Voter ID And Aadhaar Linking: ਭਾਰਤ ਸਰਕਾਰ ਜਲਦੀ ਹੀ ਵੋਟਰ ਆਈਡੀ (Voter ID) ਨੂੰ ਆਧਾਰ ਕਾਰਡ (Aadhar Card) ਨਾਲ ਲਿੰਕ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਜਾ ਰਹੀ ਹੈ। ਇਸ ਪ੍ਰਕਿਰਿਆ ਨਾਲ ਸਬੰਧਤ ਨਿਯਮ ਜਲਦੀ ਹੀ ਜਾਰੀ ਕੀਤੇ ਜਾਣਗੇ। ਦੱਸ ਦਈਏ ਕਿ ਇਸ ਵਿੱਚ ਜਾਣਕਾਰੀ ਨਾ ਦੇਣ ਦਾ ਵਿਕਲਪ ਵੀ ਹੋਵੇਗਾ, ਪਰ ਇਸਦੇ ਲਈ ਕੋਈ ਖਾਸ ਕਾਰਨ ਦੱਸਣਾ ਹੋਵੇਗਾ।
Voter ID And Aadhaar Linking: ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੇ ਦੱਸਿਆ ਕਿ ਜਲਦ ਹੀ ਸਰਕਾਰ ਵੋਟਰ ਆਈਡੀ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਲਈ ਨਿਯਮ ਲਿਆਉਣ ਜਾ ਰਹੀ ਹੈ, ਜਿਸ ਤਹਿਤ ਵੋਟਰ ਆਈਡੀ ਨੂੰ ਆਧਾਰ ਨਾਲ ਲਿੰਕ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਇਹ ਵੀ ਦੱਸਿਆ ਕਿ ਵੋਟਰਾਂ ਕੋਲ ਨਾ ਜੋੜਨ ਦਾ ਵਿਕਲਪ ਵੀ ਹੋਵੇਗਾ। ਨਾਲ ਹੀ, ਵੋਟਰਾਂ ਨੂੰ ਕੋਈ ਖਾਸ ਕਾਰਨ ਦੇਣਾ ਪਵੇਗਾ ਜਿਵੇਂ ਕਿ ਆਧਾਰ ਦੀ ਉਪਲਬਧਤਾ ਨਾ ਹੋਣਾ, ਆਧਾਰ ਲਈ ਰਜਿਸਟਰ ਨਾ ਹੋਣਾ।
ਚੰਦਰਾ ਨੇ ਇਹ ਵੀ ਕਿਹਾ ਕਿ ਚੋਣ ਕਮਿਸ਼ਨ ਨੇ ਉਨ੍ਹਾਂ ਪੰਜ ਸੂਬਿਆਂ ਵਿੱਚ ਟੀਕਾਕਰਨ ਮੁਹਿੰਮ ਨੂੰ ਤੇਜ਼ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਜਿੱਥੇ ਇਸ ਸਾਲ ਮਾਰਚ ਵਿੱਚ ਵਿਧਾਨ ਸਭਾ ਚੋਣਾਂ ਮੁਕੰਮਲ ਹੋਈਆਂ ਸਨ। ਉਨ੍ਹਾਂ ਕਿਹਾ ਕਿ ਇਹ ਸਭ ਇਸ ਲਈ ਕੀਤਾ ਗਿਆ ਹੈ ਤਾਂ ਜੋ ਵੋਟਰਾਂ ਅਤੇ ਚੋਣ ਡਿਊਟੀ ਵਿੱਚ ਲੱਗੇ ਲੋਕਾਂ ਦੀ ਆਸਾਨੀ ਨਾਲ ਪਛਾਣ ਕੀਤੀ ਜਾ ਸਕੇ ਅਤੇ ਉਹ ਕੋਰੋਨਾ ਵਾਇਰਸ ਤੋਂ ਸੁਰੱਖਿਅਤ ਰਹਿ ਸਕਣ। ਦੱਸ ਦਈਏ ਕਿ ਚੰਦਰਾ ਸ਼ਨੀਵਾਰ ਸ਼ਾਮ ਨੂੰ ਸੇਵਾਮੁਕਤ ਹੋ ਰਹੇ ਹਨ।
ਚੰਦਰਾ ਪ੍ਰੈੱਸ ਨੂੰ ਦਿੱਤੇ ਇੰਟਰਵਿਊ 'ਚ ਦੱਸਦੇ ਹਨ ਕਿ ਉਨ੍ਹਾਂ ਦੇ ਕਾਰਜਕਾਲ 'ਚ ਦੋ ਵੱਡੇ ਸੁਧਾਰ ਕੀਤੇ ਗਏ ਹਨ। ਪਹਿਲਾ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਵੋਟਰਾਂ ਨੂੰ ਇੱਕ ਦੀ ਬਜਾਏ ਸਾਲ ਵਿੱਚ ਚਾਰ ਵਾਰ ਵੋਟਰ ਆਈ.ਡੀ. ਲਈ ਰਜਿਸਟਰ ਕਰਨ ਦਾ ਇੱਕ ਮੌਕਾ ਅਤੇ ਦੂਜਾ ਵੱਡਾ ਸੁਧਾਰ ਵੋਟਰ ਸੂਚੀ ਵਿੱਚ ਜਾਅਲੀ ਲੋਕਾਂ ਦੇ ਨਾਮ ਸ਼ਾਮਲ ਹੋਣ ਦੀ ਜਾਂਚ ਕਰਨ ਲਈ ਆਧਾਰ ਕਾਰਡ ਨੂੰ ਵੋਟਰ ਸੂਚੀ ਨਾਲ ਜੋੜਨਾ ਸ਼ਾਮਲ ਹੈ।
ਚੰਦਰਾ ਨੇ ਕਿਹਾ, “ਪਹਿਲਾਂ ਹਰ ਸਾਲ 1 ਜਨਵਰੀ ਕੱਟ-ਆਫ ਡੇਟ ਹੁੰਦੀ ਸੀ। ਅਸੀਂ ਸਰਕਾਰ ਨੂੰ ਭਰੋਸਾ ਦਿਵਾਇਆ ਕਿ ਇਹ ਸੁਧਾਰ ਬਹੁਤ ਜ਼ਰੂਰੀ ਹਨ ਅਤੇ ਇਨ੍ਹਾਂ ਲੋਕਾਂ ਨੂੰ ਜਲਦੀ ਤੋਂ ਜਲਦੀ ਰਜਿਸਟਰ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਉਹ 18 ਸਾਲ ਦੇ ਹੋ ਗਏ ਹਨ। ਇਸ ਸੁਧਾਰ ਨਾਲ ਹੁਣ ਜਿਹੜੇ ਲੋਕ 18 ਸਾਲ ਦੇ ਹੋ ਗਏ ਹਨ, ਉਨ੍ਹਾਂ ਨੂੰ ਰਜਿਸਟ੍ਰੇਸ਼ਨ ਲਈ ਸਾਲ 'ਚ ਚਾਰ ਤਰੀਕਾਂ ਮਿਲਣਗੀਆਂ। ਇਹ ਸੁਧਾਰ ਪਿਛਲੇ 20 ਸਾਲਾਂ ਤੋਂ ਲਟਕ ਰਿਹਾ ਸੀ।
ਹੁਣ ਤੱਕ, 1 ਜਨਵਰੀ ਨੂੰ ਜਾਂ ਇਸ ਤੋਂ ਪਹਿਲਾਂ ਹੀ 18 ਸਾਲ ਦੇ ਲੋਕ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਸਨ। ਜੇਕਰ ਉਹ ਪਹਿਲੀ ਜਨਵਰੀ ਤੋਂ ਪਹਿਲਾਂ ਰਜਿਸਟ੍ਰੇਸ਼ਨ ਨਾ ਕਰਵਾਉਂਦੇ ਤਾਂ ਉਨ੍ਹਾਂ ਨੂੰ ਇੱਕ ਸਾਲ ਤੱਕ ਇੰਤਜ਼ਾਰ ਕਰਨਾ ਪੈਂਦਾ ਸੀ, ਪਰ ਹੁਣ ਨਿਯਮ ਜਾਰੀ ਹੋਣ ਤੋਂ ਬਾਅਦ ਨੌਜਵਾਨ ਹਰ ਸਾਲ ਚਾਰ ਵੱਖ-ਵੱਖ ਤਰੀਕਾਂ ਨੂੰ ਵੋਟਰ ਵਜੋਂ ਰਜਿਸਟਰਡ ਹੋ ਸਕਦੇ ਹਨ।
ਇਹ ਵੀ ਪੜ੍ਹੋ : 2 ਪੈਨ ਕਾਰਡ ਰੱਖਣ ਵਾਲੇ ਹੋ ਜਾਣ ਸਾਵਧਾਨ! ਸਰਕਾਰੀ ਕਾਰਵਾਈ ਨਾਲ ਭਰਨਾ ਪਵੇਗਾ 10 ਹਜ਼ਾਰ ਦਾ ਜੁਰਮਾਨਾ!
ਨਿਯਮ ਕਦੋਂ ਲਾਗੂ ਹੋਣਗੇ
ਨਿਯਮ ਕੱਦ ਤੱਕ ਲਾਗੂ ਹੋਣਗੇ, ਇਹ ਪੁੱਛੇ ਜਾਣ 'ਤੇ ਚੰਦਰਾ ਨੇ ਪ੍ਰੈੱਸ ਨੂੰ ਦਿੱਤੇ ਇੰਟਰਵਿਊ 'ਚ ਕਿਹਾ, ''ਮੈਨੂੰ ਲੱਗਦਾ ਹੈ ਕਿ ਬਹੁਤ ਜਲਦੀ ਹੋਣਗੇ, ਕਿਉਂਕਿ ਅਸੀਂ ਇਸ ਸਬੰਧ 'ਚ ਪ੍ਰਸਤਾਵ ਦਾ ਖਰੜਾ ਪਹਿਲਾਂ ਹੀ ਭੇਜ ਦਿੱਤਾ ਹੈ। ਅਸੀਂ ਉਹ ਫ਼ਾਰਮ ਵੀ ਭੇਜੇ ਹਨ, ਜਿਨ੍ਹਾਂ ਵਿੱਚ ਬਦਲਾਅ ਕੀਤੇ ਜਾਣੇ ਹਨ ਅਤੇ ਇਹ ਕਾਨੂੰਨ ਮੰਤਰਾਲੇ ਕੋਲ ਹਨ। ਮੈਨੂੰ ਲਗਦਾ ਹੈ ਕਿ ਉਹ ਬਹੁਤ ਜਲਦੀ ਮਨਜ਼ੂਰ ਹੋ ਜਾਣਗੇ, ਅਸੀਂ ਆਪਣੇ ਆਈਟੀ ਸਿਸਟਮ ਨੂੰ ਵੀ ਮਜ਼ਬੂਤ ਕੀਤਾ ਹੈ।
ਕੀ ਵੋਟਰ ਆਈਡੀ ਨੂੰ ਆਧਾਰ ਨਾਲ ਲਿੰਕ ਨਾ ਕਰਨ ਦਾ ਵਿਕਲਪ ਵੀ ਹੋਵੇਗਾ?
ਇਸ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ, "ਇਹ ਸਵੈ-ਇੱਛਤ ਹੋਵੇਗਾ, ਪਰ ਵੋਟਰਾਂ ਨੂੰ ਆਪਣਾ ਆਧਾਰ ਨੰਬਰ ਨਾ ਦੇਣ ਲਈ ਲੋੜੀਂਦਾ ਕਾਰਨ ਦੇਣਾ ਹੋਵੇਗਾ।" ਇਸ ਕਾਰਨ, ਆਧਾਰ ਦੀ ਉਪਲਬਧਤਾ ਨਾ ਹੋਣਾ ਜਾਂ ਉਸੇ ਜਾਂ ਕਿਸੇ ਹੋਰ ਕਾਰਨ ਲਈ ਅਰਜ਼ੀ ਨਾ ਦੇਣਾ ਹੋ ਸਕਦਾ ਹੈ।
Summary in English: Condition set by the government to link Aadhaar with Voter ID! Get rid of this problem now!