1. Home
  2. ਖੇਤੀ ਬਾੜੀ

ਦੁਨੀਆ ਦਾ ਸਭ ਤੋਂ ਮਹਿੰਗਾ ਆਲੂ, ਕੀਮਤ ਕਰ ਦੇਵੇਗੀ ਤੁਹਾਨੂੰ ਹੈਰਾਨ, ਜਾਣੋ ਕੀ ਹੈ ਖ਼ਾਸੀਅਤ?

ਆਲੂ ਲਗਭਗ ਸਾਰੇ ਦੇਸ਼ਾਂ ਵਿੱਚ ਉਗਾਇਆ ਜਾਂਦਾ ਹੈ। ਇਸ ਦੀਆਂ ਕੀਮਤਾਂ ਵੀ ਹਰ ਥਾਂ ਵੱਖਰੀਆਂ ਹੁੰਦੀਆਂ ਹਨ। ਅੱਜ ਅਸੀਂ ਤੁਹਾਨੂੰ ਦੁਨੀਆ ਦੇ ਸਭ ਤੋਂ ਮਹਿੰਗੇ ਆਲੂ ਬਾਰੇ ਦੱਸਣ ਜਾ ਰਹੇ ਹਾਂ।

Gurpreet Kaur Virk
Gurpreet Kaur Virk
ਸੋਨੇ ਤੋਂ ਵੀ ਮਹਿੰਗਾ ਹੈ ਇਹ ਆਲੂ

ਸੋਨੇ ਤੋਂ ਵੀ ਮਹਿੰਗਾ ਹੈ ਇਹ ਆਲੂ

Most Expensive Potato: ਭਾਰਤ ਵਿੱਚ ਆਲੂ ਦੀ ਖੇਤੀ ਵੱਡੇ ਪੱਧਰ 'ਤੇ ਕੀਤੀ ਜਾਂਦੀ ਹੈ। ਬਹੁਤ ਸਾਰੇ ਕਿਸਾਨ ਆਲੂ ਉਗਾ ਕੇ ਚੰਗੀ ਕਮਾਈ ਕਰਦੇ ਹਨ। ਸਾਡੇ ਦੇਸ਼ ਵਿੱਚ ਆਲੂ ਦੀ ਕੀਮਤ ਕਈ ਵਾਰ 5 ਤੋਂ 50 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਜਾਂਦੀ ਹੈ, ਪਰ ਇਸ ਦੀ ਕੀਮਤ ਇੰਨੀ ਨਹੀਂ ਵਧਦੀ ਕਿ ਇਸ ਨੂੰ ਖਾਣਾ ਹੀ ਮੁਸ਼ਕਿਲ ਹੋ ਜਾਵੇ। ਪਰ ਅੱਜ ਅਸੀਂ ਤੁਹਾਨੂੰ ਦੁਨੀਆ ਦੇ ਸਭ ਤੋਂ ਮਹਿੰਗੇ ਆਲੂ ਬਾਰੇ ਦੱਸਣ ਜਾ ਰਹੇ ਹਾਂ।

ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਵਿੱਚ ਇੱਕ ਅਜਿਹਾ ਦੇਸ਼ ਵੀ ਹੈ ਜਿੱਥੇ 5 ਤੋਂ 50 ਰੁਪਏ ਪ੍ਰਤੀ ਕਿਲੋ ਵਿਕਣ ਵਾਲਾ ਇਹ ਮਾਮੂਲੀ ਆਲੂ ਇੰਨਾ ਮਹਿੰਗਾ ਵਿਕ ਰਿਹਾ ਹੈ ਕਿ ਤੁਸੀਂ ਉਸ ਕੀਮਤ 'ਤੇ ਸੋਨਾ ਵੀ ਖਰੀਦ ਸਕਦੇ ਹੋ। ਜੀ ਹਾਂ, ਤੁਹਾਨੂੰ ਇਹ ਜਾਣ ਕੇ ਥੋੜ੍ਹਾ ਹੈਰਾਨੀ ਹੋਵੇਗੀ, ਪਰ ਇਹ ਸੱਚ ਹੈ। ਤਾਂ ਆਓ ਜਾਣਦੇ ਹਾਂ ਦੁਨੀਆ ਦਾ ਸਭ ਤੋਂ ਮਹਿੰਗਾ ਆਲੂ ਕਿਸ ਦੇਸ਼ ਵਿੱਚ ਵਿਕਦਾ ਹੈ ਅਤੇ ਕੀ ਹੈ ਕੀਮਤ।

ਇਹ ਵੀ ਪੜ੍ਹੋ: Soil Test: ਫ਼ਸਲਾਂ ਦੀਆਂ ਖੁਰਾਕੀ ਲੋੜਾਂ ਲਈ ਮਿੱਟੀ ਪਰਖ਼ ਕਰਵਾਓ, ਜਾਣੋ ਨਮੂਨਾ ਲੈਣ ਦੇ 8 ਨੁਕਤੇ

ਆਲੂ ਦੀਆਂ ਕਈ ਕਿਸਮਾਂ ਹੁੰਦੀਆਂ ਹਨ, ਪਰ ਜਿਸ ਆਲੂ ਦੀ ਅਸੀਂ ਗੱਲ ਕਰ ਰਹੇ ਹਾਂ ਇਸ ਦੇ ਇਕ ਕਿਲੋ ਦੀ ਕੀਮਤ ਇੰਨੀ ਜ਼ਿਆਦਾ ਹੈ ਕਿ ਅਸੀਂ ਟੀਵੀ, ਫਰਿੱਜ ਅਤੇ ਏਸੀ ਵਰਗੀਆਂ ਚੀਜ਼ਾਂ ਆਸਾਨੀ ਨਾਲ ਖਰੀਦ ਸਕਦੇ ਹਾਂ। ਇੱਥੋਂ ਤੱਕ ਕਿ ਲੋਕ ਉਸ ਕੀਮਤ 'ਤੇ ਸੋਨਾ ਵੀ ਖਰੀਦ ਸਕਦੇ ਹਨ।

ਅਸੀਂ ਜਿਸ ਆਲੂ ਦੀ ਗੱਲ ਕਰ ਰਹੇ ਹਾਂ, ਉਸ ਦਾ ਨਾਂ 'ਲੇ ਬੋਨੋਟ' ('Le Bonnotte') ਹੈ। ਇਹ ਬਾਜ਼ਾਰ 'ਚ ਸਿਰਫ 10 ਦਿਨਾਂ ਲਈ ਉਪਲਬਧ ਰਹਿੰਦਾ ਹੈ। ਖਾਸ ਗੱਲ ਇਹ ਹੈ ਕਿ ਕਈ ਵਾਰ ਇਹ ਆਲੂ ਮੋਟੇ ਪੈਸੇ ਦੇ ਕੇ ਵੀ ਨਹੀਂ ਮਿਲਦੇ।

ਇਹ ਵੀ ਪੜ੍ਹੋ: June-July Season ਟਿੰਡੇ ਦੀ ਕਾਸ਼ਤ ਲਈ ਵਧੀਆ, ਜਾਣੋ ਬਿਜਾਈ ਤੋਂ ਵਾਢੀ ਤੱਕ ਸਾਰੀ ਜਾਣਕਾਰੀ

ਇੱਥੇ ਹੁੰਦੀ ਹੈ ਇਸ ਆਲੂ ਦੀ ਖੇਤੀ

'ਲੇ ਬੋਨੋਟ' ('Le Bonnotte') ਨਾਂ ਦੇ ਇਸ ਆਲੂ ਦੀ ਕਾਸ਼ਤ ਫਰਾਂਸ ਦੇ ਇਲੇ ਡੇ ਨੋਇਰਮਾਊਟੀਅਰ (Ile de Noirmoutier) ਟਾਪੂ 'ਤੇ ਕੀਤੀ ਜਾਂਦੀ ਹੈ। ਇਹ ਸਿਰਫ 50 ਵਰਗ ਮੀਟਰ ਜ਼ਮੀਨ ਵਿੱਚ ਉਗਾਇਆ ਜਾਂਦਾ ਹੈ। ਇਸ ਆਲੂ ਦੀ ਬਿਜਾਈ ਜ਼ਿਆਦਾਤਰ ਜਨਵਰੀ ਜਾਂ ਫਰਵਰੀ ਦੇ ਮਹੀਨੇ 'ਚ ਕੀਤੀ ਜਾਂਦੀ ਹੈ।

ਤੁਹਾਨੂੰ ਦੱਸ ਦੇਈਏ ਕਿ 'ਲੇ ਬੋਨੋਟ' ('Le Bonnotte') ਨੂੰ ਤਿਆਰ ਕਰਨ ਵਿੱਚ ਲਗਭਗ ਪੰਜ ਮਹੀਨੇ ਦਾ ਸਮਾਂ ਲੱਗਦਾ ਹੈ। ਖੁਦਾਈ ਦੌਰਾਨ ਇਸ ਆਲੂ ਨੂੰ ਆਰਾਮ ਨਾਲ ਜ਼ਮੀਨ ਤੋਂ ਬਾਹਰ ਕੱਢਣਾ ਪੈਂਦਾ ਹੈ ਕਿਉਂਕਿ ਇਹ ਆਲੂ ਬਹੁਤ ਨਾਜ਼ੁਕ ਹੁੰਦੇ ਹਨ।

ਇਹ ਵੀ ਪੜ੍ਹੋ : ਇਨ੍ਹਾਂ 4 ਫਸਲਾਂ ਦੀ Market ਵਿੱਚ High Demand, ਹੁਣ ਕਿਸਾਨ ਹੋਣਗੇ ਮਾਲੋਮਾਲ

ਇਸ ਦਾ ਟੈਸਟ ਨਮਕੀਨ ਹੁੰਦਾ ਹੈ। ਇਸ ਆਲੂ ਵਿੱਚ ਕੁਝ ਔਸ਼ਧੀ ਗੁਣ ਵੀ ਹੁੰਦੇ ਹਨ, ਜੋ ਸਰੀਰ ਨੂੰ ਬਹੁਤ ਲਾਭ ਪਹੁੰਚਾਉਂਦੇ ਹਨ। ਇਸ ਦਾ ਸੇਵਨ ਸਲਾਦ, ਸੂਪ ਆਦਿ ਦੇ ਰੂਪ ਵਿੱਚ ਵੀ ਕੀਤਾ ਜਾਂਦਾ ਹੈ। ਇਸ ਨੂੰ ਦੁਨੀਆ ਦਾ ਸਭ ਤੋਂ ਦੁਰਲੱਭ ਅਤੇ ਮਹਿੰਗਾ ਆਲੂ ਮੰਨਿਆ ਜਾਂਦਾ ਹੈ। ਇਹ ਆਲੂ ਬਾਜ਼ਾਰ ਵਿੱਚ 56 ਹਜ਼ਾਰ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। ਇੰਨੇ ਪੈਸੇ ਨਾਲ ਅਸੀਂ ਕੋਈ ਵੀ ਲਗਜ਼ਰੀ ਵਸਤੂ ਆਸਾਨੀ ਨਾਲ ਖਰੀਦ ਸਕਦੇ ਹਾਂ।

Summary in English: The most expensive potato in the world, the price will surprise you, know specialty?

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters