ਖੇਤੀਬਾੜੀ ਵਿਚ ਹੋ ਰਹੀਆਂ ਨਵੀਆਂ ਕਾਢਾਂ ਜਿੱਥੇ ਕਿਸਾਨ ਭਰਾਵਾਂ ਦਾ ਸਮਾਂ ਅਤੇ ਪੈਸਾ ਬਚਾ ਰਹੀਆਂ ਹਨ ਉੱਥੇ ਹੀ ਭਾਰਤ ਨੂੰ ਦੁਨੀਆ 'ਚ ਆਪਣੀ ਵੱਖਰੀ ਤਸਵੀਰ ਵੀ ਪੇਸ਼ ਕਰ ਰਹੀਆਂ ਹਨ। ਦਸਮੇਸ਼ ਗਰੁੱਪ ਮਲੇਰਕੋਟਲਾ ਨਾਲ ਸੰਬੰਧਿਤ ਇਨ੍ਹਾਂ 'ਚ ਸਮੇਂ-ਸਮੇਂ 'ਤੇ ਆਪਣਾ ਯੋਗਦਾਨ ਪਾਉਂਦਾ ਆ ਰਿਹਾ ਹੈ।
ਜਿਵੇਂ ਪਿਛਲੇ ਸਮੇਂ ਇਨ੍ਹਾਂ ਨੇ ਸੁਪਰ ਸੀਡਰ ਦੀ ਸੌਗਾਤ ਕਿਸਾਨ ਭਰਾਵਾਂ ਲਈ ਲੈ ਕੇ ਆਏ ਅਤੇ ਪਰਾਲੀ ਸਾੜਨ ਦੀ ਸਮੱਸਿਆ ਦਾ ਜੋ ਕਿ ਵੱਡੇ ਪੱਧਰ ਤੇ ਹੱਲ ਬਣਿਆ ਅਤੇ ਹੁਣ ਇਸ ਲੜੀ ਨੂੰ ਅੱਗੇ ਵਧਾਉਂਦੇ ਹੋਏ ਇਕ ਨਵੀਂ ਤਕਨੀਕ ਨਾਲ ਤਿਆਰ ਕੀਤਾ ਸਟਰਾਅ ਰੀਪਰ ਪੇਸ਼ ਕੀਤਾ, ਜਿਸ ਵਿਚ ਆਰ.ਪੀ.ਐੱਮ. ਬਦਲਣ ਲਈ ਚੇਂਜਰ ਪੁਲੀਆਂ ਲੱਗੀਆਂ ਹੋਈਆਂ ਹਨ ।
ਇਸ ਨਾਲ ਜਿੱਥੇ ਕਿਸਾਨ ਭਰਾਵਾਂ ਦਾ ਸਮਾਂ ਬਚੇਗਾ ਉੱਥੇ ਪੈਸੇ ਦੀ ਵੀ ਬੱਚਤ ਹੋਵੇਗੀ। ਨਵੇਂ ਸਟਰਾਅ ਰੀਪਰ ਨੂੰ ਲਾਂਚ ਕਰਦੇ ਹੋਏ
ਕੰਪਨੀ ਦੇ ਸੀ.ਐੱਮ.ਡੀ. ਮੈਨੇਜਿੰਗ ਡਾਇਰੈਕਟਰ ਅਮਰ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਚ ਨਵੀਆਂ ਤਕਨੀਕਾਂ ਨੂੰ ਲੈ ਕੇ ਆਉਣਾ ਹੁਣ ਸਮੇਂ ਦੀ ਮੰਗ ਹੈ।
ਇਹ ਵੀ ਪੜ੍ਹੋ : Punjab Ration Card List 2022 : ਕਿਵੇਂ ਬਣਦਾ ਦਾ ਪੰਜਾਬ ਵਿਚ ਰਾਸ਼ਨ ਕਾਰਡ, ਪੰਜਾਬ ਰਾਸ਼ਨ ਕਾਰਡ ਸੂਚੀ 2022 ਦੀ ਪੂਰੀ ਜਾਣਕਾਰੀ
Summary in English: Dasmesh Group Malerkotla launches India's first RPM Straw reaper with changer bridge ready