1. Home
  2. ਖਬਰਾਂ

8 ਕਿਸਾਨ ਭਰਾਵਾਂ ਨੇ ਆਪਣੇ ਤਜ਼ਰਬੇ ਕੀਤੇ ਸਾਂਝੇ, ਕਿਹਾ ਨਵੇਂ ਬੀਜਾਂ ਤੋਂ ਰਹੋ ਸਾਵਧਾਨ!

ਗੁਰਦੇਵ ਸਿੰਘ, ਸਰਪੰਚ ਦਵਿੰਦਰ ਸਿੰਘ, ਗੁਰਜੀਤ ਸਿੰਘ, ਮੇਜ਼ਰ ਸਿੰਘ, ਗੁਰਜੀਤ ਸਿੰਘ, ਬਲਜਿੰਦਰ ਸਿੰਘ, ਲਖਬੀਰ ਸਿੰਘ, ਪਰਮਜੀਤ ਸਿੰਘ ਸ਼ੇਰਾ ਬੁੱਟਰ... ਇਹ ਉਹ 8 ਕਿਸਾਨ ਹਨ, ਜਿਨ੍ਹਾਂ ਨੇ ਆਪਣੇ ਤਜ਼ਰਬੇ ਸਾਂਝੇ ਕਰਕੇ ਹੋਰ ਕਿਸਾਨਾਂ ਨੂੰ ਵੀ ਸੁਚੇਤ ਕੀਤਾ ਹੈ।

Gurpreet Kaur Virk
Gurpreet Kaur Virk
ਕਿਸਾਨ ਭਰਾਵੋਂ ਨਵੇਂ ਪ੍ਰਾਈਵੇਟ ਬੀਜਾਂ ਤੋਂ ਰਹੋ ਸਾਵਧਾਨ!

ਕਿਸਾਨ ਭਰਾਵੋਂ ਨਵੇਂ ਪ੍ਰਾਈਵੇਟ ਬੀਜਾਂ ਤੋਂ ਰਹੋ ਸਾਵਧਾਨ!

ਦੋਸਤੋ ਇਹ ਮੰਨਣਾ ਪਵੇਗਾ ਕਿ ਅੱਜ ਦੇ ਯੁੱਗ ਦਾ ਕਿਸਾਨ ਬਹੁਤਾਂਤ ਮਾਤਰਾ ਵਿੱਚ ਬੀਜ਼ਾਂ ਦੀ ਚੋਣ ਜਾਂ ਬਿਜਾਈ ਲਈ ਬੀਜ ਦੀ ਵਰਤੋਂ ਖੇਤੀ ਦਵਾਈਆਂ ਦੀਆਂ ਦੁਕਾਨਾਂ 'ਤੇ ਨਿਰਭਰ ਹੋ ਕੇ ਅਤੇ ਕੁਝ ਕੁ ਇੱਕ ਦੂਜੇ ਦੇ ਸੁਣੀਂ ਸੁਣਾਈਂ ਗੱਲਾਂ ਮੁਤਾਬਕ ਚੱਲਦਾ ਹੈ ਜੋਂ ਅਗਾਂਹ ਚੱਲ ਕੇ ਨਵੀਂ ਕਿਸਮ ਤੇ ਨਵੇਂ ਟਰਾਇਲ ਹੋਂਣ ਕਰਕੇ ਤੇ ਸਮੇਂ ਢੁਕਵੇਂ ਬਾਰੇ ਸਿਫਾਰਸ਼ ਤੋਂ ਜਾਣੂ ਨਾ ਹੋਂਣ ਕਰਕੇ ਫ਼ਸਲ ਵਾਧੇ ਚ ਆਈਂ ਖਲੋਤ ਤੇ ਫ਼ਜ਼ੂਲ ਖ਼ਰਚ ਲੋੜ ਤੋਂ ਵੱਧ ਛਿੜਕਾਅ ਤੇ ਛੱਟੇ ਨਾਲ ਕਰ ਦਿੰਦਾ ਹੈ ਬੇਸ਼ੱਕ ਬਹੁਤਾਂਤ ਗਿਣਤੀ ਚ ਕਿਸਾਨ ਅਜਿਹੇ ਨਹੀਂ ਹਨ ਪਰ ਹੈ ਜ਼ਰੂਰ ਭਾਵੇਂ ਘੱਟ। ਬਹੁਤੇ ਕਿਸਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਮੁਤਾਬਕ ਜਾਂ ਆਪਣੇ ਜਲਵਾਯੂ ਸਿਫਾਰਸ਼ ਮੁਤਾਬਕ ਹੀ ਕਿਸਮ ਅਪਣਾਂ ਕੇ ਚੱਲਦੇ ਹਨ।

ਆਉ ਗੱਲ ਕਰੀਏ ਏਨਾਂ ਕਿਸਾਨਾਂ ਨਾਲ਼ :-

1) ਗੁਰਦੇਵ ਸਿੰਘ (78888 - 03564) ਪਿੰਡ ਬਸੰਤਗੜ ਨੇ ਕਿਹਾ ਕਿ ਮੈਂ ਪਹਿਲੀ ਵਾਰ 1847 ਦਾ ਬੀਜ ਗੁਰਦਾਸਪੁਰ ਪ੍ਰਾਇਵੇਟ ਦੁਕਾਨ ਤੋਂ ਏਸ ਵਰਾਇਟੀ ਦਾ ਨਾਮ ਸੁਣ ਕੇ ਲਿਆ ਜਿਸ ਦੀ ਬਿਜਾਈ 7 ਕਨਾਲਾਂ ਚ ਕੀਤੀ। ਉਹਨਾਂ ਕਿਹਾ ਕਿ ਏਸ ਫ਼ਸਲ ਨੇ ਬੂਟਾ ਨਹੀਂ ਕੀਤਾ ਉਲਟਾ ਝੁਲਸ ਰੋਗ ਨਾਲ ਗ੍ਰਸਤ ਹੋ ਗਈ ਦੋ ਸਪਰੇਆਂ ਫਜ਼ੂਲ ਕੀਤੀਆਂ। ਫ਼ਸਲ ਵਾਧਾ ਵੀ ਰੁਕਿਆ ਰਿਹਾ ਗਰੋਥ ਨਹੀਂ ਹੋਈ। ਇਕਸਾਰ ਨਹੀਂ ਪੱਕੀ ਝੋਨੇ ਤੋਂ ਬਾਅਦ ਲੇਟ ਪੱਕੀ ਫੇਰ ਵਢਾਈ ਸਮਾਂ ਜ਼ਿਆਦਾ ਲਿਆ।ਜੁਲਾਈ ਦੇ ਪਹਿਲੇ ਹਫ਼ਤੇ ਲਾਬ ਲਗਾਈਂ। ਫ਼ਸਲ ਵਾਧੇ ਤੇ ਸਪਰੇਅ ਖ਼ਰਚ ਵਧੇ।ਕਿਸਾਨ ਗੁਰਦੇਵ ਸਿੰਘ ਨੇ ਕਿਹਾ ਕਿ ਏਸ ਕਿਸਮ ਦਾ ਰੌਲ਼ਾ ਜ਼ਿਆਦਾ ਸੀ, ਮੈਂ ਖੁਦ ਮਹਿੰਗਾ ਬੀਜ਼ ਲਿਆ, ਪਰ ਫੇਲ ਸਾਬਤ ਹੋਈ। ਜਿਸਦਾ ਝਾੜ 7 ਕਨਾਲਾਂ ਚੋਂ 14 ਕੁਇੰਟਲ ਰਿਹਾ। ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਵੀਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਬੀਜ਼ ਲੈਣ ਪ੍ਰਮਾਣਿਤ ਕਿਸਮਾਂ ਦੀ ਬਿਜਾਈ ਕਰਨ। ਜੇ ਨਵੇਂ ਪ੍ਰਾਈਵੇਟ ਬੀਜਾਂ ਦਾ ਰਿਸਕ ਲੈਣਾ ਤਾਂ ਕੇਵਲ 4 ਕਨਾਲਾਂ ਚ ਹੀ ਲਗਾਉ ਸਾਰੇ ਰਕਬੇ ਚ ਨਹੀਂ।

2) ਸਰਪੰਚ ਦਵਿੰਦਰ ਸਿੰਘ (96460 - 58410) ਪਿੰਡ ਠੀਕਰੀਵਾਲ ਗੋਰਾਇਆ ਨੇ ਦੱਸਿਆ ਕਿ ਮੈਂ ਕਿਸਮ 1885 ਬਾਸਮਤੀ ਤੇ ਝੋਨੇ ਦੀ ਸੀਆਰ- 321 ਪਹਿਲੀ ਵਾਰ ਪ੍ਰਾਇਵੇਟ ਬੀਜ਼ ਖ਼ਰੀਦ ਕੇ ਲਗਾਈਂ। ਉਹਨਾਂ ਦੱਸਿਆ ਕਿ ਮੈਂ 1885 ਫ਼ਤਿਹਾਬਾਦ ਸੁਪਰੀਮ ਦੇ ਫ਼ਾਰਮ ਤੋਂ ਲਿਆ ਕੇ 1 ਏਕੜ ਰਕਬੇ ਚ 24 ਦਿਨਾਂ ਦੀ ਪਨੀਰੀ ਦੇਸੀ ਸਾਉਣ ਮਹੀਨੇ ਤੋਂ ਲਾਬ ਲਗਾਈਂ। ਕਿਸਾਨ ਦਵਿੰਦਰ ਸਿੰਘ ਨੇ ਕਿਹਾ ਕਿ ਪਹਿਲਾਂ ਤਾਂ ਫ਼ਸਲ ਇਕਸਾਰ ਤੁਰੀਂ ਨਹੀਂ, ਫੇਰ ਬੂਟਾ ਨਹੀਂ ਕੀਤਾ ਤੇ ਬਾਅਦ ਚ ਜਿਹੜੇ ਤੁਰੇ ਉਹ ਬੂਟੇ ਵੱਡੇ ਛੋਟੇ ਰਹੇ। ਸਾਨੂੰ ਏਸ ਫ਼ਸਲ ਦਾ ਸਮਾਂ ਜ਼ਿਆਦਾ ਲੈਣ ਕਰਕੇ ਲੇਬਰ ਦੀ ਘਾਟ ਵੀ ਆਈਂ ਤੇ ਫ਼ੇਰ ਕੰਬਾਈਨ ਨਾਲ ਕੱਚੀ ਹੀ ਵਢਾਉਣੀ ਪਈ। ਬਾਅਦ ਵਿੱਚ ਉਲ਼ਟਾ ਸਾਨੂੰ ਸੁਕਾਉਣੀਂ ਵੀ ਆਪ ਪਈ।

ਪਹਿਲਾਂ ਸੁਪਰੀਮ ਵਾਲਿਆਂ ਆਪ ਲਗਾਈਂ ਜਦੋਂ ਅਸੀਂ ਉਹਨਾਂ ਨੂੰ ਏਸ ਦੀ ਮਾੜੀ ਫ਼ਸਲ ਵਾਧੇ ਦੀ ਫੀਡਬੈਕ ਦਿੱਤੀ ਤਾਂ ਉਹਨਾਂ ਕਿਹਾ ਕਿ ਏਂ ਵਰਾਇਟੀ ਫੇਲ੍ਹ ਹੋ ਗਈ ਹੈਂ। ਏਂ 1121 ਦੀ ਸੋਧ ਸੀ 25 ਨਮੀਂ ਦੇ ਨਾਲ ਕਾਦੀਆਂ ਮੰਡੀ 4200 ਰੇਟ ਵਿਕੀ, ਝਾੜ 19 ਕੁਇੰਟਲ ਰਿਹਾ। ਅਸੀਂ ਯੂਰੀਆ 1.5 ਬੈਂਗ ਹੀ ਪਾਇਆ। ਦੂਜੀ ਕਿਸਮ ਝੋਨੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੀਆਰ 321 ਝੋਨੇ ਦੀ ਥੋੜੇ ਸਮੇਂ ਲੈਣ ਵਾਲ਼ੀ ਕਿਸਮ 126 ਵਾਂਗ ਰਹੀ, ਨਾ ਕੋਈ ਬਿਮਾਰੀ, ਨਾ ਖ਼ਰਚਾ ਤੇ ਝਾੜ ਵੀ 32 ਕੁਇੰਟਲ ਦੇ ਗਈ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕੋਸ਼ਿਸ਼ ਕਰੋ ਕਿ ਯੂਨੀਵਰਸਿਟੀ ਦੀ ਸਿਫਾਰਸ਼ ਮੁਤਾਬਕ ਚੱਲੋਂ ਤੇ ਉਹੀ ਬੀਜ਼ ਬੀਜੋ। ਜੇ ਬਾਹਰੋਂ ਪ੍ਰਾਈਵੇਟ ਬੀਜਾਂ ਨੂੰ ਖਰੀਦਣ ਦਾ ਤਜ਼ਰਬਾ ਕਰਨਾ ਹੈ ਤਾਂ ਕੇਵਲ 4 ਕਨਾਲਾਂ ਜਾਂ ਏਕੜ ਤੋਂ ਵੱਧ ਨਾ ਕਰੋ, ਕਿਉਂਕਿ ਰਿਸਕ ਤੇ ਡਰ ਤਾਂ ਆਖੀਰ ਤੱਕ ਬਣਿਆ ਹੀ ਰਹਿੰਦਾ ਜਿਵੇਂ ਸਾਡੇ ਨਾਲ ਹੋਇਆ।

ਇਹ ਵੀ ਪੜ੍ਹੋ: ਖੇਤੀਬਾੜੀ ਤਕਨੀਕਾਂ ਦੇ ਤਬਾਦਲੇ ਵਿੱਚ ਇੰਟਰਨੈੱਟ ਦੀ ਭੂਮਿਕਾ 'ਤੇ ਸਿਖਲਾਈ

3) ਗੁਰਜੀਤ ਸਿੰਘ (83604 - 36793) ਪਿੰਡ ਬੀਸੋਪੁਰ ਨੇ ਕਿਹਾ ਕਿ ਮੈਂ ਸੁਪਰੀਮ 110 ਕਿਸਮ ਨੇੜਿਉਂ ਪ੍ਰਾਈਵੇਟ ਦੁਕਾਨ ਤੋਂ ਲਿਆਂ ਕੇ ਬੀਜਿਆ ਜੋਂ ਨੇੜੇ ਦੀਆਂ ਸਭ ਫ਼ਸਲਾਂ ਪੱਕ ਜਾਣ ਤੋਂ ਬਾਅਦ ਵੀ ਨਹੀਂ ਪੱਕਿਆਂ ਉਲ਼ਟਾ ਕੱਚੇ ਨੂੰ ਹੀ ਵੱਢਿਆ ਤੇ ਫ਼ਸਲ ਵਾਧੇ ਤੇ ਫ਼ਜ਼ੂਲ ਖ਼ਰਚ ਤੇ ਸਪਰੇਆਂ ਵੀ ਵੱਧ ਕੀਤੀਆਂ ਤੇ ਲੋੜ ਤੋਂ ਵੱਧ ਸਮਾਂ ਲਿਆਂ ਜੋਂ ਦੁਕਾਨਦਾਰ ਵੱਲੋਂ ਨਹੀਂ ਦੱਸਿਆ ਗਿਆ ਉਹਨਾਂ ਕਿਹਾ ਕਿ ਦੁਕਾਨਦਾਰ ਵੱਲੋਂ ਕੇਵਲ ਏਹਦਾ ਝਾੜ ਬਹੁਤ ਕਹਿ ਕੇ ਵੇਚਿਆ ਗਿਆ। ਗੁਰਜੀਤ ਸਿੰਘ ਨੇ ਕਿਹਾ ਕਿ ਮੈਂ ਵੀ ਇਸ ਕਿਸਮ ਦਾ ਨਾਮ ਹੀ ਸੁਣਿਆ ਸੀ ਤਾਂ ਖ਼ਰੀਦੀ। ਅਸੀਂ 5 ਕਨਾਲਾਂ ਚ ਬਿਜਾਈ ਕੀਤੀ ਜਿਸਦਾ ਝਾੜ 11 ਕੁਇੰਟਲ ਰਿਹਾ।

ਅਸੀਂ ਦੁਕਾਨਦਾਰ ਦੀ ਝੂਠੀ ਫੁੱਲੀਂ ਚ ਆ ਕੇ ਬਾਅਦ ਵਿੱਚ ਬਹੁਤ ਪਛਤਾਏ। ਹਰਾ ਵੱਢਿਆ ਜਿਸਦੀ 28 ਨਮੀਂ ਸੀ। ਸਾਡੇ ਬੀਜ 'ਚ ਰਿਲੇਵਾਂ ਸੀ, ਜੋ ਬੂਟੇ ਵੀ ਵੱਡੇ ਛੋਟੇ ਹੋਣ ਦੇ ਨਾਲ ਇਕਸਾਰ ਨਹੀਂ ਸੀ, ਜੋ ਤਕਰੀਬਨ ਫੇਲ੍ਹ ਸਾਬਿਤ ਹੋਈ। ਕਿਸਾਨ ਗੁਰਜੀਤ ਸਿੰਘ ਨੇ ਹੋਰਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਬੀਜ਼ ਖ਼ਰੀਦ ਕਰਨ ਜਿਸਦਾ ਝਾੜ ਤੇ ਸਮਾਂ ਪਤਾ ਹੁੰਦਾ। ਕਿਸਾਨ ਵੀਰ ਪ੍ਰਾਈਵੇਟ ਤਾਂ ਭਾਵੇਂ ਨਾ ਹੀ ਖ਼ਰੀਦਣ ਕਿਉਂਕਿ ਦੁਕਾਨਦਾਰ ਭਰੋਸਗੀ ਜਿੱਤਲਾਂ ਕੇ ਮੋਕੇ 'ਤੇ ਬਿਲ ਨਹੀਂ ਦਿੰਦੇ।

4) ਮੇਜ਼ਰ ਸਿੰਘ (98881- 40810) ਪਿੰਡ ਸਠਿਆਲੀ ਨੇ ਕਿਹਾ ਕਿ ਮੈਂ ਸੁਪਰੀਮ 110 ਕਿਸਮ ਲੋਕਲ ਦੁਕਾਨ ਕਾਹਨੂੰਵਾਨ ਤੋਂ ਲਿਆਂ ਕੇ ਲਗਾਈਂ, ਜੋ ਅਖ਼ੀਰ ਤੱਕ ਮੁਕੰਮਲ ਸਮੇਂ ਚ ਇਕਸਾਰ ਨਹੀਂ ਪੱਕ ਸਕੀ। ਬੀਜ਼ ਰਲੇਵਾਂ ਸੀ ਤੇ ਬੂਟੇ ਵੱਡੇ ਛੋਟੇ ਤੇ ਕੱਚੇ ਰਹੇ। ਮੈਂ 3 ਏਕੜ ਰਕਬੇ ਚ ਲਗਾਈਂ ਜਿਸਦੀ ਪਨੀਰੀ ਵੀ ਚੰਗੀ ਨਹੀਂ ਲੱਗ ਰਹੀ ਸੀ ਤੇ 26 ਨਮੀਂ ਨਾਲ ਰੇਟ 2000/- ਲੱਗਾ ਤੇ ਝਾੜ 28 ਕੁਇੰਟਲ ਪ੍ਰਤੀ ਏਕੜ ਦਿੱਤਾ।

ਝੁਲਸ ਰੋਗ ਤੇ ਹਲਦੀ ਪਾਊਡਰ ਦੀ ਬਿਮਾਰੀ ਨਾਲ ਬਹੁਤ ਗ੍ਰਸਤ ਰਹੀ ਤੇ ਫ਼ਸਲ ਵਾਧੇ ਦੀਆਂ ਸਪਰੇਅ ਦੀ ਨਜਾਇਜ਼ ਖਰਚੀ ਵਧੀ। ਖੇਤੀਬਾੜੀ ਵਿਭਾਗ ਕਾਹਨੂੰਵਾਨ ਵਲੋਂ ਵੀ ਲਗਾਤਾਰ ਦੇਖ ਰੇਖ ਕਾਰਵਾਈ। ਮੇਰੇ 3 ਏਕੜ ਏਸ ਕਿਸਮ ਹੇਠ ਖ਼ਰਾਬ ਰਹੇ ਮੇਰਾ ਨੁਕਸਾਨ ਹੋਇਆ। ਏਸਦੇ ਨਾਲ ਮੈਂ ਲੁਧਿਆਣੇ ਤੋਂ ਦੂਜੀ ਕਿਸਮ ਬਰਾੜ ਬੀਜ਼ ਸਟੋਰ ਤੋਂ 5ਏਕੜ ਰਕਬੇ ਚ 1847 ਲਗਾਈਂ ਜਿਸ ਨੇ 26 ਕੁਇੰਟਲ ਝਾੜ ਦਿੱਤਾ ਜੋ ਵਧੀਆ ਰਹੀ। ਕਿਸਾਨ ਮੇਜ਼ਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਯੂਨੀਵਰਸਿਟੀ ਦੀ ਸਿਫਾਰਸ਼ ਮੁਤਾਬਕ ਹੀ ਚੱਲਣ। ਪ੍ਰਾਇਵੇਟ ਬੀਜ਼ ਦਾ ਰਿਸਕ ਤੇ ਡਰ ਤਾਂ ਆਖੀਰ ਤੱਕ ਬਣਿਆ ਰਹਿੰਦਾ। ਕਿਸਾਨ ਥੋੜੇ ਰਕਬੇ 1 ਏਕੜ ਤੱਕ ਹੀ ਪਹਿਲਾਂ ਟਰਾਇਲ ਕਰਨ।

5) ਗੁਰਜੀਤ ਸਿੰਘ (99144 - 49044) ਪਿੰਡ ਕੋਟਲੀ ਹਰਚੰਦਾ ਨੇ ਦੱਸਿਆ ਕਿ ਮੈਂ ਧਾਰੀਵਾਲ ਦੀ ਦੁਕਾਨ ਤੋਂ ਸ੍ਰੀਰਾਮ4400 ਦਾ ਬੀਜ ਮੈਂ ਆਪ ਮੰਗ ਕੇ ਲਿਆਂ ਜਿਸ ਤੇ ਚੰਗੀ ਤਰ੍ਹਾਂ ਹੜ ਦਾ ਪਾਣੀ ਫਿਰ ਗਿਆ ਝਾੜ 29 ਕੁਇੰਟਲ ਰਿਹਾ। ਉਹਨਾਂ ਕਿਹਾ ਕਿ ਹੜ ਦੀ ਮਾਰ ਨਾ ਪੈਂਦੀ ਤਾਂ ਝਾੜ ਹੋਰ ਵੱਧ 32 ਤੱਕ ਦੇ ਜਾਂਣਾਂ ਸੀ। ਏਂ ਬੀਜ਼ ਬਾਰੇ ਮੇਰੇ ਦੋਸਤ ਨੇ ਪਹਿਲਾਂ ਬੀਜ਼ ਕੇ ਫੇਰ ਮੈਨੂੰ ਦੱਸਿਆ ਸੀ ਤੇ ਮੈਂ ਖ਼ੁਦ ਏਸ ਕਿਸਮ ਨੂੰ ਯੂ ਟਿਊਬ ਤੇ ਏਸ ਵਰਾਇਟੀ ਦੀ ਆਪਣੇ ਪੱਧਰ ਤੇ ਡਰਦਿਆਂ ਘੋਖ ਕਰਨ ਤੋਂ ਬਾਅਦ ਰਜੱਲਟ ਕੱਢਣ ਤੋਂ ਬਾਅਦ ਫਿਰ ਬਿਜਾਈ ਕੀਤੀ।

ਸੇਮ 126 ਕਿਸਮ ਵਾਂਗ ਘੱਟ ਸਮੇਂ ਚ ਪੱਕਣ ਵਾਲੀ ਨਿਕਲੀ 128 ਤੇ 130 ਨਾਲੋਂ ਸਮਾਂ ਘੱਟ ਲਿਆਂ ਏਨਾਂ ਨਾਲੋਂ 10 ਦਿਨ ਪਹਿਲਾਂ ਪੱਕੀ। ਸ਼ੁਰੂਆਤੀ ਡਰ ਜ਼ਰੂਰ ਹੁੰਦਾ ਪਰ ਏਸ ਚ ਰਲਾਂ ਨਹੀਂ ਨਿਕਲਿਆ। ਕੋਈ ਬਿਮਾਰੀ ਤੇ ਕੋਈ ਫਜ਼ੂਲ ਖਰਚੀ ਨਹੀਂ ਕੁਲ ਮਿਲਾ ਵਧੀਆ ਰਹੀ। ਕਿਸਾਨ ਗੁਰਜੀਤ ਸਿੰਘ ਨੇ ਕਿਹਾ ਕਿ ਕਿਸਾਨ ਭਰਾਵਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਕਿਸਮਾਂ ਹੀ ਲਗਾਉਣੀਆਂ ਚਾਹੀਦੀਆਂ ਕਿਉਂਕਿ ਮੈਂ ਖ਼ੁਦ 128 ਯੂਨੀਵਰਸਿਟੀ ਦੀ ਕਿਸਮ ਲਗਾਈਂ ਸੀ ਜਿਸ ਤੇ ਹੜ ਦਾ ਪਾਣੀ ਫਿਰ ਗਿਆ ਜੋ ਵੱਧ ਝਾੜ 32 ਕੁਇੰਟਲ ਪ੍ਰਤੀ ਏਕੜ ਦੇ ਗਈ ਜੋਂ ਕਿ ਮਿਸਾਲ ਹੈ ਪ੍ਰਾਇਵੇਟ ਬੀਜ਼ ਨਾਲੋਂ।

ਇਹ ਵੀ ਪੜ੍ਹੋ: Wheat ਦੇ ਬਦਲ ਵਜੋਂ ਦੂਸਰੀਆਂ ਫ਼ਸਲਾਂ ਦਾ ਮੁਲਾਂਕਣ

ਕਿਸਾਨ ਭਰਾਵੋਂ ਨਵੇਂ ਪ੍ਰਾਈਵੇਟ ਬੀਜਾਂ ਤੋਂ ਰਹੋ ਸਾਵਧਾਨ!

ਕਿਸਾਨ ਭਰਾਵੋਂ ਨਵੇਂ ਪ੍ਰਾਈਵੇਟ ਬੀਜਾਂ ਤੋਂ ਰਹੋ ਸਾਵਧਾਨ!

6) ਬਲਜਿੰਦਰ ਸਿੰਘ (98154 - 21852) ਪਿੰਡ ਧਾਂਵੇ ਨੇ ਕਿਹਾ ਮੈਂ ਝੋਨੇ ਦੀ ਕਿਸਮ ਰਾਜਾ 88 ਤੇ ਦੂਜੀ ਕਿਸਮ 40-42 ਲਗਾਈ ਸੀ। ਉਹਨਾਂ ਕਿਹਾ ਕਿ ਪ੍ਰਾਈਵੇਟ ਬੀਜਾਂ ਦਾ ਰਿਸਕ ਤਾਂ ਪੂਰਾ ਲੈਣਾ ਪੈਂਦਾ ਕਿਉਂਕਿ ਦੁਕਾਨਦਾਰ ਕਹਿੰਦੇ ਕੁਝ ਨੇ ਮੁੜ ਨਿਕਲਦਾ ਕੁਝ ਏਂ। ਸਾਡਾ 88 ਦਾ ਝਾੜ 26 ਤੇ 40-42 ਦਾ 28 ਕੁਇੰਟਲ ਰਿਹਾ, ਪਰ ਏਸ ਨੇ ਬੂਟਾ ਬਹੁਤਾਂ ਨਹੀਂ ਕੀਤਾ ਉਲਟਾ ਫ਼ਸਲ ਵਾਧਾ ਵੀ ਹੜ ਤੋਂ ਪਹਿਲਾਂ ਹੀ ਰੁਕ ਗਿਆ ਸੀ, 13045 ਦੀਆਂ ਦੋ ਸਪਰੇਅ ਕੀਤੀ ਫਿਰ ਥੋੜਾਂ ਜਿਹਾਂ ਸਹੀ ਹੋਇਆ। ਜਦਕਿ ਮੈਂ ਏਂ ਦੋਨੋਂ ਫ਼ਸਲ ਸੁੱਕੇ ਕੱਦੂ ਨਾਲ ਬਿਜਾਈ ਕਰ ਲਗਾਈਂ ਸੀ। ਮੇਰੀਆਂ ਦੋਨੋਂ ਫ਼ਸਲ ਹੜ ਦੇ ਪਾਣੀ ਨਾਲ ਤਕਰੀਬਨ ਡੁੱਬੀਆਂ ਰਹੀਆਂ ਤੇ ਪਾਣੀ ਉਪਰੋਂ ਲੰਘਦਾ ਰਿਹਾ।

ਕਿਸਾਨ ਬਲਵਿੰਦਰ ਸਿੰਘ ਨੇ ਕਿਹਾ ਪ੍ਰਾਇਵੇਟ ਬੀਜ਼ ਹਰੇਕ ਬੰਦਾ ਇਕ ਦੂਜੇ ਦੀ ਸੁਣੀ ਸੁਣਾਈ ਚ ਰਿਸਕ ਲੈ ਕੇ ਕਰਦਾ ਹੈ। ਦੂਜੀ ਵੱਡੀ ਗੱਲ ਏਸਦੀ ਬੇਭਰੋਸਗੀ ਹੈ ਕਿ ਦੁਬਾਰਾ ਬੰਦਾ ਏਸ ਬੀਜ਼ ਨੂੰ ਬਿਜਾਈ ਲਈ ਨਹੀਂ ਵਰਤ ਸਕਦਾ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿਸਾਨ ਵੀਰ ਯੂਨੀਵਰਸਿਟੀ ਦੇ ਸਿਫ਼ਾਰਸ਼ਾਂ ਵਾਲੇ ਬੀਜ਼ ਅਪਣਾਉਣ ਕਿਉਂਕਿ ਮੇਰੇ ਲਾਗੇ ਜੋ ਯੂਨੀਵਰਸਿਟੀ ਦੀਆਂ ਕਿਸਮਾਂ 130 ਤੇ 121 ਜੋ ਡੁੱਬੀਆਂ ਸਨ ਜੋ ਸਾਡੀ ਪ੍ਰਾਈਵੇਟ ਨਾਲੋਂ ਚੰਗੇ ਝਾੜ ਦੇ ਗਈਆਂ। ਦੁਕਾਨਦਾਰ ਤੋਂ ਬਿਲ ਮੰਗੀਐ ਤਾਂ ਦੁਕਾਨਦਾਰ ਕਹਿ ਦਿੰਦੇ ਕਿ ਕੀ ਗੱਲ ਸਾਡੇ ਤੇ ਭਰੋਸਾ ਨਹੀਂ ਉਹ ਬਿਲ ਨਹੀਂ ਦਿੰਦੇ।

ਇਹ ਵੀ ਪੜ੍ਹੋ: ਕਣਕ ਵਿੱਚ ਗੁੱਲੀ ਡੰਡੇ ਦੀ ਰੋਕਥਾਮ ਲਈ ਕਿਸਾਨਾਂ ਨੂੰ ਸਿਫ਼ਾਰਿਸ਼ਾਂ

7) ਲਖਬੀਰ ਸਿੰਘ (98143 - 84990) ਪਿੰਡ ਵੜੈਚ ਨੇ ਕਿਹਾ ਕਿ ਮੈਂ ਪਹਿਲੀ ਵਾਰ ਝੋਨੇ ਦੀ ਨਵੀਂ ਕਿਸਮ ਰਈਏ ਦੀ ਦੁਕਾਨ ਤੋਂ ਆਪਣੇ ਰਿਸ਼ਤੇਦਾਰਾਂ ਦੇ ਕਹਿਣ ਤੇ ਸਾਵਾ 7301 ਦੀ ਖ਼ਰੀਦ ਕਰ ਉਹਨਾਂ ਦੀ ਬਿਆਸ ਏਰੀਏ ਚ ਟਰਾਇਲ ਦੇਖ ਕੇ ਫੇਰ ਬਿਜਾਈ ਕੀਤੀ। ਜਿਸ ਦਾ ਝਾੜ 34 ਕੁਇੰਟਲ ਰਿਹਾ। ਸ਼ੂਰੂਆਤ ਚ ਏਸ ਨੇ ਬੂਟਾ ਨਹੀਂ ਕੀਤਾ ਬਾਅਦ ਚ ਦਾਣੇ ਨਰੋਏ ਸੀ। ਪਰਾਲ਼ੀ ਘੱਟ ਸੀ ਤੇ 1509 ਨਾਲ ਕਟਾਈ ਕੀਤੀ। ਸਾਡਾ ਟਰਾਇਲ ਪਾਸ ਰਿਹਾ ਅਗਾਂਹ ਵੱਧ ਰਕਬੇ ਚ ਲਗਾਵਾਂਗੇ। ਅਸੀਂ 110 ਸੁਪਰੀਮ ਕਿਸਮ ਵੀ ਲਗਾਈਂ ਜੋਂ ਵਧੀਆ ਰਹੀ ਝਾੜ 30ਕੁਇੰਟਲ ਦਿੱਤਾ।

ਸਾਡੇ ਪਿੰਡ ਵੀ ਕਈ ਕਿਸਾਨਾਂ ਨੇ 110 ਕਿਸਮ ਲਗਾਈਂ, ਪਰ ਫ਼ਸਲ ਤੇ ਝਾੜ ਦੋਨੋਂ ਉਹਨਾਂ ਦੇ ਮਾੜੇ ਰਹੇ, ਬੀਜ਼ ਸਹੀ ਨਹੀਂ ਮਿਲ਼ੇ ਉਹਨਾਂ ਨੂੰ। ਕਿਸਾਨ ਲਖਬੀਰ ਸਿੰਘ ਵੜੈਚ ਨੇ ਕਿਹਾ ਕਿ ਪਹਿਲਾਂ ਤਾਂ ਕਿਸਾਨ ਵੀਰ ਯੂਨੀਵਰਸਿਟੀ ਦੀ ਸਿਫਾਰਸ਼ ਮੁਤਾਬਕ ਚੱਲਣ ਬਾਕੀ ਥੋੜੇ ਰਕਬੇ ਵਿੱਚ ਪ੍ਰਾਇਵੇਟ ਬੀਜ਼ ਬੀਜੋ ਜਾਂ ਪਹਿਲਾਂ ਕੀਤੋ ਟਰਾਇਲ ਪੁੱਛ ਪੜਤਾਲ ਕਰ ਲਵੋ ਜਿਵੇਂ ਮੇਰੇ ਰਿਸ਼ਤੇਦਾਰਾਂ ਵੱਲੋਂ ਕਰਕੇ ਦੱਸਿਆ ਸੀ ਜਿਨ੍ਹਾਂ ਦਾ ਝਾੜ 38 ਵੀ ਨਿਕਲਿਆ ਬੇਸ਼ੱਕ ਸਾਡੇ ਖੇਤ ਚ ਨਹੀਂ ਸੀ।

8) ਪਰਮਜੀਤ ਸਿੰਘ ਸ਼ੇਰਾ ਬੁੱਟਰ (88726 - 05623) ਪਿੰਡ ਰੂੜਾ ਬੁੱਟਰ ਨੇ ਕਿਹਾ ਕਿ ਮੈਂ ਇਸ ਵਾਰ ਝੋਨੇ ਦੀ ਕਿਸਮ ਸਾਵਾ34 ਦੀ ਬਿਜਾਈ ਕੀਤੀ। ਜਿਸ ਦਾ ਝਾੜ 31 ਕੁਇੰਟਲ ਤੇ ਨਮੀਂ 17 ਰਹੀ। ਉਹਨਾਂ ਕਿਹਾ ਕਿ 16 ਜੁਲਾਈ ਨੂੰ ਲਾਬ ਲਗਾਈਂ ਤੇ ਬਾਸਮਤੀ 1509 ਤੋ 10ਦਿਨਾਂ ਬਾਅਦ ਪੱਕ ਗਈ। ਬੀਜ਼ ਅਸੀਂ ਕਾਦੀਆਂ ਦੇ ਦੁਕਾਨ ਤੋਂ ਲਿਆਂਦਾ। ਜਿਸ ਨੂੰ ਕੇਵਲ ਦੋ ਬੋਰੇ ਯੂਰੀਆ ਪਾਇਆ ਕੋਈ ਖ਼ਰਚ ਬਿਮਾਰੀ ਤੇ ਜਾਂ ਫ਼ਸਲ ਵਾਧੇ ਤੇ ਨਹੀਂ ਆਇਆ। ਸ਼ੇਰੇ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਯੂਨੀਵਰਸਿਟੀ ਦੀ ਸਿਫਾਰਸ਼ ਮੁਤਾਬਕ ਜ਼ਿਆਦਾ ਰਕਬਾ ਬੀਜਣ ਕਿਉਂਕਿ ਸਾਡੇ ਰਿਸ਼ਤੇਦਾਰ ਮਹਿਕਮੇ ਚ ਸਨ ਉਹਨਾਂ ਯੂਨੀਵਰਸਿਟੀ ਦੀ ਕਿਸਮ 128 ਲਿਆਂ ਕੇ ਦਿੱਤੀ ਸੀ ਜਿਸਦਾ ਝਾੜ ਤੇ ਸਮਾਂ ਸਾਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਜਿਸ ਦਾ ਰਿਸਕ ਨਹੀਂ ਉਸਦਾ ਝਾੜ 32 ਕੁਇੰਟਲ ਰਿਹਾ।

ਜੇਕਰ ਅਸੀਂ ਪ੍ਰਾਇਵੇਟ ਲਗਾਉਂਦੇ ਹਾਂ ਤਾਂ ਬੂਟਾ ਕਰਨ ਤੋਂ ਲੈਕੇ ਨਿਸਰਨ ਤੱਕ ਸ਼ੱਕੀ ਲਹਿਜ਼ੇ ਵਿੱਚ ਰਿਸਕ ਤਾਂ ਬਣਿਆ ਰਹਿੰਦਾ ਕਿ ਕੀ ਬਣੂ ਬੇਸ਼ੱਕ ਸਾਡੇ ਪ੍ਰਾਇਵੇਟ ਬੀਜ਼ ਸਹੀ ਰਹੇ, ਕਿਉਂਕਿ ਦੁਕਾਨਦਾਰ ਬਿਲ ਨਹੀਂ ਦਿੰਦੇ। ਯੂਨੀਵਰਸਿਟੀ ਚ ਸਭ ਕਲੀਅਰ ਹੁੰਦਾ। ਸ਼ੇਰੇ ਨੇ ਦੱਸਿਆ ਕਿ ਅਸੀਂ ਝੋਨੇ ਦੀ 110ਕਿਸਮ ਲਗਾਈਂ ਜਿਸਦਾ ਝਾੜ 32ਕੁਇੰਟਲ ਰਿਹਾ ਤੇ ਦੂਜੇ ਪਾਸੇ ਸਾਡੇ ਲਾਗਲੇ ਪਿੰਡ ਕੋਟ ਧੰਦਲ ਦੇ ਦੋਸਤ ਕਿਸਾਨ ਨੇ 110 ਲਗਾਈਂ ਸੀ ਜੋ ਰਲੇਵਾਂ ਬੀਜ਼ ਨਿਕਲਿਆ ਇਕਸਾਰ ਪੱਕੀ ਨਹੀਂ ਤੇ ਬੂਟੇ ਵੱਡੇ ਛੋਟੇ ਰਹੇ।

ਦੋਸਤੋ ਕਿਸਾਨ ਭਰਾਵਾਂ ਦੇ ਤਜ਼ਰਬੇ ਤੁਹਾਨੂੰ ਕਿਵੇਂ ਲੱਗੇ ਜਾਂ ਏਸ ਕਿਸਾਨ ਸਟੋਰੀ ਬਾਰੇ ਕੋਈ ਜ਼ਰੂਰੀ ਸੁਝਾਅ ਹੋਵੇ ਤਾਂ ਵਿਭਾਗ ਦੇ ਦਿੱਤੇ ਨੰਬਰ ਤੇ ਸੰਪਰਕ ਕਰੋ।

ਲਿਖ਼ਤ:- ਕਮਲਇੰਦਰਜੀਤ ਬਾਜਵਾ, ਬਲਾਕ ਟੈਕਨੌਲੋਜੀ ਮੈਨੇਜਰ, ਖੇਤੀਬਾੜੀ ਵਿਭਾਗ ਕਾਹਨੂੰਵਾਨ, ਜ਼ਿਲ੍ਹਾ ਗੁਰਦਾਸਪੁਰ, ਮੋਬ 98150 - 82401.

Summary in English: 8 Farmers Share Their Experiences, Beware of New Seeds!

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters