ਪੰਜਾਬ ਵਿੱਚ ਅੱਜ ਤੋਂ 18 ਤੋਂ 44 ਸਾਲਾਂ ਦੇ ਲੋਕਾਂ ਨੂੰ ਟੀਕਾਕਰਨ (Vaccination) ਦੀ ਸ਼ੁਰੂਆਤ ਹੋ ਗਈ ਹੈ ਫਿਲਹਾਲ ਰਾਜ ਵਿੱਚ ਸੀਰਮ ਇੰਸਟੀਚਿਉਟ (Serum institute) ਵੱਲੋਂ ਟੀਕੇ ਦੀਆਂ ਇਕ ਲੱਖ ਖੁਰਾਕਾਂ ਦੀ ਖੇਪ ਪੰਜਾਬ ਵਿਚ ਪਹੁੰਚ ਗਈ ਹੈ।
ਇਸ ਮੁਹਿੰਮ ਤਹਿਤ 1.12 ਕਰੋੜ ਨੌਜਵਾਨਾਂ ਨੂੰ ਕੋਰੋਨਾ ਰੋਧੀ ਟੀਕੇ ਲਗਵਾਏ ਜਾਣਗੇ। ਟੀਕਿਆਂ ਦੀ ਘੱਟ ਸੰਖਿਆ ਹੋਣ ਕਰਕੇ, ਵੈਕਸੀਨ ਡਰਾਈਵ ਵਿੱਚ ਪ੍ਰਾਥਮਿਕਤਾ ਦੇ ਆਧਾਰ ਤੇ ਕੰਸਟ੍ਰਕਸ਼ਨ ਵਰਕਰਜ਼ (Construction workers) ਨੂੰ ਹੀ ਇਹ ਡੋਜ ਲਗੇਗੀ।
ਨੌਜਵਾਨਾਂ ਲਈ 4.29 ਲੱਖ ਖੁਰਾਕਾਂ ਵੰਡੀਆਂ ਜਾਣਗੀਆਂ
ਪੰਜਾਬ ਸਰਕਾਰ ਨੇ (Punjab government) ਸੀਰਮ ਇੰਸਟੀਚਿਉਟ ਆਫ ਇੰਡੀਆ ਨੂੰ 30 ਲੱਖ ਖੁਰਾਕਾਂ ਦਾ ਆਦੇਸ਼ ਦਿੱਤਾ ਹੈ। ਇਸ ਦੇ ਤਹਿਤ ਮਈ 2021 ਵਿੱਚ 18-24 ਸਾਲ ਦੀ ਉਮਰ ਸਮੂਹ ਲਈ 4.29 ਲੱਖ ਖੁਰਾਕਾਂ ਵੰਡੀਆਂ ਜਾਣਗੀਆਂ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ (Health Minister Balbir Singh Sidhu) ਨੇ ਕਿਹਾ ਕਿ ਟੀਕਾ ਮਾਹਰਾਂ ਦੀ ਕਮੇਟੀ (Committee of vaccine experts) ਨੇ ਸਿਫਾਰਸ਼ ਕੀਤੀ ਹੈ ਕਿ ਮਈ ਮਹੀਨੇ ਵਿੱਚ ਉਪਲੱਬਧ ਖੁਰਾਕਾਂ ਦੀ ਵੰਡ ਨਾਲ ਪ੍ਰਾਈਵੇਟ ਸੈਕਟਰ ਦੀਆਂ ਖੁਰਾਕਾਂ ਅਤੇ ਹੋਰ ਸਰੋਤਾਂ ਦੀ ਸਾਂਝੇਦਾਰੀ ਨੂੰ ਪੂਰਾ ਕੀਤਾ ਜਾਵੇ। ਸਹਿ-ਰੋਗਾਂ ਤੋਂ ਪੀੜਤ ਵਿਅਕਤੀਆਂ ਨੂੰ ਗੰਭੀਰ ਬਿਮਾਰੀ ਦਾ ਸਭ ਤੋਂ ਵੱਧ ਜੋਖਮ ਹੁੰਦਾ ਹੈ ਅਤੇ ਇਸ ਲਈ ਅਗਲੇ ਪੜਾਅ ਵਿੱਚ ਇਸ ਸਮੂਹ ਲਈ 70 ਪ੍ਰਤੀਸ਼ਤ ਖੁਰਾਕਾਂ ਨਿਰਧਾਰਤ ਕੀਤੀਆਂ ਗਈਆਂ ਹਨ। ਸਿਹਤ ਮੰਤਰੀ ਨੇ ਦੱਸਿਆ ਕਿ ਸਹਿ ਰੋਗਾਂ ਦੀ ਸੂਚੀ ਪਹਿਲਾਂ ਭਾਰਤ ਸਰਕਾਰ ਦੁਆਰਾ ਨਿਰਧਾਰਤ ਕੀਤੀ ਗਈ ਹੈ।
ਜ਼ਿਲ੍ਹਿਆਂ ਵਿੱਚ ਟੀਕਿਆਂ ਦੀ ਵੰਡ ਦੀ ਰਣਨੀਤੀ ਦਾ ਵਰਣਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹੇ ਨੂੰ ਅਬਾਦੀ, ਮੌਤ ਦਰ ਅਤੇ ਘਣਤਾ ਦੇ ਅਧਾਰ ਤੇ 3 ਜ਼ੋਨਾਂ: ਏ, ਬੀ ਅਤੇ ਸੀ ਵਿੱਚ ਵੰਡਿਆ ਗਿਆ ਹੈ, ਜੋ ਕਿ 50%, 30% ਅਤੇ 20% ਅਲਾਟਮੈਂਟ ਨਿਰਧਾਰਤ ਕੀਤਾ ਗਿਆ ਹੈ।
ਕਮੇਟੀ ਦੀਆਂ ਸਿਫਾਰਸ਼ਾਂ ਦਾ ਹਵਾਲਾ ਦਿੰਦਿਆਂ, ਉਨ੍ਹਾਂ ਕਿਹਾ ਕਿ ਕੌਮੀ ਅਤੇ ਅੰਤਰਰਾਸ਼ਟਰੀ ਟੀਕਾ ਮਾਹਰਾਂ ਨਾਲ ਕੌਵੀਸ਼ਿਲਡ ਅਤੇ ਹੋਰ ਕੋਵਿਡ ਟੀਕਿਆਂ ਨੂੰ ਲਾਗੂ ਕਰਨ ਅਤੇ ਕੌਮਾਂਤਰੀ ਤਜ਼ਰਬੇ ਨਾਲ ਵੱਡੀਆਂ ਆਬਾਦੀਆਂ ਨੂੰ ਟੀਕਿਆਂ ਦਾ ਲਾਭ ਦੇਣ ਲਈ ਨਵੀਂ ਰਣਨੀਤੀ ਤਿਆਰ ਕੀਤੀ ਜਾ ਸਕਦੀ ਹੈ।
ਰਾਜ ਸਰਕਾਰ ਪਹਿਲਾਂ ਹੀ ਪ੍ਰਾਇਮਰੀ ਸਮੂਹਾਂ, ਸਹਿ ਰੋਗਾਂ ਵਾਲੇ ਵਿਅਕਤੀਆਂ ਅਤੇ ਆਮ ਲੋਕਾਂ ਲਈ ਟੀਕੇ ਦੇ ਪ੍ਰਭਾਵ ਦੀ ਮੁਲਾਂਕਣ ਕਰਨ ਦੀ ਯੋਜਨਾ ਤਿਆਰ ਕਰ ਰਹੀ ਹੈ।
ਇਹ ਵੀ ਪੜ੍ਹੋ :- ਜਾਣੋ ਕਿਵੇਂ ਤੁਸੀ 1 ਰੁਪਏ ਦੇ ਇਹ ਨੋਟ ਤੋਂ ਕਮਾ ਸਕਦੇ ਹੋ 45 ਹਜ਼ਾਰ ਰੁਪਏ
Summary in English: 18 to 44 years of vaccination started in Punjab