1. Home
  2. ਖਬਰਾਂ

ਜਾਣੋ ਕਿਵੇਂ ਤੁਸੀ 1 ਰੁਪਏ ਦੇ ਇਹ ਨੋਟ ਤੋਂ ਕਮਾ ਸਕਦੇ ਹੋ 45 ਹਜ਼ਾਰ ਰੁਪਏ

ਜੇ ਤੁਹਾਡੇ ਕੋਲ ਪੁਰਾਣਾ 1 ਰੁਪਏ ਦਾ ਨੋਟ ਪਿਆ ਹੈ, ਤਾਂ ਤੁਸੀਂ ਘਰ ਬੈਠੇ ਮਾਲਾਮਾਲ ਬਣ ਸਕਦੇ ਹੋ। ਹਾਲਾਂਕਿ ਇਕ ਰੁਪਏ ਦੇ ਨੋਟ ਨੂੰ ਭਾਰਤ ਸਰਕਾਰ ਨੇ ਭਾਵੇ ਹੀ ਬੰਦ ਕਰ ਦਿੱਤਾ ਹੈ।

KJ Staff
KJ Staff
1 rupee note

1 rupee note

ਜੇ ਤੁਹਾਡੇ ਕੋਲ ਪੁਰਾਣਾ 1 ਰੁਪਏ ਦਾ ਨੋਟ ਪਿਆ ਹੈ, ਤਾਂ ਤੁਸੀਂ ਘਰ ਬੈਠੇ ਮਾਲਾਮਾਲ ਬਣ ਸਕਦੇ ਹੋ। ਹਾਲਾਂਕਿ ਇਕ ਰੁਪਏ ਦੇ ਨੋਟ ਨੂੰ ਭਾਰਤ ਸਰਕਾਰ ਨੇ ਭਾਵੇ ਹੀ ਬੰਦ ਕਰ ਦਿੱਤਾ ਹੈ।

ਪਰ ਅੱਜ ਵੀ ਬਾਜ਼ਾਰ ਵਿੱਚ ਇਸਦੀ ਕੀਮਤ ਹਜ਼ਾਰਾਂ ਰੁਪਏ ਹੈ। ਅਜਿਹਾ ਹੀ ਇਕ ਰੁਪਏ ਦੇ ਨੋਟੋ ਦਾ ਬੰਡਲ ਆਨਲਾਈਨ ਪਲੇਟਫਾਰਮ 'ਤੇ 45 ਹਜ਼ਾਰ ਰੁਪਏ ਵਿੱਚ ਵਿਕ ਰਿਹਾ ਹੈ। ਇਸ ਨੋਟ' ਤੇ ਸਾਲ 1957 ਵਿੱਚ ਗਵਰਨਰ ਐਚਐਮ ਪਟੇਲ ਨੇ ਦਸਤਖਤ ਕੀਤੇ ਹੋਏ ਹਨ। ਨਾਲ ਹੀ ਇਸ ਨੋਟ ਦਾ ਸੀਰੀਅਲ ਨੰਬਰ 123456 ਹੈ।

ਇੱਥੇ ਕਰ ਸਕਦੇ ਹਨ ਵਿਕਰੀ

ਇਹ Coinbazzar ਦੀ ਵੈਬਸਾਈਟ 'ਤੇ ਵੇਚਿਆ ਜਾ ਰਿਹਾ ਹੈ। ਇੱਥੇ ਪੁਰਾਣੇ 1 ਰੁਪਏ ਦੇ ਬੰਡਲ ਦੀ ਅਸਲ ਕੀਮਤ 49,999 ਰੁਪਏ ਹੈ। ਛੂਟ ਤੋਂ ਬਾਅਦ, ਵੈਬਸਾਈਟ ਨੇ ਕੀਮਤ 44,999 ਰੁਪਏ ਨਿਰਧਾਰਤ ਕੀਤੀ ਹੈ। ਇਸਦੇ ਲਈ, ਤੁਹਾਨੂੰ ਇਸ ਵੈਬਸਾਈਟ ਦੇ ਸ਼ਾਪ ਸੈਕਸ਼ਨ (Shop Section) ਤੇ ਜਾਣਾ ਪਏਗਾ। ਇਸ ਤੋਂ ਬਾਅਦ, ਤੁਹਾਨੂੰ "ਨੋਟ ਬੰਡਲ" ਸ਼੍ਰੇਣੀ ਵਿੱਚ ਜਾਣਾ ਪਏਗਾ। ਜਿੱਥੇ ਤੁਸੀਂ ਪੂਰਾ ਵੇਰਵਾ ਵੇਖ ਸਕੋਗੇ। ਦੱਸ ਦੇਈਏ ਕਿ 26 ਸਾਲ ਪਹਿਲਾਂ ਭਾਰਤ ਸਰਕਾਰ ਨੇ ਆਪਣਾ ਕਰੰਸੀ ਨੋਟ ਇਕ ਰੁਪਏ ਨੂੰ ਬੰਦ ਕਰ ਦਿੱਤਾ ਸੀ। 1 ਜਨਵਰੀ 2015 ਤੋਂ ਇਸਦੀ ਛਪਾਈ ਦੁਬਾਰਾ ਸ਼ੁਰੂ ਹੋਈ ਅਤੇ ਇਹ ਨੋਟ ਬਾਜ਼ਾਰ ਵਿੱਚ ਰੁਝਾਨ ਵਿੱਚ ਆ ਗਿਆ। ਹਾਲਾਂਕਿ, ਬਹੁਤ ਸਾਰੇ ਲੋਕਾਂ ਕੋਲ ਅਜੇ ਵੀ ਪੁਰਾਣੇ ਨੋਟ ਖਤਮ ਨਹੀਂ ਹੋਏ ਹਨ। ਜਿਸ ਸਾਲ ਦਾ ਤੁਹਾਨੂੰ ਨੋਟ ਚਾਹੀਦਾ ਹੈ, ਉਹ ਤੁਸੀ ਇਥੋਂ ਖਰੀਦ ਸਕਦੇ ਹੋ।

ਇਸ ਆਨਲਾਈਨ ਪਲੇਟਫਾਰਮ 'ਤੇ ਇੱਕ ਨੋਟ ਅਜਿਹਾ ਵੀ ਹੈ, ਜੋ ਕਿ ਆਜ਼ਾਦੀ ਤੋਂ ਪਹਿਲਾਂ ਦਾ ਹੈ ਅਤੇ ਉਸ ਦੀ ਬੋਲੀ ਸੱਤ ਲੱਖ ਰੁਪਏ ਤੱਕ ਲੱਗ ਚੁਕੀ ਹੈ। ਜੇ ਤੁਹਾਡੇ ਕੋਲ ਵੀ ਇਸ ਤਰ੍ਹਾਂ ਦੇ ਨੋਟ ਹਨ, ਤਾਂ ਤੁਸੀਂ ਵੀ ਮੋਟੀ ਰਕਮ ਕਮਾ ਸਕਦੇ ਹੋ। ਇਸੇ ਤਰ੍ਹਾਂ ਦਹਾਕਿਆਂ ਪੁਰਾਣੇ 1, 10, 100 ਅਤੇ 500 ਰੁਪਏ ਦੇ ਨੋਟ ਆਨਲਾਈਨ ਬਾਜ਼ਾਰ ਵਿੱਚ ਹਜ਼ਾਰਾਂ ਅਤੇ ਲੱਖਾਂ ਰੁਪਏ ਵਿੱਚ ਵਿਕ ਰਹੇ ਹਨ।

ਕਿਵੇਂ ਕਰੀਏ ਆਨਲਾਈਨ ਨਿਲਾਮੀ

ਉਹਵੇ ਹੀ ਪੁਰਾਣੇ ਸਿੱਕਿਆਂ ਜਾਂ ਨੋਟਾਂ ਦੀ ਨਿਲਾਮੀ ਲਈ ਤੁਸੀ OLX ਜਾਂ India Mart ਆਨਲਾਈਨ ਪਲੇਟਫਾਰਮ 'ਤੇ ਦੇਖ ਸਕਦੇ ਹੋ। ਇੱਥੇ ਇਸ ਤਰਾਂ ਦੇ ਪੁਰਾਣੇ ਨੋਟ ਵਿਕ ਰਹੇ ਹਨ। ਇੱਥੇ ਤੁਹਾਨੂੰ ਆਪਣੀ ਲੌਗਇਨ ਆਈਡੀ ਬਣਾਉਣੀ ਪਵੇਗੀ, ਇਸ ਦੇ ਨਾਲ ਹੀ ਤੁਸੀਂ ਇੰਡੀਆਮਾਰਟ ਡਾਟ ਕਾਮ (indiamart.com) 'ਤੇ ਵੀ ਇਸੇ ਤਰਾਂ ਖਾਤਾ ਬਣਾ ਕੇ ਨਿਲਾਮੀ ਕਰਵਾ ਕੇ ਪੈਸਾ ਕਮਾ ਸਕਦੇ ਹੋ।

ਨਿਲਾਮੀ ਲਈ, ਤੁਹਾਨੂੰ ਆਪਣੇ ਇਸ ਨੋਟ ਦੀ ਫੋਟੋ ਸਾਂਝੀ ਕਰਨੀ ਪਵੇਗੀ। ਬਹੁਤ ਸਾਰੇ ਲੋਕ ਪੁਰਾਣੇ ਸਮਾਨ ਖਰੀਦਦੇ ਹਨ। ਕੁਝ ਲੋਕ ਪੁਰਾਣੇ ਨੋਟਾਂ ਦੀ ਤਲਾਸ਼ ਵਿੱਚ ਰਹਿੰਦੇ ਹਨ, ਉਹ ਬਹੁਤ ਚੰਗੀ ਮੋਟੀ ਰਕਮ ਦੇ ਜਾਂਦੇ ਹਨ।

ਇਹ ਵੀ ਪੜ੍ਹੋ :-  ਪੰਜਾਬ ਦੇ ਰਾਜਵਿੰਦਰ ਨੇ ਅਮਰੀਕੀ ਡਾਲਰ ਨੂੰ ਠੁਕਰਾ ਕੇ, ਆਪਣੀ ਮਿੱਟੀ ਵਿੱਚ ਉਗਾਇਆ ਸੋਨਾ

Summary in English: Know how you can earn 45 thousand rupees from this 1 rupee note?

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters