1. Home
  2. ਖਬਰਾਂ

NRI Farmers' Conclave ਵਿੱਚ ਸ਼ਾਮਿਲ ਕਿਸਾਨਾਂ ਨੇ ਸਾਂਝੀ ਕੀਤੀ ਆਪਣੀ ਸਫ਼ਲਤਾ ਦੀ ਕਹਾਣੀ

PAU ਵਿਖੇ ਪਰਵਾਸੀ ਕਿਸਾਨ ਸੰਮੇਲਨ ਵਿੱਚ ਪੰਜ ਦੇਸ਼ਾਂ USA, Canada, Australia, Zambia ਅਤੇ Tanzania ਤੋਂ 15 Progressive Farmers ਅਤੇ Agronomists ਨੇ ਭਾਗ ਲਿਆ।

Gurpreet Kaur Virk
Gurpreet Kaur Virk
NRI ਕਿਸਾਨਾਂ ਨੇ ਸਾਂਝੀ ਕੀਤੀ ਸਫ਼ਲਤਾ ਦੀ ਕਹਾਣੀ

NRI ਕਿਸਾਨਾਂ ਨੇ ਸਾਂਝੀ ਕੀਤੀ ਸਫ਼ਲਤਾ ਦੀ ਕਹਾਣੀ

NRI Farmers' Conclave: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University) ਵਿਖੇ ਆਯੋਜਿਤ ਕਿਸਾਨ ਸੰਮੇਲਨ (Kisan Sammelan) ਵਿੱਚ ਪੰਜ ਦੇਸ਼ਾਂ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਜਾਂਬੀਆ ਅਤੇ ਤਨਜ਼ਾਨੀਆ ਦੇ 15 ਦੇ ਕਰੀਬ ਅਗਾਂਹਵਧੂ ਕਿਸਾਨਾਂ ਅਤੇ ਖੇਤੀ ਵਿਗਿਆਨੀਆਂ ਨੇ ਭਾਗ ਲਿਆ। ਇਸ ਸਮਾਰੋਹ ਦੀ ਪ੍ਰਧਾਨਗੀ ਪੰਜਾਬ ਦੇ ਖੇਤੀਬਾੜੀ, ਕਿਸਾਨ ਭਲਾਈ ਅਤੇ ਪਰਵਾਸੀ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕੀਤੀ।

NRI ਕਿਸਾਨਾਂ ਨੇ ਸਾਂਝੀ ਕੀਤੀ ਸਫ਼ਲਤਾ ਦੀ ਕਹਾਣੀ

NRI ਕਿਸਾਨਾਂ ਨੇ ਸਾਂਝੀ ਕੀਤੀ ਸਫ਼ਲਤਾ ਦੀ ਕਹਾਣੀ

ਤੁਹਾਨੂੰ ਦੱਸ ਦੇਈਏ ਕਿ ਸਮਾਗਮ ਦੇ ਮੁੱਖ ਮਹਿਮਾਨ ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਸਨ। ਇਸ ਤੋਂ ਇਲਾਵਾ ਪ੍ਰਵਾਸੀ ਕਿਸਾਨ ਮੰਚ ਦੇ ਪ੍ਰਮੁੱਖ ਸਕੱਤਰ ਖੇਤੀਬਾੜੀ ਸੁਮੇਰ ਸਿੰਘ ਗੁਰਜਰ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਕਮਿਸ਼ਨ ਦੇ ਚੇਅਰਮੈਨ ਡਾ. ਸੁਖਪਾਲ ਸਿੰਘ ਹਾਜ਼ਰ ਸਨ।

ਕੁਲਦੀਪ ਸਿੰਘ ਧਾਲੀਵਾਲ ਨੇ ਜ਼ੋਰ ਦੇ ਕੇ ਕਿਹਾ ਕਿ ਖੇਤੀ ਸੰਕਟ ਨੂੰ ਦੂਰ ਕਰਨ ਲਈ ਪ੍ਰਵਾਸੀ ਕਿਸਾਨਾਂ ਤੋਂ ਮਦਦ ਲੈਣ ਦਾ ਸਮਾਂ ਆ ਗਿਆ ਹੈ, ਜਿਸ ਤੋਂ ਬਿਨਾਂ ਪੰਜਾਬ ਦਾ ਖੇਤੀ ਸੰਕਟ ਵਿੱਚੋਂ ਨਿਕਲਣਾ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਿਸਾਨਾਂ ਨੇ ਪੰਜਾਬ ਦੀ ਮਿਹਨਤ ਅਤੇ ਲਗਨ ਦਾ ਜਜ਼ਬਾ ਵਿਦੇਸ਼ਾਂ ਤੱਕ ਪਹੁੰਚਾਇਆ ਹੈ, ਇਸ ਲਈ ਉਹ ਸਾਡੇ ਸਨਮਾਨ ਦੇ ਹੱਕਦਾਰ ਹਨ। ਉਨ੍ਹਾਂ ਨੇ ਵਿਦੇਸ਼ੀ ਭਾਰਤੀ ਕਿਸਾਨਾਂ ਨੂੰ ਮੰਡੀਕਰਨ ਅਤੇ ਖੇਤੀ ਨੀਤੀ ਦਾ ਖਰੜਾ ਤਿਆਰ ਕਰਕੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਸਾਰਥਕ ਸੁਝਾਅ ਦੇਣ ਦਾ ਸੱਦਾ ਦਿੱਤਾ।

ਇਹ ਵੀ ਪੜ੍ਹੋ : ਨਵੀ ਖੇਤੀ ਨੀਤੀ 30 ਜੂਨ ਨੂੰ ਹੋਵੇਗੀ ਲਾਗੂ: Kuldeep Singh Dhaliwal

NRI ਕਿਸਾਨਾਂ ਨੇ ਸਾਂਝੀ ਕੀਤੀ ਸਫ਼ਲਤਾ ਦੀ ਕਹਾਣੀ

NRI ਕਿਸਾਨਾਂ ਨੇ ਸਾਂਝੀ ਕੀਤੀ ਸਫ਼ਲਤਾ ਦੀ ਕਹਾਣੀ

ਖੇਤੀ ਚੁਣੌਤੀਆਂ 'ਤੇ ਚਿੰਤਾ ਪ੍ਰਗਟ ਕਰਦਿਆਂ ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਕਿਹਾ ਕਿ ਕਿਸਾਨ ਅਤੇ ਖੇਤੀਬਾੜੀ ਸਭ ਤੋਂ ਹਿੰਮਤੀ ਲੋਕਾਂ ਦਾ ਖੇਤਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡਾ ਪੰਜਾਬ ਹਮੇਸ਼ਾ ਹੀ ਪਰਵਾਸ ਦੀ ਧਰਤੀ ਤੋਂ ਰਚਨਾਤਮਕ ਦ੍ਰਿਸ਼ਟੀ ਹਾਸਲ ਕਰਦਾ ਰਿਹਾ ਹੈ। ਇਨ੍ਹਾਂ ਪਰਵਾਸੀ ਕਿਸਾਨਾਂ ਨੇ ਬਾਰਹਲੇ ਮੁਲਕਾਂ ਤੋਂ ਆਏ ਆਜ਼ਾਦੀ ਘੁਲਾਟੀਆਂ ਦੀ ਰਵਾਇਤ ਨੂੰ ਕਾਇਮ ਰੱਖਿਆ ਹੈ।

ਡਾ. ਗੋਸਲ ਨੇ ਇਨ੍ਹਾਂ ਕਿਸਾਨਾਂ ਦੇ ਸੁਝਾਵਾਂ ਨੂੰ ਪੰਜਾਬ ਦੀ ਖੇਤੀ ਨੀਤੀ ਵਿੱਚ ਸ਼ਾਮਲ ਕਰਨ ਦੀ ਵਕਾਲਤ ਕੀਤੀ। ਉਨ੍ਹਾਂ ਵਿਦੇਸ਼ੀ ਭਾਰਤੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕੁਦਰਤੀ ਸਰੋਤਾਂ ਦੀ ਸੰਭਾਲ, ਮੌਸਮ ਦੇ ਉਤਰਾਅ-ਚੜ੍ਹਾਅ ਅਤੇ ਖੇਤੀ ਆਮਦਨ ਦੀ ਮੌਜੂਦਾ ਸਥਿਤੀ ਦੇ ਹੱਲ ਸੁਝਾਉਣ।

ਇਹ ਵੀ ਪੜ੍ਹੋ : Cotton Cultivation: ਨਰਮੇ ਦੀ ਸਫਲ ਕਾਸ਼ਤ ਸਬੰਧੀ ਨੁਕਤੇ ਸਾਂਝੇ, 15 ਮਈ ਤੱਕ ਕਰੋ ਬਿਜਾਈ

NRI ਕਿਸਾਨਾਂ ਨੇ ਸਾਂਝੀ ਕੀਤੀ ਸਫ਼ਲਤਾ ਦੀ ਕਹਾਣੀ

NRI ਕਿਸਾਨਾਂ ਨੇ ਸਾਂਝੀ ਕੀਤੀ ਸਫ਼ਲਤਾ ਦੀ ਕਹਾਣੀ

ਪ੍ਰਮੁੱਖ ਸਕੱਤਰ ਸੁਮੇਰ ਸਿੰਘ ਗੁਰਜਰ ਨੇ ਕੀਨੀਆ ਅਤੇ ਤਨਜ਼ਾਨੀਆ ਦੇ ਆਪਣੇ ਦੌਰਿਆਂ ਨੂੰ ਯਾਦ ਕੀਤਾ, ਜਿੱਥੇ ਪੰਜਾਬੀਆਂ ਨੇ ਨਾ ਸਿਰਫ਼ ਆਪਣੇ ਆਪ ਨੂੰ ਸਥਾਪਿਤ ਕੀਤਾ ਹੈ ਸਗੋਂ ਉੱਥੇ ਸਮਾਜ ਦੀ ਉਸਾਰੀ ਵਿੱਚ ਵੀ ਅਹਿਮ ਯੋਗਦਾਨ ਪਾਇਆ ਹੈ। ਉਨ੍ਹਾਂ ਪੰਜਾਬੀਆਂ ਦੀ ਦੂਰਅੰਦੇਸ਼ੀ ਅਤੇ ਦ੍ਰਿੜਤਾ ਦੀ ਸ਼ਲਾਘਾ ਕੀਤੀ।

ਪੰਜਾਬ ਰਾਜ ਕਿਸਾਨ ਅਤੇ ਖੇਤੀ ਮਜ਼ਦੂਰ ਕਮਿਸ਼ਨ ਦੇ ਚੇਅਰਮੈਨ ਡਾ. ਸੁਖਪਾਲ ਸਿੰਘ ਨੇ ਕਿਹਾ ਕਿ ਖੇਤੀਬਾੜੀ ਨੀਤੀ ਨੂੰ ਅੰਤਿਮ ਰੂਪ ਦੇਣ ਸਮੇਂ ਪੰਜਾਬ ਦੇ ਕਿਸਾਨਾਂ ਅਤੇ ਪਰਵਾਸੀ ਭਾਰਤੀ ਕਿਸਾਨਾਂ ਤੋਂ ਪ੍ਰਾਪਤ ਸੁਝਾਵਾਂ ਦੇ ਰੂਪ ਵਿੱਚ ਮਹੱਤਵਪੂਰਨ ਇਨਪੁਟਸ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ।

ਇਹ ਵੀ ਪੜ੍ਹੋ : Krishi Jagran’s Agriculture World ਵੱਲੋਂ ‘Wings to Career’ ਲਾਂਚ

NRI ਕਿਸਾਨਾਂ ਨੇ ਸਾਂਝੀ ਕੀਤੀ ਸਫ਼ਲਤਾ ਦੀ ਕਹਾਣੀ

NRI ਕਿਸਾਨਾਂ ਨੇ ਸਾਂਝੀ ਕੀਤੀ ਸਫ਼ਲਤਾ ਦੀ ਕਹਾਣੀ

ਆਸਟ੍ਰੇਲੀਆ ਤੋਂ ਆਏ ਕਿਸਾਨਾਂ ਅਗਿਆਕਾਰ ਸਿੰਘ ਗਰੇਵਾਲ, ਅਮਨਦੀਪ ਸਿੰਘ ਸਿੱਧੂ, ਗੁਰਸ਼ਮਿੰਦਰ ਸਿੰਘ (ਮਿੰਟੂ ਬਰਾੜ) ਅਤੇ ਰੁਮੇਲ ਸਿੰਘ ਤੂਰ ਨੇ ਖੇਤੀਬਾੜੀ ਵਿੱਚ ਆਪਣੇ ਤਜ਼ਰਬੇ ਅਤੇ ਸਫਲਤਾ ਸਾਂਝੀ ਕੀਤੀ। ਉਨ੍ਹਾਂ ਫਲਾਂ ਅਤੇ ਸਬਜ਼ੀਆਂ ਦੇ ਮੰਡੀਕਰਨ ਅਤੇ ਪ੍ਰੋਸੈਸਿੰਗ ਤੋਂ ਲੈ ਕੇ ਲੇਬਰ, ਮਸ਼ੀਨਰੀ ਅਤੇ ਉਤਪਾਦਾਂ ਦੀ ਵਿਕਰੀ ਸਬੰਧੀ ਸਰਕਾਰੀ ਨੀਤੀਆਂ ਤੱਕ ਅਹਿਮ ਨੁਕਤੇ ਦੱਸੇ। ਇਨ੍ਹਾਂ ਕਿਸਾਨਾਂ ਨੇ ਦੱਸਿਆ ਕਿ ਪੰਜਾਬ ਵਿੱਚ ਖੇਤੀ ਵਿਭਿੰਨਤਾ ਦਾ ਮਾਡਲ ਬਣਾਉਣਾ ਕਿੰਨਾ ਲਾਹੇਵੰਦ ਹੋ ਸਕਦਾ ਹੈ।

ਇਹ ਵੀ ਪੜ੍ਹੋ : IYOM 2023: ਪਿੰਡ ਸਵੱਦੀ ਕਲਾਂ ਵਿੱਚ ਮੋਟੇ ਅਨਾਜਾਂ ਬਾਰੇ ਜਾਗਰੂਕਤਾ ਕੈਂਪ

NRI ਕਿਸਾਨਾਂ ਨੇ ਸਾਂਝੀ ਕੀਤੀ ਸਫ਼ਲਤਾ ਦੀ ਕਹਾਣੀ

NRI ਕਿਸਾਨਾਂ ਨੇ ਸਾਂਝੀ ਕੀਤੀ ਸਫ਼ਲਤਾ ਦੀ ਕਹਾਣੀ

ਕੈਨੇਡਾ ਵਿੱਚ ਬੇਰੀ ਦੀ ਖੇਤੀ ਦੇ ਮੋਢੀ ਗੁਰਪ੍ਰੀਤ ਸਿੰਘ ਬਰਾੜ ਅਤੇ ਇੰਦਰ ਮਾਨ ਨੇ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਉਪਜਾਊ ਜ਼ਮੀਨ, ਪਾਣੀ ਅਤੇ ਪੜ੍ਹੇ-ਲਿਖੇ ਨੌਜਵਾਨਾਂ ਦੀ ਸਹੀ ਕੀਮਤ ਸਮਝਣ। ਉਨ੍ਹਾਂ ਨੇ ਖੇਤੀ ਨੂੰ ਲਾਹੇਵੰਦ ਬਣਾਉਣ ਲਈ ਕਾਸ਼ਤ, ਪ੍ਰੋਸੈਸਿੰਗ, ਪੈਕੇਜਿੰਗ ਅਤੇ ਮੰਡੀਕਰਨ ਵਿੱਚ ਸਹਿਕਾਰੀ ਮਾਡਲ ਦੀ ਸਿਫ਼ਾਰਸ਼ ਕੀਤੀ।

ਅਮਰੀਕਾ ਤੋਂ ਵੀਡੀਓ ਸੰਦੇਸ਼ਾਂ ਰਾਹੀਂ ਭਾਗ ਲੈਣ ਵਾਲੇ ਕਿਸਾਨ ਜਸਬੀਰ ਸਿੰਘ ਸਿੱਧੂ, ਚਰਨਜੀਤ ਸਿੰਘ ਬਾਠ ਅਤੇ ਗੈਰੀ ਚਾਹਿਲ ਨੇ ਕੈਲੀਫੋਰਨੀਆ ਵਿੱਚ ਸੌਗੀ, ਬਦਾਮ ਅਤੇ ਅੰਗੂਰਾਂ ਦੀ ਕਾਸ਼ਤ ਦੇ ਤਰੀਕਿਆਂ ਬਾਰੇ ਡੂੰਘਾਈ ਨਾਲ ਜਾਣਕਾਰੀ ਦਿੱਤੀ। ਗੁਰਿੰਦਰ ਸਿੰਘ ਔਜਲਾ ਨੇ ਵੀ ਸਿਖਰ ਤੱਕ ਪਹੁੰਚਣ ਲਈ ਆਪਣੇ ਸੰਘਰਸ਼ ਅਤੇ ਮਿਹਨਤ ਦੀ ਕਹਾਣੀ ਸਾਂਝੀ ਕੀਤੀ।

ਇਹ ਵੀ ਪੜ੍ਹੋ : International Conference ਵਿੱਚ PAU ਨੂੰ ਮਿਲਿਆ ਸਰਵੋਤਮ ਮੌਖਿਕ ਅਤੇ ਪੋਸਟਰ ਪੇਸ਼ਕਾਰੀ ਅਵਾਰਡ

NRI ਕਿਸਾਨਾਂ ਨੇ ਸਾਂਝੀ ਕੀਤੀ ਸਫ਼ਲਤਾ ਦੀ ਕਹਾਣੀ

NRI ਕਿਸਾਨਾਂ ਨੇ ਸਾਂਝੀ ਕੀਤੀ ਸਫ਼ਲਤਾ ਦੀ ਕਹਾਣੀ

ਪੀਏਯੂ ਦੇ ਦੋ ਸਾਬਕਾ ਵਿਦਿਆਰਥੀ ਅਤੇ ਮੌਜੂਦਾ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਅਤੇ ਕੈਲੀਫੋਰਨੀਆ ਯੂਨੀਵਰਸਿਟੀ ਦੇ ਕ੍ਰਮਵਾਰ ਵਿਗਿਆਨੀ ਡਾ. ਗੁਰਰੀਤ ਪਾਲ ਬਰਾੜ ਅਤੇ ਹਰਦੀਪ ਸਿੰਘ ਨੇ ਵੀ ਛੋਟੇ ਕਿਸਾਨਾਂ ਲਈ ਖੇਤੀਬਾੜੀ ਨੂੰ ਲਾਹੇਵੰਦ ਬਣਾਉਣ ਲਈ ਆਪਣੇ ਅਮੀਰ ਤਜ਼ਰਬਿਆਂ ਨੂੰ ਯਾਦ ਕੀਤਾ।

ਇਸ ਤੋਂ ਇਲਾਵਾ ਉੱਘੇ ਕਣਕ ਬਰੀਡਰ ਡਾ. ਬਿਕਰਮ ਸਿੰਘ ਗਿੱਲ ਅਤੇ ਕੇਵਲ ਸਿੰਘ ਬਾਸੀ ਨੇ ਖੇਤੀਬਾੜੀ ਦੀਆਂ ਸੰਭਾਵਨਾਵਾਂ ਅਤੇ ਕਮੀਆਂ ਬਾਰੇ ਦੱਸਿਆ। ਅਮਰੀਕਾ ਦੇ ਇੱਕ ਜੈਵਿਕ ਕਿਸਾਨ ਅਤੇ ਬਾਗਬਾਨੀ ਵਿਗਿਆਨੀ ਜਗਵੀਰ ਸਿੰਘ ਸਰਗਿਲ ਨੇ ਟਿਕਾਊ ਖੇਤੀ ਲਈ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਦੇ ਨਾਲ-ਨਾਲ ਵਾਤਾਵਰਣ ਨੂੰ ਯਕੀਨੀ ਬਣਾਉਣ 'ਤੇ ਜ਼ੋਰ ਦਿੱਤਾ।

ਇਹ ਵੀ ਪੜ੍ਹੋ : KVK Bathinda ਵੱਲੋਂ ਕਿਸਾਨਾਂ ਲਈ ਸਿਖਲਾਈ ਕੋਰਸ, Bt Cotton ਦੇ ਵੰਡੇ ਬੀਜ

NRI ਕਿਸਾਨਾਂ ਨੇ ਸਾਂਝੀ ਕੀਤੀ ਸਫ਼ਲਤਾ ਦੀ ਕਹਾਣੀ

NRI ਕਿਸਾਨਾਂ ਨੇ ਸਾਂਝੀ ਕੀਤੀ ਸਫ਼ਲਤਾ ਦੀ ਕਹਾਣੀ

ਤਨਜ਼ਾਨੀਆ ਤੋਂ ਆਏ ਕਿਸਾਨ ਰਾਜਿੰਦਰ ਸਿੰਘ ਮੰਡ ਨੇ ਕੇਲੇ, ਗੰਨੇ, ਦਾਲਾਂ ਅਤੇ ਮਟਰਾਂ ਦੀ ਖੇਤੀ ਦੇ ਆਪਣੇ ਤਜ਼ਰਬੇ ਸਾਂਝੇ ਕੀਤੇ ਅਤੇ ਆਪਣੇ ਵਪਾਰਕ ਖੇਤੀ ਦੇ ਮੌਕੇ ਸਾਂਝੇ ਕੀਤੇ। ਜ਼ਾਬੀਆ ਦੇ ਵਸਨੀਕ ਗੁਰਰਾਜ ਸਿੰਘ ਢਿੱਲੋਂ ਨੇ ਮੱਕੀ, ਸੋਇਆਬੀਨ, ਸਬਜ਼ੀਆਂ ਆਦਿ ਦੀ ਖੇਤੀ ਦੇ ਮੌਕੇ ਸਾਂਝੇ ਕੀਤੇ। ਇਸ ਤੋਂ ਪਹਿਲਾਂ ਡਾਇਰੈਕਟਰ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਨੇ ਵਿਦੇਸ਼ੀ ਭਾਰਤੀ ਕਿਸਾਨਾਂ ਅਤੇ ਭਾਗ ਲੈਣ ਵਾਲੇ ਕਿਸਾਨਾਂ ਦਾ ਸਵਾਗਤ ਕੀਤਾ।

ਇਹ ਵੀ ਪੜ੍ਹੋ : International Conference ਵਿੱਚ PAU ਨੂੰ ਮਿਲਿਆ ਸਰਵੋਤਮ ਮੌਖਿਕ ਅਤੇ ਪੋਸਟਰ ਪੇਸ਼ਕਾਰੀ ਅਵਾਰਡ

NRI ਕਿਸਾਨਾਂ ਨੇ ਸਾਂਝੀ ਕੀਤੀ ਸਫ਼ਲਤਾ ਦੀ ਕਹਾਣੀ

NRI ਕਿਸਾਨਾਂ ਨੇ ਸਾਂਝੀ ਕੀਤੀ ਸਫ਼ਲਤਾ ਦੀ ਕਹਾਣੀ

ਅੰਤ ਵਿੱਚ ਡਾਇਰੈਕਟਰ ਖੋਜ ਡਾ. ਅਜਮੇਰ ਸਿੰਘ ਢੱਟ ਨੇ ਸਾਰਿਆਂ ਦਾ ਧੰਨਵਾਦ ਕੀਤਾ। ਡਾ. ਵਿਸ਼ਾਲ ਬੈਕਸਟਰ ਨੇ ਪ੍ਰੋਗਰਾਮ ਦਾ ਸੰਚਾਲਨ ਕੀਤਾ। ਚਰਚਾ ਸੈਸ਼ਨ ਦੌਰਾਨ ਪ੍ਰਵਾਸੀ ਕਿਸਾਨਾਂ ਨੇ ਹਾਜ਼ਰ ਵਿਦਿਆਰਥੀਆਂ ਅਤੇ ਕਿਸਾਨਾਂ ਦੇ ਕਈ ਸਵਾਲਾਂ ਦੇ ਜਵਾਬ ਦਿੱਤੇ। ਇਸ ਮੌਕੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU)

Summary in English: Farmers participating in NRI Farmers' Conclave shared their success story

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters