1. Home
  2. ਖਬਰਾਂ

ਪੰਜਾਬ ਕੇ ਕਿਸਾਨਾਂ ਲਈ ਸੁਨਿਹਰੀ ਮੌਕਾ ਲੱਗਣਗੇ 4660 ਸੋਲਰ ਪੰਪ

ਪੰਜਾਬ ਦੇ ਮੁੱਖ ਤੌਰ ਤੇ ਹੇਠਾਂ ਲਿਖੇ 33 ਬਲਾਕਾਂ ਜਿਨ੍ਹਾਂ ਵਿੱਚ ਪਾਣੀ ਦੀ ਨਿਕਾਸੀ 100% ਤੋਂ ਘੱਟ ਹੈ | ਚਾਹਵਾਨ ਕਿਸਾਨਾਂ / ਕਿਸਾਨ ਸਮੂਹਾਂ / ਪੰਚਾਇਤਾ ਤੋਂ ਹਰੇਕ ਪ੍ਰਕਾਰ ਦੀ ਸਿੰਚਾਈ ਵਾਸਤੇ ਅਤੇ ਇਸ ਤੋਂ ਇਲਾਵਾ ਰਾਜ ਦੇ ਬਾਕੀ ਸਾਰੇ ਅਸੁਰੱਖਿਅਤ ਬਲਾਕਾਂ ਦੇ ਕਿਸਾਨ ਜੋ ਡੀਜ਼ਲ ਪੰਪਾਂ ਨਾਲ ਚਲਣ ਵਾਲੇ ਲਘੂ/ ਮਾਈਕਰੋ ਸਿੰਚਾਈ ਸਿਸਟਮ ਦੀ ਵਰਤੋਂ ਕਰਦੇ ਹਨ ਜਾਂ ਪੁਰਾਣੇ ਬੋਰਾਂ ਤੇ ਮਾਈਕਰੋ ਸਿੰਚਾਈ ਸਿਸਟਮ ਲਗਾਉਣਾ ਚਾਹੁੰਦੇ ਹਨ ਜਾਂ ਪਿੰਡਾ ਦੇ ਛੱਪੜਾ/ ਫਾਰਮ ਤਲਾਬਾਂ/ ਡਿੱਗੀਆਂ ਵਿੱਚੋਂ ਖੇਤੀ ਦੀ ਸਿੰਚਾਈ ਵਾਸਤੇ ਪਾਣੀ ਚੁੱਕਣ ਲਈ ਡੀਜਲ ਪੰਪਾਂ ਦੀ ਵਰਤੋਂ ਕਰਦੇ ਹਨ |

Pavneet Singh
Pavneet Singh
solar pumps

solar pumps

ਪੰਜਾਬ ਦੇ ਮੁੱਖ ਤੌਰ ਤੇ ਹੇਠਾਂ ਲਿਖੇ 33 ਬਲਾਕਾਂ ਜਿਨ੍ਹਾਂ ਵਿੱਚ ਪਾਣੀ ਦੀ ਨਿਕਾਸੀ 100% ਤੋਂ ਘੱਟ ਹੈ | ਚਾਹਵਾਨ ਕਿਸਾਨਾਂ / ਕਿਸਾਨ ਸਮੂਹਾਂ / ਪੰਚਾਇਤਾ ਤੋਂ ਹਰੇਕ ਪ੍ਰਕਾਰ ਦੀ ਸਿੰਚਾਈ ਵਾਸਤੇ ਅਤੇ ਇਸ ਤੋਂ ਇਲਾਵਾ ਰਾਜ ਦੇ ਬਾਕੀ ਸਾਰੇ ਅਸੁਰੱਖਿਅਤ ਬਲਾਕਾਂ ਦੇ ਕਿਸਾਨ ਜੋ ਡੀਜ਼ਲ ਪੰਪਾਂ ਨਾਲ ਚਲਣ ਵਾਲੇ ਲਘੂ/ ਮਾਈਕਰੋ ਸਿੰਚਾਈ ਸਿਸਟਮ ਦੀ ਵਰਤੋਂ ਕਰਦੇ ਹਨ ਜਾਂ ਪੁਰਾਣੇ ਬੋਰਾਂ ਤੇ ਮਾਈਕਰੋ ਸਿੰਚਾਈ ਸਿਸਟਮ ਲਗਾਉਣਾ ਚਾਹੁੰਦੇ ਹਨ ਜਾਂ ਪਿੰਡਾ ਦੇ ਛੱਪੜਾ/ ਫਾਰਮ ਤਲਾਬਾਂ/ ਡਿੱਗੀਆਂ ਵਿੱਚੋਂ ਖੇਤੀ ਦੀ ਸਿੰਚਾਈ ਵਾਸਤੇ ਪਾਣੀ ਚੁੱਕਣ ਲਈ ਡੀਜਲ ਪੰਪਾਂ ਦੀ ਵਰਤੋਂ ਕਰਦੇ ਹਨ |

3,5,7.5 ਅਤੇ 10 ਹਾਰਸ ਪਾਵਰ ਦੇ ਮੋਨੋਬਲਾਕ ਤੇ ਸਬਮਰਸੀਬਲ (AC) ਸੋਲਰ ਪੰਪ ਲਗਾਉਣ ਲਈ ਪਹਿਲਾਂ ਆਓ ਪਹਿਲਾ ਪਾਓ ਦੇ ਅਧਾਰ ਤੇ www.pmkusum.peda.gov.in ਤੇ ਆਨਲਾਈਨ ਬਿਨੈ -ਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ।

ਲੜੀ ਨੰ.                                                          ਜ਼ਿਲਾ 33 ਸੁਰੱਖਿਅਤ ਬਲਾਕ
1 ਬਠਿੰਡਾ                                                         ਸੰਗਤ , ਰਾਮਪੁਰਾ ਅਤੇ ਤਲਵੰਡੀ ਸਾਬੋ
2 ਫਾਜ਼ਿਲਕਾ                                                      ਅਬੋਹਰ , ਖੁਈਆਂ , ਸਰਵਰ ਅਤੇ ਫਾਜ਼ਿਲਕਾ
3 ਸ਼੍ਰੀ ਮੁਕਤਸਰ ਸਾਹਿਬ                                          ਗਿਦੜਬਾਹਾ , ਲੰਬੀ , ਮਲੋਟ ਅਤੇ ਸ਼੍ਰੀ ਮੁਕਤਸਰ ਸਾਹਿਬ
4 ਗੁਰਦਾਸਪੁਰ                                                    ਦੋਰਾਂਗਲਾ , ਦੀਨਾ ਨਗਰ , ਗੁਰਦਾਸਪੂਰ, ਕਾਦੀਆਂ ਅਤੇ ਸ਼੍ਰੀ ਹਰਗੋਬਿੰਦਪੁਰ
5 ਪਠਾਨਕੋਟ                                                     ਧਾਰਕਲਾਂ , ਪਠਾਨਕੋਟ , ਸੁਜਾਨਪੁਰ , ਬਮਿਆਲ , ਘਰੋਟਾ ਅਤੇ ਨਰੋਟ ਜੈਮਲ ਸਿੰਘ
6 ਹੋਸ਼ਿਆਰਪੂਰ                                                  ਭੁੰਗਾ , ਹਾਜੀਪੁਰ , ਤਲਵਾਣਾ, ਹੋਸ਼ਿਆਰਪੂਰ 2, ਮਾਹਿਲਪੁਰ ਅਤੇ ਮੁਕੇਰੀਆਂ
7 ਸ਼ਹੀਦ ਭਗਤ ਸਿੰਘ ਨਗਰ                                      ਸੜੋਆ ਅਤੇ ਬਲਾਚੌਰ
8 ਰੋਪੜ                                                          ਰੋਪੜ , ਅਨੰਦਪੁਰ ਸਾਹਿਬ , ਨੂਰਪੁਰ ਬੇਦੀ
9 ਸਾਹਿਬਜਾਦਾ ਅਜੀਤ ਸਿੰਘ ਨਗਰ                                ਮਾਜਰੀ
(ਮੋਹਾਲੀ)

33 ਬਲਾਕਾਂ ਵਿੱਚ ਸੋਲਰ ਪੰਪਾਂ ਲਈ ਕਿਸਾਨਾਂ ਦੀ ਯੋਗਤਾ

੧. ਉਹ ਕਿਸਾਨ ਜੋ ਹਰੇਕ ਪ੍ਰਕਾਰ ਦੀ ਸਿੰਚਾਈ ਲਈ ਡੀਜ਼ਲ ਪੰਪਾਂ ਦੀ ਵਰਤੋਂ ਕਰਦੇ ਹਨ
੨. ਉਹ ਕਿਸਾਨ / ਪੰਚਾਇਤਾਂ ਜੋ ਪਿੰਡਾਂ ਦੇ ਤਲਾਬਾਂ , ਫਾਰਮ ਤਲਾਬਾਂ / ਡਿੱਗੀਆਂ ਵਿੱਚੋਂ ਸਿੰਚਾਈ ਵਾਸਤੇ ਪਾਣੀ ਚੁੱਕਣ ਲਈ ਡੀਜ਼ਲ ਪੰਪਾਂ ਦੀ ਵਰਤੋਂ ਕਰਦੇ ਹਨ ਜਾਂ ਕਰਨਾ ਚਾਹੁੰਦੇ ਹਨ।
੩. ਉਹ ਕਿਸਾਨ ਜੋ ਨਵਾਂ ਬੋਰ ਕਰਕੇ ਸੋਲਰ ਪੰਪ ਲਗਾਉਣਾ ਚਾਹੁੰਦੇ ਹਨ।

ਉਪਰ ਲਿਖੇ 33 ਬਲਾਕਾਂ ਨੂੰ ਛੱਡ ਕੇ ਬਾਕੀ ਸਾਰੇ ਬਲਾਕ

ਨੋਟ:- ਇਹਨਾਂ ਬਲਾਕਾਂ ਵਿੱਚ ਨਵੇਂ ਬੋਰ ਨਹੀਂ ਕੀਤੇ ਜਾਂ ਸਕਦੇ ਹਨ।

1. ਉਹ ਕਿਸਾਨ ਜੋ ਸਿੰਚਾਈ ਲਈ ਡੀਜ਼ਲ ਪੰਪਾਂ ਨਾਲ ਚਲਣ ਵਾਲੇ ਲਘੂ / ਮਾਇਕਰੋ ( ਡਰਿਪ/ਫੁਹਾਰਾ ) ਸਿਸਟਮ ਦੀ ਵਰਤੋਂ ਕਰਦੇ ਹਨ ਜਾਂ ਕਰਨਾ ਚਾਹੁੰਦੇ ਹਨ।
2.ਉਹ ਕਿਸਾਨ / ਪੰਚਾਇਤਾਂ ਜੋ ਪਿੰਡਾਂ ਦੇ ਤਲਾਬਾਂ , ਫਾਰਮ ਤਲਾਬਾਂ / ਨਹਿਰੀ ਪਾਣੀ ਦੀਆਂ ਡਿਗਿਆਂ ਵਿਚੋਂ ਸਿੰਚਾਈ ਵਾਸਤੇ ਪਾਣੀ ਚੁੱਕਣ ਲਈ ਡੀਜ਼ਲ ਪੰਪਾਂ ਦੀ ਵਰਤੋਂ ਕਰਦੇ ਹਨ ਜਾਂ ਕਰਨਾ ਚਾਹੁੰਦੇ ਹਨ।

ਨੋਟ:- ਜ੍ਹਿਨਾਂ ਕਿਸਾਨਾਂ ਨੇ ਆਪਣੇ ਜਾਂ ਪਰਿਵਾਰਿਕ ਮੈਂਬਰਾਂ ਦੇ ਨਾਂ ਤੇ ਪੀ.ਐਸ.ਪੀ.ਸੀ.ਐਲ ਤੋਂ ਸਿੰਚਾਈ ਲਈ ਬਿਜਲੀ ਵਾਲੀ ਮੋਟਰ ਦਾ ਕਨੈਕਸ਼ਨ ਲਿਆ ਹੋਇਆ ਹੈ ਜਾਂ ਜਿਹਨਾਂ ਨੇ ਪਹਿਲਾ ਹੀ ਮੋਟਰ ਪੰਪ ਲਗਵਾਇਆ ਹੋਇਆ ਹੈ ਉਹ ਕਿਸਾਨ ਇਸ ਸਕੀਮ ਅਧੀਨ ਅਪਲਾਈ ਨਹੀਂ ਕਰ ਸਕਦੇ।

ਪੰਜਾਬ ਊਰਜਾ ਵਿਕਾਸ ਏਜੰਸੀ ਨੂੰ ਸਰਕਾਰ ਦੀ ਪਾਲਿਸੀ ਵਿੱਚ ਤਬਦੀਲੀ ਹੋਣ ਤੇ ਜਾਂ ਕਿਸੇ ਹੋਰ ਕਾਰਨ ਕਰਕੇ ਸਕੀਮ ਵਾਪਿਸ ਲੈਣ /ਸੋਧਾ ਕਾਰਨ / ਰੱਦ ਕਰਨ ਦਾ ਪੂਰਾ ਅਧਿਕਾਰ ਹੋਵੇਗਾ ਅਤੇ ਇਸ ਨਾਲ ਹੋਣ ਵਾਲੀ ਕਿਸੇ ਵੀ ਪ੍ਰਕਾਰ ਦੀ ਅਸੁਵਿਧਾ ਲਈ ਜਿੰਮੇਵਾਰੀ ਨਹੀਂ ਹੋਵੇਗੀ।

ਇਹ ਵੀ ਪੜ੍ਹੋ : ਪੰਜਾਬ ਰਾਸ਼ਨ ਕਾਰਡ ਸੂਚੀ ਨੂੰ ਆਨਲਾਈਨ ਕਿਵੇਂ ਚੈਕ ਕਰੀਏ? ਜਾਣੋ ਪੂਰੀ ਪ੍ਰਕਿਰਿਆ

Summary in English: 4660 solar pumps will be a golden opportunity for farmers in Punjab

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters