
Chandrayaan-3
Chandrayaan-3 Moon Mission: ਭਾਰਤੀ ਪੁਲਾੜ ਖੋਜ ਸੰਗਠਨ ਦਾ ਚੰਦਰਯਾਨ-3 ਨੇ ਬੁੱਧਵਾਰ ਯਾਨੀ 23 ਅਗਸਤ 2023 ਨੂੰ ਇਤਿਹਾਸ ਰਚ ਦਿੱਤਾ। ਜੀ ਹਾਂ, ਚੰਦਰਯਾਨ-3 ਦੇ ਵਿਕਰਮ ਲੈਂਡਰ ਨੇ ਚੰਦਰਮਾ ਦੇ ਦੱਖਣੀ ਧਰੁਵ 'ਤੇ ਸਾਫਟ ਲੈਂਡਿੰਗ ਕੀਤੀ ਹੈ। ਇਸਰੋ ਨੇ ਆਪਣੇ ਲਾਈਵ ਪ੍ਰਸਾਰਣ ਰਾਹੀਂ ਇਸਦੀ ਜਾਣਕਾਰੀ ਸਾਂਝੀ ਕੀਤੀ।

Chandrayaan-3
PM Modi ਵੱਲੋਂ ਖੁਸ਼ੀ ਜ਼ਾਹਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੰਦਰਯਾਨ-3 ਦੇ ਵਿਕਰਮ ਲੈਂਡਰ ਦੀ ਚੰਦਰਮਾ 'ਤੇ ਸਫਲ ਲੈਂਡਿੰਗ ਤੋਂ ਬਾਅਦ ਇਸਰੋ ਸਮੇਤ ਪੂਰੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਇਸ ਦੌਰਾਨ ਉਨ੍ਹਾਂ ਆਪਣੇ ਇੱਕ ਸੰਬੋਧਨ ਵਿੱਚ ਕਿਹਾ ਕਿ ਇਸ ਮਿਸ਼ਨ ਤੋਂ ਬਾਅਦ ਹਰ ਭਾਰਤੀ ਦਾ ਸੀਨਾ ਮਾਣ ਨਾਲ ਉੱਚਾ ਹੋ ਗਿਆ ਹੈ।
Historic day for India's space sector. Congratulations to @isro for the remarkable success of Chandrayaan-3 lunar mission. https://t.co/F1UrgJklfp
— Narendra Modi (@narendramodi) August 23, 2023

Chandrayaan-3
ਲਾਈਵ ਪ੍ਰਸਾਰਣ
ਇਸਰੋ ਨੇ 23 ਅਗਸਤ 2023 ਨੂੰ ਸ਼ਾਮ 5:20 ਵਜੇ ਤੋਂ ਪੂਰੀ ਦੁਨੀਆ ਲਈ ਇਸ ਦਾ ਸਿੱਧਾ ਪ੍ਰਸਾਰਣ ਸ਼ੁਰੂ ਕੀਤਾ। ਦੇਸ਼ ਦੇ ਜ਼ਿਆਦਾਤਰ ਸਕੂਲਾਂ ਅਤੇ ਕਾਲਜਾਂ ਵਿੱਚ ਇਸ ਦੇ ਲਾਈਵ ਟੈਲੀਕਾਸਟ ਦੇ ਪ੍ਰਬੰਧ ਕੀਤੇ ਗਏ। ਇਨ੍ਹਾਂ ਹੀ ਨਹੀਂ ਇਸਰੋ ਦੀ ਅਧਿਕਾਰਤ ਵੈੱਬਸਾਈਟ, ਯੂਟਿਊਬ ਚੈਨਲ ਅਤੇ ਫੇਸਬੁੱਕ ਪੇਜ 'ਤੇ ਵੀ ਇਸਦਾ ਲਾਈਵ ਪ੍ਰਸਾਰਣ ਕੀਤਾ ਗਿਆ। ਇਸ ਤੋਂ ਇਲਾਵਾ ਦੂਰਦਰਸ਼ਨ ਦੇ ਰਾਸ਼ਟਰੀ ਚੈਨਲ 'ਤੇ ਵੀ ਇਸਦਾ ਪ੍ਰਸਾਰਣ ਕੀਤਾ ਗਿਆ।
ਦੱਖਣੀ ਸਤ੍ਹਾ ਕਿਉਂ ਮਹੱਤਵਪੂਰਨ?
ਚੰਦਰਯਾਨ-3 ਨੇ ਚੰਦਰਮਾ ਦੀ ਦੱਖਣੀ ਸਤ੍ਹਾ 'ਤੇ ਉਤਰ ਕੇ ਇਤਿਹਾਸ ਰਚ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਦੁਨੀਆ ਭਰ ਦੇ ਵਿਗਿਆਨੀ ਚੰਦਰਮਾ ਦੇ ਦੱਖਣੀ ਧਰੁਵ 'ਤੇ ਉਤਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਉੱਥੇ ਜੰਮੀ ਹੋਈ ਬਰਫ਼ ਦੀ ਮੌਜੂਦਗੀ ਦੀ ਸੰਭਾਵਨਾ ਹੈ। ਵਿਗਿਆਨੀਆਂ ਮੁਤਾਬਕ ਚੰਦਰਮਾ 'ਤੇ ਪਾਣੀ ਮਿਲਣ ਨਾਲ ਉੱਥੇ ਸਥਾਈ ਨਿਵਾਸ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ: ਖੇਤੀ ਖੋਜ ਨੂੰ Farmers ਅਤੇ Industry ਤੱਕ ਲਿਜਾਣਾ ਹੀ PAU ਦਾ ਉਦੇਸ਼: Dr. Gosal
ਮਿੱਟੀ ਦੀ ਸਤ੍ਹਾ ਦਾ ਕਰੇਗਾ ਅਧਿਐਨ
ਵਿਕਰਮ ਲੈਂਡਰ ਆਪਣੇ ਨਾਲ ਰੋਵਰ ਪ੍ਰਗਿਆਨ ਨੂੰ ਵੀ ਚੰਦਰਮਾ ਦੀ ਸਤ੍ਹਾ 'ਤੇ ਲੈਂਡ ਕਰੇਗਾ। ਇਸ ਲੈਂਡਰ ਵਿੱਚ ਲੱਗੇ ਤਿੰਨ ਪੇਲੋਡ ਚੰਦਰਮਾ ਦੀ ਸਤ੍ਹਾ ਦਾ ਅਧਿਐਨ ਕਰਨਗੇ। ਰੋਵਰ ਕੁਝ ਦੂਰੀ 'ਤੇ ਚੱਲ ਕੇ ਚੰਦਰਮਾ ਦੀ ਮਿੱਟੀ ਦਾ ਅਧਿਐਨ ਕਰੇਗਾ। ਇਸ ਪ੍ਰਗਿਆਨ ਰੋਵਰ ਵਿੱਚ ਤਿੰਨ ਪੇਲੋਡ ਹਨ। ਇਨ੍ਹਾਂ ਵਿੱਚੋਂ ਪਹਿਲਾ ਦੱਖਣੀ ਧਰੁਵ ਦੀ ਮਿੱਟੀ ਦਾ ਅਧਿਐਨ ਕਰੇਗਾ। ਦੂਜਾ ਰਸਾਇਣਕ ਪਦਾਰਥਾਂ, ਖਣਿਜਾਂ ਦਾ ਅਧਿਐਨ ਕਰੇਗਾ ਅਤੇ ਤੀਜਾ ਪੇਲੋਡ ਚੰਦਰਮਾ 'ਤੇ ਜੀਵਨ ਦੀ ਸੰਭਾਵਨਾ ਦਾ ਅਧਿਐਨ ਕਰੇਗਾ।
Summary in English: Chandrayaan3: Success of ISRO Chandrayaan, Vikram made soft landing