1. Home
  2. ਖਬਰਾਂ

ਦੀਵਾਲੀ ਸੇਲ: ਫਲਿੱਪਕਾਰਟ, ਐਮਾਜ਼ੋਨ, ਮੀਸ਼ੋ ਤੇ ਮਿੰਤਰਾ `ਤੇ ਬੰਪਰ ਸੇਲ, ਲੱਖਾਂ ਔਫ਼ਰਸ

ਫਲਿੱਪਕਾਰਟ, ਐਮਾਜ਼ੋਨ, ਮੀਸ਼ੋ ਤੇ ਮਿੰਤਰਾ ਵਰਗੀਆਂ ਈ-ਕਾਮਰਸ ਕੰਪਨੀਆਂ ਦੇ ਦੀਵਾਲੀ ਦੀ ਸੇਲ `ਚ ਹੋਣਗੇ ਲੱਖਾਂ ਔਫ਼ਰਸ...

Priya Shukla
Priya Shukla
ਫਲਿੱਪਕਾਰਟ, ਐਮਾਜ਼ੋਨ, ਮੀਸ਼ੋ ਤੇ ਮਿੰਤਰਾ ਵਰਗੀਆਂ ਈ-ਕਾਮਰਸ ਕੰਪਨੀਆਂ ਦੀਆਂ ਦੀਵਾਲੀ ਦੀ ਸੇਲ `ਚ ਹੋਣਗੇ ਲੱਖਾਂ ਔਫ਼ਰਸ

ਫਲਿੱਪਕਾਰਟ, ਐਮਾਜ਼ੋਨ, ਮੀਸ਼ੋ ਤੇ ਮਿੰਤਰਾ ਵਰਗੀਆਂ ਈ-ਕਾਮਰਸ ਕੰਪਨੀਆਂ ਦੀਆਂ ਦੀਵਾਲੀ ਦੀ ਸੇਲ `ਚ ਹੋਣਗੇ ਲੱਖਾਂ ਔਫ਼ਰਸ

ਤਿਉਹਾਰਾਂ ਦਾ ਸੀਜ਼ਨ (Festive Season) ਸ਼ੁਰੂ ਹੋ ਗਿਆ ਹੈ। ਇਨ੍ਹਾਂ ਤਿਉਹਾਰਾਂ 'ਚ ਲੋਕਾਂ ਨੂੰ ਖ਼ਰੀਦਦਾਰੀ (Shopping) ਦਾ ਬਹੁਤ ਉਤਸ਼ਾਹ ਹੁੰਦਾ ਹੈ। ਲੋਕਾਂ ਦੇ ਇਸ ਉਤਸ਼ਾਹ ਨੂੰ ਦੇਖਦਿਆਂ ਈ-ਕਾਮਰਸ ਕੰਪਨੀਆਂ (E-commerce companies) ਵੱਡੇ ਪੱਧਰ 'ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧਮਾਕੇਦਾਰ ਤਿਉਹਾਰੀ ਸੇਲ (Festive Sale) ਸ਼ੁਰੂ ਕਰ ਰਹੀਆਂ ਹਨ। ਇਹ ਸੇਲ ਖ਼ਾਸ ਤੋਰ `ਤੇ ਦੀਵਾਲੀ ਲਈ ਹੈ। ਸੇਲ ਕਦੋ ਤੋਂ ਸ਼ੁਰੂ ਹੋ ਰਹੀ ਹੈ, ਇਹ ਜਾਨਣ ਲਈ ਇਹ ਲੇਖ ਪੜ੍ਹੋ।

ਐਮਾਜ਼ੋਨ (Amazon) ਦਾ ਗ੍ਰੇਟ ਇੰਡੀਅਨ ਫੈਸਟੀਵਲ, ਫਲਿੱਪਕਾਰਟ (Flipkart) ਦਾ ਬਿਗ ਬਿਲੀਅਨ ਡੇ ਤੇ ਮੀਸ਼ੋ (Meesho) ਦੀ ਮੈਗਾ ਬਲਾਕਬਸਟਰ ਸੇਲ (Mega Blockbuster Sale), ਤਿੰਨੋਂ 23 ਸਤੰਬਰ 2022 ਤੋਂ ਸ਼ੁਰੂ ਹੋਣ ਜਾ ਰਹੇ ਹਨ। ਇਨ੍ਹਾਂ ਧਮਾਕੇਦਾਰ ਤਿਉਹਾਰੀ ਸੇਲ (Festive Sale) `ਚ ਲੱਖਾਂ ਔਫ਼ਰਸ (Offers) ਹੋਣਗੇ, ਜਿਨ੍ਹਾਂ ਦਾ ਫਾਇਦਾ ਤੁਸੀਂ 23 ਸਿਤੰਬਰ ਤੋਂ ਚੁੱਕ ਸਕਦੇ ਹੋ।

ਫਲਿੱਪਕਾਰਟ ਬਿਗ ਬਿਲੀਅਨ ਡੇਜ਼ ਸੇਲ (Flipkart Big Billion Days Sale)

ਫਲਿੱਪਕਾਰਟ 23 ਸਤੰਬਰ ਤੋਂ ਇਸ ਸਾਲ ਦੀ ਸਭ ਤੋਂ ਵੱਡੀ ਸੇਲ ਸ਼ੁਰੂ ਕਰਨ ਜਾ ਰਿਹਾ ਹੈ। ਇਹ ਸੇਲ 23 ਸਤੰਬਰ ਤੋਂ 2 ਅਕਤੂਬਰ ਤੱਕ ਚੱਲੇਗੀ। ਇਸ ਸੇਲ `ਚ ਫੋਨ (Phone), ਟੀ.ਵੀ (T.V), ਕੱਪੜੇ (Clothes), ਘਰੇਲੂ ਸਮਾਨ ਤੇ ਹੋਰ ਕਈ ਚੀਜ਼ਾਂ ਸਸਤੇ ਭਾਅ `ਤੇ ਮਿਲਣਗੀਆਂ। ਇਸ ਦੌਰਾਨ ਤੁਸੀਂ ਆਈਫੋਨ 13 (iphone 13), ਆਈਫੋਨ 12 (iphone 12) ਤੇ ਆਈਫੋਨ 11 (iphone 11) ਸ਼ਾਨਦਾਰ ਡਿਸਕਾਊਂਟ (Discount) `ਤੇ ਘਰ ਲਿਆ ਸਕਦੇ ਹੋ।

ਐਮਾਜ਼ੋਨ ਗ੍ਰੇਟ ਇੰਡੀਅਨ ਫੈਸਟੀਵਲ (Amazon Great Indian Festival)

ਐਮਾਜ਼ਾਨ ਗ੍ਰੇਟ ਇੰਡੀਅਨ ਫੈਸਟੀਵਲ ਸੇਲ ਵੀ 23 ਸਤੰਬਰ ਤੋਂ 2 ਅਕਤੂਬਰ ਤੱਕ ਚੱਲੇਗੀ। ਇਸ ਸੇਲ 'ਚ ਤੁਸੀਂ ਘਰ ਬੈਠੇ ਹੀ ਇਲੈਕਟ੍ਰੋਨਿਕਸ (Electronics), ਫੈਸ਼ਨ (Fashion), ਐਕਸੈਸਰੀਜ਼ (Accessories) ਸਮੇਤ ਘਰ ਦੀਆਂ ਸਾਰੀਆਂ ਜ਼ਰੂਰੀ ਚੀਜ਼ਾਂ ਘੱਟ ਮੁੱਲ 'ਤੇ ਖਰੀਦ ਸਕਦੇ ਹੋ। ਇਸ ਸੇਲ ਨੂੰ ਸੈਮਸੰਗ (Samsung) ਅਤੇ iQoo ਵੱਲੋਂ ਸਪੌਂਸਰ (Sponsor) ਕੀਤਾ ਗਿਆ ਹੈ, ਇਸ ਕਰਕੇ ਗਾਹਕਾਂ (customers) ਨੂੰ ਇਨ੍ਹਾਂ ਦੋਵਾਂ ਬ੍ਰਾਂਡਾਂ 'ਤੇ ਚੰਗੇ ਔਫ਼ਰਸ (best offers) ਮਿਲਣਗੇ। 

ਇਹ ਵੀ ਪੜ੍ਹੋ : ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦਾ ਦੇਹਾਂਤ, 58 ਸਾਲ ਦੀ ਉਮਰ `ਚ ਫ਼ਾਨੀ ਸੰਸਾਰ ਨੂੰ ਕਿਹਾ ਅਲਵਿਦਾ

ਮਿੰਤਰਾ ਬਿਗ ਫੈਸ਼ਨ ਫੈਸਟੀਵਲ (Myntra Big Fashion Festival)

ਮਿੰਤਰਾ 23 ਸਤੰਬਰ ਤੋਂ ਇਸ ਸਾਲ ਦਾ ਸਭ ਤੋਂ ਵੱਡਾ ਸੇਲ ਮਿੰਤਰਾ ਬਿਗ ਫੈਸ਼ਨ ਫੈਸਟੀਵਲ (Myntra Big Fashion Festival) ਸ਼ੁਰੂ ਕਰਨ ਜਾ ਰਿਹਾ ਹੈ। ਫੈਸ਼ਨ (Fashion), ਬਿਊਟੀ (Beauty) ਤੇ ਲਾਈਫਸਟਾਈਲ (Lifestyle) 'ਚ ਆਫਰਾਂ ਦਾ ਢੇਰ ਲੱਗਣ ਵਾਲਾ ਹੈ।

ਮੀਸ਼ੋ ਮੈਗਾ ਬਲਾਕਬਸਟਰ ਸੇਲ (Meesho Mega Blockbuster Sale)

ਮੀਸ਼ੋ (Meesho) ਅੱਜ-ਕੱਲ੍ਹ ਘਰੇਲੂ ਔਰਤਾਂ `ਚ ਚਰਚੇ ਦਾ ਵਿਸ਼ਾ ਬਣਿਆ ਹੋਇਆ ਹੈ। ਮੀਸ਼ੋ ਵੀ ਬਾਕੀ ਈ-ਕਾਮਰਸ ਕੰਪਨੀਆਂ (E-commerce companies) ਵਾਂਗ 23 ਸਤੰਬਰ ਤੋਂ ਆਪਣੀ ਮੀਸ਼ੋ ਮੈਗਾ ਬਲਾਕਬਸਟਰ ਸੇਲ (Meesho Mega Blockbuster Sale) ਸ਼ੁਰੂ ਕਰਨ ਜਾ ਰਹੀ ਹੈ। ਇਹ ਸੇਲ 23 ਸਤੰਬਰ ਤੋਂ 27 ਸਤੰਬਰ ਤੱਕ ਚੱਲੇਗੀ। ਇਸ ਸੇਲ (Sale) `ਚ ਫੋਨ (phone), ਟੀ.ਵੀ (TV), ਕੱਪੜੇ (clothes), ਘਰੇਲੂ ਸਮਾਨ (Household items) ਤੇ ਹੋਰ ਕਈ ਚੀਜ਼ਾਂ 'ਤੇ ਸ਼ਾਨਦਾਰ ਔਫ਼ਰਸ (Great offers) ਮਿਲਣਗੇ।

Summary in English: Diwali Sale: Bumper Sale on Flipkart, Amazon, Meesho and Myntra, Lakhs of Offers

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters