ਬਾਸਮਤੀ ਸਾਉਣੀ ਦੀ ਇਕ ਮਹੱਤਵਪੂਰਨ ਫਸਲ ਤੇ ਇਸ ਦੇ ਚੌਲਾਂ ਦੀ ਕੁਆਲਟੀ ਬਹੁਤ ਵਧੀਆ ਹੋਣ ਕਾਰਨ ਇਸ ਦੀ ਵਿਦੇਸ਼ਾਂ `ਚ ਕਾਫੀ ਮੰਗ ਹੈ। ਇਸ ਫਸਲ ਉੱਪਰ ਕਈ ਤਰ੍ਹਾਂ ਦੇ ਕੀੜੇ-ਮਕੌੜੇ ਤੇ ਬਿਮਾਰੀਆਂ ਦਾ ਹਮਲਾ ਹੰਦਾ ਹੈ, ਜਿਨ੍ਹਾਂ ਦੀ ਰੋਕਥਾਮ ਲਈ ਆਮ ਤੌਰ `ਤੇ ਕਿਸਾਨ ਵੱਖ-ਵੱਖ ਰਸਾਇਣਕ ਜ਼ਹਿਰਾਂ ਦੀ ਵਰਤੋਂ ਕਰਦੇ ਹਨ।
ਰਸਾਇਣਕ ਜ਼ਹਿਰਾਂ ਦੀ ਬੇਲੋੜੀ ਤੇ ਗਲਤ ਸਮੇਂ `ਤੇ ਵਰਤੋਂ ਕਰਕੇ ਬਾਸਮਤੀ ਚੌਲਾਂ `ਚ ਜ਼ਹਿਰਾਂ ਦੀ ਰਹਿੰਦ-ਖੂੰਹਦ ਦੀ ਸਮੱਸਿਆ ਆਉਂਦੀ ਹੈ, ਜਿਸ ਨਾਲ ਨਿਰਯਾਤ `ਚ ਮੁਸ਼ਕਿਲਾਂ ਆਉਦੀਆਂ ਹਨ। ਸਾਲ 2021-22 ਦੌਰਾਨ ਬਾਸਮਤੀ ਚੌਲਾਂ ਦਾ ਨਿਰਯਾਤ ਪਿਛਲੇ 4 ਸਾਲਾਂ ਦੇ ਸਭ ਤੋਂ ਹੇਠਲੇ ਪੱਧਰ `ਤੇ ਪਹੰਚ ਗਿਆ ਸੀ। ਇਸ ਲੇਖ ਰਾਹੀ ਬਾਸਮਤੀ ਦੀ ਫਸਲ ਸੰਬੰਧੀ ਨੁਕਤੇ ਸਾਂਝੇ ਕੀਤੇ ਗਏ ਹਨ, ਜਿਨ੍ਹਾਂ ਨੂੰ ਅਪਣਾ ਕੇ ਕਿਸਾਨ ਵੀਰ ਨਿਰਯਾਤਯੋਗ ਬਾਸਮਤੀ ਦੀ ਪੈਦਾਵਾਰ ਕਰ ਸਕਦੇ ਹਨ।
ਖੇਤੀ ਜ਼ਹਿਰਾਂ ਦੀ ਰਹਿੰਦ-ਖੂੰਹਦ ਦੇ ਮਾਪਦੰਡ:
ਖਾਦ ਪਦਾਰਥਾਂ `ਚ ਖੇਤੀ ਜ਼ਹਿਰਾਂ ਦੀ ਰਹਿੰਦ-ਖੂੰਹਦ ਦੀ ਅਧਿਕਤਮ ਸੀਮਾ (ਐੱਮ.ਆਰ.ਐੱਲ.) ਨਿਰਧਾਰਿਤ ਕੀਤੀ ਜਾਂਦੀ ਹੈ। ਇਹ ਸੀਮਾ ਆਯਾਤ ਕਰਨ ਵਾਲੇ ਦੇਸ਼ਾਂ ਦੇ ਖਪਤਕਾਰਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੀਤੀ ਜਾਂਦੀ ਹੈ। ਯੂਰਪੀਅਨ ਸੰਘ ਵੱਲੋਂ ਬਾਸਮਤੀ ਦੇ ਨਿਰਯਾਤ ਲਈ 22 ਖੇਤੀ ਜ਼ਹਿਰਾਂ ਦੀ ਰਹਿੰਦ-ਖੂੰਹਦ ਦੇ ਮਾਪਦੰਡ ਨਿਰਧਾਰਿਤ ਕੀਤੇ ਗਏ ਹਨ, ਜਿਨ੍ਹਾਂ `ਚ 8 ਉਲੀਨਾਸ਼ਕ ਤੇ 14 ਕੀਟਨਾਸ਼ਕ ਹਨ।
ਬਾਸਮਤੀ ਚੌਲਾਂ ਵਿੱਚ ਖੇਤੀ ਜ਼ਹਿਰਾਂ ਦੀ ਰਹਿੰਦ-ਖੂਹੰਦ ਦੇ ਮਾਪਦੰਡ:
ਲੜੀ ਨੰ. |
ਖੇਤੀ ਜ਼ਹਿਰ |
ਯੂਰਪੀਅਨ ਸੰਘ ਅਧਿਕਤਮ ਮਿਕਦਾਰ(ਪੀ.ਪੀ.ਐਮ) |
1 |
ਅੇਸੀਫੇਟ |
0.01 |
2 |
ਬੂਪਰੋਫੈਜ਼ਿਨ |
0.01 |
3 |
ਕਾਰਬੈਂਡਾਜ਼ਿਮ + ਬੈਨੋਮਿਲ |
0.01 |
4 |
ਕਾਰਬੋਫਿਯੂਰਾਨ |
0.01 |
5 |
ਕਲੋਰੋਪਾਇਰੀਫਾਸ |
0.01 |
6 |
ਕਲੋਥਿਆਨੀਡੀਨ |
0.50 |
7 |
ਸਾਈਫਲੂਥਰਿਨ |
0.02 |
8 |
ਫਲੋਨੀਕਾਮਿਡ |
0.50 |
9 |
ਇਮਿਡਾਕਲੋਪਰਿਡ |
1.50 |
10 |
ਆਈਸੋਪ੍ਰੋਥਾਇਉਲੇਨ |
6.00 |
11 |
ਮੈਟਕੋਨਾਜ਼ੋਲ |
0.02 |
12 |
ਮਿਥਾਮੀਡੀਫਾਸ |
0.01 |
13 |
ਪ੍ਰੀਮੀਫਾਸ-ਮੀਥਾਈਲ |
0.50 |
14 |
ਪ੍ਰੋਫੀਨੋਫਾਸ |
0.01 |
15 |
ਪ੍ਰੋਪੀਕੋਨਾਜ਼ੋਲ |
0.01 |
16 |
ਪ੍ਰੋਥਾਇਉਕੋਨਾਜ਼ੋਲ |
0.02 |
17 |
ਟੈਬੂਕੋਨਾਜ਼ੋਲ |
1.50 |
18 |
ਟੈਬੂਫੈਨੋਜ਼ਾਈਡ |
3.00 |
19 |
ਥਾਇਆਮੀਥਾਕਸਮ |
0.01 |
20 |
ਥਾਇਉਫਿਨੇਟ ਮਿਥਾਇਲ |
0.01 |
21 |
ਟ੍ਰਾਈਐਜੋਫਾਸ |
0.02 |
22 |
ਟ੍ਰਾਈਸਾਈਕਲਾਜ਼ੋਲ |
0.01 |
ਇਹ ਵੀ ਪੜ੍ਹੋ : ਸਤੰਬਰ 'ਚ ਇਨ੍ਹਾਂ ਫਸਲਾਂ ਦੀ ਕਾਸ਼ਤ ਕਰਕੇ ਕਮਾਓ ਲੱਖਾਂ, ਸਰਦੀਆਂ 'ਚ ਮਿਲੇਗਾ ਬੰਪਰ ਮੁਨਾਫਾ
ਜ਼ਹਿਰ ਰਹਿਤ ਬਾਸਮਤੀ ਦੀ ਪੈਦਾਵਾਰ ਲਈ ਕਿਸਾਨ ਵੀਰਾਂ ਨੂੰ ਹੇਠਾਂ ਦਿੱਤੇ ਨੁਕਤੇ ਅਪਣਾਉਣੇ ਚਾਹੀਦੇ ਹਨ:
ਕੀ ਕਰਨਾ ਚਾਹੀਦਾ ਹੈ:
-
ਫਲੈਜੇਲਾ ਦੀ ਬਿਮਾਰੀ (Flagella Disease) ਦੀ ਰੋਕਥਾਮ ਲਈ ਬੀਜ਼ ਸੋਧ ਤੋਂ ਇਲਾਵਾ ਪਨੀਰੀ ਨੂੰ ਵੀ ਖੇਤ `ਚ ਲਾਉਣ ਤੋਂ ਪਹਿਲਾਂ ਉਸ ਦੀਆਂ ਜੜ੍ਹਾਂ ਨੂੰ 15 ਗ੍ਰਾਮ ਟ੍ਰਾਈਕੋਡਰਮਾ ਹਰਜ਼ੀਅਨਮ (Trichoderma harzianum) ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ 6 ਘੰਟੇ ਲਈ ਡੁਬੋ ਲਵੋ।
-
ਬਾਸਮਤੀ `ਚ ਨਾਈਟ੍ਰੋਜਨ (N) ਖਾਦਾਂ ਦੀ ਵਰਤੋਂ ਮਿੱਟੀ ਟੈਸਟ (Soil test) ਅਧਾਰ ਜਾਂ ਸਿਫਾਰਿਸ਼ ਅਨੁਸਾਰ ਹੀ ਪਾਓ।
-
ਫਸਲ ਦਾ ਲਗਾਤਾਰ ਸਰਵੇਖਣ ਕਰਦੇ ਰਹੋ ਤਾਂ ਜੋ ਬਿਮਾਰੀ ਜਾਂ ਕੀੜੇ ਦੇ ਹਮਲੇ ਦਾ ਸਮੇ ਸਿਰ ਪਤਾ ਲੱਗ ਸਕੇ।
-
ਕੀੜੇ ਦਾ ਹਮਲਾ ਹੋਣ ਦੀ ਸੂਰਤ `ਚ ਕੇਵਲ ਸਿਫਾਰਿਸ਼ ਕੀਟਨਾਸ਼ਕਾਂ ਦੀ ਵਰਤੋਂ ਆਰਥਿਕ ਕਗਾਰ (ਇਕਨੋਮਿਕ ਥ੍ਰੈਸ਼ਹੋਲਡ ਲੈਵਲ) ਅਧਾਰਿਤ ਹੀ ਕਰੋ ਤੇ ਲੋੜ ਪੈਣ ਤੇ ਦੁਬਾਰਾ ਸਪਰੇ ਕਰੋ।
-
ਲੋੜ ਪੈਣ `ਤੇ ਖੇਤੀ ਮਾਹਿਰਾਂ ਨਾਲ ਸਲਾਹ ਕਰਕੇ ਹੀ ਖੇਤੀ ਜ਼ਹਿਰਾਂ ਦੀ ਵਰਤੋ ਕਰੋ।
ਕੀ ਨਹੀ ਕਰਨਾ ਚਾਹੀਦਾ:
-
ਬਾਸਮਤੀ ਦੀ ਪਨੀਰੀ ਲਗਾਉਣ ਪਿੱਛੋਂ 42 ਦਿਨ `ਚ ਖਾਦ ਪੂਰੀ ਕਰ ਦਿਓ। ਇਸ ਤੋਂ ਬਾਅਦ ਹੋਰ ਖਾਦ ਨਾ ਪਾਓ।
-
ਫਲੈਜੇਲਾ ਦੀ ਬਿਮਾਰੀ ਲੱਗਣ ਤੋਂ ਬਾਅਦ ਕੋਈ ਵੀ ਉਲੀਨਾਸ਼ਕ ਅਸਰਦਾਰ ਨਹੀਂ ਹੁੰਦੀ। ਇਸ ਦੀ ਰੋਕਥਾਮ ਲਈ ਬਾਸਮਤੀ `ਚ ਕਿਸੇ ਤਰ੍ਹਾਂ ਦੇ ਉਲੀਨਾਸ਼ਕ ਦੀ ਵਰਤੋਂ ਬਿਲਕੁਲ ਨਾ ਕਰੋ।
-
ਬਾਸਮਤੀ `ਚ ਥਿਆਮੇਥੋਕਸਮ, ਬੁਪਰੋਫੇਜ਼ਿਨ, ਐਸੀਫੇਟ, ਟ੍ਰਾਈਜ਼ੋਫੋਸ, ਕਾਰਬੋਫੁਰਾਨ ਅਤੇ ਪ੍ਰੋਪੀਕੋਨਾਜ਼ੋਲ ਜ਼ਹਿਰਾਂ ਦੀ ਵਰਤੋਂ ਨਾ ਕਰੋ। ਇਹਨਾਂ ਦੀ ਜਗ੍ਹਾ ਪੀ.ਏ.ਯੂ. ਵੱਲੋਂ ਸਿਫਾਰਿਸ਼ ਕੀਟਨਾਸ਼ਕ ਤੇ ਉਲੀਨਾਸ਼ਕ ਹੀ ਵਰਤੋ।
-
ਸਿੰਥੈਟਿਕ ਪਰਾਇਥਰਾਇਡ ਗਰੁੱਪ ਦੇ ਕੀਟਨਾਸ਼ਕਾਂ (ਫੈਨਵਲਰੇਟ, ਸਾਈਪਰਮੈਥਰਿਨ, ਬਾਈਫੈਨਥਰਿਨ ਆਦਿ) ਦੀ ਵਰਤੋਂ ਨਾਲ ਬੂਟਿਆਂ `ਤੇ ਟਿੱਡਿਆਂ ਦਾ ਹਮਲਾ ਵੱਧ ਜਾਂਦਾ ਹੈ, ਇਸ ਲਈ ਇਨ੍ਹਾਂ ਦੀ ਵਰਤੋਂ ਨਾ ਕਰੋ।
-
ਫਸਲ ਪੱਕਣ ਸਮੇਂ ਆਖਰੀ ਚਾਰ ਹਫਤੇ ਪਹਿਲਾਂ ਕਿਸੇ ਵੀ ਕੀਟਨਸ਼ਕ ਜਾਂ ਉਲੀਨਾਸ਼ਕ ਦੀ ਵਰਤੋਂ ਨਾ ਕਰੋ, ਤਾਂ ਜੋ ਦਾਣਿਆਂ `ਚ ਜ਼ਹਿਰਾਂ ਦੀ ਰਹਿੰਦ-ਖੂੰਹਦ ਦੀ ਸਮੱਸਿਆ ਨਾ ਆਵੇ।
ਕਿਸਾਨ ਵੀਰ ਜੇਕਰ ਇਨ੍ਹਾਂ ਗੱਲਾਂ ਨੂੰ ਧਿਆਨ `ਚ ਰੱਖਕੇ ਖੇਤੀ ਜ਼ਹਿਰਾਂ ਦੀ ਵਰਤੋਂ ਕਰਨ ਤਾਂ ਉਹ ਨਿਰਯਾਤ ਕੁਆਲਟੀ ਦੀ ਬਾਸਮਤੀ ਪੈਦਾ ਕਰ ਸਕਦੇ ਹਨ। ਕੁਆਲਟੀ ਪੈਦਾਵਾਰ ਨਾਲ ਅੰਤਰਾਸ਼ਟਰੀ ਪੱਧਰ `ਤੇ ਭਾਰਤੀ ਬਾਸਮਤੀ ਦੀ ਮੰਗ ਵਧੇਗੀ, ਜਿਸ ਨਾਲ ਕਿਸਾਨਾਂ ਨੂੰ ਲੋਕਲ ਮੰਡੀ `ਚ ਬਾਸਮਤੀ ਦੀਆ ਕੀਮਤਾਂ ਵਧਣ ਨਾਲ ਲ਼ਾਭ ਮਿਲੇਗਾ।
Summary in English: Know the method of production of poison free Basmati and earn good profit!