1. Home
  2. ਖੇਤੀ ਬਾੜੀ

"Mash 1008" ਮਾਂਹ ਦੀ ਦਾਲ ਦੀ ਵਧੀਆ ਕਿਸਮ, 73 ਦਿਨਾਂ ਵਿੱਚ ਮਿਲੇਗਾ 4 ਤੋਂ 5 ਕੁਇੰਟਲ ਝਾੜ

ਅਸੀਂ ਤੁਹਾਨੂੰ ਮਾਂਹ ਦੀ ਦਾਲ ਦੀਆਂ Best Varieties ਅਤੇ ਫਸਲ ਨੂੰ ਪ੍ਰਭਾਵਿਤ ਕਰਨ ਵਾਲੀਆਂ ਬਿਮਾਰੀਆਂ ਬਾਰੇ ਦੱਸਣ ਜਾ ਰਹੇ ਹਾਂ।

Gurpreet Kaur Virk
Gurpreet Kaur Virk
ਮਾਂਹ ਦੀ ਦਾਲ ਦੀ ਵਧੀਆ ਕਿਸਮ "Mash 1008"

ਮਾਂਹ ਦੀ ਦਾਲ ਦੀ ਵਧੀਆ ਕਿਸਮ "Mash 1008"

Urad Dal: ਉੜਦ ਭਾਰਤ ਦੀ ਸਭ ਤੋਂ ਪੁਰਾਣੀ ਅਤੇ ਮਹੱਤਵਪੂਰਨ ਦਾਲਾਂ ਦੀ ਫਸਲ ਹੈ ਜੋ ਥੋੜ੍ਹੇ ਸਮੇਂ ਵਿੱਚ ਪੱਕ ਜਾਂਦੀ ਹੈ। ਪਰ ਉੜਦ ਨੂੰ ਬਿਮਾਰੀਆਂ ਅਤੇ ਕੀੜਿਆਂ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਹੀ ਫ਼ਸਲ ਦੀ ਦੇਖਭਾਲ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ, ਤਾਂ ਹੀ ਫ਼ਸਲ ਚੰਗਾ ਉਤਪਾਦਨ ਦਿੰਦੀ ਹੈ। ਅਜਿਹੀ ਸਥਿਤੀ ਵਿੱਚ ਅੱਜ ਅਸੀਂ ਤੁਹਾਨੂੰ ਫ਼ਸਲ ਦੀ ਸੰਭਾਲ ਬਾਰੇ ਜ਼ਰੂਰੀ ਜਾਣਕਾਰੀ ਦੇ ਰਹੇ ਹਾਂ।

ਦੇਸ਼ ਵਿੱਚ ਕਿਸਾਨ ਦਾਲਾਂ ਦੀ ਫ਼ਸਲ ਦੀ ਕਾਸ਼ਤ ਬੜੇ ਚਾਅ ਨਾਲ ਕਰਦਾ ਹੈ। ਇਸ ਦੀ ਕਾਸ਼ਤ ਤੋਂ ਕਿਸਾਨਾਂ ਨੂੰ ਚੰਗਾ ਮੁਨਾਫਾ ਮਿਲਦਾ ਹੈ। ਕਿਉਂਕਿ ਜ਼ਿਆਦਾਤਰ ਦਾਲਾਂ ਦੀ ਮਾਰਕੀਟ ਵਿੱਚ ਮੰਗ ਹੈ, ਅਸੀਂ ਤੁਹਾਨੂੰ ਉੜਦ ਦੀ ਫਸਲ ਨੂੰ ਪ੍ਰਭਾਵਿਤ ਕਰਨ ਵਾਲੀਆਂ ਬਿਮਾਰੀਆਂ ਬਾਰੇ ਦੱਸਣ ਜਾ ਰਹੇ ਹਾਂ। ਕਈ ਵਾਰ ਉੜਦ ਦੀ ਫ਼ਸਲ ਕਈ ਬਿਮਾਰੀਆਂ ਦੀ ਲਪੇਟ ਵਿੱਚ ਆ ਜਾਂਦੀ ਹੈ। ਜਿਸ ਦਾ ਫ਼ਸਲ 'ਤੇ ਬਹੁਤ ਮਾੜਾ ਅਸਰ ਪੈਂਦਾ ਹੈ, ਤੁਸੀਂ ਇਸ ਤਰ੍ਹਾਂ ਫ਼ਸਲ ਦੀ ਸੰਭਾਲ ਕਰ ਸਕਦੇ ਹੋ।

ਕਾਲੇ ਮਾਂਹ ਨੂੰ ਹਿੰਦੀ ਵਿੱਚ ਉੜਦ ਅਤੇ ਪੰਜਾਬੀ ਵਿੱਚ ਮਾਂਹ ਕਿਹਾ ਜਾਂਦਾ ਹੈ। ਇਹ ਭਾਰਤ ਦੀ ਮਹੱਤਵਪੂਰਨ ਦਾਲ ਵਾਲੀ ਫਸਲ ਹੈ ਅਤੇ ਇਸ ਵਿੱਚ ਪ੍ਰੋਟੀਨ ਅਤੇ ਫਾਸਫੋਰਸ ਐਸਿਡ ਹੁੰਦਾ ਹੈ। ਭਾਰਤ ਵਿੱਚ ਉੜਦ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਪੰਜਾਬ, ਮਹਾਰਾਸ਼ਟਰ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਵਿੱਚ ਉਗਾਈ ਜਾਂਦੀ ਹੈ।

ਇਹ ਵੀ ਪੜ੍ਹੋ : Moong VS Maize: ਬਹਾਰ ਰੁੱਤੀ ਮੱਕੀ ਨਾਲੋਂ ਗਰਮ ਰੁੱਤ ਦੀ ਮੂੰਗੀ ਦੀ ਕਾਸ਼ਤ ਦੇ ਫਾਇਦੇ

ਪ੍ਰਸਿੱਧ ਕਿਸਮਾਂ ਅਤੇ ਝਾੜ:

● Mash 338: ਇਹ ਛੋਟੇ ਕੱਦ ਦੀ ਅਤੇ ਘੱਟ ਸਮਾਂ ਲੈਣ ਵਾਲੀ ਫਸਲ ਹੈ ਜੋ ਕਿ ਸਾਉਣੀ ਦੀ ਰੁੱਤ ਵਿੱਚ ਉਗਾਈ ਜਾਂਦੀ ਹੈ।ਇਹ ਕਿਸਮ 90 ਦਿਨਾਂ ਵਿੱਚ ਪੱਕ ਜਾਂਦੀ ਹੈ। ਹਰੇਕ ਫਲੀ ਵਿੱਚ 6-7 ਦਾਣੇ ਹੁੰਦੇ ਹਨ। ਇਹ ਕਿਸਮ ਚਿਤਕਬਰਾ ਵਿਸ਼ਾਣੂ ਰੋਗ ਅਤੇ ਪੱਤਿਆ ਦੇ ਧੱਬਿਆ ਦੀ ਬਿਮਾਰੀ ਨੂੰ ਸਹਿਣਸ਼ੀਲ ਹੈ। ਇਸਦਾ ਔਸਤਨ ਝਾੜ 3.5 ਕੁਇੰਟਲ ਪ੍ਰਤੀ ਏਕੜ ਹੈ।

● Mash 114: ਇਹ ਛੋਟੇ ਕੱਦ ਦੀ ਅਤੇ ਘੱਟ ਸਮਾਂ ਲੈਣ ਵਾਲੀ ਫਸਲ ਹੈ ਜੋ ਕਿ ਸਾਉਣੀ ਦੀ ਰੁੱਤ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 85 ਦਿਨਾਂ ਵਿੱਚ ਪੱਕਦੀ ਹੈ ਅਤੇ ਹਰੇਕ ਫਲੀ ਵਿੱਚ 6-7 ਦਾਣੇ ਹੁੰਦੇ ਹਨ । ਇਸਦਾ ਔਸਤਨ ਝਾੜ 3.7 ਕੁਇੰਟਲ ਪ੍ਰਤੀ ਏਕੜ ਹੈ।

● Mash 218: ਇਹ ਕਿਸਮ ਗਰਮੀ ਦੀ ਰੁੱਤ ਵਿੱਚ ਉਗਾਈ ਜਾਂਦੀ ਹੈ ਅਤੇ ਘੱਟ ਸਮੇ ਵਾਲੀ ਹੈ। ਇਹ 76 ਦਿਨਾਂ ਵਿੱਚ ਪੱਕਦੀ ਹੈ। ਇਸਦੇ ਦਾਣੇ ਮੋਟੇ ਤੇ ਕਾਲੇ ਹੁੰਦੇ ਹਨ ਤੇ ਹਰ ਫਲੀ ਵਿੱਚ 6 ਦਾਣੇ ਹੁੰਦੇ ਹਨ। ਇਸਦਾ ਔਸਤਨ ਝਾੜ 4 ਕੁਇੰਟਲ ਪ੍ਰਤੀ ਏਕੜ ਹੈ।

● Mash 414: ਇਹ ਕਿਸਮ ਗਰਮੀ ਦੀ ਰੁੱਤ ਅਤੇ ਘੱਟ ਸਮਾਂ ਲੈਣ ਵਾਲੀ ਹੈ। ਇਹ 73 ਦਿਨਾਂ ਵਿੱਚ ਪੱਕਦੀ ਹੈ। ਦਾਣੇ ਮੋਟੇ , ਕਾਲੇ ਅਤੇ ਹਰੇਕ ਫਲੀ ਵਿੱਚ 6-7 ਦਾਣੇ ਹੁੰਦੇ ਹਨ। ਇਸਦਾ ਝਾੜ 4.3 ਕੁਇੰਟਲ ਪ੍ਰਤੀ ਏਕੜ ਹੈ।

● Mash 1008: ਇਹ ਕਿਸਮ ਗਰਮੀ ਰੁੱਤ ਦੀ ਫਸਲ ਹੈ ਅਤੇ 73 ਦਿਨਾਂ ਵਿੱਚ ਪੱਕਦੀ ਹੈ। ਇਸ ਕਿਸਮ ਚਿਤਕਬਰਾ ਵਿਸ਼ਾਣੂ ਰੋਗ ਅਤੇ ਪੱਤਿਆ ਦੇ ਧੱਬਿਆ ਦੀ ਬਿਮਾਰੀ ਨੂੰ ਸਹਿਣਯੋਗ ਹੈ। ਹਰੇਕ ਫਲੀ ਵਿੱਚ 6-7 ਦਾਣੇ ਹੁੰਦੇ ਹਨ । ਇਸਦਾ ਝਾੜ 4 ਤੋਂ 5 ਕੁਇੰਟਲ ਪ੍ਰਤੀ ਏਕੜ ਹੈ।

ਇਹ ਵੀ ਪੜ੍ਹੋ : Moong Cultivation: ਮੂੰਗ ਦੀ ਖੇਤੀ ਨਾਲ ਕਿਸਾਨਾਂ ਨੂੰ ਹੋਵੇਗਾ ਵੱਧ ਮੁਨਾਫ਼ਾ ! ਜਾਣੋ ਬਜ਼ਾਰੀ ਕੀਮਤ

ਹੋਰ ਸੂਬਿਆਂ ਦੀਆਂ ਕਿਸਮਾਂ:

● ਟਾਈਪ 27 (Type 27)
● ਕਿਸਮ 56 (Type 56)
● ਪੂਸਾ 1 (Pusa 1)
● ਪੰਤ 430 (Pant 430)
● ਐਚਪੀਯੂ 6 (HPU 6)
● ਟੀ 65 (T 65)
● ਐਲਬੀਜੀ 22 (LBG 22)
● ਐਲਬੀਜੀ 402 (LBG 402)
● ਐਲਬੀਜੀ 20 (LBG 20)

ਇਹ ਵੀ ਪੜ੍ਹੋ : ਮੂੰਗੀ ਦੀ ਖੇਤੀ ਲਈ ਜਾਣੋ ਸਹੀ ਸਮਾਂ ਅਤੇ ਦੁਕਵਾਂ ਤਰੀਕਾ ! ਪੜ੍ਹੋ ਪੂਰੀ ਖ਼ਬਰ

ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ:

● ਪੀਲਾ ਚਿਤਕਬਰਾ ਰੋਗ: ਇਹ ਵਿਸ਼ਾਣੂ ਰੋਗ ਚਿੱਟੀ ਮੱਖੀ ਨਾਲ ਫੈਲਦਾ ਹੈ। ਪੱਤਿਆ ਉੱਤੇ ਪੀਲੇ ਅਤੇ ਹਰੇ ਰੰਗ ਦੀਆਂ ਧਾਰੀਆਂ ਪੈ ਜਾਂਦੀਆ ਹਨ ਅਤੇ ਫਲੀਆਂ ਨਹੀ ਬਣਦੀਆਂ। ਇਸ ਬਿਮਾਰੀ ਨੂੰ ਸਹਿਣਯੋਗ ਕਿਸਮਾਂ ਦੀ ਵਰਤੋ ਕਰੋ। ਚਿੱਟੀ ਮੱਖੀ ਨੂੰ ਰੋਕਣ ਲਈ ਥਾਈਮੈਥੋਅਕਸਮ 40 ਗ੍ਰਾਮ, ਟਰਾਈਜੋਫੋਸ 300 ਮਿ.ਲੀ. ਪ੍ਰਤੀ ਏਕੜ ਦੀ ਸਪਰੇਅ ਕਰੋ ਅਤੇ 10 ਦਿਨ ਬਾਅਦ ਦੂਜੀ ਸਪਰੇਅ ਕਰੋ।

● ਪੱਤਿਆਂ ਤੇ ਧੱਬੇ: ਇਸ ਬਿਮਾਰੀ ਨੂੰ ਰੋਕਣ ਲਈ ਬੀਜ਼ ਨੂੰ ਕਪਤਾਨ ਜਾਂ ਥੀਰਮ ਨਾਲ ਸੋਧੋ ਅਤੇ ਸਹਿਣਯੋਗ ਕਿਸਮਾਂ ਦੀ ਵਰਤੋ ਕਰੋ। ਜੇਕਰ ਖੇਤ ਵਿੱਚ ਇਸਦਾ ਨੁਕਸਾਨ ਦਿਖੇ ਤਾਂ ਜ਼ਿਨੇਬ 75 ਡਬਲਿਯੂ ਪੀ 400 ਗ੍ਰਾਮ ਨੂੰ ਪ੍ਰਤੀ ਏਕੜ ਸਪਰੇਅ ਕਰੋ ਅਤੇ 10 ਦਿਨਾਂ ਦੇ ਫਰਕ ਤੇ ਦੋ ਜਾਂ ਤਿੰਨ ਸਪਰੇਆਂ ਕਰੋ।

ਕੀੜੇ ਮਕੌੜੇ ਤੇ ਰੋਕਥਾਮ:

● ਰਸ ਚੂਸਣ ਵਾਲੇ ਕੀੜੇ (ਤੇਲਾ, ਚੇਪਾ, ਚਿੱਟੀ ਮੱਖੀ): ਜੇਕਰ ਇਨ੍ਹਾਂ ਕੀੜਿਆਂ ਦੁਆਰਾ ਨੁਕਸਾਨ ਦਿਖੇ ਤਾਂ ਮੈਲਾਥਿਆਨ 400 ਮਿ.ਲੀ. ਜਾਂ ਡਾਈਮੈਥੋਏਟ 250 ਮਿ.ਲੀ. ਜਾਂ ਆਕਸੀਮੈਥਾਟੋਨ ਮਿਥਾਈਲ 250 ਮਿ.ਲੀ. ਪ੍ਰਤੀ ਏਕੜ ਦੀ ਸਪਰੇਅ ਕਰੋ। ਚਿੱਟੀ ਮੱਖੀ ਲਈ ਥਾਈਮੈਥਾਅਕਸ 40 ਗ੍ਰਾਮ ਜਾਂ ਟਰਾਈਜੋਫੋਸ 200 ਮਿ.ਲੀ. ਪ੍ਰਤੀ ਏਕੜ ਵੀ ਸਪਰੇਅ ਕਰੋ। ਜੇਕਰ ਲੋੜ ਪਵੇ ਤਾਂ 10 ਦਿਨਾਂ ਬਾਅਦ ਦੂਜੀ ਸਪਰੇਅ ਕਰੋ।

● ਤੰਬਾਕੂ ਸੁੰਡੀ: ਜੇਕਰ ਖੇਤ ਵਿੱਚ ਇਸ ਦਾ ਹਮਲਾ ਦਿਖੇ ਤਾਂ ਐਸੀਫੇਟ 57 ਐਸ ਪੀ 800 ਗ੍ਰਾਮ ਜਾਂ ਕਲੋਰਪਾਈਰੀਫੋਸ 20 ਈ ਸੀ 1.5 ਲੀਟਰ ਪ੍ਰਤੀ ਏਕੜ ਦੀ ਸਪਰੇਅ ਕਰੋ। ਲੋੜ ਪੈਣ ਤੇ 10 ਦਿਨਾਂ ਬਾਅਦ ਦੂਜੀ ਸਪਰੇਅ ਕਰੋ।

● ਵਾਲਾਂ ਵਾਲੀ ਸੁੰਡੀ: ਘੱਟ ਹਮਲੇ ਦੀ ਸੂਰਤ ਵਿੱਚ ਸੁੰਡੀਆਂ ਨੂੰ ਇਕੱਠਾ ਕਰ ਕੇ ਕੈਰੋਸੀਂਨ ਵਾਲੇ ਪਾਣੀ ਵਿੱਚ ਪਾ ਕੇ ਨਸ਼ਟ ਕਰੋ। ਜੇਕਰ ਹਮਲਾ ਵੱਧ ਹੋਵੇ ਤਾਂ ਕੁਇਨਲਫੋਸ 400 ਮਿ.ਲੀ. ਜਾਂ ਡਾਈਕਲੋਰੋਵਾਸ 200 ਮਿ.ਲੀ. ਪ੍ਰਤੀ ਏਕੜ ਪਾ ਕੇ ਸਪਰੇਅ ਕਰੋ।

● ਫਲੀ ਛੇਦਕ ਗੜੂੰਆਂ: ਇਹ ਕੀੜਾ ਖਤਰਨਾਕ ਹੁੰਦਾ ਹੈ ਅਤੇ ਫ਼ਸਲ ਦਾ ਭਾਰੀ ਨੁਕਸਾਨ ਕਰਦਾ ਹੈ। ਇਸਦਾ ਹਮਲਾ ਹੋਣ ਤੇ ਇੰਡੋਐਕਸਾਕਾਰਬ 14.5 ਐਸ ਸੀ 200 ਮਿ.ਲੀ. ਜਾਂ ਐਸੀਫੇਟ 75 ਐਸ ਪੀ 800 ਗ੍ਰਾਮ ਜਾਂ ਸਪਾਈਨੋਸੈਡ 45 ਐਸ ਸੀ 60 ਮਿ.ਲੀ. ਪ੍ਰਤੀ ਏਕੜ ਦੀ ਸਪਰੇਅ ਕਰੋ। ਦੋ ਹਫਤਿਆ ਬਾਅਦ ਦੁਬਾਰਾ ਸਪਰੇਅ ਕਰੋ।

● ਜੂੰ: ਨੁਕਸਾਨ ਹੋਣ ਦੀ ਸੂਰਤ ਵਿੱਚ ਡਾਈਮੈਥੋਏਟ 30 ਈ ਸੀ @ 150 ਮਿ:ਲੀ: ਪ੍ਰਤੀ ਏਕੜ ਦੀ ਸਪਰੇਅ ਕਰੋ।

● ਬਲਿਸਟਰ ਬੀਟਲ: ਇਹ ਕੀੜੇ ਫੁੱਲ ਨਿੱਕਲਣ ਦੇ ਸਮੇਂ ਹਮਲਾ ਕਰਦੇ ਹਨ ਤੇ ਫੁੱਲਾ ਤੇ ਨਵੀਆਂ ਟਹਿਣੀਆਂ ਨੂੰ ਖਾ ਕੇ ਦਾਣੇ ਬਨਣ ਤੋ ਰੋਕਦੇ ਹਨ। ਜੇਕਰ ਇਸਦਾ ਨੁਕਸਾਨ ਦਿਖੇ ਤਾਂ ਇੰਡੋਐਕਸਾਕਾਰਬ 14.5 ਐਸ ਸੀ 200 ਮਿ.ਲੀ. ਜਾਂ ਐਸੀਫੇਟ 75 ਐਸ ਸੀ 800 ਗ੍ਰਾਮ ਪ੍ਰਤੀ ਏਕੜ ਦੀ ਸਪਰੇਅ ਕਰੋ। ਲੋੜ ਪੈਣ 'ਤੇ 10 ਦਿਨਾਂ ਬਾਅਦ ਦੂਜੀ ਸਪਰੇਅ ਕਰੋ।

Summary in English: "Mash 1008" best variety of Urad dal, yield 4 to 5 quintals in 73 days

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters