1. Home
  2. ਖੇਤੀ ਬਾੜੀ

ਮਿੱਟੀ ਦੀ ਸਿਹਤ ਨਾਲ ਜੁੜੇ ਇਹ 5 ਤਰੀਕੇ ਵਧਾ ਸਕਦੇ ਹਨ ਤੁਹਾਡੀ ਫਸਲ ਦਾ ਝਾੜ

ਅੱਜ ਅੱਸੀ ਤੁਹਾਨੂੰ ਮਿੱਟੀ ਦੀ ਸਿਹਤ ਸੁਧਾਰਨ ਸੰਬੰਧੀ 5 ਅਜਿਹੇ ਤਰੀਕੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਮਦਦ ਨਾਲ ਤੁਸੀ ਆਪਣੀ ਫਸਲ ਤੋਂ ਵੱਧ ਝਾੜ ਲੈ ਸਕਦੇ ਹੋ।

Gurpreet Kaur Virk
Gurpreet Kaur Virk
ਵਧੀਆ ਝਾੜ ਲਈ ਅਜ਼ਮਾਓ ਇਹ 5 ਤਰੀਕੇ

ਵਧੀਆ ਝਾੜ ਲਈ ਅਜ਼ਮਾਓ ਇਹ 5 ਤਰੀਕੇ

Soil Health: ਮਿੱਟੀ ਵਾਤਾਵਰਨ (Soil environment) ਦੇ ਕੰਮਕਾਜ ਲਈ ਬਹੁਤ ਹੀ ਮਹੱਤਵਪੂਰਨ ਹੈ ਕਿਉਂਕਿ ਇਹ ਕਾਰਬਨ ਚੱਕਰ ਵਿੱਚ, ਪਾਣੀ ਨੂੰ ਸੰਭਾਲਣ ਅਤੇ ਸਾਫ਼ ਕਰਨ ਵਿੱਚ ਅਤੇ ਜਲਵਾਯੂ ਤਬਦੀਲੀ ਪ੍ਰਤੀ ਅਨੁਕੂਲਤਾ ਲਿਆਉਣ ਅਤੇ ਇਸ ਦੇ ਉਪਾਅ ਕਰਨ ਵਿੱਚ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਮਿੱਟੀ ਨੂੰ ਉਦੋਂ ਹੀ ਸਿਹਤਮੰਦ ਕਿਹਾ ਜਾ ਸਕਦਾ ਹੈ ਜਦੋਂ ਇਹ ਪੌਦਿਆਂ ਨੂੰ ਸਹੀ ਮਾਤਰਾ ਵਿੱਚ ਜ਼ਰੂਰੀ ਤੱਤਾਂ ਦੀ ਸਪਲਾਈ ਕਰਨ ਦੀ ਸਮਰੱਥਾ ਰੱਖਦੀ ਹੋਵੇ।

Soil Health can Increase Crop Yields: ਫ਼ਸਲ ਦੇ ਝਾੜ (Crop yields) ਨੂੰ ਵਧਾਉਣ ਜਾਂ ਘਟਾਉਣ 'ਚ ਮਿੱਟੀ ਦੀ ਸਿਹਤ (Soil Health) ਦਾ ਬਹੁਤ ਮਹੱਤਵ ਹੁੰਦਾ ਹੈ। ਜਦੋਂ ਕਿਸਾਨ ਫ਼ਸਲ ਦੀ ਬਿਜਾਈ ਕਰਦਾ ਹੈ ਤਾਂ ਉਸਨੂੰ ਇਹ ਜਾਣਕਾਰੀ ਹੋਣੀ ਬਹੁਤ ਜਰੂਰੀ ਹੈ ਕਿ ਮਿੱਟੀ ਵਿੱਚ ਕਿਹੜੇ ਤੱਤ ਮੌਜੂਦ ਹਨ ਅਤੇ ਕਿੰਨੀ ਮਾਤਰਾ ਵਿੱਚ ਤਾਂ ਜੋ ਕਿਸਾਨ ਉਸਦੇ ਹਿਸਾਬ ਨਾਲ ਖੇਤ ਵਿੱਚ ਖਾਦਾਂ ਦੀ ਵਰਤੋਂ (Use of fertilizers) ਕਰ ਸਕੇ।

ਮਿੱਟੀ ਦੀ ਸਿਹਤ (Soil Health) ਨੂੰ ਵਧਾਉਣ ਦੇ ਲਈ ਹੋਰ ਵੀ ਕਈ ਕਾਰਜ ਕੀਤੇ ਜਾ ਸਕਦੇ ਹਨ, ਜਿਸਦੇ ਨਾਲ ਫ਼ਸਲ ਦਾ ਵਿਕਾਸ (Crop development) ਵੀ ਵਧੀਆ ਹੁੰਦਾ ਹੈ ਅਤੇ ਮਿੱਟੀ ਦੀ ਗੁਣਵੱਤਾ ਵੀ ਵੱਧ ਜਾਂਦੀ ਹੈ, ਕਿਉਂਕਿ ਸਿਹਤਮੰਦ ਮਿੱਟੀ (Healthy soil) ਵਿੱਚ ਹੀ ਸਿਹਤਮੰਦ ਫਸਲ (Healthy crop) ਪੈਦਾ ਹੋ ਸਕਦੀ ਹੈ।

ਫਸਲ ਤੋਂ ਵਧੀਆ ਝਾੜ ਪ੍ਰਾਪਤ ਕਰਨ ਲਈ ਅਜ਼ਮਾਓ ਇਹ 5 ਤਰੀਕੇ:

1. ਖੇਤਾਂ ਨੂੰ ਡੂੰਘਾ ਵਾਹ ਕੇ ਧੁੱਪ ਲਵਾਓ, ਉਸ ਨਾਲ ਜਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ ਅਤੇ ਨਦੀਨਾਂ ਦੇ ਬੀਜ ਨਸ਼ਟ ਹੁੰਦੇ ਹਨ। ਇਸ ਤਰੀਕੇ ਨੂੰ ਸੋਲਰਰਾਈਜੇਸ਼ਨ ਕਹਿੰਦੇ ਹਨ।

2. ਮਿੱਟੀ ਟੈਸਟ (Soil Test) ਦੀ ਰਿਪੋਰਟ ਦੇ ਅਧਾਰ ਤੇ ਹੀ ਖੇਤ ਵਿੱਚ ਖਾਦਾਂ ਦੀ ਵਰਤੋਂ (Use of fertilizers) ਕੀਤੀ ਜਾਏ ਅਤੇ ਸਿਫਾਰਿਸ਼ ਮਾਤਰਾ ਵਿਚ ਖਾਦਾਂ ਨੂੰ ਪਾਓ। ਲੋੜ ਤੋਂ ਵੱਧ ਖਾਦਾਂ ਵੀ ਮਿੱਟੀ ਦੀ ਗੁਣਵੱਤਾ ਨੂੰ ਘਟਾ ਦਿੰਦਿਆਂ ਹਨ।

3. ਫ਼ਸਲ ਦੀ ਕਟਾਈ (Harvesting the crop) ਤੋਂ ਬਾਅਦ ਰਹਿੰਦ ਖੁੰਦ ਨੂੰ ਜਲਾਉਣ ਦੀ ਬਜਾਏ ਉਸਨੂੰ ਖਾਦ ਵਿੱਚ ਬਦਲ ਕੇ ਉਸਦੀ ਵਰਤੋਂ ਕੀਤੀ ਜਾ ਸਕਦੀ ਹੈ ਜਾਂ ਇਸਨੂੰ ਸਿੱਧਾ ਖੇਤ ਵਿੱਚ ਵਾਇਆ ਜਾ ਸਕਦਾ ਹੈ, ਜਿਸਨੂੰ ਮਿੱਟੀ ਵਿੱਚ ਮੌਜੂਦ ਕੀਟ (Pests present in the soil) ਇਸਨੂੰ ਖਾਦ ਵਿੱਚ ਬਦਲ ਦਿੰਦੇ ਹਨ ।

ਇਹ ਵੀ ਪੜ੍ਹੋ : ਫਸਲਾਂ ਵਿੱਚ ਵਰਤੇ ਜਾਣ ਵਾਲੇ 5 ਪ੍ਰਮੁੱਖ ਪਲਾਂਟ ਗਰੋਥ ਰੈਗੂਲੇਟਰਸ, ਜਾਣੋ ਇਸਦੇ ਫਾਇਦੇ

4. ਜਦੋਂ ਕਿਸਾਨ ਦੇ ਖੇਤ ਵੇਹਲੇ ਹੁੰਦੇ ਹਨ ਤਾਂ ਉਸ ਸਮੇਂ ਖੇਤ ਵਿੱਚ ਹਰੀ ਖਾਦਾਂ ਦੀ ਬਿਜਾਈ ਕੀਤੀ ਜਾ ਸਕਦੀ ਹੈ ਜਿਵੇਂ ਰਵਾਂਹ, ਜੰਤਰ, ਸਣ ਦੀ ਬਿਜਾਈ ਕਰ ਸਕਦੇ ਹਨ। ਇਸਦੇ ਨਾਲ ਮਿੱਟੀ ਵਿੱਚ ਨਾਇਟਰੋਜਣ ਦੀ ਕਮੀ ਪੂਰੀ ਹੁੰਦੀ ਹੈ ਅਤੇ ਕਿਸਾਨ ਨੂੰ ਯੂਰੀਆ ਦੀ ਵਰਤੋਂ ਘੱਟ ਕਰਨੀ ਪੈਂਦੀ ਹੈ।

5. ਫ਼ਸਲੀ ਚੱਕਰ (Crop Cycle) ਮਿੱਟੀ ਦੀ ਸਿਹਤ (Soil Health) ਵਿੱਚ ਇਕ ਬਹੁਤ ਵੱਡਾ ਮਹੱਤਵ ਰੱਖਦਾ ਹੈ, ਕਿਉਂਕਿ ਹਰ ਸਾਲ ਫ਼ਸਲ ਵਿੱਚ ਇਕ ਹੀ ਫ਼ਸਲ ਦੀ ਬਿਜਾਈ ਉਸਦੀ ਗੁਣਵੱਤਾ ਨੂੰ ਘਟਾ ਦਿੰਦੀ ਹੈ, ਇਸ ਲਈ ਵੱਖ-ਵੱਖ ਫ਼ਸਲਾਂ ਦੀ ਬਿਜਾਈ ਕਰੋ।

Summary in English: These five ways to improve soil health can increase your crop yields

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters