ਅਜੋਕੇ ਸਮੇਂ ਵਿੱਚ ਮਿਲਾਵਟੀ ਸਮਾਨ ਨੂੰ ਵੇਖਦਿਆ ਹਰ ਵਿਅਕਤੀ ਸ਼ੁੱਧ ਤੇ ਆਰਗੈਨਿਕ ਸਮਾਨ ਖਾਣ ਤੇ ਖਰੀਦਣ ਦਾ ਸ਼ੌਕੀਨ ਹੈ। ਇਸੇ ਤਹਿਤ ਹੀ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਕਾਹਨੂੰਵਾਨ ਵਿਖੇ ਖੇਤੀਬਾੜੀ ਅਫ਼ਸਰ ਡਾ.ਕਿਰਪਾਲ ਸਿੰਘ ਢਿੱਲੋਂ ਨੇ ਕਿਸਾਨ ਹੱਟ ਖੋਲ੍ਹੀ ਹੈ। ਡਾ ਕਿਰਪਾਲ ਸਿੰਘ ਨੇ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆ ਇਹ ਪਹਿਲਕਦਮੀ ਦਿਖਾਈ ਹੈ। ਉੱਥੇ ਹੀ ਇਸ ਕਿਸਾਨ ਹੱਟ ਉੱਤੇ ਸ਼ੁੱਧ ਸਮਾਨ ਖਰੀਦਣ ਵਾਲੇ ਲੋਕਾਂ ਦਾ ਮੇਲਿਆਂ ਵੀ ਲੱਗਿਆ ਰਹਿੰਦਾ ਹੈ।
ਡਾ ਕਿਰਪਾਲ ਸਿੰਘ ਦੀ ਕਿਸਾਨ ਹੱਟ ਉੱਤੇ ਸਮਾਨ ਖਰੀਦਣ ਆਏ ਲੋਕਾਂ ਨੇ ਦੱਸਿਆ ਕਿ ਚੀਜ਼ ਭਾਵੇਂ ਮਹਿੰਗੀ ਹੋਵੇ, ਪਰ ਡਾਕਟਰਾਂ ਨੂੰ ਪੈਸੇ ਦੀ ਬਜਾਏ ਸਾਰੇ ਪਰਿਵਾਰ ਨੂੰ ਕੁਆਲਿਟੀ ਖਾਣਾ ਖਵਾਉਣਾ ਜ਼ਿਆਦਾ ਚੰਗਾ ਹੈ। ਉਹਨਾਂ ਕਿਹਾ ਕਿ ਬਹੁਤ ਸਾਰੇ ਕਿਸਾਨਾਂ ਨੂੰ ਵੀ ਅਸੀਂ ਜਾਣਦੇ ਹਾਂ, ਜਿੰਨ੍ਹਾਂ ਤੋਂ ਪਹਿਲਾਂ ਅਸੀਂ ਘਰ ਲਈ ਦੇਸ਼ੀ ਸਮਾਨ ਖਰੀਦਦੇ ਸੀ।
ਇਸੇ ਤਰ੍ਹਾਂ ਹੀ ਇਕ ਵਿਭਾਗ ਦੇ ਅਧਿਕਾਰੀ ਨੇ ਕਿਹਾ ਸਾਨੂੰ ਪਿੰਡ ਕਾਹਨੂੰਵਾਨ ਦੇ ਕਿਸਾਨ ਜਤਿੰਦਰ ਸਿੰਘ ਨੇ ਦੱਸਿਆ ਸਾਡੇ ਇਲਾਕੇ ਵਿੱਚ ਕਿਸਾਨ ਹੱਟ ਖੁੱਲ੍ਹਣ ਉੱਤੇ ਅਸੀਂ ਵਿਭਾਗ ਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ। ਉਹਨਾਂ ਕਿਹਾ ਜੋ ਚੰਗੇ ਉਤਪਾਦ ਆਮ ਬਜ਼ਾਰ ਵਿੱਚ ਨਹੀਂ ਮਿਲਦੇ ਸਨ, ਹੁਣ ਲੋਕਾਂ ਨੂੰ ਆਪਣੇ ਇਲਾਕੇ ਵਿੱਚ ਅਸਾਨੀ ਨਾਲ ਮਿਲ ਸਕਦੇ ਹਨ।
ਇਸੇ ਦੌਰਾਨ ਹੀ ਖੇਤੀਬਾੜੀ ਵਿਭਾਗ ਕਾਹਨੂੰਵਾਨ ਦੇ ਸੀਨੀਅਰ ਅਫ਼ਸਰ ਡਾ.ਦਿਲਬਾਗ ਸਿੰਘ ਭੱਟੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕਿਸਾਨ ਹੱਟ ਖੁੱਲ੍ਹਣ ਉੱਤੇ ਸਾਨੂੰ ਬਹੁਤ ਖੁਸ਼ੀ ਹੈ। ਉਹਨਾਂ ਕਿਹਾ ਕਿਸਾਨਾਂ ਦੀ ਐਡਵਾਇਜ਼ਰੀ ਕਮੇਟੀ ਦੀਆਂ ਮੀਟਿੰਗਾਂ ਵਿੱਚ ਅਕਸਰ ਡਾ.ਕਿਰਪਾਲ ਸਿੰਘ ਢਿੱਲੋਂ ਦੇ ਉਤਪਾਦਾਂ ਦਾ ਜ਼ਿਕਰ ਹੁੰਦਾ ਸੀ, ਜੋ ਕਿਸਾਨਾਂ ਦੇ ਪਿਆਰ ਤੇ ਦ੍ਰਿੜ ਇਰਾਦੇ ਨਾਲ ਪੂਰ ਚੜਿਆ ਹੈ। ਉਹਨਾਂ ਕਿਹਾ ਮੈਂ ਇੰਨਾਂ ਕਿਸਾਨ ਵੀਰਾਂ ਨੂੰ ਇਸ ਪਲੇਟਫਾਰਮ ਉੱਤੇ ਇਕੱਠੇ ਚੱਲਣ ਉੱਤੇ ਵਧਾਈ ਦਿੰਦਾ ਹਾਂ।
ਉਹਨਾਂ ਕਿਹਾ ਡਾ.ਕਿਰਪਾਲ ਸਿੰਘ ਢਿੱਲੋਂ ਦੇ ਉੱਦਮਾਂ ਨਾਲ ਪ੍ਰੋਸੈਸਿੰਗ ਦੇ ਖੇਤਰ ਵਾਲੇ ਕਿਸਾਨਾਂ ਦੀ ਸੇਲ ਅਤੇ ਡਿਮਾਂਡ/ਵਿਕਰੀ ਵੱਧਣ ਨਾਲ ਇੱਕ ਰੁਜ਼ਗਾਰ ਵੀ ਸਾਬਤ ਹੋਵੇਗਾ ਅਤੇ ਆਮ ਲੋਕ ਜੋ ਪਹਿਲਾਂ ਹੀ ਕੁਦਰਤੀ ਖੇਤੀ ਦੇ ਉਤਪਾਦਾਂ ਬਾਰੇ ਜਾਣਕਾਰੀ ਰੱਖਦੇ ਹਨ, ਉਹਨਾਂ ਨੂੰ ਜਦੋਂ ਮਰਜ਼ੀ ਖ਼ਰੀਦਣ ਲਈ ਭਾਰੀ ਫ਼ਾਇਦਾ ਹੋਵੇਗਾ, ਜੋ ਬਿਨਾਂ ਕਿਸੇ ਵਿਚੋਲੇ ਅਤੇ ਟੈਕਸ ਤੋਂ ਬਗੈਰ ਆਮ ਕਿਸਾਨਾਂ ਦੇ ਭਾਅ ਉੱਤੇ ਮਿਲ ਜਾਇਆਂ ਕਰੇਗਾ।
ਇਹ ਵੀ ਪੜੋ:-PM ਮੋਦੀ ਦਾ ਵੱਡਾ ਐਲਾਨ, ਕਿਸਾਨਾਂ ਨੂੰ 6 ਹਜ਼ਾਰ ਦੀ ਥਾਂ ਮਿਲਣਗੇ 12 ਹਜ਼ਾਰ ਰੁਪਏ, ਜਾਣੋ ਕਿਵੇਂ ?
ਉੱਥੇ ਹੀ ਅਖ਼ੀਰ ਵਿੱਚ ਗੱਲਬਾਤ ਕਰਦਿਆਂ ਵਿਭਾਗ ਦੇ ਬਲਾਕ ਟੈਕਨਾਲੋਜੀ ਮੈਨੇਜਰ ਕਮਲ ਇੰਦਰਜੀਤ ਬਾਜਵਾ ਨੇ ਕਿਹਾ ਕਿ ਇਸ ਕਿਸਾਨ ਹੱਟ ਦੀ ਵਿਉਂਤਬੰਦੀ 4-5 ਸਾਲ ਪਹਿਲਾਂ ਸੋਚ ਵਿੱਚ ਸੀ, ਕਿਉਂਕਿ ਬਹੁਤ ਸਾਰੇ ਕਿਸਾਨਾਂ ਨੂੰ ਮੈਂ ਅਕਸਰ ਖੇਤੀਬਾੜੀ ਵਿਭਾਗ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜ਼ਿਲ੍ਹੇ ਪੱਧਰੀ ਕਿਸਾਨ ਮੇਲਿਆਂ ਵਿੱਚ ਪ੍ਰਦਰਸ਼ਨੀ ਸਟਾਲ ਲਗਵਾ ਕੇ ਕਿਸਾਨਾਂ ਨੂੰ ਸ਼ਮੂਲੀਅਤ ਕਰਵਾਉਂਦਾ ਸੀ।
ਦੂਜੇ ਪਾਸੇ ਮੇਲੇ ਵਿੱਚ ਜ਼ਿਆਦਾ ਲੋਕ ਆਉਂਣ ਨਾਲ ਕਿਸਾਨਾਂ ਦੀ ਸੇਲ ਤਾਂ ਵਧੀਆਂ ਹੁੰਦੀ ਸੀ, ਪਰ ਮੇਲਾ ਖ਼ਤਮ ਹੋਣ ਤੋਂ ਬਾਅਦ ਜਦ ਮੈਂ ਸ਼ਾਮ ਨੂੰ ਕਿਸਾਨਾਂ ਨਾਲ ਗੱਲਬਾਤ ਕਰਦਾ ਸੀ ਤਾਂ ਉਹਨਾਂ ਭਰੇ ਮਨ ਨਾਲ ਕਹਿਣਾ ਕਿ ਪਾਜੀ ਕੱਲ੍ਹ ਸਾਡੀ ਸੇਲ ਕੌਣ ਕਰਵਾਊਗਾਂ, ਅੱਜ ਤਾਂ ਸੇਲ ਤੁਹਾਡੇ ਕਰਕੇ ਬਹੁਤ ਵਧੀਆ ਰਹੀ। ਉਹਨਾਂ ਕਿਹਾ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਹੋਈ ਫਿਰ ਜ਼ਮੀਨੀ ਪੱਧਰ ਉੱਤੇ ਅਪਰੈਲ ਮਹੀਨੇ 6/4/2023 ਨੂੰ ਸਾਡੇ ਦਿੱਲੋ ਹਰਮਨ ਪਿਆਰੇ ਅਤੇ ਸਤਿਕਾਰਯੋਗ ਗੁਰਦਾਸਪੁਰ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ.ਕਿਰਪਾਲ ਸਿੰਘ ਢਿੱਲੋਂ ਵੱਲੋਂ ਉਦਘਾਟਨ ਪੰਜਾਬ ਸਰਕਾਰ ਤੋਂ ਕਰਵਾ ਕੇ ਕਿਸਾਨਾਂ ਨੂੰ ਕਿਸਾਨ ਹੱਟ ਦਿੱਤਾ ਗਿਆ।
ਸ੍ਰੋਤ:- ਕਮਲਇੰਦਰਜੀਤ ਬਾਜਵਾ, ਬਲਾਕ ਟੈਕਨੋਲੋਜੀ ਮੈਨੇਜਰ ਖੇਤੀਬਾੜੀ ਵਿਭਾਗ ਕਾਹਨੂੰਵਾਨ,ਗੁਰਦਾਸਪੁਰ
Summary in English: Agriculture Officer Dr Kirpal Singh Dhillon has opened a Kisan Hut in village Kahanuwan Gurdaspur