1. Home
  2. ਖਬਰਾਂ

ਨਵੇਂ ਸਾਲ 'ਤੇ ਲੋਕਾਂ ਨੂੰ ਝਟਕਾ, ਗੈਸ ਸਿਲੰਡਰ 25 ਰੁਪਏ ਮਹਿੰਗਾ, ਜਾਣੋ ਨਵੀਂ ਰੇਟ ਲਿਸਟ

ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗਿਆ ਹੈ। ਦਰਅਸਲ, ਗੈਸ ਸਿਲੰਡਰ ਦੀ ਕੀਮਤ 'ਚ 25 ਰੁਪਏ ਦਾ ਵਾਧਾ ਕੀਤਾ ਗਿਆ ਹੈ।

Gurpreet Kaur Virk
Gurpreet Kaur Virk

ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗਿਆ ਹੈ। ਦਰਅਸਲ, ਗੈਸ ਸਿਲੰਡਰ ਦੀ ਕੀਮਤ 'ਚ 25 ਰੁਪਏ ਦਾ ਵਾਧਾ ਕੀਤਾ ਗਿਆ ਹੈ।

ਨਵੇਂ ਸਾਲ 'ਤੇ ਨਵਾਂ ਝਟਕਾ

ਨਵੇਂ ਸਾਲ 'ਤੇ ਨਵਾਂ ਝਟਕਾ

LPG Price Hike: ਤੇਲ ਕੰਪਨੀਆਂ ਵੱਲੋਂ ਗੈਸ ਸਿਲੰਡਰ ਦੀ ਕੀਮਤ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਜਾਰੀ ਕੀਤੀ ਜਾਂਦੀ ਹੈ। ਇਸ ਵਾਰ ਵੀ ਅਜਿਹਾ ਕੀਤਾ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਵਾਧੂ ਬੋਝ ਝੱਲਣਾ ਪੈ ਰਿਹਾ ਹੈ। ਦਰਅਸਲ, ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਇਸ ਖਬਰ 'ਚ ਜਾਣੋ ਤੁਹਾਡੇ ਸ਼ਹਿਰ 'ਚ ਕੀ ਹੈ ਨਵੇਂ ਗੈਸ ਸਿਲੰਡਰ ਦੀ ਕੀਮਤ।

ਸਾਲ 2023 ਸ਼ੁਰੂ ਹੁੰਦਿਆਂ ਹੀ ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ ਝੱਲਣਾ ਪਿਆ ਹੈ। ਨਵੇਂ ਸਾਲ ਦੀਆਂ ਖੁਸ਼ੀਆਂ ਮਨਾ ਰਹੇ ਲੋਕ ਮਹਿੰਗਾਈ ਦੀ ਦੋਹਰੀ ਮਾਰ ਹੇਠ ਆ ਚੁੱਕੇ ਹਨ। ਦਰਅਸਲ, ਸਰਕਾਰੀ ਤੇਲ ਕੰਪਨੀਆਂ ਨੇ ਗੈਸ ਸਿਲੰਡਰ ਦੀ ਨਵੀਂ ਕੀਮਤ ਜਾਰੀ ਕਰ ਦਿੱਤੀ ਹੈ, ਜਿਸ ਕਾਰਨ ਮਹਿੰਗਾਈ ਨੇ ਆਮ ਲੋਕਾਂ ਦੀਆਂ ਜੇਬਾਂ 'ਤੇ ਸੱਟ ਮਾਰੀ ਹੈ। ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਇਹ ਵਾਧਾ ਦੇਸ਼ ਵਿੱਚ ਵਪਾਰਕ ਗੈਸ ਸਿਲੰਡਰ 'ਤੇ ਕੀਤਾ ਗਿਆ ਹੈ।

ਗੈਸ ਸਿਲੰਡਰ ਦੀ ਕੀਮਤ 'ਚ ਵਾਧਾ

1 ਜਨਵਰੀ 2023 ਯਾਨੀ ਕੱਲ੍ਹ ਗੈਸ ਸਿਲੰਡਰ ਦੀ ਕੀਮਤ ਵਿੱਚ 25 ਰੁਪਏ ਦਾ ਵਾਧਾ ਹੋਇਆ। ਪਰ ਧਿਆਨ ਰਹੇ ਕਿ ਇਹ ਕੀਮਤ ਕਮਰਸ਼ੀਅਲ ਗੈਸ ਸਿਲੰਡਰਾਂ 'ਤੇ ਤੈਅ ਕੀਤੀ ਗਈ ਹੈ ਅਤੇ ਦੂਜੇ ਪਾਸੇ ਘਰੇਲੂ ਗੈਸ ਸਿਲੰਡਰ ਦੀ ਕੀਮਤ ਆਪਣੇ ਪੁਰਾਣੇ ਰੇਟ 'ਤੇ ਹੀ ਬਰਕਰਾਰ ਹੈ। ਇਸ ਵਿੱਚ ਵਾਧਾ ਨਹੀਂ ਹੋਇਆ ਹੈ।

ਸਿਲੰਡਰ ਦੀਆਂ ਕੀਮਤਾਂ 'ਚ ਵਾਧੇ ਨਾਲ ਘਰੇਲੂ ਔਰਤਾਂ ਦੇ ਬਜਟ 'ਤੇ ਕੋਈ ਅਸਰ ਨਹੀਂ ਪਵੇਗਾ। ਪਰ ਬਾਹਰ ਦਾ ਖਾਣਾ ਖਾਣ ਵਾਲੇ ਲੋਕਾਂ ਦਾ ਬਜਟ ਵਿਗੜ ਸਕਦਾ ਹੈ, ਜਿਵੇਂ ਕਿ ਰੈਸਟੋਰੈਂਟ, ਹੋਟਲ ਅਤੇ ਹੋਰ ਕਈ ਥਾਵਾਂ 'ਤੇ।

ਨਵੀਂ ਵਪਾਰਕ ਗੈਸ ਸਿਲੰਡਰ ਦੀ ਕੀਮਤ

ਸ਼ਹਿਰ

ਗੈਸ ਸਿਲੰਡਰ ਦੀ ਨਵੀਂ ਕੀਮਤ

ਦਿੱਲੀ

1769 ਰੁਪਏ ਪ੍ਰਤੀ ਸਿਲੰਡਰ

ਮੁੰਬਈ

1721 ਰੁਪਏ ਪ੍ਰਤੀ ਸਿਲੰਡਰ

ਕੋਲਕਾਤਾ

1870 ਰੁਪਏ ਪ੍ਰਤੀ ਸਿਲੰਡਰ

ਚੇਨਈ

1917 ਰੁਪਏ ਪ੍ਰਤੀ ਸਿਲੰਡਰ

ਇਹ ਵੀ ਪੜ੍ਹੋ : LPG Subsidy: ਹੁਣ ਉੱਜਵਲਾ ਸਕੀਮ ਤਹਿਤ ਗੈਸ ਸਿਲੰਡਰ 'ਤੇ ਮਿਲੇਗੀ 200 ਰੁਪਏ ਦੀ ਸਬਸਿਡੀ!

ਘਰੇਲੂ ਗੈਸ ਸਿਲੰਡਰ

ਸ਼ਹਿਰ

ਗੈਸ ਸਿਲੰਡਰ ਦੀ ਕੀਮਤ

ਦਿੱਲੀ

1053 ਰੁਪਏ ਪ੍ਰਤੀ ਸਿਲੰਡਰ

ਮੁੰਬਈ

1052.5 ਰੁਪਏ ਪ੍ਰਤੀ ਸਿਲੰਡਰ

ਕੋਲਕਾਤਾ

1079 ਰੁਪਏ ਪ੍ਰਤੀ ਸਿਲੰਡਰ

ਚੇਨਈ

1068.5 ਰੁਪਏ ਪ੍ਰਤੀ ਸਿਲੰਡਰ

ਨਵੇਂ ਸਾਲ ਦਾ ਪਹਿਲਾ ਤੋਹਫ਼ਾ: ਕਾਂਗਰਸ

ਨਵੇਂ ਸਾਲ ਦੇ ਦਿਨ ਗੈਸ ਸਿਲੰਡਰ ਦੀ ਨਵੀਂ ਕੀਮਤ ਜਾਰੀ ਕੀਤੇ ਜਾਣ ਤੋਂ ਬਾਅਦ ਕਾਂਗਰਸ ਨੇ ਭਾਜਪਾ ਸਰਕਾਰ ਨੂੰ ਆੜੇ ਹੱਥੀਂ ਲਿਆ। ਦੱਸ ਦਈਏ ਕਿ ਸਿਲੰਡਰ ਦੀ ਕੀਮਤ 'ਚ ਵਾਧੇ ਨੂੰ ਲੈ ਕੇ ਕਾਂਗਰਸ ਨੇ ਆਪਣੇ ਟਵਿਟਰ ਹੈਂਡਲ 'ਤੇ ਲਿਖਿਆ ਕਿ ਇਹ ਨਵੇਂ ਸਾਲ ਦਾ ਪਹਿਲਾ ਤੋਹਫਾ ਹੈ.... ਕਮਰਸ਼ੀਅਲ ਗੈਸ ਸਿਲੰਡਰ 25 ਰੁਪਏ ਮਹਿੰਗਾ ਹੋ ਗਿਆ ਹੈ। ਇਹ ਤਾਂ ਸ਼ੁਰੂਆਤ ਹੈ। ਨਵਾ ਸਾਲ ਮੁਬਾਰਕ ਹੋਵੇ।

Summary in English: A shock to people on New Year, gas cylinder 25 rupees more expensive, know the new rate list

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters