1. Home
  2. ਖਬਰਾਂ

Farmers Experience: ਬਲਾਕ ਕਾਹਨੂੰਵਾਨ ਦੇ 8 ਕਿਸਾਨਾਂ ਨੇ ਸਾਂਝੇ ਕੀਤੇ PAU ਦੀ ਨਵੀਂ ਬਿਜਾਈ ਵਾਲੀ ਤਕਨੀਕ Surface Seeder ਦੇ ਤਜ਼ਰਬੇ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਨਵੀਂ, ਸਸਤੀ ਅਤੇ ਛੋਟੇ ਵੱਡੇ ਟਰੈਕਟਰ ਨਾਲ ਚੱਲਣ ਵਾਲੀ ਤਕਨੀਕ ਸਰਫੇ਼ਸ ਸੀਡਰ (Surface Seeder) ਨਾਲ ਕਣਕ ਦੀ ਬਿਜਾਈ ਕਰਨ ਵਾਲੇ਼ ਬਲਾਕ ਕਾਹਨੂੰਵਾਨ ਦੇ 8 ਕਿਸਾਨਾਂ ਨੇ ਦੱਸੇ ਪਹਿਲਾਂ ਡਰ ਤੇ ਬਾਅਦ ਸੰਤੁਸ਼ਟੀ ਵਾਲੇ ਬਿਜਾਈ ਦੇ ਤਜ਼ਰਬੇ, ਕਿਹਾ ਸੁੱਪਰਸੀਡਰ ਨਾਲੋ ਸਰਫੇ਼ਸ ਸੀਡਰ ਘੱਟ ਖਰਚੇ ਤੇ ਬਿਜਾਈ ਵਾਲੀ ਫ਼ਸਲ ਮੀਂਹ ਹਨੇਰੀ 'ਚ ਰਹੀਂ ਖੜ੍ਹੀ, ਬਹੁਤੇ ਕਿਸਾਨਾਂ ਐਫ਼.ਪੀ.ਓਜ਼. ਰਾਹੀਂ 80 ਫ਼ੀਸਦ ਸਹੂਲਤ ਲੈ ਕੀਤੀ ਆਪਣੀ ਤੇ ਨੇੜਲੇ ਪਿੰਡਾਂ 'ਚ ਕਿਰਾਏ ਤੇ ਬਿਜਾਈ।

Gurpreet Kaur Virk
Gurpreet Kaur Virk
ਸਰਫੇ਼ਸ ਸੀਡਰ ਤਕਨੀਕ ਦੀ ਖ਼ਾਸੀਅਤ

ਸਰਫੇ਼ਸ ਸੀਡਰ ਤਕਨੀਕ ਦੀ ਖ਼ਾਸੀਅਤ

Surface Seeder Technique: ਸਮੇਂ ਦਰ ਸਮੇਂ ਨਾਲ ਖੇਤੀ ਬਿਜਾਈ, ਸਪਰੇਆਂ, ਖ਼ਾਦ ਖਿਲਾਰਣ, ਫ਼ਸਲ ਵਾਢੀ ਤੇ ਹੋਰ ਖੇਤੀਬਾੜੀ ਖੇਤਰ 'ਚ ਛੋਟੀਆਂ ਵੱਡੀਆਂ ਮਸ਼ੀਨਾਂ ਕਿਸਾਨਾਂ ਦੇ ਖੇਤੀ ਦੇ ਕੰਮ ਸੁਖਾਲੇ ਕਰਨ ਲਈ ਆਉਂਦੀਆਂ ਹਨ। ਇਸ ਵਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖ਼ੇਤੀ ਮਾਹਿਰਾਂ ਵੱਲੋਂ ਨਵੀਂ ਤਕਨੀਕ ਸਰਫੇ਼ਸ ਸੀਡਰ ਨਾਲ ਕਣਕ ਦੀ ਬਿਜਾਈ ਦੀ ਸਿਫਾਰਸ਼ ਕਰਕੇ ਕਿਸਾਨਾਂ ਨੂੰ ਸਸਤੀ ਤੇ ਟਿਕਾਉ ਅਤੇ ਹਰੇਕ ਛੋਟੇ ਵੱਡੇ ਟਰੈਕਟਰ 'ਤੇ ਚੱਲਣ ਵਾਲੀ ਤੇ ਹਰੇਕ ਕਿਸਾਨ ਲਈ ਲਾਹੇਵੰਦ ਹੋਣ ਬਾਰੇ ਦੱਸਿਆ ਗਿਆ।

ਹਾਲਾਂਕਿ, ਇਸ ਤਕਨੀਕ ਸਰਫੇ਼ਸ ਸੀਡਰ ਨਾਲ ਖ਼ਾਸੀਅਤ ਇਹ ਜੋੜੀ ਗਈ ਕਿ ਫ਼ਸਲ ਦੇ ਖੜ੍ਹੇ ਮੁੱਢ ਵਿੱਚ ਹਲਕੇ ਛੋਟੇ ਵੱਡੇ ਟਰੈਕਟਰ ਨਾਲ ਬਿਨਾਂ ਖੇਤ ਵਹਾਈ ਤੋਂ ਦਾਣਾ ਕੇਰ ਕੇ ਕੇਵਲ 800 ਤੋਂ 1000 ਰੁਪਏ ਕਿਰਾਏ 'ਤੇ ਜੇਕਰ ਸਰਫੇ਼ਸ ਸੀਡਰ ਆਪਣਾ ਹੈ ਤਾਂ ਕੇਵਲ 500/-ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਕੀਤੀ ਜਾ ਸਕਦੀ ਹੈ।

ਬਹੁਤੇ ਕਿਸਾਨ ਜੋ ਪਹਿਲਾਂ ਜਿਹੜੇ ਜਾਗਰੂਕ ਸਨ ਜਾਂ ਖੇਤੀ ਸੰਸਥਾਵਾਂ ਨਾਲ ਜੁੜੇ ਸਨ, ਉਹਨਾਂ ਵੀ ਬਿਜਾਈ ਪਹਿਲੀ ਵਾਰ ਕਰਵਾਈ। ਜਿਨ੍ਹਾਂ ਦੇ ਸ਼ੁਰੂਆਤ 'ਚ ਨਵੀਂ ਤਕਨੀਕ ਤੇ ਜ਼ਮੀਨ ਦੇ ਉਪਰ ਦਾਣਾ ਦੇ ਰਿਸਕ ਨਾਲ ਸ਼ੂਰੂਆਤ ਕਰਕੇ ਅੱਜ ਮੀਂਹ ਹਨੇਰੀ 'ਚ ਵੀ ਖੜ੍ਹੀ ਫ਼ਸਲ ਦੇਖ ਹੈਰਾਨ ਹੁੰਦਿਆਂ ਤੇ ਲੰਮੇ ਸਿੱਟੇ ਦੇਖਣ ਨਾਲ ਚੰਗੇ ਨਤੀਜਿਆਂ ਨਾਲ ਚਿਹਰੇ ਜ਼ਰੂਰ ਖਿੜੇ ਦਿਖੇ ਹਨ। ਖੇਤ ਵਿੱਚ ਜ਼ਿਆਦਾ ਪਰਾਲ਼ੀ ਖਿਲਰੀ ਹੋਣ ਕਰਕੇ ਕੇਵਲ ਪਹਿਲੇ 15 ਦਿਨ ਡਰ ਦੇ ਨਿਕਲਣ ਤੋਂ ਬਾਅਦ ਫ਼ਸਲ ਦੇ ਬੂਟੇ ਦਿਖਣ ਤੇ ਨਦੀਨਾਂ ਦੀ ਵੀ ਤੇ ਨਾਲ ਕੀਟਾਂ ਆਦਿ ਦੀ ਕੋਈ ਸਮੱਸਿਆ ਨਹੀਂ ਆਈ ਤੇ ਫ਼ਜ਼ੂਲ ਖ਼ਰਚ ਸਪਰੇਅ ਆਦਿ ਦੀ ਲੋੜ ਨਹੀਂ ਪਈ। ਬਹੁਤੇ ਕਿਸਾਨਾਂ ਨੇ ਤਾਂ ਸਰਕਾਰ ਨੂੰ ਮਸ਼ੀਨਾਂ ਪੰਚਾਇਤਾਂ 'ਚ ਸਬਸਿਡੀ 'ਤੇ ਦੇਣ ਦੀ ਸਲਾਹ ਤੱਕ ਦਿੱਤੀ ਹੈ। ਤਕਰੀਬਨ ਬਹੁਤੇ ਕਿਸਾਨ ਖੇਤੀ ਯੂਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ ਦੀ ਸਿਫਾਰਸ਼ ਦੀ ਜਮ ਕੇ ਤਾਰੀਫ ਕਰ ਰਹੇ ਹਨ।

ਆਉ ਗੱਲ ਕਰੀਏ ਇਨ੍ਹਾਂ ਕਿਸਾਨਾਂ ਨਾਲ਼:

1) ਗੁਰਦਿਆਲ ਸਿੰਘ ਪਿੰਡ ਸੱਲੋਪੁਰ (94632 - 26244) ਨੇ ਕਿਹਾ ਕਿ ਮੈਂ ਆਪਣੀਂ ਐੱਫ.ਪੀ.ਓਜ਼ 'ਚ 80 ਫ਼ੀਸਦ ਸਬਸਿਡੀ ਨਾਲ ਸਰਫੇ਼ਸ ਸੀਡਰ ਖ਼ਰੀਦਿਆ। ਅਸੀਂ ਆਪਣੇ ਖੇਤਾਂ 'ਚ ਕਣਕ ਦੀ ਬਿਜਾਈ ਹੈਪੀ ਸੀਡਰ, ਸੁਪਰ ਸੀਡਰ ਤੇ ਨਵੀਂ ਤਕਨੀਕ ਸਰਫੇ਼ਸ ਸੀਡਰ ਨਾਲ ਤਿੰਨੋਂ ਮਸ਼ੀਨਾਂ ਨਾਲ ਬਿਜਾਈ ਕੀਤੀ। ਸਰਫੇ਼ਸ ਸੀਡਰ ਤੇ ਹੈਪੀ ਸੀਡਰ ਨਾਲ ਕਣਕ ਬਿਲਕੁਲ ਤੰਦਰੁਸਤ ਤੇ ਵਧੀਆ ਖੇਤ 'ਚ ਖੜ੍ਹੀ ਹੈ। ਜਦੋਂਕਿ, ਸੁਪਰ ਸੀਡਰ ਨਾਲ ਬਿਜਾਈ ਵਾਲੀ ਕਣਕ ਦੀ ਫ਼ਸਲ ਖ਼ਰਾਬ ਮੌਸਮ ਮੀਂਹ ਹਨੇਰੀ 'ਚ ਡਿੱਗ ਪਈ। ਅਸੀਂ 5 ਏਕੜ ਰਕਬੇ ਵਿੱਚ ਆਪਣੀ ਸਰਫੇ਼ਸ ਸੀਡਰ ਦੀ ਬਿਜਾਈ ਤੋਂ ਤੁਰੰਤ ਬਾਅਦ ਪਾਣੀ ਲਗਾਇਆ ਤਾਂ ਜੋ ਚੰਗੀ ਜਰਮੀਨੇਸ਼ਨ ਹੋ ਸਕੇ। ਬਹੁਤੇ ਪਿੰਡ ਦੇ ਬੰਦੇ ਕਹਿੰਦੇ ਸਨ ਕਿ ਉਪਰ ਤੁਰਦੇ ਫਿਰਦੇ ਬੀਜ਼ ਦਾ ਨੁਕਸਾਨ ਹੋਵੇਗਾ। ਉਹਨਾਂ ਲੋਕਾਂ ਨੇ ਬਾਅਦ 'ਚ ਫ਼ਸਲ ਦੇਖ ਕੇ ਆਪ ਤਸੱਲੀ ਦਾ ਪ੍ਰਗਟਾਵਾ ਕੀਤਾ।

ਨਵੀਂ ਤਕਨੀਕ ਸਰਫੇ਼ਸ ਸੀਡਰ ਬਾਰੇ ਜਾਣਕਾਰੀ ਦਿੰਦਿਆਂ ਗੁਰਦਿਆਲ ਸਿੰਘ ਨੇ ਦੱਸਿਆ ਕਿ ਇਹ ਸਸਤੀ ਤੇ ਟਿਕਾਉ ਤਕਨੀਕ ਹੈ, ਜੋ 35 ਹਾਰਸ ਪਾਵਰ ਦੇ ਟਰੈਕਟਰ ਨਾਲ ਵੀ ਚੱਲਦਾ ਹੈ ਛੋਟੇ ਵੱਡੇ ਸਾਰੇ ਕਿਸਾਨ ਵੀਰਾਂ ਨੂੰ ਫ਼ਾਇਦਾ ਹੈ। ਉਹਨਾਂ ਕਿਹਾ ਕਿ ਇਸ ਦਾ ਬਹੁਤਾ ਖ਼ਰਚ ਨਹੀਂ ਜੇਕਰ ਸਰਫੇ਼ਸ ਸੀਡਰ ਆਪਣਾ ਹੋਵੇ ਤਾਂ 500 ਰੁਪਏ 'ਚ ਬਿਜਾਈ ਏਕੜ ਦੀ ਹੋ ਜਾਂਦੀ ਹੈ। ਇਹੀ ਸਰਫੇ਼ਸ ਸੀਡਰ ਜੇਕਰ ਕਿਰਾਏ 'ਤੇ ਹੈ ਤਾਂ 800 - 1000 ਨਾਲ ਬਿਜਾਈ ਹੋ ਜਾਂਦੀ ਹੈ। ਜਦੋਂਕਿ, ਸੁਪਰ ਸੀਡਰ ਨਾਲ ਬਿਜਾਈ ਦਾ 2000 - 2500/- ਰੁਪਏ ਤੱਕ ਲੱਗਦੇ ਹਨ, ਫੇਰ ਸਪਰੇਆਂ, ਡੀਜ਼ਲ ਦੇ ਸਭ ਖ਼ਰਚ ਅਲੱਗ।

2) ਸੁਖਵਿੰਦਰਪਾਲ ਸਿੰਘ ਪਿੰਡ ਕੱਲੂ ਸੋਹਲ (98153 - 49674) ਨੇ ਕਿਹਾ ਕਿ ਮੈਂ ਆਪਣਾ ਸਰਫੇ਼ਸ ਸੀਡਰ 80 ਫ਼ੀਸਦ ਸਬਸਿਡੀ ਤੇ ਐਫ਼ ਪੀ ਓਜ਼ ਦੇ ਅਧੀਨ ਲਿਆ। ਆਪਣੇ ਖੇਤਾਂ 'ਚ 3 ਏਕੜ ਰਕਬੇ 'ਚ 272 ਕਿਸਮ ਨਾਲ ਬਿਜਾਈ ਕੀਤੀ ਅਤੇ ਆਪਣੇ ਨੇੜਲੇ ਪਿੰਡਾਂ 'ਚ ਕੁੱਲ 20 ਏਕੜ ਕਿਰਾਏ ਤੇ ਨੇੜਲੇ ਪਿੰਡਾਂ 'ਚ ਬਿਜਾਈ ਕੀਤੀ। ਸੁਖਵਿੰਦਰਪਾਲ ਨੇ ਕਿਹਾ ਕਿ ਮੈਂ ਦੋਨਾਂ ਤਕਨੀਕਾਂ ਸਰਫੇ਼ਸ ਸੀਡਰ ਤੇ ਸੁਪਰਸੀਡਰ ਨਾਲ਼ ਬਿਜਾਈ ਕੀਤੀ। ਜਦਕਿ ਸਰਫੇ਼ਸ ਸੀਡਰ ਨਾਲ ਬਿਜਾਈ ਵਾਲੀ ਫ਼ਸਲ ਖ਼ਰਾਬ ਮੌਸਮ ਵਿੱਚ ਫ਼ਸਲ ਖੜ੍ਹੀ ਸੀ। ਪਰ ਸੁਪਰ ਸੀਡਰ ਵਾਲੀ ਤਕਰੀਬਨ ਡਿੱਗ ਪਈਆਂ ਸਨ। ਉਹਨਾਂ ਕਿਹਾ ਕਿ ਮੈਂ ਬਿਜਾਈ ਦੇ ਅਗਲੇ ਦਿਨ ਦਾਣਾ ਜਮਾਉਣ ਲਈ ਪਾਣੀ ਲਗਾਇਆ। ਨਦੀਨਾਂ, ਕੀਟਾ, ਚੂਹੇ ਦੀ ਕੋਈ ਸਮੱਸਿਆ ਨਹੀਂ ਤੇ ਨਾ ਹੀ ਕੋਈ ਸਰਫੇ਼ਸ ਸੀਡਰ 'ਤੇ ਸਪਰੇਅ ਕੀਤੀ। ਹਾਲਾਂਕਿ, ਸੁਪਰਸੀਡਰ 'ਚ ਬਥੇਰੀਆਂ ਸਨ।

ਕਿਸਾਨ ਨੇ ਕਿਹਾ ਕਿ ਜ਼ਮੀਨ ਸੁੱਕੀ ਹੋਣੀਂ ਚਾਹੀਦੀ ਹੈ। ਮੁੱਢ ਸੁੱਕੇ ਜਾਂ ਗਿੱਲੇ ਦੀ ਕੋਈ ਚਿੰਤਾ ਨਹੀਂ। ਅਸੀਂ ਟਾਇਰ ਤੇ ਬੀਜ਼ ਦੀ ਸੈਟਿੰਗ ਕੀਤੀ। ਅਸੀਂ ਵੀ ਪਹਿਲੀਂ ਵਾਰ ਨਵੀਂ ਤਕਨੀਕ ਅਪਣਾਈ। ਸਾਨੂੰ ਖ਼ੁਦ ਨੂੰ ਨਵੀਂ ਤਕਨੀਕ ਸਰਫੇ਼ਸ ਸੀਡਰ ਰਾਹੀਂ ਬਿਜਾਈ ਦੀ ਜ਼ਿਆਦਾ ਚਿੰਤਾ ਸੀ ਕਿ ਕੀਤੇ ਫ਼ਸਲ ਧੋੜੀਆ 'ਚ ਹੀ ਨਾ ਉੱਘੇ, ਹਾਲਾਂਕਿ ਬਹੁਤ ਸਾਰੇ ਕਿਸਾਨ ਸਾਡੇ ਦੁਆਰਾ ਇਸ ਨਾਲ ਬਿਜਾਈ ਕਰ ਚੁੱਕੇ ਸਨ। ਅਸੀਂ ਖ਼ੁਦ ਡਰਦੇ ਸਾਂ। ਪਰਾਲ਼ੀ ਚੋਂ ਬੂਟਾ ਬਾਹਰ ਨਿਕਲਦਾ ਦੇਖ ਉਹਨਾਂ ਕਿਹਾ ਕਿ ਬਈ ਤਕਨੀਕ ਕਾਮਯਾਬ ਹੈ। ਉਹਨਾਂ ਕਿਹਾ ਕਿ ਸੁਪਰ ਸੀਡਰ 2500 ਰੁਪਏ ਨਾਲ ਏਕੜ ਦੀ ਬਿਜਾਈ ਨਾਲ ਨਿਬੜਦਾ, ਤੇ ਇਹ ਸਾਰਾ ਖਰਚ 1000 - 1500/- ਚ ਪੈਦਾ। ਸੁਖਵਿੰਦਰਪਾਲ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਇਹ ਸਸਤੀ ਤਕਨੀਕ ਅਪਣਾਉਣ ਦੀ ਲੋੜ ਹੈ ਜੋ ਸੁਪਰ ਸੀਡਰ ਨਾਲੋਂ ਕਿਤੇ ਸਸਤੀ, ਖੇਤ ਵਹਾਉਣ ਦੀ ਲੋੜ ਨਹੀਂ, ਨਦੀਨਾਂ ਦੀ ਸਪਰੇਆਂ ਦੀ ਲੋੜ ਨਹੀਂ, ਪਰਾਲ਼ੀ ਨੂੰ ਅੱਗ ਲਗਾਉਣ ਦੀ ਲੋੜ ਨਹੀਂ ਪੈਂਦੀ, ਛੋਟੇ ਟਰੈਕਟਰ ਨਾਲ ਚੱਲਦੀ। ਸਰਕਾਰ ਨੂੰ ਚਾਹੀਦਾ ਕਿ ਇਸ 'ਤੇ ਸਬਸਿਡੀ ਜ਼ਿਆਦਾ ਦੇ ਕਿਸਾਨ ਭਰਾਵਾਂ ਦੇ ਖ਼ਰਚ ਘਟਾਉਣ ਲਈ ਅੱਗੇ ਆਵੇ। ਅਸੀਂ ਇਸ ਬਿਜਾਈ ਤੇ ਹੋਰਨਾਂ ਤਕਨੀਕ ਨਾਲੋਂ ਬਿਹਤਰ ਸੰਤੁਸ਼ਟ ਹਾਂ।

ਇਹ ਵੀ ਪੜ੍ਹੋ : Successful Farmer: MSc ਪੜਿਆ ਨੋਜਵਾਨ ਬਣਿਆ ਕਾਮਯਾਬ ਕਿਸਾਨ, Patwari Jaggery Plant ਚਲਾਉਣ ਦੇ ਨਾਲ ਖੇਤੀ ਵਿਭਿੰਨਤਾ 'ਚ ਇੰਟਰਕਰੋਪਿੰਗ ਦੇ ਨਾਲ ਫ਼ਸਲਾਂ ਦੀ ਕਰਦੈ ਤਰਕੀਬਵਾਰ ਵੰਡ

3) ਨਵਜੋਤ ਸਿੰਘ ਪਿੰਡ ਸੱਲੋਪੁਰ (84375 - 75061) ਨੇ ਦੱਸਿਆ ਕਿ ਮੈਂ ਆਪਣੇ ਖ਼ੁਦ ਦੇ 8 ਏਕੜ ਰਕਬੇ 'ਚ ਅਤੇ ਆਪਣੇ ਨੇੜਲੇ ਪਿੰਡਾਂ 'ਚ 10 ਏਕੜ ਰਕਬੇ 'ਚ ਨਵੀਂ ਤਕਨੀਕ ਸਰਫੇ਼ਸ ਸੀਡਰ ਨਾਲ ਬਿਜਾਈ ਕੀਤੀ। ਅਸੀਂ ਐਫ਼ਪੀਓਜ਼ ਅਧੀਨ 80 ਫ਼ੀਸਦ ਸਬਸਿਡੀ ਨਾਲ ਲਿਆ। ਉਹਨਾਂ ਕਿਹਾ ਕਿ ਮੈਂ ਪਹਿਲਾ ਪਾਣੀ ਦਾਣਾ ਜਮਾਉਣ ਲਈ ਤੁਰੰਤ ਲਗਾਇਆ ਅਤੇ ਪਾਣੀ ਕਰਕੇ ਚੂਹਾ ਵੀ ਨਹੀਂ ਪੈਂਦਾ, ਅਸੀਂ ਕੁੱਲ ਤਿੰਨ ਫ਼ਸਲ ਨੂੰ ਪਾਣੀ ਲਗਾਏ। ਮੇਰੇ ਲਾਗੇ ਸੁਪਰ ਸੀਡਰ ਨਾਲ ਬਿਜੀ ਕਣਕ ਮੌਸਮ ਦੇ ਖ਼ਰਾਬ ਕਰਕੇ ਡਿੱਗ ਪਈ ਹੈ, ਪਰ ਸਾਡੇ ਵਾਲੀਆਂ ਸਰਫੇ਼ਸ ਸੀਡਰ ਨਾਲ ਖੜ੍ਹੀ ਹੈ ਜੋ ਕਿ ਖ਼ਾਸ ਹੈ। ਪਰਾਲ਼ੀ ਉਪਰ ਵਿਸ਼ਣ ਕਰਕੇ ਪਹਿਲਾਂ ਤਾਂ ਪੰਛੀਆਂ ਦੇ ਚੁੱਗਣ ਦੀ ਸਮੱਸਿਆਂ ਨਹੀਂ ਦੂਜੀ ਇਸੇ ਕਰਕੇ ਨਦੀਨਾਂ ਦੀ ਸਮੱਸਿਆਂ ਨਹੀਂ ਆਈ, ਜਿਸ ਕਰਕੇ ਸਪਰੇਅ ਦਾ ਖ਼ਰਚ ਬਚਿਆ।

ਪਰਾਲ਼ੀ ਕਰਕੇ ਹਰੀ ਖ਼ਾਦ ਬਣੀ ਜਿਸ ਕਰਕੇ ਯੂਰੀਆ ਖ਼ਾਦ ਵੀ ਘਟਾਈ। ਦੂਜੇ ਪਾਣੀ ਤੋਂ ਬਾਅਦ ਪਰਾਲ਼ੀ ਗਲ਼ ਗਈ। ਸਿੱਟੇ ਲੰਮੇ ਸਨ ਮੈਂ ਬੀਜ਼ ਮਿਕਸ ਕਰਕੇ ਬੀਜੇ 1001, 869, 332, ਕਿਸਮ। ਸਰਫੇ਼ਸ ਸੀਡਰ ਦੀ ਬਿਜਾਈ ਲਈ ਮੁੱਢ ਸੁੱਕੇ ਜਾਂ ਗਿੱਲੇ ਦਾ ਕੋਈ ਮਸਲਾ ਨਹੀਂ। ਅਸੀਂ ਟਾਇਰ ਤੇ ਦਾਣਿਆਂ ਦੀ ਐੱਡਜਸਟਮੈਂਟ 40 ਕਿਲੋ ਕੇਰਨ ਦੇ ਹਿਸਾਬ ਨਾਲ ਕੀਤੀ। ਨਵਜੋਤ ਸਿੰਘ ਨੇ ਦੱਸਿਆ ਕਿ ਚਾਰ ਕੁ ਲੀਟਰ ਤੇਲ ਨਾਲ ਏਕੜ ਤਕਰੀਬਨ ਕਵਰ ਹੋ ਜਾਂਦਾ। ਬਿਜਾਈ ਕੇਵਲ 20 ਮਿੰਟ ਵਿੱਚ ਤੇ 800-1000/- ਰੁਪਏ ਵਿੱਚ ਹੋ ਜਾਂਦੀ ਹੈ। ਉਹਨਾਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਸਰਫੇ਼ਸ ਸੀਡਰ ਦੀ ਬਿਜਾਈ ਵੱਲ ਆਉਣ ਦੀ ਲੋੜ ਹੈ ਛੋਟੇ ਟਰੈਕਟਰ ਤੇ ਘੱਟ ਖਰਚੇ, ਨਦੀਨਨਾਸ਼ਕਾਂ ਦੀ ਵਰਤੋਂ ਨਹੀਂ ਹੁੰਦੀ। ਨਵਜੋਤ ਸਿੰਘ ਸੱਲੋਪੁਰ ਨੇ ਸਰਕਾਰਾਂ ਨੂੰ ਅਪੀਲ ਕੀਤੀ ਕਿ ਕਿਸਾਨਾਂ ਨੂੰ ਵਧੇਰੇ ਸਬਸਿਡੀ ਦੇ ਕੇ ਅਜਿਹੇ ਸੰਦ ਵਧਾਉਣ ਦੀ ਲੋੜ ਹੈ।

4) ਮਨਦੀਪ ਕੁਮਾਰ ਪਿੰਡ ਧਾਰੀਵਾਲ ਭੋਜਾ (70094 -46766) ਨੇ ਕਿਹਾ ਕਿ ਮੈਂ ਪਹਿਲੀ ਵਾਰ ਸਰਫੇ਼ਸ ਸੀਡਰ ਨਾਲ 2.5 ਏਕੜ 'ਚ ਬਿਜਾਈ ਕੀਤੀ ਜੋ ਲਾਜਵਾਬ ਤੇ ਸਸਤੀ ਰਹੀ। ਅਸੀਂ ਦੋ ਕਿਸਮਾਂ ਮਿਕਸ ਕੀਤੀਆਂ 187 ਤੇ 272 ਸਨ। ਜਦਕਿ ਸੁੱਪਰਸੀਡਰ ਨਾਲ ਕੀਤੀ ਬਿਜਾਈ ਵਾਲੀ ਕਣਕ 1 ਏਕੜ ਸੀ ਜੋ ਕਾਫੀ ਡਿੱਗ ਪਈ ਸੀ, ਪਰ ਉਪਰਲੇ ਪੱਧਰ ਤੇ ਸਰਫੇ਼ਸ ਸੀਡਰ ਨਾਲ ਬੀਜੀ ਕਣਕ ਬਿਲਕੁਲ ਖੜ੍ਹੀ ਰਹੀ ਹੈ। ਉਹਨਾਂ ਕਿਹਾ ਕਿ ਮੈਂ ਸਰਫੇ਼ਸ ਸੀਡਰ ਨਾਲ ਬਿਜੀ ਕਣਕ ਨੂੰ ਤਰੁੰਤ ਬਿਜਾਈ ਦੇ ਨਾਲ ਦਾਣਾ ਜਮਾਉਣ ਲਈ ਪਾਣੀ ਲਗਾਇਆ, ਜਦਕਿ ਅਸੀਂ ਇਸ ਤੇ ਅਸੀਂ ਕੋਈ ਨਦੀਨਾਂ ਦੀ ਸਪਰੇਅ ਨਹੀਂ ਕੀਤੀ ਤੇ ਤੀਜੇ ਪਾਣੀ ਤੱਕ ਪਰਾਲ਼ੀ ਗੱਲ ਗਈ ਸੀ ਤੇ ਖ਼ਾਦ ਵੀ ਘੱਟ ਪਾਈ।

ਉਹਨਾਂ ਦੱਸਿਆ ਕਿ ਪਹਿਲੇ 15 ਦਿਨ ਡਰ ਜ਼ਰੂਰ ਸੀ ਕਿਉਂਕਿ ਪਰਾਲ਼ੀ ਜ਼ਿਆਦਾ ਕਰਕੇ ਦਿਸਦੀ ਨਹੀਂ ਸੀ। ਬਾਅਦ 'ਚ ਦਿਸਣ ਨਾਲ ਚੰਗਾ ਲੱਗਾ। ਉਹਨਾਂ ਕਿਹਾ ਕਿ ਸਰਫੇ਼ਸ ਸੀਡਰ ਨੂੰ ਮੁੱਢ ਸੁੱਕੇ ਹੋਣ ਜਾਂ ਗਿੱਲੇ ਕੋਈ ਪ੍ਰਵਾਹ ਨਹੀਂ। ਉਹਨਾਂ ਕਿਹਾ ਕਿ ਇਸ ਮਸ਼ੀਨ ਨਾਲ ਆਰਥਿਕ ਤੌਰ 'ਤੇ ਕਿਸਾਨ ਨੂੰ ਫ਼ਾਇਦਾ ਹੋਵੇਗਾ ਤੇ ਖ਼ਰਚ ਬਚਣਗੇ ਸਪਰੇਆਂ, ਡੀਜ਼ਲ, ਖਾਦਾਂ ਦੇ। ਅਸੀਂ 1000/- ਰੁਪਏ ਪ੍ਰਤੀ ਏਕੜ ਕਰਾਇਆ ਦਿੱਤਾ, ਪਰ ਪਿਛਲੀ ਵਾਰ ਅੱਗ ਲਗਾਈ ਸੀ ਹੁਣ ਪਤਾ ਲੱਗਾ ਕਿ ਇਸ ਤਕਨੀਕ ਨਾਲ ਪਰਾਲ਼ੀ ਸੰਭਾਲਣ ਦਾ ਕੋਈ ਝੰਜਟ ਨਹੀਂ। ਮਨਦੀਪ ਨੇ ਕਿਹਾ ਕਿ ਸਰਕਾਰ ਨੂੰ ਪੰਚਾਇਤਾਂ 'ਚ ਇਹ ਮਸ਼ੀਨਾਂ ਵਧੇਰੇ ਦੇਣੀਆਂ ਚਾਹੀਦੀਆਂ।

ਇਹ ਵੀ ਪੜ੍ਹੋ : District Faridkot ਦੇ ਇਸ ਕਿਸਾਨ ਤੋਂ ਸਿੱਖੋ ਬਾਗਬਾਨੀ ਦੇ ਤਕਨੀਕੀ ਢੰਗ, Green Manure ਰਾਹੀਂ ਕੀਤੀ ਮੁਨਾਫ਼ੇ ਦੀ ਖੇਤੀ, ਖੇਤੀਬਾੜੀ ਅਤੇ ਬਾਗ਼ਬਾਨੀ ਲਈ ਅਪਣਾਇਆ Organic Method

ਸਰਫੇ਼ਸ ਸੀਡਰ ਤਕਨੀਕ ਦੀ ਖ਼ਾਸੀਅਤ

ਸਰਫੇ਼ਸ ਸੀਡਰ ਤਕਨੀਕ ਦੀ ਖ਼ਾਸੀਅਤ

5) ਜਸਬੀਰ ਸਿੰਘ ਪਿੰਡ ਨਾਨੋਵਾਲ ਖ਼ੁਰਦ (98723- 92785) ਨੇ ਕਿਹਾ ਕਿ ਮੈਂ 2 ਏਕੜ ਰਕਬੇ 'ਚ ਟਰਾਇਲ ਕੀਤਾ ਆਪਣੇ ਕਿਸੇ ਨਜ਼ਦੀਕੀ ਦੇ ਕਹਿਣ 'ਤੇ। ਉਹਨਾਂ ਕਿਹਾ ਕਿ ਇਸ ਤਰ੍ਹਾਂ ਬਿਜਾਈ ਪਹਿਲੀ ਵਾਰ ਕੀਤੀ ਪਰ ਹੈਰਾਨ ਸੀ ਕਿ ਬਾਕੀ ਸਭ ਖ਼ਰਾਬ ਮੌਸਮ ਕਰਕੇ ਡਿੱਗ ਪਈਆਂ, ਪਰ ਇਸ ਸਰਫੇ਼ਸ ਸੀਡਰ ਵਾਲੀ ਕਣਕ ਖੜ੍ਹੀ ਸੀ। ਇਸ ਨਾਲ ਖ਼ਰਚ ਬਚਿਆ ਪਹਿਲਾ ਨਦੀਨਾਂ ਦੀ ਕੋਈ ਸਪਰੇਅ ਨਹੀਂ, ਦੂਜੀ ਸਸਤੀ ਤਕਨੀਕ ਨਾਲ ਤੇਲ ਦਾ ਖ਼ਰਚ ਖਪਾਈ ਖੇਤ ਵਹਾਉਣ ਦੀ ਮੁੱਕੀ। ਜਿਥੇ ਪਰਾਲ਼ੀ ਨਹੀਂ ਖਿਲਰੀ ਉਥੇ ਨਦੀਨਾਂ ਦੀ ਸਮੱਸਿਆ ਆਈ। ਜਸਬੀਰ ਸਿੰਘ ਨੇ ਕਿਹਾ ਕਿ ਮੈਂ 222 ਕਿਸਮ ਦੀ ਕਾਸ਼ਤ ਕੀਤੀ ਤੇ ਇਸ ਦੇ ਦੂਜੀ ਕਣਕ ਨਾਲੋਂ ਸਿੱਟੇ ਲੰਮੇ, ਪੱਕ ਵੀ ਪਹਿਲਾਂ ਜਾਣੀ ਹੈ। ਉਹਨਾਂ ਦੱਸਿਆ ਕਿ ਪਿੰਡ ਦੇ ਬੰਦੇ ਪਹਿਲਾਂ ਹੱਸਦੇ ਸਨ ਕਿ ਮੁੱਢਾਂ ਚ ਦਾਣਾਂ ਸੁਟਿਆ ਕੁਝ ਨਹੀਂ ਬਣਨਾ। ਆਂਢ-ਗੁਆਂਢ ਵਾਲੇ ਹੁਣ ਫ਼ਸਲ ਦੇਖ ਕੇ ਖੁਸ਼ ਹਨ ਉਹ ਵੀ ਕਹਿੰਦੇ ਅਗਲੀ ਵਾਰ ਅਸੀਂ ਵੀ ਸਰਫੇ਼ਸ ਸੀਡਰ ਨਾਲ ਬਿਜਾਈ ਕਰਾਂਗੇ। ਉਹਨਾਂ ਕਿਹਾ ਕਿ ਕੁਲ ਮਿਲਾ ਕੇ ਤਕਨੀਕ ਕਾਰਗਰ ਰਹੀ, ਸਰਕਾਰ ਨੂੰ ਚਾਹੀਦਾ ਕਿ ਕੈਂਪ ਪਿੰਡਾਂ ਚ ਲਗਾ ਕੇ ਸਸਤੀ ਤਕਨੀਕ ਨੂੰ ਵਧਾਉਣ।

6) ਹਰਜਿੰਦਰ ਸਿੰਘ ਪਿੰਡ ਠੀਕਰੀਵਾਲ ਉਂਚਾ (98151- 49150) ਨੇ ਕਿਹਾ ਕਿ ਮੈਂ ਨਵੀਂ ਤਕਨੀਕ ਸਰਫੇ਼ਸ ਸੀਡਰ ਨਾਲ 1.5 ਏਕੜ ਰਕਬੇ 'ਚ ਕਣਕ ਦੀ ਬਿਜਾਈ ਕੀਤੀ। ਉਸ ਤੋਂ ਪਹਿਲਾਂ ਮੈਂ ਪਿਛਲੇ ਸਾਲ ਆਪਣੀ ਕੋਆਪਰੇਟਿਵ ਸੁਸਾਇਟੀ ਦੇ ਮਲਚਰ ਰਾਹੀਂ ਚਾਰ ਕਨਾਲਾਂ 'ਚ ਟਰਾਇਲ ਕੀਤਾ ਜੋ ਕਿ ਕਾਮਯਾਬ ਰਿਹਾ। ਇਸ ਤਕਨੀਕ ਬਾਰੇ ਮੈਨੂੰ ਪਤਾ ਸੀ ਜੋ 303 ਕਿਸਮ ਦੀ ਬਿਜਾਈ ਕੀਤੀ। ਉਹਨਾਂ ਕਿਹਾ ਕਿ ਮੈਂ ਦੂਜੇ ਦਿਨ ਪਾਣੀ ਜਰਮੀਨੇਸ਼ਨ ਲਈ ਲਗਾਇਆ। ਪਰ ਕੁੱਝ ਦਿਨਾਂ ਬਾਅਦ ਭਾਰੀ ਬਾਰਸ਼ ਹੋ ਗਈ, ਜਿਸ ਨਾਲ ਮੇਰੇ ਲਾਗੇ ਬਹੁਤੀ ਬਿਜਾਈ ਖ਼ਰਾਬ ਹੋ ਗਈ ਤੇ ਇਸ ਉਪਰ ਖਿਲਰੀ ਪਰਾਲ਼ੀ ਨੇ ਪਾਣੀ ਪੀ ਲਿਆ ਤੇ ਫ਼ਸਲ ਬਹੁਤ ਵਧੀਆ ਸਾਰੀ ਦੀ ਸਾਰੀ ਉਘੀ। ਜਦਕਿ ਸਾਡੇ ਲਾਗੇ ਬਹਤਿਆਂ ਨੂੰ ਦੁਬਾਰਾ ਬਿਜਾਈ ਕਰਨੀ ਪਈ ਉਹਨਾਂ ਦੇ ਉਘੀ ਨਹੀਂ। ਅਸੀਂ ਇਸ ਵਾਰ ਬੇਲਰ ਆਉਣ ਕਰਕੇ ਅੱਗ ਨਹੀਂ ਲਗਾਈ।

ਚੂਹਾ, ਕੀਟ ਤੇ ਨਦੀਨਾਂ ਦੀ ਇਸ ਤਕਨੀਕ ਰਾਹੀਂ ਕੋਈ ਸਮੱਸਿਆ ਨਹੀਂ ਆਈ। ਸਰਫੇ਼ਸ ਸੀਡਰ ਸਸਤੀ ਤੇ ਟਿਕਾਉ ਤਕਨੀਕ ਹੈ, ਸਾਡੇ ਬਹੁਤ ਖ਼ਰਚ ਬਚੇ। ਸਾਡੀ ਕੋਸ਼ਿਸ਼ ਹੋਊ ਕਿ ਆਪਣਾ ਹੀ ਖ਼ਰੀਦ ਲਵਾਂਗੇ। ਸਾਡਾ ਸਾਰਾ ਪਰਿਵਾਰ ਵਿਦਿਅਕ ਹੈ ਅਸੀਂ ਡਰ ਵਾਲ਼ਾ ਕੁੱਝ ਵੀ ਨਹੀਂ ਸਮਝਿਆ ਕਿਉਂਕਿ ਸਾਨੂੰ ਪਤਾ ਹੈ ਕਿ ਕਾਮਯਾਬੀ ਨੁਕਸਾਨ ਤੋਂ ਬਾਅਦ ਮਿਲਦੀ ਹੈ ਤੇ ਉਹ ਤੁਹਾਡੇ ਸਾਹਮਣੇ ਖੜ੍ਹੀ ਫ਼ਸਲ ਤੇ ਖ਼ਰਚ ਬਚਾਉਣ ਨਾਲ ਮਿਲ਼ੀ। ਮੇਰੇ ਪਿੰਡ ਦੇ ਲੋਕਾਂ ਨੂੰ ਵੀ ਇਸ ਤਕਨੀਕ ਦੇਖ ਕੇ ਖੁਸ਼ੀ ਹੋਈ। ਫ਼ਸਲ ਬਿਲਕੁਲ ਤੰਦਰੁਸਤ ਹੈ। ਉਹਨਾਂ ਕਿਹਾ ਕਿ ਮੈਂ ਅਗਲੀ ਵਾਰ 10 ਏਕੜ ਰਕਬੇ ਤੋਂ ਵੱਧ ਇਸ ਤਕਨੀਕ ਹੇਠ ਬਿਜਾਈ ਕਰਾਂਗਾ। ਮੇਰੇ ਆਂਢ-ਗੁਆਂਢ ਦੇ ਕਿਸਾਨ ਇਸ ਤਕਨੀਕ ਰਾਹੀਂ ਬਿਜੀ ਕਣਕ ਖ਼ਰਾਬ ਮੌਸਮ 'ਚ ਵੀ ਖੜ੍ਹੀ ਦੇਖ ਖ਼ੁਸ਼ ਹੋ ਕੇ ਕਹਿ ਰਹੇ ਹਨ, ਕਿ ਸੁਪਰਸੀਡਰ ਵਾਲੀਆਂ ਤਾਂ ਸਾਰੀਆਂ ਵਿਛੀਆਂ ਦੇਖ ਕੇ ਇਸ ਤਕਨੀਕ ਰਾਹੀਂ ਖੜ੍ਹੀ ਫ਼ਸਲ ਦੇਖ ਹੈਰਾਨ ਹਾਂ।

ਇਹ ਵੀ ਪੜ੍ਹੋ : ਇਹ ਹਨ ਪੰਜਾਬ ਦੇ Top 5 Richest Farmers, ਖੇਤੀਬਾੜੀ ਤੋਂ ਕਮਾ ਰਹੇ ਹਨ ਕਰੋੜਾਂ ਰੁਪਏ

7) ਰਛਪਾਲ ਸਿੰਘ ਪਿੰਡ ਖ਼ਾਨ ਮਲੱਕ (99904 - 21313) ਨੇ ਕਿਹਾ ਕਿ ਮੈਂ ਪਿਛਲੇ 5 ਸਾਲ ਤੋਂ ਕੱਟਰ ਲਗਾ ਕੇ ਮੁੱਢ 'ਚ ਬੀਜਦਾ ਰਿਹਾ ਹੁਣ ਤਾਂ ਖ਼ੈਰ ਬਹੁਤ ਵਧੀਆ ਸਸਤੀ ਤਕਨੀਕ ਸਰਫੇ਼ਸ ਸੀਡਰ ਆ ਗਿਆ ਹੈ। ਮੈਂ ਦਿੱਲੀ ਰਹਿਦਾ ਹਾਂ ਮੈਂ ਖ਼ੁਦ ਬੇਹੱਦ ਜਾਗਰੂਕ ਹਾਂ ਮੇਰਾ ਪਰਿਵਾਰ ਪਿੰਡ ਰਹਿੰਦਾ ਹੈ ਜੋ ਮੇਰੀ ਸੇਧਾਂ 'ਤੇ ਚੱਲਦਾ ਹੈ ਅਤੇ ਮੈਂ ਲਗਾਤਾਰ ਫ਼ਸਲੀ ਦੇਖ ਰੇਖ ਤੇ ਗੇੜਾ ਮਾਰਨ ਆਉਂਦਾ ਹਾਂ। ਮੈਂ ਪਿਛਲੇ 5 ਸਾਲ ਤੋਂ ਫ਼ਸਲੀ ਰਹਿੰਦ ਖੂਹੰਦ ਨੂੰ ਅੱਗ ਨਹੀਂ ਲਗਾਉਂਦਾ, ਜਿਸ ਕਰਕੇ ਮੇਰੀ ਜ਼ਮੀਨ 'ਚ ਆਰਗੈਨਿਕ ਮੈਟਰ ਬਹੁਤ ਬਣਿਆ ਹੈ, ਮੈਂ ਖੁਦ ਅਗਾਂਹ ਤੋਂ ਆਰਗੈਨਿਕ ਖੇਤੀ ਕਰਨ ਵੱਲ ਮੁੜ ਪਿਆ ਹਾਂ, ਕਿਉਂਕਿ ਅਸੀਂ ਮਿੱਟੀ ਵਿੱਚ ਹਰੀ ਖਾਦ ਵਧੇਰੇ ਵਰਤਦੇ ਹਾਂ।

ਸਾਡੇ ਲੋਕ ਬਹੁਤਾਂ ਮਿੱਟੀ ਦੀ ਉਪਜਾਉਤਾ ਸ਼ਕਤੀ ਵਧਾਉਣ ਬਾਰੇ ਨਹੀਂ ਸੋਚਦੇ ਕਿ ਅਗਾਂਹ ਕੈਮੀਕਲ ਜ਼ਿਆਦਾ ਪਾਉਣ ਕਰਕੇ ਬਿਮਾਰੀਆਂ ਨਾਲ ਗ੍ਰਸਤ ਵੀ ਤਾਂ ਆਪ ਹੋਣਾ। ਸਰਫੇ਼ਸ ਸੀਡਰ 1000 ਰੁਪਏ ਨਾਲ ਬਿਜਾਈ ਹੋ ਜਾਂਦੀ ਹੈ ਤੇ ਸੁਪਰਸੀਡਰ ਕੋਈ 2500/- ਤੋਂ ਘੱਟ ਨਹੀਂ ਲੈਂਦਾ। ਅਸੀਂ ਕੇਵਲ 2 ਪਾਣੀ ਲਗਾਏ ਖ਼ਰਾਬ ਮੌਸਮ ਕਰਕੇ ਵੀ ਸਾਡੀ ਇਸ ਬਿਜਾਈ ਤਕਨੀਕ ਨਾਲ ਫ਼ਸਲ ਡਿੱਗੀ ਨਹੀਂ। ਜਦਕਿ ਸੁਪਰ ਸੀਡਰ ਵਾਲੀ ਫ਼ਸਲ ਸਭ ਡਿੱਗੀ ਹੋਈ ਹੈ। ਸਾਡੇ ਲੋਕ ਬਹੁਤਾ ਮਿੱਟੀ ਦੀ ਉਪਜਾਉਤਾ ਸ਼ਕਤੀ ਵਧਾਉਣ ਬਾਰੇ ਨਹੀਂ ਸੋਚਦੇ ਕਿ ਅਗਾਂਹ ਬਿਮਾਰੀਆਂ ਨਾਲ ਗ੍ਰਸਤ ਵੀ ਤਾਂ ਆਪ ਹੋਣਾ। ਸਰਕਾਰ ਨੂੰ ਲੋਕਾਂ ਨੂੰ ਇਹ ਮਸ਼ੀਨਾਂ ਜ਼ਿਆਦਾ ਦੇਣੀਆਂ ਚਾਹੀਦੀਆਂ।

8) ਮਨਜੀਤ ਸਿੰਘ ਭਿੰਡਰ (99883 - 59910) ਪਿੰਡ ਮੁੰਨਣ ਕਲਾਂ ਨੇ ਕਿਹਾ ਕਿ ਮੈਂ 2 ਏਕੜ ਰਕਬੇ 'ਚ ਸਰਫੇ਼ਸ ਸੀਡਰ ਨਾਲ 303 ਕਿਸਮ ਦੀ ਬਿਜਾਈ ਕੀਤੀ। ਨਵੀਂ ਤਕਨੀਕ ਹੋਣ ਕਰਕੇ ਸਾਨੂੰ ਸਰਫੇ਼ਸ ਸੀਡਰ ਦੀ ਐਡਜਸਟਮੈਂਟ ਜੋ 40 ਕਿਲੋ ਦਾਣਾ ਕੇਰਨ ਦੀ ਸਮੱਸਿਆ ਬਿਜਾਈ ਸਮੇਂ ਆਈ, ਕਿਉਂਕਿ ਤਾਂ ਬੀਜ਼ ਪਾਇਆ ਪੂਰਾ ਸੀ, ਪਰ ਸੈਟਿੰਗ ਖ਼ਰਾਬ ਹੋਣ ਕਰਕੇ ਕੇਵਲ 25 ਕਿਲੋ ਪ੍ਰਤੀ ਏਕੜ ਦਾ ਕੀਰਿਆ ਸੀ, ਜੋ ਹੁਣ ਤੱਕ ਸਾਨੂੰ ਸਮਝ ਆਈ ਕਿ ਇਹ ਤਕਨੀਕ ਬੇਹੱਦ ਕਾਮਯਾਬ ਹੈ, ਕਿਉਂਕਿ ਸਖ਼ਤ ਜ਼ਮੀਨ ਤੇ ਡਿੱਗਿਆ ਦਾਣਾ ਬੇਹੱਦ ਪਕੜ ਬਹੁਤ ਮਜ਼ਬੂਤ ਕਰਦਾ ਹੈ, ਕਿਉਂਕਿ ਸਾਡੇ ਲਾਗੇ ਸੁਪਰ ਸੀਡਰ ਨਾਲ ਨਰਮ ਪੈਲ਼ੀ ਵਾਲੀ ਬੀਜੀ ਫ਼ਸਲ ਤਕਰੀਬਨ ਡਿੱਗ ਪਈ ਸੀ, ਪਰ ਇਸੇ ਤਕਨੀਕ ਵਾਲੀ ਫ਼ਸਲ ਅੱਜ ਵੀ ਖੜ੍ਹੀ ਹੈ।

ਉਹਨਾਂ ਕਿਹਾ ਕਿ ਇਸ 'ਚ ਕੇਵਲ ਪਰਾਲ਼ੀ ਇਕਸਾਰ ਖਿਲਰੀ ਹੋਵੇ ਤਾਂ ਕੋਈ ਨਦੀਨਾਂ ਜਾਂ ਕੀਟ ਜਾਂ ਚੂਹੇ ਦੀ ਸਮੱਸਿਆਂ ਨਹੀਂ ਆਉਂਦੀ। ਮੈਂ ਆਪ ਪਹਿਲੀ ਬਿਜਾਈ ਦੀ ਪੁੰਗਰਾਟ ਦੇਖਦਿਆਂ 10 ਦਿਨਾਂ ਬਾਅਦ ਕਿ ਦਾਣਾ ਥੋੜਾ ਕੀਰਿਆ ਹੈ ਜ਼ਮੀਨ 'ਚ, ਕਿਉਂ ਨਾ ਹੋਰ ਛੱਟਾ ਦੇ ਦੇਈਏ ਮੈਂ ਆਪ ਦੁਬਾਰਾ ਛੱਟਾ ਦੇ ਦਿੱਤਾ, ਜੋ ਮੈਂ ਬਾਅਦ ਵਿੱਚ ਛੱਟੇ ਨਾਲ ਖਿਲਾਰਿਆ ਸੀ ਉਹ 90% ਦਾਣਾ ਉਹ ਪੰਛੀ ਚੁਗ ਗਏ। ਬਲਕਿ ਸਰਫੇ਼ਸ ਸੀਡਰ ਨਾਲ ਖਿਲਾਰਿਆ ਦਾਣਾ ਬਾਅਦ ਵਿੱਚ ਸਮਾਂ ਲੰਘਣ ਤੇ 90% ਹੀ ਉੱਗਿਆ ਸੀ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਨਵੀਂ ਸਸਤੀ ਤਕਨੀਕ ਸਰਫੇ਼ਸ ਸੀਡਰ ਵੱਲ ਆਉਣ ਦੀ ਲੋੜ ਹੈ, ਪਰ ਟਰੈਕਟਰ ਚਾਲਕ ਬੇਹੱਦ ਐੱਡਜਸਟਮੈਂਟ ਕਰਕੇ ਚੱਲੇ ਤਾਂ। ਬਾਕੀ ਅਸੀਂ ਅੱਗ ਤਾਂ ਬਹੁਤ ਸਾਲਾਂ ਤੋਂ ਨਹੀਂ ਲਗਾਉਂਦੇ ਕਿਉਂਕਿ ਅਸੀਂ ਕੁਦਰਤੀ ਖੇਤੀ ਕਰਦੇ ਹਾਂ। ਲੇਖ ਲਿਖਣ ਤੱਕ ਕਿਸੇ ਵੀ ਕਿਸਾਨ ਦੀ ਫ਼ਸਲ ਕਟਾਈ ਨਹੀਂ ਹੋਈ ਸੀ ਝਾੜ ਬਾਰੇ ਨਹੀਂ ਦੱਸਿਆ ਗਿਆ। ਇਸ ਲੇਖ ਬਾਰੇ ਤੁਹਾਡੇ ਕੋਈ ਸੁਝਾਅ ਹੋਵੇ ਤਾਂ ਵਿਭਾਗ ਦੇ ਮੋਬਾਈਲ ਨੰਬਰ - 98150 - 82401 (ਕਮਲਇੰਦਰਜੀਤ ਬਾਜਵਾ, ਬਲਾਕ ਟੈਕਨੋਲੋਜੀ ਮੈਨੇਜਰ, ਖੇਤੀਬਾੜੀ ਵਿਭਾਗ ਕਾਹਨੂੰਵਾਨ, ਜ਼ਿਲ੍ਹਾ - ਗੁਰਦਾਸਪੁਰ) 'ਤੇ ਸੰਪਰਕ ਕਰੋ।

Summary in English: Farmers Experience: 8 farmers of block Kahnuvan shared the experience of PAU's new sowing technique of surface seeder.

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters