1. Home
  2. ਖੇਤੀ ਬਾੜੀ

ਕਣਕ ਦੀਆਂ ਇਹ 3 ਕਿਸਮਾਂ ਸਭ ਤੋਂ ਵਧੀਆ, 120 ਦਿਨਾਂ ਵਿੱਚ ਦੇਣਗੀਆਂ 82.1 ਕੁਇੰਟਲ ਝਾੜ

ਹਾੜੀ ਦਾ ਸੀਜ਼ਨ ਆਉਣ ਵਾਲਾ ਹੈ। ਜਿਸਦੇ ਚਲਦਿਆਂ ਅੱਜ ਅਸੀਂ ਤੁਹਾਨੂੰ ਕਣਕ ਦੀਆਂ 3 ਨਵੀਨਤਮ ਸੁਧਰੀਆਂ ਕਿਸਮਾਂ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ, ਜੋ ਤੁਹਾਨੂੰ ਬੰਪਰ ਝਾੜ ਦੇ ਸਕਦੀਆਂ ਹਨ।

Gurpreet Kaur Virk
Gurpreet Kaur Virk
ਕਣਕ ਦੀਆਂ ਇਹ 3 ਕਿਸਮਾਂ ਸਭ ਤੋਂ ਵਧੀਆ

ਕਣਕ ਦੀਆਂ ਇਹ 3 ਕਿਸਮਾਂ ਸਭ ਤੋਂ ਵਧੀਆ

Wheat Varieties 2022: ਹਾੜੀ ਦੀਆਂ ਫਸਲਾਂ ਦੀ ਬਿਜਾਈ ਉੱਤਰੀ ਭਾਰਤ ਵਿੱਚ ਅਕਤੂਬਰ ਅਤੇ ਨਵੰਬਰ ਦੇ ਮਹੀਨਿਆਂ ਦੌਰਾਨ ਕੀਤੀ ਜਾਂਦੀ ਹੈ, ਜੋ ਹੁਣੇ ਸ਼ੁਰੂ ਹੋਣ ਵਾਲੀ ਹੈ। ਜੇਕਰ ਹਾੜੀ ਸੀਜ਼ਨ ਦੀ ਮੁੱਖ ਫ਼ਸਲ ਦੀ ਗੱਲ ਕਰੀਏ ਤਾਂ ਇਸ ਸਮੇਂ ਦੌਰਾਨ ਦੇਸ਼ ਭਰ ਵਿੱਚ ਜ਼ਿਆਦਾਤਰ ਕਿਸਾਨ ਕਣਕ ਦੀ ਖੇਤੀ ਕਰਦੇ ਹਨ, ਜਿਸ ਲਈ ਉਨ੍ਹਾਂ ਨੂੰ ਸੁਧਰੀਆਂ ਕਿਸਮਾਂ ਦੀ ਲੋੜ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਕਣਕ ਦੀਆਂ 3 ਨਵੀਨਤਮ ਸੁਧਰੀਆਂ ਕਿਸਮਾਂ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ, ਜੋ ਤੁਹਾਨੂੰ ਬੰਪਰ ਝਾੜ ਦੇ ਸਕਦੀਆਂ ਹਨ।

New Varieties of Wheat: ਅੱਜ ਕ੍ਰਿਸ਼ੀ ਜਾਗਰਣ ਇਸ ਲੇਖ ਰਾਹੀਂ ਕਣਕ ਦੀਆਂ 3 ਨਵੀਨਤਮ ਸੁਧਰੀਆਂ ਕਿਸਮਾਂ ਬਾਰੇ ਜਾਣਕਾਰੀ ਲੈ ਕੇ ਆਇਆ ਹੈ, ਜਿਸ ਨਾਲ ਤੁਹਾਨੂੰ ਪਤਾ ਲੱਗੇਗਾ ਕਿ ਕਣਕ ਦੀਆਂ ਕਿਹੜੀਆਂ ਕਿਸਮਾਂ ਤੋਂ ਕਿੰਨਾ ਉਤਪਾਦਨ ਹੁੰਦਾ ਹੈ। ਦੱਸ ਦੇਈਏ ਕਿ ਇੰਡੀਅਨ ਕੌਂਸਲ ਆਫ ਐਗਰੀਕਲਚਰਲ ਰਿਸਰਚ (ICAR)-ਇੰਡੀਅਨ ਇੰਸਟੀਚਿਊਟ ਆਫ ਵਹੀਟ ਐਂਡ ਜੌਂ ਰਿਸਰਚ ਕਰਨਾਲ (IIWBR) ਦਾ ਮੰਨਣਾ ਹੈ ਕਿ ਕਣਕ ਦੀਆਂ ਇਹ 3 ਕਿਸਮਾਂ ਸਭ ਤੋਂ ਨਵੀਆਂ ਹਨ, ਜੋ ਬੰਪਰ ਉਤਪਾਦਨ ਵੀ ਦਿੰਦੀਆਂ ਹਨ।

ਕਣਕ ਦੀਆਂ ਇਹ 3 ਕਿਸਮਾਂ ਸਭ ਤੋਂ ਵਧੀਆ:

● ਕਰਨ ਨਰਿੰਦਰ (Karan Narendra / DBW-222)
ਇਹ ਸਭ ਤੋਂ ਨਵੀਂ ਕਿਸਮਾਂ ਵਿੱਚੋਂ ਇੱਕ ਹੈ, ਜਿਸਨੂੰ DBW 222 ਵੀ ਕਿਹਾ ਜਾਂਦਾ ਹੈ। ਕਣਕ ਦੀ ਇਹ ਕਿਸਮ ਸਾਲ 2019 ਵਿੱਚ ਮੰਡੀ ਵਿੱਚ ਆਈ ਸੀ। ਇਸ ਦੀ ਬਿਜਾਈ 25 ਅਕਤੂਬਰ ਤੋਂ 25 ਨਵੰਬਰ ਤੱਕ ਕੀਤੀ ਜਾ ਸਕਦੀ ਹੈ। ਇਸ ਕਣਕ ਦੀ ਰੋਟੀ ਦੀ ਗੁਣਵੱਤਾ ਚੰਗੀ ਮੰਨੀ ਜਾਂਦੀ ਹੈ। ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਜਿੱਥੇ ਹੋਰ ਕਿਸਮਾਂ ਨੂੰ 5 ਤੋਂ 6 ਸਿੰਚਾਈਆਂ ਦੀ ਲੋੜ ਹੁੰਦੀ ਹੈ, ਉਥੇ ਇਸ ਵਿੱਚ ਸਿਰਫ਼ 4 ਸਿੰਚਾਈਆਂ ਦੀ ਲੋੜ ਹੁੰਦੀ ਹੈ। ਇਸ ਦੇ ਨਾਲ ਹੀ ਇਸ ਕਿਸਮ ਦੀ ਫ਼ਸਲ 143 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ, ਜੋ 65.1 ਤੋਂ 82.1 ਕੁਇੰਟਲ ਪ੍ਰਤੀ ਹੈਕਟੇਅਰ ਝਾੜ ਦਿੰਦੀ ਹੈ।

● ਕਰਨ ਵੰਦਨਾ (Karan Vandana/DBW-187)
ਇਸ ਕਿਸਮ ਨੂੰ DBW-187 ਕਿਹਾ ਜਾ ਸਕਦਾ ਹੈ। ਇਸ ਨਾਲ ਪੀਲੀ ਕੁੰਗੀ ਅਤੇ ਧਮਾਕੇ ਵਰਗੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ। ਇਹ ਕਿਸਮ ਗੰਗਾ ਤੱਟੀ ਖੇਤਰਾਂ ਲਈ ਚੰਗੀ ਮੰਨੀ ਜਾਂਦੀ ਹੈ। ਇਸ ਕਿਸਮ ਨਾਲ ਫ਼ਸਲ ਲਗਭਗ 120 ਦਿਨਾਂ ਵਿੱਚ ਪੱਕਣ ਲਈ ਤਿਆਰ ਹੋ ਜਾਂਦੀ ਹੈ, ਜਿਸ ਨਾਲ ਪ੍ਰਤੀ ਹੈਕਟੇਅਰ ਤਕਰੀਬਨ 75 ਕੁਇੰਟਲ ਕਣਕ ਦਾ ਝਾੜ ਮਿਲਦਾ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਕਿਸਾਨਾਂ ਨੂੰ ਕਣਕ ਦੇ ਬੀਜ ਦੀ ਸਬਸਿਡੀ ਮੌਕੇ 'ਤੇ ਹੀ ਮੁਹੱਈਆ ਕਾਰਵਾਈ ਜਾਵੇਗੀ: ਧਾਲੀਵਾਲ

ਕਰਨ ਸ਼੍ਰੀਆ (Karan Shriya/DBW-252)
ਕਣਕ ਦੀ ਇਹ ਕਿਸਮ ਵੀ ਨਵੀਨਤਮ ਕਿਸਮਾਂ ਵਿੱਚੋਂ ਇੱਕ ਹੈ, ਜੋ ਜੂਨ 2021 ਵਿੱਚ ਆਈ ਸੀ। ਇਸ ਕਿਸਮ ਦੀ ਬਿਜਾਈ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ ਅਤੇ ਪੱਛਮੀ ਬੰਗਾਲ ਵਰਗੇ ਸੂਬਿਆਂ ਵਿੱਚ ਵਧੇਰੇ ਹੁੰਦੀ ਹੈ, ਜੋ ਲਗਭਗ 127 ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ ਇਸ ਨੂੰ ਸਿਰਫ਼ ਇੱਕ ਸਿੰਚਾਈ ਦੀ ਲੋੜ ਹੁੰਦੀ ਹੈ। ਇਹ ਕਿਸਮ ਵੱਧ ਤੋਂ ਵੱਧ 55 ਕੁਇੰਟਲ ਪ੍ਰਤੀ ਹੈਕਟੇਅਰ ਝਾੜ ਦਿੰਦੀ ਹੈ।

Summary in English: These 3 varieties of wheat will give the best yield of 82.1 quintals in 120 days.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters