1. Home
  2. ਖਬਰਾਂ

ਪਿਆਜ਼ ਦੀਆ ਵੱਧ ਰਹੀਆਂ ਕੀਮਤਾਂ,ਹੋਰ ਸਬਜ਼ੀਆਂ ਨੇ ਵੀ ਵਿਗਾੜਿਆ ਬਜਟ

ਰਸੋਈ ਵਿੱਚ ਜ਼ਿਆਦਾਤਰ ਪਿਆਜ਼ ਵਰਤੇ ਜਾਂਦੇ ਹਨ, ਜ਼ਿਆਦਾਤਰ ਲੋਕ ਪਿਆਜ਼ ਤੋਂ ਬਿਨਾਂ ਖਾਣਾ ਪਸੰਦ ਨਹੀਂ ਕਰਦੇ | ਅਜਿਹੀ ਸਥਿਤੀ ਵਿੱਚ ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੇ ਇੱਕ ਵਾਰ ਫਿਰ ਰਸੋਈ ਦਾ ਸੁਆਦ ਖਰਾਬ ਕਰ ਦਿੱਤਾ ਹੈ। ਪਿਆਜ਼ ਦੀਆਂ ਕੀਮਤਾਂ ਵਿੱਚ ਭਾਰੀ ਵਾਧੇ ਦਾ ਇਹ ਕਾਰਨ ਹੈ ਕਿ ਗਰੀਬਾਂ ਲਈ ਪਿਆਜ਼ ਦਾ ਸੁਪਨਾ ਵੇਖਣਾ ਤਾ ਦੂਰ ਮੱਧਵਰਗੀ ਪਰਿਵਾਰਾਂ ਲਈ ਵੀ ਖਰੀਦਣਾ ਮੁਸ਼ਕਲ ਹੋ ਗਿਆ ਹੈ। ਇਸ ਦੌਰਾਨ ਲੋਕਾਂ ਦੀਆਂ ਅੱਖਾਂ ਵਿਚੋਂ ਹੰਝੂ ਨਿਕਾਲਣ ਲਈ ਪਿਆਜ਼ ਇਕ ਵਾਰ ਫਿਰ ਮਹਿੰਗਾ ਹੋ ਗਿਆ ਹੈ। ਦਰਅਸਲ, ਪਿਆਜ਼ ਦੀਆਂ ਕੀਮਤਾਂ ਇਕ ਵਾਰ ਫਿਰ 100 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਗਈਆਂ ਹਨ | ਦੇਸ਼ ਦੀ ਰਾਜਧਾਨੀ ਵਿੱਚ ਪਿਆਜ਼ ਦੀਆਂ ਕੀਮਤਾਂ ਅਸਮਾਨ ਨੂੰ ਛੂੰਦੀ ਜਾ ਰਹੀਆਂ ਹਨ। ਜੇ ਸਥਾਨਕ ਸਬਜ਼ੀ ਮੰਡੀਆਂ ਦੀ ਗੱਲ ਕਰੀਏ ਤਾਂ ਪਿਆਜ਼ 100 ਰੁਪਏ ਵਿੱਚ ਵਿਕ ਰਿਹਾ ਹੈ |

KJ Staff

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕੁਛ  ਦਿਨਾਂ ਵਿੱਚ ਪਿਆਜ਼ ਦੀ ਕੀਮਤ ਵਿੱਚ 20 ਤੋਂ 30 ਰੁਪਏ ਦਾ ਵਾਧਾ ਹੋਇਆ ਹੈ। ਅਜਿਹੀ ਸਥਿਤੀ ਵਿੱਚ ਪਿਆਜ਼ ਵਪਾਰੀਆਂ ਦਾ ਮੰਨਣਾ ਹੈ ਕਿ 30  ਦਸੰਬਰ ਤੋਂ ਪਹਿਲਾਂ ਪਿਆਜ਼ ਦੀਆਂ ਕੀਮਤਾਂ ਘੱਟ ਨਹੀਂ ਹੋਣਗੀਆਂ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪਹਿਲਾਂ ਉਹ ਇੱਕ ਦਿਨ ਵਿੱਚ 30-50 ਕਿਲੋ ਪਿਆਜ਼ ਵੇਚਦੇ ਸਨ, ਪਰ ਹੁਣ ਸਥਿਤੀ ਇਹ ਹੈ ਕਿ ਉਨ੍ਹਾਂ ਨੂੰ 10 ਕਿਲੋ ਪਿਆਜ਼ ਵੀ ਵੇਚਣਾ ਮੁਸ਼ਕਲ ਲੱਗਦਾ ਹੈ। ਇਕ ਵਾਰ ਫਿਰ ਪਿਆਜ਼ ਦੀਆਂ ਕੀਮਤਾਂ ਨਾਲ ਲੋਕ ਪ੍ਰੇਸ਼ਾਨ ਹਨ। ਜਾਣਕਾਰੀ ਦੇ ਅਨੁਸਾਰ 1500-2000 ਟਨ ਪਿਆਜ਼ ਰੋਜ਼ਾਨਾ ਦਿੱਲੀ ਵਿਚ ਆ ਰਹੇ ਹਨ। ਅਫਗਾਨਿਸਤਾਨ ਤੋਂ ਪਿਆਜ਼ ਦੀ ਮਾੜੀ ਕੁਆਲਟੀ ਆਉਣ ਕਾਰਨ ਵਪਾਰੀ ਇਸ ਨੂੰ ਖਰੀਦਣ ਤੋਂ ਪਰਹੇਜ਼ ਕਰ ਰਹੇ ਹਨ। ਵਪਾਰੀਆਂ ਅਨੁਸਾਰ 30 ਦਸੰਬਰ ਤੱਕ ਕੀਮਤਾਂ ਵਿੱਚ ਰਾਹਤ ਦੀ ਕੋਈ ਸੰਭਾਵਨਾ ਨਹੀਂ ਹੈ |

ਜੇ ਅਸੀਂ ਪਿਆਜ਼ ਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ ਪਿਆਜ਼ ਦੀਆਂ ਕੀਮਤਾਂ ਦਾ ਮੌਸਮ ਵਿਚ ਸਭ ਤੋਂ ਵੱਧ ਅਸਰ ਹੋਇਆ ਹੈ |ਮੰਡੀਆਂ ਵਿਚ ਪਿਆਜ਼ ਦਾ ਥੋਕ ਭਾਅ 35-60 ਰੁਪਏ ਪ੍ਰਤੀ ਕਿੱਲੋ ਹੈ, ਜਦਕਿ ਪ੍ਰਚੂਨ ਬਾਜ਼ਾਰ ਵਿਚ 90 ਤੋਂ 100 ਰੁਪਏ ਪ੍ਰਤੀ ਕਿੱਲੋਗ੍ਰਾਮ ਮਿਲ ਰਿਹਾ ਹੈ। ਵਪਾਰੀਆਂ ਨੇ ਉਮੀਦ ਜਤਾਈ ਕਿ ਅਫਗਾਨਿਸਤਾਨ ਤੋਂ ਪਿਆਜ਼ ਦੀ ਖੇਪ ਦੀ ਆਮਦ ਤੋਂ ਰਾਹਤ ਮਿਲੇਗੀ, ਪਰ ਉੱਥੋਂ ਆਉਣ ਵਾਲੇ ਪਿਆਜ਼ ਦੀ ਗੁਣਵੱਤਾ ਬਹੁਤ ਮਾੜੀ ਹੈ। ਜਿਸ ਕਾਰਨ ਵਪਾਰੀ ਵੀ ਇਸ ਤੋਂ ਦੂਰੀ ਬਣਾ ਰਹੇ ਹਨ। ਅਫਗਾਨਿਸਤਾਨ ਤੋਂ 140 ਟਨ ਪਿਆਜ਼ ਦੀ ਆਮਦ ਹੋਈ ਹੈ, ਜੋ ਕਿ 35 ਰੁਪਏ ਪ੍ਰਤੀ ਕਿੱਲੋ ਹੈ, ਪਰ ਇਸ ਦੀ ਗੁਣਵੱਤਾ ਬਹੁਤ ਮਾੜੀ ਹੈ। ਦੱਸਿਆ ਜਾ ਰਿਹਾ ਹੈ ਕਿ ਸਿਰਫ ਪਿਆਜ਼ ਰਾਜਸਥਾਨ ਦੇ ਅਲਵਰ ਤੋਂ  ਦਿੱਲੀ ਪਹੁੰਚ ਰਿਹਾ ਹੈ। ਆਮ ਤੌਰ 'ਤੇ ਹਰ ਰੋਜ਼ 4-5 ਹਜ਼ਾਰ ਟਨ ਪਿਆਜ਼ ਦਿੱਲੀ ਵਿੱਚ ਆਉਂਦਾ ਹੈ, ਪਰ ਇਨ੍ਹਾਂ ਦਿਨਾਂ ਵਿਚ ਸਿਰਫ 1500-2000 ਟਨ ਪਿਆਜ਼ ਆ ਰਿਹਾ ਹੈ |

Summary in English: budget of kitchen disturb due to onion price hike and others vegetables price enhancement

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters