1. Home
  2. ਖੇਤੀ ਬਾੜੀ

ਕਣਕ ਦੀਆਂ ਦੋ ਦੇਸੀ ਕਿਸਮਾਂ, ਮੀਂਹ-ਝੱਖੜ ਤੇ ਗੜ੍ਹੇਮਾਰੀ ਨੂੰ ਦੇਣਗੀਆਂ ਮਾਤ, ਇੱਥੋਂ ਖਰੀਦੋ ਬੀਜ

ਕਣਕ ਦੀਆਂ ਦੋ ਦੇਸੀ ਕਿਸਮਾਂ 'ਕੁਦਰਤ 8' ਅਤੇ 'ਕੁਦਰਤ ਵਿਸ਼ਵਨਾਥ' ਕਿਸਾਨਾਂ ਲਈ ਵਰਦਾਨ ਸਾਬਤ ਹੋ ਸਕਦੀਆਂ ਹਨ। ਕਿਸਾਨ ਨਵੰਬਰ ਵਿੱਚ ਕਣਕ ਦੀਆਂ ਇਨ੍ਹਾਂ ਕਿਸਮਾਂ ਦੀ ਬਿਜਾਈ ਕਰ ਸਕਦੇ ਹਨ।

Gurpreet Kaur Virk
Gurpreet Kaur Virk
ਕਣਕ ਦੀਆਂ ਦੋ ਦੇਸੀ ਕਿਸਮਾਂ

ਕਣਕ ਦੀਆਂ ਦੋ ਦੇਸੀ ਕਿਸਮਾਂ

Rabi Season Special: ਹਾੜੀ ਦੇ ਸੀਜ਼ਨ ਦੀ ਮੁੱਖ ਫ਼ਸਲ ਕਣਕ ਦੀ ਬਿਜਾਈ ਲਈ ਕਿਸਾਨਾਂ ਨੇ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕਿਸਾਨਾਂ ਸਾਹਮਣੇ ਚੁਣੌਤੀ ਇਹ ਹੈ ਕਿ ਆਖ਼ਰਕਾਰ ਕਣਕ ਦੀ ਬਿਜਾਈ ਲਈ ਕਿਸਮਾਂ ਦੀ ਚੋਣ ਕਿਵੇਂ ਕੀਤੀ ਜਾਵੇ। ਇਸ ਲਈ ਕਿਸਾਨਾਂ ਦੀ ਇਸ ਸਮੱਸਿਆ ਦੇ ਹੱਲ ਲਈ ਕ੍ਰਿਸ਼ੀ ਜਾਗਰਣ ਲਗਾਤਾਰ ਆਪਣੇ ਲੇਖਾਂ ਰਾਹੀਂ ਕਣਕ ਦੀਆਂ ਵੱਖ-ਵੱਖ ਕਿਸਮਾਂ ਬਾਰੇ ਜਾਣਕਾਰੀ ਲੈ ਕੇ ਆਉਂਦਾ ਰਹਿੰਦਾ ਹੈ।

Wheat Varieties: ਕਿਸਾਨ ਫ਼ਸਲ ਤੋਂ ਵੱਧ ਝਾੜ ਲੈਣ ਤੇ ਆਪਣੀ ਆਮਦਨ ਦੁੱਗਣੀ ਕਰਨ ਲਈ ਖੇਤਾਂ 'ਚ ਨਵੀਆਂ ਕਿਸਮਾਂ ਉਗਾਉਂਦਾ ਰਹਿੰਦਾ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਭਾਰਤ ਦੇ ਜ਼ਿਆਦਾਤਰ ਕਿਸਾਨ ਕਣਕ ਦੀ ਫਸਲ ਸਭ ਤੋਂ ਵੱਧ ਉਗਾਉਂਦੇ ਹਨ ਕਿਉਂਕਿ ਇਹ ਫ਼ਸਲ ਪ੍ਰਮੁੱਖ ਨਕਦੀ ਫ਼ਸਲਾਂ ਵਿੱਚ ਸਭ ਤੋਂ ਉੱਪਰ ਮੰਨੀ ਜਾਂਦੀ ਹੈ। ਨਾ ਸਿਰਫ ਦੁੱਗਣਾ ਮੁਨਾਫ਼ਾ ਸਗੋਂ ਇਸ ਫ਼ਸਲ ਤੋਂ ਕਿਸਾਨਾਂ ਨੂੰ ਹੋਰ ਵੀ ਬਥੇਰੇ ਲਾਭ ਮਿਲਦੇ ਹਨ।

ਇਸ ਲੜੀ ਵਿੱਚ ਅੱਜ ਅਸੀਂ ਤੁਹਾਨੂੰ ਕਣਕ ਦੀਆਂ ਦੋ ਕਿਸਮਾਂ 'ਕੁਦਰਤ 8' ਅਤੇ 'ਕੁਦਰਤ ਵਿਸ਼ਵਨਾਥ' ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਦੱਸ ਦੇਈਏ ਕਿ ਇਹ ਦੋਵੇਂ ਕਣਕ ਦੀਆਂ ਦੇਸੀ ਕਿਸਮਾਂ ਹਨ। ਜਿਸ ਨੂੰ ਵਾਰਾਣਸੀ ਜ਼ਿਲੇ 'ਚ ਕੁਦਰਤ ਕ੍ਰਿਸ਼ੀ ਰਿਸਰਚ ਇੰਸਟੀਚਿਊਟ ਟਡੀਆ, ਜਖਨੀ ਦੇ ਕਿਸਾਨ ਪ੍ਰਕਾਸ਼ ਸਿੰਘ ਰਘੂਵੰਸ਼ੀ ਨੇ ਤਿਆਰ ਕੀਤਾ ਹੈ।

ਜਾਣੋ ਕਣਕ ਦੀ 'ਕੁਦਰਤ 8' ਕਿਸਮ ਬਾਰੇ:

ਕਣਕ ਦੀ ਇਹ ਬੌਣੀ ਕਿਸਮ ਉੱਤਰ ਪ੍ਰਦੇਸ਼ ਵਿੱਚ ਵਿਕਸਤ ਕੀਤੀ ਗਈ ਹੈ। ਖੋਜਕਰਤਾ ਦੇ ਦਾਅਵੇ ਅਨੁਸਾਰ ਕਣਕ ਦੀਆਂ 8 ਕਿਸਮਾਂ ਮੌਸਮ ਦੇ ਵਧਦੇ ਤਾਪਮਾਨ ਨੂੰ ਸਹਿਣ ਦੀ ਸਮਰੱਥਾ ਰੱਖਦੀਆਂ ਹਨ ਯਾਨੀ ਕਿ ਤਾਪਮਾਨ ਵਧਣ ਦੇ ਬਾਵਜੂਦ ਇਸ ਕਿਸਮ ਦੀ ਕਣਕ ਨਸ਼ਟ ਨਹੀਂ ਹੋਵੇਗੀ। ਅਜਿਹੇ 'ਚ ਕਿਸਾਨ ਇਸ ਦਾ ਪੂਰਾ ਫਾਇਦਾ ਉਠਾ ਸਕਦੇ ਹਨ।

ਕੁਦਰਤ-8 ਕਿਸਮ ਦੇ ਕਣਕ ਦੇ ਪੌਦਿਆਂ ਦੀ ਉਚਾਈ ਲਗਭਗ 90 ਸੈਂਟੀਮੀਟਰ ਅਤੇ ਬਾਲੀ ਦੀ ਲੰਬਾਈ ਲਗਭਗ 20 ਸੈਂਟੀਮੀਟਰ (ਭਾਵ 9 ਇੰਚ) ਹੁੰਦੀ ਹੈ। ਇਸ ਦੇ ਦਾਣੇ ਮੋਟੇ ਅਤੇ ਚਮਕਦਾਰ ਹੁੰਦੇ ਹਨ। ਇਸ ਦੀ ਫ਼ਸਲ ਨੂੰ ਪੱਕਣ ਲਈ 110 ਦਿਨ ਲੱਗਦੇ ਹਨ। ਕਣਕ ਦੀ ਇਸ ਕਿਸਮ ਦੀ ਬਿਜਾਈ ਕਰਕੇ ਕਿਸਾਨ 25-30 ਕੁਇੰਟਲ ਪ੍ਰਤੀ ਏਕੜ ਝਾੜ ਪ੍ਰਾਪਤ ਕਰ ਸਕਦੇ ਹਨ।

ਇਹ ਵੀ ਪੜ੍ਹੋ: ਇਸ ਹਾੜੀ ਸੀਜ਼ਨ ਕਣਕ ਕਿਸਾਨਾਂ ਨੂੰ ਦੁੱਗਣਾ ਲਾਭ, ਇਹ ਕਿਸਮ ਦੇਵੇਗੀ 115 ਦਿਨਾਂ ਤੋਂ ਪਹਿਲਾਂ 75 ਕੁਇੰਟਲ ਤੱਕ ਝਾੜ

ਜਾਣੋ ਕਣਕ ਦੀ 'ਕੁਦਰਤ ਵਿਸ਼ਵਨਾਥ' ਕਿਸਮ ਬਾਰੇ:

ਕੁਦਰਤ ਵਿਸ਼ਵਨਾਥ ਪ੍ਰਜਾਤੀ ਦੀ ਕਣਕ ਦੀ ਬਿਜਾਈ ਨਵੰਬਰ ਤੋਂ 10 ਜਨਵਰੀ ਤੱਕ ਕੀਤੀ ਜਾ ਸਕਦੀ ਹੈ। ਖੋਜਕਰਤਾ ਦਾ ਦਾਅਵਾ ਹੈ ਕਿ ਤੇਜ਼ ਮੀਂਹ-ਹਨੇਰੀ-ਝੱਖੜ ਆਉਣ 'ਤੇ ਵੀ ਇਸ ਕਿਸਮ ਦੀ ਕਣਕ ਦੀ ਫ਼ਸਲ ਨਹੀਂ ਡਿੱਗੇਗੀ। ਕਿਉਂਕਿ ਇਸ ਦੇ ਪੌਦਿਆਂ ਦਾ ਤਣਾ ਮੋਟਾ ਅਤੇ ਮਜ਼ਬੂਤ ​​ਹੋਵੇਗਾ, ਜਿਸ ਕਾਰਨ ਜੜ੍ਹਾਂ ਮਜ਼ਬੂਤ ​​ਹੋਣਗੀਆਂ ਅਤੇ ਮਿੱਟੀ ਨਾਲ ਪਕੜ ਵੀ ਚੰਗੀ ਹੋਵੇਗੀ। ਇਸ ਕਰਕੇ ਇਹ ਬੂਟਾ ਤੇਜ਼ ਹਨੇਰੀ ਅਤੇ ਝੱਖੜ ਕਾਰਨ ਨਹੀਂ ਡਿੱਗੇਗਾ।

ਇੱਥੋਂ ਕਣਕ ਦੀਆਂ ਕਿਸਮਾਂ ਖਰੀਦਣ ਕਿਸਾਨ

ਜੇਕਰ ਕੋਈ ਕਿਸਾਨ ਸਵਦੇਸ਼ੀ ਬੀਜ ਮੰਗਵਾਉਣਾ ਚਾਹੁੰਦਾ ਹੈ ਤਾਂ ਉਹ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਵਾਰਾਣਸੀ ਦੇ ਕੁਦਰਤ ਕ੍ਰਿਸ਼ੀ ਖੋਜ ਸੰਸਥਾ, ਟੜੀਆ, ਜਖਨੀ, ਪਿੰਨ ਨੰਬਰ-221305 ਨਾਲ ਸੰਪਰਕ ਕਰ ਸਕਦੇ ਹਨ। ਇਸ ਦੇ ਨਾਲ ਹੀ ਤੁਸੀਂ ਆਪਣੇ ਜ਼ਿਲ੍ਹੇ ਦੇ ਨਜ਼ਦੀਕੀ ਸਰਕਾਰੀ ਬੀਜ ਕੇਂਦਰ ਨਾਲ ਵੀ ਸੰਪਰਕ ਕਰ ਸਕਦੇ ਹੋ।

Summary in English: Two indigenous varieties of wheat, sow 'Kudrat 8' and 'Kudrat Vishwanath' in November, buy seeds from here

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters