪ੍ਰਦੇਸ਼ ਆਉਂਦਾ ਹੈ।

Sugarcane Crop Production : ਭਾਰਤ ਦੁਨੀਆ ਵਿੱਚ ਖੰਡ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਦੇਸ਼ ਹੈ ਅਤੇ ਗੰਨੇ ਦੇ ਉਤਪਾਦਨ ਵਿੱਚ ਦੂਜੇ ਸਥਾਨ 'ਤੇ ਹੈ। ਭਾਰਤ ਵਿੱਚ ਗੰਨੇ ਦੀ ਫਸਲ ਦੀ ਅਨੁਮਾਨਿਤ ਉਤਪਾਦਕਤਾ 77.6 ਟਨ ਪ੍ਰਤੀ ਹੈਕਟੇਅਰ ਹੈ ਅਤੇ ਉਤਪਾਦਨ ਲਗਭਗ 306 ਮਿਲੀਅਨ ਟਨ ਹੈ, ਜੋ ਕਿ ਬ੍ਰਾਜ਼ੀਲ (758 ਮਿਲੀਅਨ ਟਨ) ਨਾਲੋਂ ਘੱਟ ਹੈ ਪਰ ਦੂਜੇ ਦੇਸ਼ਾਂ ਨਾਲੋਂ ਵੱਧ ਹੈ। ਗੰਨੇ ਦੀ ਖੇਤੀ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਰੁਜ਼ਗਾਰ ਦਿੰਦੀ ਹੈ ਅਤੇ ਵਿਦੇਸ਼ੀ ਮੁਦਰਾ ਕਮਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਜੇਕਰ ਗੰਨੇ ਦੀ ਕਾਸ਼ਤ ਲਈ ਹੇਠ ਲਿਖੇ ਉੱਨਤ ਖੇਤੀ ਵਿਧੀਆਂ ਨੂੰ ਅਪਣਾਇਆ ਜਾਵੇ ਤਾਂ ਗੰਨੇ ਦੀ ਪੈਦਾਵਾਰ ਵਿੱਚ ਚੋਖਾ ਵਾਧਾ ਕੀਤਾ ਜਾ ਸਕਦਾ ਹੈ।

ਗੰਨੇ ਦੀ ਕਾਸ਼ਤ ਦਾ ਢੁਕਵਾਂ ਤਰੀਕਾ (Appropriate method of sugarcane cultivation)

1. ਮਿੱਟੀ (Soil) : ਵਧੀਆ ਜਲ ਨਿਕਾਸ ਵਾਲੀ ਡੂੰਘੀ ਜਮੀਨ, ਜਿਸ ਵਿੱਚ ਪਾਣੀ ਦਾ ਪੱਧਰ 1.5-2 ਸੈਂ.ਮੀ ਹੋਵੇ ਅਤੇ ਪਾਣੀ ਨੂੰ ਬੰਨ ਕੇ ਰੱਖਣ ਵਾਲੀ ਮਿੱਟੀ ਗੰਨੇ ਦੀ ਫਸਲ ਲਈ ਲਾਹੇਵੰਦ ਹੁੰਦੀ ਹੈ। ਇਸ ਫਸਲ ਲਈ 5-8.5 pH ਵਾਲੀ ਮਿੱਟੀ ਚਾਹੀਦੀ ਹੈ। ਇਹ ਫਸਲ ਲੂਣ ਅਤੇ ਖਾਰੇਪਨ ਨੂੰ ਸਹਾਰ ਲੈਂਦੀ ਹੈ। ਜੇਕਰ ਮਿੱਟੀ ਦਾ pH 5 ਤੋਂ ਘੱਟ ਹੋਵੇ ਤਾਂ ਜਮੀਨ ਵਿੱਚ ਕਲੀ ਪਾਓ ਅਤੇ ਜੇਕਰ pH 9.5 ਤੋ ਵੱਧ ਹੋਵੇ ਤਾਂ ਜ਼ਮੀਨ ਵਿੱਚ ਜਿਪਸਮ ਪਾਓ।

2. ਪ੍ਰਸਿੱਧ ਕਿਸਮਾਂ (Popular varieties) : ਕਿਸਾਨ ਗੰਨੇ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਜਿਵੇਂ ਕਿ CoJ 85, Co 118, CoJ 64, CoH 119, CoJ 88, CoS 8436, CoJ 89, Co 1148, CoH 110, Co 7717, CoH 128, CoPb 93, CoPb 94 ਦੀ ਬਿਜਾਈ ਸ਼ੁਰੂ ਕਰ ਸਕਦੇ ਹਨ।

3. ਖੇਤ ਦੀ ਤਿਆਰੀ (Field preparation) : ਖੇਤ ਨੂੰ ਦੋ ਵਾਰ ਵਾਹੋ। ਪਹਿਲੀ ਵਹਾਈ 20-25 ਸੈ.ਮੀ. ਡੂੰਘੀ ਹੋਣੀ ਚਾਹੀਦੀ ਹੈ। ਰੋੜਿਆਂ ਨੂੰ ਮਸ਼ੀਨੀ ਢੰਗ ਨਾਲ ਚੰਗੀ ਤਰ੍ਹਾਂ ਭੰਨ ਕੇ ਪੱਧਰਾ ਕਰ ਦਿਓ।

4. ਬਿਜਾਈ ਦਾ ਸਮਾਂ (Sowing time) : ਪੰਜਾਬ ਵਿਚ ਗੰਨੇ ਨੂੰ ਬੀਜਣ ਦਾ ਸਮਾਂ ਸਤੰਬਰ ਤੋਂ ਅਕਤੂਬਰ ਅਤੇ ਫਰਵਰੀ ਤੋਂ ਮਾਰਚ ਮਹੀਨਾ ਹੁੰਦਾ ਹੈ। ਗੰਨਾ ਆਮ ਤੌਰ ਤੇ ਪੱਕਣ ਲਈ ਇੱਕ ਸਾਲ ਦਾ ਸਮਾਂ ਲੈਂਦਾ ਹੈ।

5. ਫਾਸਲਾ (Distance) : ਉੱਪ-ਊਸ਼ਣ ਕਟਬੰਦੀ ਖੇਤਰਾਂ ਵਿੱਚ ਕਤਾਰਾਂ ਦਾ ਫਾਸਲਾ 60-120 ਸੈ.ਮੀ. ਹੋਣਾ ਚਾਹੀਦਾ ਹੈ।

6. ਬੀਜ ਦੀ ਡੂੰਘਾਈ (Seed depth) : ਗੰਨੇ ਨੂੰ 3-4 ਸੈ.ਮੀ. ਦੀ ਡੂੰਘਾਈ ਤੇ ਬੀਜੋ ਅਤੇ ਇਸ ਨੂੰ ਮਿੱਟੀ ਨਾਲ ਢੱਕ ਦਿਓ।

7. ਬੀਜ ਦੀ ਮਾਤਰਾ (Amount of seeds) : ਵੱਖ-ਵੱਖ ਤਜ਼ਰਬਿਆਂ ਤੋਂ ਇਹ ਸਿੱਧ ਕੀਤਾ ਗਿਆ ਹੈ ਕਿ 3 ਅੱਖਾਂ ਵਾਲੀਆਂ ਗੁੱਲੀਆਂ ਦਾ ਜਮਾਓ ਵਧੇਰੇ ਹੁੰਦਾ ਹੈ। ਜਦੋਂਕਿ, ਇੱਕ ਅੱਖ ਵਾਲੀ ਗੁੱਲੀ ਵਧੀਆ ਨਹੀਂ ਜੰਮਦੀ, ਕਿਉਂਕਿ ਦੋਨੋਂ ਪਾਸੇ ਕੱਟਣ ਕਰਕੇ ਗੁੱਲੀ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ ਅਤੇ ਵੱਧ ਅੱਖਾਂ ਵਾਲੀਆਂ ਗੁੱਲੀਆਂ ਬੀਜਣ ਨਾਲ ਵੀ ਜੰਮ ਵਧੀਆ ਨਹੀਂ ਮਿਲਦਾ।
ਅਨੁਕੂਲ ਮੌਸਮ ਨਾ ਮਿਲਣ ਕਰਕੇ ਉੱਤਰ-ਪੱਛਮ ਇਲਾਕਿਆਂ ਵਿੱਚ ਬੀਜ ਦੀ ਵਧੇਰੇ ਵਰਤੋਂ ਕੀਤੀ ਜਾਦੀ ਹੈ। ਤਿੰਨ ਅੱਖਾਂ ਵਾਲੀਆਂ 20,000 ਗੁੱਲੀਆਂ ਪ੍ਰਤੀ ਏਕੜ ਵਰਤੋ।

8. ਬੀਜ ਦੀ ਸੋਧ (Seed treatment) : ਬੀਜ 6-7 ਮਹੀਨੇ ਪੁਰਾਣੀ ਫਸਲ ਤੋਂ ਲਓ, ਜੋ ਕਿ ਕੀੜਿਆਂ ਅਤੇ ਬਿਮਾਰੀਆਂ ਤੋਂ ਰਹਿਤ ਹੋਵੇ। ਬਿਮਾਰੀ ਅਤੇ ਕੀੜੇ ਵਾਲੇ ਗੰਨੇ ਅਤੇ ਅੱਖਾਂ ਨੂੰ ਨਾ ਚੁਣੋ। ਬੀਜ ਵਾਲੀ ਫਸਲ ਨੂੰ ਬਿਜਾਈ ਲਈ ਇੱਕ ਦਿਨ ਪਹਿਲਾਂ ਵੱਢੋ, ਇਸ ਨਾਲ ਫਸਲ ਵਧੀਆ ਪੁੰਗਰਦੀ ਹੈ। ਗੁੱਲੀਆਂ ਨੂੰ ਕਾਰਬੈਂਡਾਜ਼ਿਮ 1 ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਡੋਬੋ। ਰਸਾਇਣਾਂ ਤੋ ਬਾਅਦ ਗੁੱਲੀਆਂ ਨੂੰ ਐਸਪਰਜਿਲੀਅਮ ਨਾਲ ਸੋਧੋ। ਇਸ ਲਈ ਗੁੱਲੀਆਂ ਨੂੰ ਐਸਪਰਜਿਲੀਅਮ @800 ਗ੍ਰਾਮ ਪ੍ਰਤੀ ਏਕੜ ਪਾਣੀ ਵਿੱਚ ਬਿਜਾਈ ਤੋਂ ਪਹਿਲਾਂ 15 ਮਿੰਟਾਂ ਲਈ ਰੱਖੋ।

9. ਮਿੱਟੀ ਦੀ ਸੋਧ (Soil modification) : ਮਿੱਟੀ ਦੀ ਸੋਧ ਲਈ ਜੀਵਾਣੂ-ਖਾਦ ਅਤੇ ਰੂੜੀ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਲਈ 5 ਕਿਲੋ ਜੀਵਾਣੂ-ਖਾਦ ਨੂੰ 10 ਲੀਟਰ ਪਾਣੀ ਵਿੱਚ ਘੋਲ ਕੇ ਮਿਸ਼ਰਣ ਤਿਆਰ ਕਰ ਲਓ। ਇਸ ਮਿਸ਼ਰਤ ਘੋਲ ਨੂੰ 80-100 ਕਿਲੋ ਰੂੜੀ ਵਿੱਚ ਮਿਲਾ ਕੇ ਘੋਲ ਤਿਆਰ ਕਰ ਲਓ। ਇਸ ਘੋਲ ਨੂੰ ਵੱਟਾਂ ਤੇ ਬੀਜੇ ਗੰਨੇ ਦੀਆਂ ਗੁੱਲੀਆਂ ਤੇ ਛਿੜਕਣਾ ਚਾਹੀਦਾ ਹੈ। ਇਸ ਤੋਂ ਬਾਅਦ ਵੱਟਾਂ ਨੂੰ ਮਿੱਟੀ ਨਾਲ ਢੱਕ ਦਿਓ।

ਇਹ ਵੀ ਪੜ੍ਹੋ: Crop Advisories and Plant Protection : ਝੋਨੇ ਦੀ ਕਾਸ਼ਤ ਲਈ ਅਗਰੋਮੇਟ ਵੱਲੋਂ ਸਲਾਹ!

ਬਿਜਾਈ ਦਾ ਤਰੀਕਾ (Method of sowing)

1. ਬਿਜਾਈ ਲਈ ਉਚਿੱਤ ਢੰਗ ਜਿਵੇਂ ਕਿ ਡੂੰਘੀਆਂ ਖਾਲੀਆਂ, ਵੱਟਾਂ ਬਣਾ ਕੇ, ਕਤਾਰਾਂ ਦੇ ਜੋੜੇ ਬਣਾ ਕੇ ਅਤੇ ਟੋਆ ਪੁੱਟ ਕੇ ਬਿਜਾਈ ਕਰੋ।

-ਖਾਲੀਆਂ ਅਤੇ ਵੱਟਾਂ ਬਣਾ ਕੇ ਸੁੱਕੀ ਬਿਜਾਈ: ਟਰੈਕਟਰ ਵਾਲੀ ਵੱਟਾਂ ਪਾਉਣ ਵਾਲੀ ਮਸ਼ੀਨ ਦੀ ਮਦਦ ਨਾਲ ਵੱਟਾਂ ਅਤੇ ਖਾਲੀਆਂ ਬਣਾਓ ਅਤੇ ਇਨ੍ਹਾਂ ਵੱਟਾਂ ਅਤੇ ਖਾਲੀਆਂ ਵਿੱਚ ਬਿਜਾਈ ਕਰੋ। ਵੱਟਾਂ ਵਿੱਚ 90 ਸੈਂਟੀਮੀਟਰ ਦਾ ਫਾਸਲਾ ਹੋਣਾ ਚਾਹੀਦਾ ਹੈ। ਗੰਨੇ ਦੀਆਂ ਗੁੱਲੀਆਂ ਨੂੰ ਮਿੱਟੀ ਵਿੱਚ ਦੱਬੋ ਅਤੇ ਹਲਕੀ ਸਿੰਚਾਈ ਕਰੋ।

-ਕਤਾਰਾਂ ਦੇ ਜੋੜੇ ਬਣਾ ਕੇ ਬਿਜਾਈ: ਖੇਤ ਵਿੱਚ 150 ਸੈ.ਮੀ. ਦੇ ਫਾਸਲੇ ਤੇ ਖਾਲੀਆਂ ਬਣਾਓ ਅਤੇ ਉਨ੍ਹਾਂ ਵਿੱਚ 30-60-90 ਸੈ.ਮੀ. ਦੇ ਫਾਸਲੇ ਤੇ ਬਿਜਾਈ ਕਰੋ। ਇਸ ਤਰੀਕੇ ਨਾਲ ਵੱਟਾਂ ਵਾਲੀ ਬਿਜਾਈ ਤੋਂ ਵੱਧ ਝਾੜ ਮਿਲਦਾ ਹੈ।

-ਟੋਆ ਪੁੱਟ ਕੇ ਬਿਜਾਈ: ਟੋਏ ਪੁੱਟਣ ਵਾਲੀ ਮਸ਼ੀਨ ਨਾਲ 60 ਸੈ.ਮੀ. ਵਿਆਸ ਦੇ 30 ਸੈ.ਮੀ. ਡੂੰਘੇ ਟੋਏ ਪੁੱਟੋ, ਜਿਨਾਂ ਵਿੱਚ 60 ਸੈ.ਮੀ. ਦਾ ਫਾਸਲਾ ਹੋਵੇ। ਇਸ ਨਾਲ ਗੰਨਾ 2-3 ਵਾਰ ਉਗਾਇਆ ਜਾ ਸਕਦਾ ਹੈ ਅਤੇ ਆਮ ਬਿਜਾਈ ਤੋਂ 20-25% ਵੱਧ ਝਾੜ ਆਉਂਦਾ ਹੈ।

2. ਇੱਕ ਅੱਖ ਵਾਲੇ ਗੰਨਿਆਂ ਦੀ ਬਿਜਾਈ: ਸਿਹਤਮੰਦ ਗੁੱਲੀਆਂ ਚੁਣੋ ਅਤੇ 75-90 ਸੈ.ਮੀ. ਦੇ ਫਰਕ ਅਤੇ ਖਾਲ਼ੀਆਂ ਵਿੱਚ ਬਿਜਾਈ ਕਰੋ। ਗੁੱਲੀਆਂ ਇੱਕ ਅੱਖ ਵਾਲੀਆਂ ਹੋਣੀਆਂ ਚਾਹੀਦੀਆਂ ਹਨ। ਜੇਕਰ ਗੰਨੇ ਦੇ ਉੱਪਰਲੇ ਹਿੱਸੇ ਵਿੱਚੋਂ ਛੋਟੀਆਂ ਗੁੱਲੀਆਂ ਚੁਣੀਆਂ ਗਈਆਂ ਹੋਣ ਤਾਂ ਬਿਜਾਈ 6-9 ਇੰਚ ਦੇ ਫਰਕ ਤੇ ਕਰੋ। ਵਧੀਆ ਸਿੰਚਾਈ ਲਈ ਅੱਖਾਂ ਨੂੰ ਉਪਰ ਵੱਲ ਨੂੰ ਕਰਕੇ ਰੱਖੋ। ਮਿੱਟੀ ਨਾਲ ਅੱਖਾਂ ਨੂੰ ਢੱਕ ਦਿਓ ਅਤੇ ਹਲਕੀ ਸਿੰਚਾਈ ਕਰੋ।

ਅਗਰੋਮੇਟ ਵੱਲੋਂ ਸਲਾਹ (Advice from Agromet)

ਅਗਰੋਮੇਟ ਵੱਲੋਂ ਗੰਨੇ ਦੀ ਕਾਸ਼ਤ ਕਰ ਰਹੇ ਕਿਸਾਨਾਂ ਨੂੰ ਇਹੀ ਸਲਾਹ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮੌਸਮ ਅਤੇ ਲੋੜ ਅਧਾਰਤ ਹੀ ਸਿੰਚਾਈ ਅਤੇ ਖਾਦ ਦੀ ਵਰਤੋਂ ਕਰੋ।

Summary in English: Crop Advisories and Plant Protection: Sugarcane cultivation advisory issued!

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters