ਕੱਚੇ ਤੇਲ ਦੀ ਵੱਧਦੀ ਕੀਮਤਾਂ ਤੋਂ ਰਾਹਤ ਦੇਣ ਦੇ ਲਈ ਸਰਕਾਰ ਨੇ ਇਸ ਦੀ ਰਕਮ ਘੱਟ ਕਰਨ ਦਾ ਐਲਾਨ ਕੀਤਾ ਸੀ । ਇਸ ਪੂਰੇ ਮਾਮਲੇ ਵਿਚ ਖਾਦ ਸਕੱਤਰ ਸੁਧਾਂਸ਼ੂ ਪਾਂਡੇ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਨੂੰ ਤੇਲ ਦੀ ਨਵੀ ਕੀਮਤਾਂ ਨੂੰ ਤੁਰੰਤ ਪ੍ਰਭਾਵ ਤੋਂ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ । ਸੁਧਾਂਸ਼ੂ ਪਾਂਡੇ ਨੇ ਕੇਂਦਰ ਸਰਕਾਰ ਦੀ ਵਨ ਨੇਸ਼ਨ ਵਨ ਰਾਸ਼ਨ ਕਾਰਡ ਸਕੀਮ ਦੀ ਵੀ ਤਾਰੀਫ ਕੀਤੀ ।
ਵਨ ਨੇਸ਼ਨ ਵਨ ਰਾਸ਼ਨ ਕਾਰਡ ਯੋਜਨਾ ਨੂੰ ਲੈਕੇ ਪਾਂਡੇ ਨੇ ਕਿਹਾ ਹੈ ਕਿ ਇਸ ਦੇ ਤਹਿਤ 50 ਕਰੋੜ ਪੋਰਟੇਬਿਲਟੀ ਲੈਣ-ਦੇਣ ਦੀ ਗਿਣਤੀ ਪਾਰ ਕਰ ਲਿੱਤੀ ਗਈ ਹੈ । ਉਹਨਾਂ ਨੂੰ ਕਿਹਾ ਹੈ ਕਿ ਕੋਵਿਦ ਦੇ ਦੌਰਾਨ 43 ਕਰੋੜ ਲੈਣ -ਦੇਣ ਨੂੰ ਪਾਰ ਕਰ ਲਿੱਤਾ ਗਿਆ ਸੀ । ਇਸਦੇ ਨਾਲ ਹੀ ਲਾਭਾਰਥੀਆਂ ਨੂੰ ਕਰੀਬ 34 ਹਜ਼ਾਰ ਕਰੋੜ ਰੁਪਏ ਦੀ ਸਬਸਿਡੀ ਦਿੱਤੀ ਗਈ ਹੈ ।
ਉਹਨਾਂ ਨੇ ਦੱਸਿਆ ਹੈ ਕਿ ਅਸਾਮ ਵਿਚ 34 ਹਜ਼ਾਰ ਤੋਂ 13 ਹਜ਼ਾਰ ਈ-ਪੋਸ਼ ਮਸ਼ੀਨਾਂ ਲੱਗ ਚੁਕੀਆਂ ਹਨ । ਉਹਨਾਂ ਨੇ ਉਮੀਦ ਲਗਾਈ ਹੈ ਕਿ ਆਉਣ ਵਾਲੇ ਦੋ ਮਹੀਨਿਆਂ ਦੇ ਵਿਚ ਅਸਾਮ ਅਤੇ ਛੱਤੀਸਗੜ੍ਹ ਵੀ ਇਕ ਦੇਸ਼ ਇਕ ਰਾਸ਼ਨ ਕਾਰਡ ਸਕੀਮ ਵਿਚ ਸ਼ਾਮਲ ਹੋ ਜਾਵੇਗਾ । ਇਸਦੇ ਨਾਲ ਹੀ ਉਹਨਾਂ ਨੇ ਇਸ ਗੱਲ ਦੀ ਵੀ ਉਮੀਦ ਲਗਾਈ ਹੈ ਕਿ ਮੌਜੂਦਾ ਵਿੱਤੀ ਸਾਲ ਦੇ ਅੰਤ ਵਿਚ ਪੂਰਾ ਦੇਸ਼ ਇਸ ਯੋਜਨਾ ਦਾ ਹਿੱਸਾ ਬਣ ਜਾਵੇਗਾ
ਖਾਣ ਵਾਲੇ ਤੇਲ ਦੀ ਰਕਮ ਵਿਚ ਕੀਤੀ ਗਈ 30 ਤੋਂ 40 ਰੁਪਏ ਕਟੌਤੀ
ਜਨਤਕ ਵੰਡ ਪ੍ਰਣਾਲੀ ਦੇ ਸਕੱਤਰ ਸੁਧਾਂਸ਼ੂ ਪਾਂਡੇ ਨੇ ਦੱਸਿਆ ਕਿ ਖਾਣ ਵਾਲੇ ਤੇਲ ਦੀ ਰਕਮ ਵਿਚ 30 ਤੋਂ 40 ਰੁਪਏ ਦੀ ਕਟੌਤੀ ਕੀਤੀ ਗਈ ਹੈ । ਗੌਰਤਲਬ ਹੈ ਕਿ ਵਿਸ਼ਵ ਪੱਧਰ 'ਤੇ ਕੀਮਤਾਂ 'ਚ ਵਾਧੇ ਦੌਰਾਨ ਦੇਸ਼ 'ਚ ਸਰਕਾਰੀ ਦਖਲਅੰਦਾਜ਼ੀ ਤੋਂ ਬਾਅਦ ਖਾਣ ਵਾਲੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਆ ਰਹੀ ਹੈ ਅਤੇ ਰੱਬੀ ਦੇ ਸੀਜ਼ਨ ਦੀ ਸਰ੍ਹੋਂ ਦੀ ਚੰਗੀ ਫਸਲ ਆਉਣ ਤੋਂ ਬਾਅਦ ਕੀਮਤਾਂ 'ਚ ਹੋਰ ਗਿਰਾਵਟ ਆਉਣ ਦੀ ਸੰਭਾਵਨਾ ਹੈ।
ਖਾਣ ਵਾਲੇ ਤੇਲ ਦੇ ਮਾਮਲੇ ਵਿਚ ਸਕੱਤਰ ਨੇ ਕਿਹਾ ਹੈ ਕਿ ਜੱਦ ਦੇਸ਼ ਆਪਣੇ ਖਾਣ ਵਾਲੇ ਤੇਲ ਦੀ ਜਰੂਰਤਾਂ ਦੇ ਲਗਭਗ 60% ਹਿੱਸੇ ਨੂੰ ਆਯਾਤ ਕਰਨ 'ਤੇ ਨਿਰਭਰ ਹੈ, ਤਾਂ ਘਰੇਲੂ ਕੀਮਤਾਂ ਕੁਦਰਤੀ ਤੌਰ 'ਤੇ ਅੰਤਰਰਾਸ਼ਟਰੀ ਕੀਮਤਾਂ ਤੋਂ ਪ੍ਰਭਾਵਿਤ ਹੋਵੇਗਾ।
ਸਬਜ਼ੀਆਂ ਦੀ ਕੀਮਤਾਂ ਵਿਚ ਵੀ ਆਈ ਹੈ ਗਿਰਾਵਟ
ਸੁਧਾਂਸ਼ੂ ਪਾਂਡੇ ਨੇ ਕਿਹਾ ਕਿ ਸਰਕਾਰ ਨੇ ਖਾਣ ਵਾਲੇ ਤੇਲਾਂ ਦੇ ਮਾਮਲੇ ਵਿਚ ਆਯਾਤ ਡਿਊਟੀ ਘਟਾਕੇ ਲਗਭਗ ਜ਼ੀਰੋ ਕਰ ਦਿੱਤੀ ਹੈ ਅਤੇ ਇਸ ਦੀ ਕੀਮਤਾਂ ਵਿਚ ਬਹੁਤ ਮਹੱਤਵਪੂਰਨ ਕਮੀ ਦਿਖਾਈ ਹੈ । ਸਰਕਾਰ ਦੁਆਰਾ ਹਿੱਸੇਦਾਰਾਂ ਨਾਲ ਕਈ ਮੀਟਿੰਗਾਂ ਕਰਨ ਤੋਂ ਬਾਅਦ ਪ੍ਰਚੂਨ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਿੱਚ 15 ਤੋਂ 20 ਫੀਸਦੀ ਦੀ ਕਮੀ ਆਈ ਹੈ।
ਖੁਰਾਕ ਸਕੱਤਰ ਸੁਧਾਂਸ਼ੂ ਪਾਂਡੇ ਨੇ ਵੀਰਵਾਰ ਨੂੰ ਕਿਹਾ ਕਿ ਹੋਰ ਜਰੂਰੀ ਖੁਰਾਕ ਪ੍ਰਧਾਰਥਾਂ ਦੇ ਮਾਮਲਿਆਂ ਵਿਚ ਚਾਵਲ ਅਤੇ ਕਣਕ ਦੀ ਕੀਮਤਾਂ 'ਬਹੁਤ ਸਥਿਰ' ਹੈ । ਜੱਦ ਕਿ ਦਾਲਾਂ ਦੀਆਂ ਕੀਮਤਾਂ ਸਥਿਰ ਹੋ ਗਈ ਹੈ। ਸਬਜ਼ੀਆਂ ਵਿਚ ਖਾਸਕਰ ਪਿਆਜ ,ਆਲੂ ਅਤੇ ਟਮਾਟਰ ਦੀ ਕੀਮਤਾਂ ਵਿਚ ਕਮੀ ਆਈ ਹੈ ।
ਉਹਨਾਂ ਨੇ ਕਿਹਾ ਹੈ ,'ਜੋ ਕਿ ਸੰਕੇਤ ਹਨ, ਉਸ ਤੋਂ ਪਤਾ ਚਲਦਾ ਹੈ ਕਿ ਹਰ ਘਰ ਵਿਚ ਖਾਣ ਜਾਣ ਵਾਲੀ ਜਰੂਰੀ ਸਬਜ਼ੀਆਂ ਦੀ ਕੀਮਤਾਂ ਦੇ ਮਾਮਲੇ ਵਿਚ ਸਤਿਥੀ ਆਮ ਹੋਣ ਜਾ ਰਹੀ ਹੈ । ਸਾਨੂੰ ਇਨ੍ਹਾਂ ਸਬਜ਼ੀਆਂ ਦੀ ਕੀਮਤਾਂ ਵਿਚ ਵਾਧਾ ਹੋਣ ਦੀ ਉਮੀਦ ਨਹੀਂ ਹੈ।
ਇਹ ਵੀ ਪੜ੍ਹੋ :- ਖਾਦ-ਬੀਜ ਦੀ ਦੁਕਾਨ ਖੋਲ੍ਹਣ ਲਈ ਸਾਲ 2022 ਵਿੱਚ ਇਹਦਾ ਮਿਲੇਗਾ ਲਾਈਸੈਂਸ
Summary in English: Edible oil prices reduced by up to Rs 40