ਕਈ ਤਰ੍ਹਾਂ ਦੀਆਂ ਫਸਲਾਂ ਹੁੰਦੀਆਂ ਹਨ, ਜਿਸਦੀ ਮਦਦ ਨਾਲ ਕਿਸਾਨ ਆਪਣੀ ਆਮਦਨ ਵਿੱਚ ਵਾਧਾ ਕਰ ਸਕਦਾ ਹੈ, ਜ਼ਰੂਰਤ ਹੈ ਸਹੀ ਫ਼ਸਲ ਦੀ ਚੋਣ ਕਰਨ ਦੀ। ਅੱਜ ਅੱਸੀ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤੁੱਸੀ ਕਿਸ ਫਸਲ ਦੀ ਕਾਸ਼ਤ ਕਰਕੇ ਲੱਖਾਂ ਰੁਪਏ ਕੰਮਾਂ ਸਕਦੇ ਹੋ।
ਕਈ ਤਰ੍ਹਾਂ ਦੀਆਂ ਫਸਲਾਂ ਹੁੰਦੀਆਂ ਹਨ, ਜਿਸਦੀ ਮਦਦ ਨਾਲ ਕਿਸਾਨ ਆਪਣੀ ਆਮਦਨ ਵਿੱਚ ਵਾਧਾ ਕਰ ਸਕਦਾ ਹੈ, ਜ਼ਰੂਰਤ ਹੈ ਸਹੀ ਫ਼ਸਲ ਦੀ ਚੋਣ ਕਰਨ ਦੀ। ਅੱਜ ਅੱਸੀ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤੁੱਸੀ ਕਿਸ ਫਸਲ ਦੀ ਕਾਸ਼ਤ ਕਰਕੇ ਲੱਖਾਂ ਰੁਪਏ ਕੰਮਾਂ ਸਕਦੇ ਹੋ। ਦੱਸ ਦਈਏ ਕਿ ਅੱਜ-ਕੱਲ ਕਈ ਤਰ੍ਹਾਂ ਦੇ ਰੁੱਖਾਂ ਦੀ ਡਿਮਾਂਡ ਮਾਰਕੀਟ ਵਿੱਚ ਬਹੁਤ ਜਿਆਦਾ ਹੈ ਅਤੇ ਉਸਦੀ ਲਕੜੀ ਦੀ ਵੀ ਚੰਗੀ ਰਕਮ ਮਿਲਦੀ ਹੈ। ਜਿਸ ਵਿੱਚ ਸ਼ਾਮਿਲ ਹੈ ਮਹੋਗਨੀ ਦੇ ਦਰੱਖਤ।
ਰਵਾਇਤੀ ਫਸਲਾਂ ਦੀ ਕਾਸ਼ਤ ਵਿੱਚ ਲਗਾਤਾਰ ਘਾਟੇ ਕਾਰਨ ਹੁਣ ਕਿਸਾਨ ਖੇਤੀ ਦੇ ਨਵੇਂ ਤਰੀਕਿਆਂ ਵੱਲ ਮੁੜ ਰਹੇ ਹਨ। ਇਸ ਦੇ ਤਹਿਤ ਪਿਛਲੇ ਕੁੱਝ ਸਾਲਾਂ ਤੋਂ ਕਿਸਾਨਾਂ ਵਿੱਚ ਰੁੱਖ ਲਗਾਉਣ ਦਾ ਰੁਝਾਨ ਵਧਿਆ ਹੈ। ਕਿਸਾਨ ਇਸ ਵੇਲੇ ਸਾਗੌਨ, ਚੰਦਨ ਅਤੇ ਮਹੋਗਨੀ ਵਰਗੇ ਰੁੱਖਾਂ ਦੀ ਕਾਸ਼ਤ ਕਰਕੇ ਚੰਗਾ ਮੁਨਾਫਾ ਕਮਾ ਰਹੇ ਹਨ। ਦੱਸ ਦਈਏ ਕਿ ਮਹੋਗਨੀ ਨੂੰ ਸਦਾਬਹਾਰ ਰੁੱਖ ਮੰਨਿਆ ਜਾਂਦਾ ਹੈ। ਇਹ 200 ਫੁੱਟ ਦੀ ਉਚਾਈ ਤੱਕ ਵਧ ਸਕਦਾ ਹੈ। ਇਸ ਦੀ ਲੱਕੜ ਲਾਲ ਅਤੇ ਭੂਰੇ ਰੰਗ ਦੀ ਹੁੰਦੀ ਹੈ ਅਤੇ ਇਸ ਨੂੰ ਪਾਣੀ ਨਾਲ ਨੁਕਸਾਨ ਨਹੀਂ ਹੁੰਦਾ। ਇਸ ਨੂੰ ਅਜਿਹੀ ਥਾਂ 'ਤੇ ਲਾਇਆ ਜਾਂਦਾ ਹੈ, ਜਿੱਥੇ ਤੇਜ਼ ਹਵਾਵਾਂ ਦਾ ਖ਼ਤਰਾ ਘੱਟ ਹੁੰਦਾ ਹੈ।
ਮਹੋਗਨੀ ਦੇ ਰੁੱਖਾਂ ਦੀ ਵਰਤੋਂ
ਮਹੋਗਨੀ ਦੇ ਦਰੱਖਤ ਦੀ ਲੱਕੜ ਦੀ ਕੀਮਤ ਬਾਜ਼ਾਰ ਵਿੱਚ ਹਮੇਸ਼ਾ ਉੱਚੀ ਰਹਿੰਦੀ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਪਾਣੀ ਨਾਲ ਵੀ ਖਰਾਬ ਨਹੀਂ ਹੁੰਦੇ। ਟਿਕਾਊ ਹੋਣ ਕਾਰਨ ਇਸ ਦੀ ਵਰਤੋਂ ਜਹਾਜ਼, ਗਹਿਣੇ, ਫਰਨੀਚਰ, ਪਲਾਈਵੁੱਡ, ਸਜਾਵਟ ਅਤੇ ਮੂਰਤੀਆਂ ਬਣਾਉਣ ਵਿੱਚ ਕੀਤੀ ਜਾਂਦੀ ਹੈ।
ਮਹੋਗਨੀ ਵਿੱਚ ਔਸ਼ਧੀ ਗੁਣ
-ਮਹੋਗਨੀ ਦੇ ਔਸ਼ਧੀ ਗੁਣਾਂ ਕਾਰਨ ਇਸ ਰੁੱਖ ਦੇ ਨੇੜੇ ਮੱਛਰ ਅਤੇ ਕੀੜੇ ਨਹੀਂ ਆਉਂਦੇ।
-ਇਸ ਦੇ ਪੱਤਿਆਂ ਅਤੇ ਬੀਜਾਂ ਦੇ ਤੇਲ ਦੀ ਵਰਤੋਂ ਮੱਛਰ ਭਜਾਉਣ ਅਤੇ ਕੀਟਨਾਸ਼ਕ ਬਣਾਉਣ ਲਈ ਕੀਤੀ ਜਾਂਦੀ ਹੈ।
-ਇਸ ਦੇ ਨਾਲ, ਇਸਦੀ ਵਰਤੋਂ ਸਾਬਣ, ਪੇਂਟ, ਵਾਰਨਿਸ਼ ਅਤੇ ਕਈ ਤਰ੍ਹਾਂ ਦੀਆਂ ਦਵਾਈਆਂ ਬਣਾਉਣ ਵਿੱਚ ਕੀਤੀ ਜਾਂਦੀ ਹੈ।
-ਇਸ ਦੇ ਪੱਤੇ ਕੈਂਸਰ, ਬਲੱਡ ਪ੍ਰੈਸ਼ਰ, ਦਮਾ, ਜ਼ੁਕਾਮ ਅਤੇ ਸ਼ੂਗਰ ਸਮੇਤ ਕਈ ਬਿਮਾਰੀਆਂ ਦੇ ਵਿਰੁੱਧ ਪ੍ਰਭਾਵਸ਼ਾਲੀ ਹਨ।
-ਕਿਸਾਨ ਇਸ ਦਰੱਖਤ ਦੀ ਲੱਕੜ ਤੋਂ ਇਲਾਵਾ ਇਸ ਦੇ ਪੱਤਿਆਂ ਅਤੇ ਬੀਜਾਂ ਦੀ ਵਰਤੋਂ ਕਰਕੇ ਦੁੱਗਣਾ ਮੁਨਾਫਾ ਲੈ ਸਕਦੇ ਹਨ।
ਮਹੋਗਨੀ ਦੀ ਖੇਤੀ ਤੋਂ ਕਮਾਈ
-ਮਹੋਗਨੀ ਦੇ ਰੁੱਖ 12 ਸਾਲਾਂ ਵਿੱਚ ਲੱਕੜ ਦੀਆਂ ਫਸਲਾਂ ਵਿੱਚ ਵਧਦੇ ਹਨ।
-ਇਸ ਤੋਂ ਬਾਅਦ ਕਿਸਾਨ ਇਸ ਰੁੱਖ ਦੀ ਕਟਾਈ ਕਰ ਸਕਦਾ ਹੈ।
-ਮਾਹਿਰ ਵੀ ਇਸ ਪੌਦੇ ਦੇ ਹੋਰ ਰੁੱਖਾਂ ਨਾਲੋਂ ਉੱਚੇ ਗੁਣਾਂ ਕਾਰਨ ਇਸ ਦੀ ਕਾਸ਼ਤ ਕਰਨ ਦੀ ਸਿਫਾਰਸ਼ ਕਰਦੇ ਹਨ।
-ਅਜਿਹੇ ਦਰੱਖਤ ਦੀ ਕਾਸ਼ਤ ਕਰਕੇ ਕਿਸਾਨ ਕੁੱਝ ਹੀ ਸਾਲਾਂ ਵਿੱਚ ਕਰੋੜਪਤੀ ਬਣ ਸਕਦਾ ਹੈ।
ਇਹ ਵੀ ਪੜ੍ਹੋ : ਇਸ ਦਰੱਖਤ ਦੀ ਹੈ ਜ਼ਬਰਦਸਤ ਡਿਮਾਂਡ! ਇਕ ਹੈਕਟੇਅਰ ਦੀ ਖੇਤੀ ਵਿੱਚ 7 ਲੱਖ ਰੁਪਏ ਤੱਕ ਦੀ ਇਨਕਮ!
ਇਹ ਤਾਂ ਸਭ ਜਾਣਦੇ ਨੇ ਕਿ ਭਾਰਤ ਇੱਕ ਖੇਤੀਬਾੜੀ ਪ੍ਰਧਾਨ ਦੇਸ਼ ਹੈ ਅਤੇ ਖੇਤੀ ਦੀ ਬਦੌਲਤ ਹੀ ਵੱਡੀ ਆਬਾਦੀ ਦੀ ਰੋਜ਼ੀ-ਰੋਟੀ ਚਲਦੀ ਹੈ। ਪਰ ਅੱਜ-ਕੱਲ ਕੁੱਝ ਅਜਿਹੇ ਕਿਸਾਨ ਹਨ ਜਿਨ੍ਹਾਂ ਨੇ ਨਵੇਕਲੀ ਖੇਤੀ ਕਰਕੇ ਲੱਖਾਂ-ਕਰੋੜਾਂ ਰੁਪਏ ਕਮਾਏ ਹਨ। ਜੇਕਰ ਤੁੱਸੀ ਵੀ ਮਹੋਗਨੀ ਦੀ ਕਾਸ਼ਤ ਨੂੰ ਵਪਾਰਕ ਵਿਚਾਰ ਵਾਂਗ ਲੈਂਦੇ ਹੋ ਤਾਂ ਇਹ ਰੁੱਖ ਤੁਹਾਨੂੰ ਕਰੋੜਪਤੀ ਬਣਾ ਸਕਦਾ ਹੈ।
Summary in English: Mahogany Trees Will Make Good Money! You will become a millionaire in so many years!