ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲੇ ਜਿੱਥੇ ਘੱਟਣ ਲੱਗੇ ਹਨ, ਉੱਥੇ ਹੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਉੱਤੇ ਮਾਮਲੇ ਦਰਜ ਕੀਤੇ ਜਾ ਰਹੇ ਹਨ। ਪੰਜਾਬ ਵਿੱਚ ਮੀਡੀਆ ਸ੍ਰਰੋਤਾਂ ਅਨੁਸਾਰ ਸੋਮਵਾਰ ਨੂੰ ਪਰਾਲੀ ਸਾੜਨ ਦੇ 634 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਪੰਜਾਬ ਵਿੱਚ ਹੁਣ ਪਰਾਲੀ ਸਾੜਨ ਦੇ ਕੁੱਲ ਮਾਮਲਿਆਂ ਦੀ ਗਿਣਤੀ 35,093 ਹੋ ਗਈ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ ਪਰਾਲੀ ਸਾੜਨ ਦੇ ਸਭ ਤੋਂ ਵੱਧ ਮਾਮਲਿਆਂ ਵਿੱਚ ਮੋਹਰੀ ਰਹਿਣ ਵਾਲੇ ਜ਼ਿਲ੍ਹੇ ਫਾਜ਼ਿਲਕਾ ਵਿੱਚ 168 ਮਾਮਲੇ ਦਰਜ ਕੀਤੇ ਹਨ।
ਮੀਡੀਆ ਵਿੱਚ ਜਾਣਕਾਰੀ ਦਿੰਦਿਆ ਡੀਜੀਪੀ ਅਰਪਿਤ ਸ਼ੁਕਲਾ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਹੁਣ ਤੱਕ ਖੇਤਾਂ ਵਿੱਚ ਅੱਗ ਲਗਾਉਣ ਵਾਲੇ ਕਿਸਾਨਾਂ ਉੱਤੇ 1 ਹਜ਼ਾਰ 84 ਐਫ.ਆਈ.ਆਰ ਦਰਜ ਕੀਤੀਆਂ ਹਨ, ਉਹਨਾਂ ਕਿਹਾ ਕਿ 8 ਨਵੰਬਰ ਤੱਕ ਪੁਲਿਸ ਨੇ 7 ਹਜ਼ਾਰ 990 ਮਾਮਲਿਆਂ ਤਹਿਤ 1.87 ਕਰੋੜ ਰੁਪਏ ਦਾ ਕਿਸਾਨਾਂ ਨੂੰ ਜੁਰਮਾਨਾ ਲਗਾਇਆ ਹੈ। ਇਸ ਤੋਂ ਇਲਾਵਾ ਮਾਲ ਰਿਕਾਰਡ ਵਿੱਚ 340 ਕਿਸਾਨਾਂ ਦੀ ਰੈੱਡ ਐਂਟਰੀ ਵੀ ਕੀਤੀ ਗਈ ਹੈ। ਇਸ ਦੌਰਾਨ ਡੀਜੀਪੀ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਪੁਲਿਸ ਤੇ ਸਿਵਲ ਅਧਿਕਾਰੀਆਂ ਸਮੇਤ 1 ਹਜ਼ਾਰ 85 ਫਲਾਇੰਹਗ ਸਕੁਐਡ ਪੰਜਾਬ ਦੇ ਪਿੰਡਾਂ ਨੇ ਦੱਸਿਆ ਕਿ ਪੁਲਿਸ ਤੇ ਸਿਵਲ ਅਧਿਕਾਰੀਆਂ ਸਮੇਤ 1,085 ਫਲਾਇੰਗ ਸਕੁਐਡ ਪਿੰਡਾਂ ਵਿੱਚ ਪਰਾਲੀ ਸਾੜਨ ਦੀ ਨਿਗਰਾਨੀ ਕਰ ਰਹੇ ਹਨ।
ਪਰਾਲੀ ਸਾੜਨ ਦੀਆਂ ਘਟਨਾਵਾਂ:- ਇਸ ਤੋਂ ਇਲਾਵਾ ਮੋਗਾ ਵਿੱਚ 98, ਫ਼ਿਰੋਜ਼ਪੁਰ ਵਿੱਚ 97, ਬਠਿੰਡਾ ਵਿੱਚ 55, ਮੁਕਤਸਰ ਵਿੱਚ 62, ਬਰਨਾਲਾ ਵਿੱਚ 20, ਫਰੀਦਕੋਟ ਵਿੱਚ 45, ਸੰਗਰੂਰ ਵਿੱਚ 17, ਲੁਧਿਆਣਾ ਵਿੱਚ 11, ਤਰਨਤਾਰਨ ਵਿੱਚ 12, ਮਾਨਸਾ ਵਿੱਚ ਪੰਜ, ਜਲੰਧਰ ਵਿੱਚ 10, ਤਿੰਨ ਮਲੇਰਕੋਟਲਾ ਵਿੱਚ ਪਰਾਲੀ ਸਾੜਨ ਦੀਆਂ 7 ਘਟਨਾਵਾਂ ਅੰਮ੍ਰਿਤਸਰ ਵਿੱਚ ਅਤੇ 5 ਗੁਰਦਾਸਪੁਰ ਵਿੱਚ ਦਰਜ ਕੀਤੀਆਂ ਗਈਆਂ ਹਨ। ਲੁਧਿਆਣਾ ਤੇ ਕਪੂਰਥਲਾ ਵਿੱਚ ਪਰਾਲੀ ਸਾੜਨ ਦੇ 11-11 ਮਾਮਲੇ ਸਾਹਮਣੇ ਆਏ ਹਨ, ਜਦਕਿ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ 4-4 ਮਾਮਲੇ ਦਰਜ ਕੀਤੇ ਗਏ ਹਨ।
ਇਹ ਵੀ ਪੜੋ:- 8 ਕਿਸਾਨ ਭਰਾਵਾਂ ਨੇ ਆਪਣੇ ਤਜ਼ਰਬੇ ਕੀਤੇ ਸਾਂਝੇ, ਕਿਹਾ ਨਵੇਂ ਬੀਜਾਂ ਤੋਂ ਰਹੋ ਸਾਵਧਾਨ!
ਅੱਗ ਲਗਾਉਣ ਦੇ ਮਾਮਲਿਆਂ ਵਿੱਚ ਇੱਕ ਹੋਰ ਗਿਰਾਵਟ:- ਮੀਡੀਆ ਅਨੁਸਾਰ ਪੰਜਾਬ ਪੁਲਿਸ ਨੇ ਪਰਾਲੀ ਸਾੜਨ ਨੂੰ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਸਦਕੇ 634 ਮਾਮਲਿਆ ਦੇ ਨਾਲ ਇੱਕ ਹੋਰ ਗਿਰਾਵਟ ਦਰਜ ਕੀਤੀ ਹੈ। ਮੀਡੀਆ ਜਾਣਕਾਰੀ ਅਨੁਸਾਰ ਸੋਮਵਾਰ ਨੂੰ ਰਾਜ ਵਿੱਚ ਦੀਵਾਲੀ ਤੋਂ ਬਾਅਦ ਸਭ ਤੋਂ ਘੱਟ ਗਿਰਾਵਟ ਬਣਦੀ ਹੈ। ਇਸ ਸਬੰਧੀ ਮੀਡੀਆ ਵਿੱਚ ਜਾਣਕਾਰੀ ਦਿੰਦਿਆ ਡੀਜੀਪੀ ਅਰਪਿਤ ਸ਼ੁਕਲਾ ਨੇ ਕਿਹਾ ਕਿ ਲਗਾਤਾਰ ਤੀਜੇ ਦਿਨ ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਘੱਟੋਂ-ਘੱਟ 28.8 ਫੀਸਦੀ ਗਿਰਾਵਟ ਦਰਜ ਕੀਤੀ ਗਈ ਹੈ। ਡੀਜੀਪੀ ਅਰਪਿਤ ਸ਼ੁਕਲਾ ਨੇ ਕਿਹਾ ਪੰਜਾਬ ਵਿੱਚ ਐਤਵਾਰ ਤੇ ਸ਼ਨੀਵਾਰ ਨੂੰ 740 ਤੇ 637 ਖੇਤਾਂ ਵਿੱਚ ਪਰਾਲੀ ਸਾੜਨ ਦੇ ਕੇਸ ਸਾਹਮਣੇ ਆਏ ਹਨ।
ਪੰਜਾਬ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ :- ਪਰਾਲੀ ਸਾੜਨੇ ਦੇ ਮਾਮਲਿਆਂ ਵਿੱਚ ਔਸਤ AQI 302 ਦੇ ਨਾਲ ਬਠਿੰਡਾ ਪੰਜਾਬ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣ ਗਿਆ ਹੈ। ਇਸ ਤੋਂ ਇਲਾਵਾ ਲੁਧਿਆਣਾ ਵਿੱਚ 220, ਜਲੰਧਰ ਵਿੱਚ 247, ਅੰਮ੍ਰਿਤਸਰ ਵਿੱਚ 270, ਪਟਿਆਲਾ ਵਿੱਚ 209, ਮੰਡੀ ਗੋਬਿੰਦਗੜ੍ਹ 190 ਕੇ ਖੰਨਾ ਸ਼ਹਿਰ ਵਿੱਚ 150 AQI ਦਰਜ ਕੀਤੀ ਗਈ ਸੀ।
Summary in English: 634 cases of stubble burning in Punjab FIR registered against 1084 farmers