New Scheme: ਪੰਜਾਬ ਸਰਕਾਰ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਸਮਝਦੀ ਹੈ, ਇਸ ਲਈ ਉਹ ਅੰਨਦਾਤਾਵਾਂ ਦੀ ਮਦਦ ਲਈ ਜੰਗੀ ਪੱਧਰ 'ਤੇ ਕੰਮ ਵੀ ਕਰ ਰਹੀ ਹੈ। ਇਸੇ ਲੜੀ ਨੂੰ ਅੱਗੇ ਤੋਰਦਿਆਂ ਪੰਜਾਬ ਵਿੱਚ ਖੇਤੀਬਾੜੀ ਮਸ਼ੀਨਰੀ ਦੀ ਵਰਤੋਂ ਕਰਦੇ ਸਮੇਂ ਕਿਸਾਨਾਂ/ਖੇਤ ਮਜ਼ਦੂਰਾਂ ਆਦਿ ਨਾਲ ਥ੍ਰੈਸ਼ਰ ਹਾਦਸਾ ਭਾਵ ਖੇਤਾਂ, ਮੰਡੀਆਂ ਆਦਿ ਵਿੱਚ ਜੇਕਰ ਹਾਦਸਾ ਵਾਪਰ ਜਾਂਦਾ ਹੈ ਤਾਂ ਸਰਕਾਰ ਵੱਲੋਂ ਵਿੱਤੀ ਸਹਾਇਤਾ ਦੇਣ ਲਈ ਯੋਜਨਾ ਬਣਾਈ ਗਈ ਹੈ।
ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ ਬਣਾਈ ਗਈ ਇਸ ਸਕੀਮ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਨੇ ਦੱਸਿਆ ਕਿ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਹੇਠ 1 ਅਪ੍ਰੈਲ 2022 ਤੋਂ 31 ਮਾਰਚ 2023 ਤੱਕ ਜ਼ਿਲ੍ਹਾ ਬਰਨਾਲਾ ਵਿੱਚ 35 ਲਾਭਪਾਤਰੀਆਂ (9 ਕੇਸਾਂ ਦੀ ਮੌਤ, 26 ਕੇਸ ਅੰਗ ਕੱਟਣ ਦੇ) 21,60,000 ਰੁਪਏ ਦੀ ਵਿੱਤੀ ਸਹਾਇਤਾ ਜਾਰੀ ਕੀਤੀ ਗਈ ਹੈ।
ਇਸ ਮੌਕੇ ਉਨ੍ਹਾਂ ਇਹ ਵੀ ਦੱਸਿਆ ਕਿ ਪਹਿਲੀ ਅਪ੍ਰੈਲ 2023 ਤੋਂ 31 ਮਈ 2023 ਤੱਕ 6 ਲਾਭਪਾਤਰੀਆਂ (ਅੰਗ ਕੱਟੇ ਜਾਣ ਦੇ ਕੇਸ) ਨੂੰ 2,50,000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾ ਚੁੱਕੀ ਹੈ।
ਇਹ ਵੀ ਪੜ੍ਹੋ : Punjab 'ਚ ਸ਼ਹਿਦ ਦੀਆਂ ਮੱਖੀਆਂ ਨੂੰ ਬਚਾਉਣ ਲਈ ਵਿਸ਼ੇਸ਼ ਪ੍ਰਬੰਧ: Horticulture Department
ਉਨ੍ਹਾਂ ਇਸ ਸਕੀਮ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਖੇਤ, ਮੰਡੀ, ਸੜਕ ਜਾਂ ਘਰ ਵਿੱਚ ਖੇਤੀਬਾੜੀ ਦਾ ਕੰਮ ਕਰਦੇ ਸਮੇਂ ਜੇਕਰ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨਾਲ ਕੋਈ ਹਾਦਸਾ ਵਾਪਰਦਾ ਹੈ ਜਾਂ ਮੰਡੀ ਵਿੱਚ ਮੰਡੀਕਰਨ ਕਰਨ ਵਾਲੇ ਮਜ਼ਦੂਰਾਂ ਨਾਲ ਕੋਈ ਹਾਦਸਾ ਵਾਪਰਦਾ ਹੈ ਜਾਂ ਅੰਗ ਨਕਾਰਿਆ ਜਾਂਦਾ ਹੈ, ਤਾਂ ਉਸ ਸੂਰਤ ਵਿੱਚ ਮੰਡੀ ਬੋਰਡ ਦੀ ਨਿਰਧਾਰਿਤ ਨੀਤੀ ਅਨੁਸਾਰ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੀ ਵਿਵਸਥਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਮੌਤ ਹੋ ਜਾਣ ਦੀ ਸੂਰਤ ਵਿੱਚ 2 ਲੱਖ ਰੁਪਏ, ਦੋ ਅੰਗ ਕੱਟੇ ਜਾਣ ਜਾਂ ਦੋ ਅੰਗ ਮਰਨ ਜਿਵੇਂ ਹੱਥ, ਬਾਂਹ, ਲੱਤ, ਅੱਖ, ਪੈਰ ਆਦਿ ਜਾਂ ਕੋਈ ਹੋਰ ਗੰਭੀਰ ਜ਼ਖ਼ਮ ਜਾਂ ਸਰੀਰ ਦੇ ਕੋਈ ਹੋਰ ਦੋ ਅੰਗ ਜਿਸ ਨੂੰ ਕਿ ਚੇਅਰਮੈਨ ਬੋਰਡ ਵੱਲੋਂ ਵਿਸ਼ੇਸ਼ ਤੌਰ ’ਤੇ ਨਕਾਰਾ ਜਾਂ ਗੰਭੀਰ ਜਖਮ ਐਲਾਨੇ ਜਾਣ ਦੀ ਸੂਰਤ ਵਿੱਚ 60 ਹਜ਼ਾਰ ਰੁਪਏ ਤੇ ਉਂਗਲ ਕੱਟੇ ਜਾਣ ’ਤੇ ਵੀ ਸਕੀਮ ਦੇ ਨੇਮਾਂ ਅਨੁਸਾਰ ਸਹਾਇਤਾ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ : September Kisan Mela: ਕਿਸਾਨਾਂ ਤੋਂ ਅਰਜ਼ੀਆਂ ਦੀ ਮੰਗ, ਆਖ਼ਿਰੀ ਮਿਤੀ ਤੋਂ ਪਹਿਲਾਂ ਭੇਜੋ ਨਾਮਜ਼ਦਗੀਆਂ
ਸਕੀਮ ਤਹਿਤ ਕਿੰਨੀ ਮਿਲੇਗੀ ਵਿੱਤੀ ਸਹਾਇਤਾ
● 25 ਤੋਂ 50 ਫੀਸਦੀ ਤੱਕ ਅੰਗ ਨਕਾਰਾ ਹੋਣ ਦੀ ਸੂਰਤ ਵਿੱਚ 50 ਹਜ਼ਾਰ ਰੁਪਏ ਸਹਾਇਤਾ ਦੇਣ ਦਾ ਪ੍ਰਬੰਧ ਹੈ।
● 51 ਫੀਸਦੀ ਤੋਂ 75 ਫੀਸਦੀ ਤੱਕ ਅੰਗ ਨਕਾਰਾ ਹੋਣ ਦੀ ਸੂਰਤ ਵਿੱਚ 75 ਹਜ਼ਾਰ ਰੁਪਏ ਸਹਾਇਤਾ ਦੇਣ ਦਾ ਪ੍ਰਬੰਧ ਹੈ।
● 76 ਫੀਸਦੀ ਤੋਂ 100 ਫੀਸਦੀ ਤੱਕ ਅੰਗ ਨਕਾਰਾ ਹੋਣ ਦੀ ਸੂਰਤ ਵਿੱਚ ਇਕ ਲੱਖ ਰੁਪਏ ਸਹਾਇਤਾ ਦੇਣ ਦਾ ਪ੍ਰਬੰਧ ਹੈ।
● ਜੇਕਰ ਖੇਤ ਵਿੱਚ ਸੱਪ ਦੇ ਡੰਗਣ, ਕਰੰਟ ਲੱਗਣ ਆਦਿ ਨਾਲ ਮੌਤ ਹੁੰਦੀ ਹੈ ਤਾਂ ਇਸ ਸਕੀਮ ਤਹਿਤ 2 ਲੱਖ ਤੱਕ ਦੀ ਸਹਾਇਤਾ ਦਾ ਪ੍ਰਬੰਧ ਹੈ।
ਲੋੜੀਂਦੇ ਦਸਤਾਵੇਜ਼
ਜ਼ਿਲ੍ਹਾ ਮੰਡੀ ਅਫਸਰ ਬਰਨਾਲਾ ਅਸਲਮ ਮੁਹੰਮਦ ਨੇ ਦੱਸਿਆ ਕਿ ਇਸ ਸਬੰਧੀ ਲੋੜੀਂਦੇ ਦਸਤਾਵੇਜ਼ ਪੰਜਾਬ ਮੰਡੀ ਬੋਰਡ ਵੱਲੋਂ ਨਿਰਧਾਰਿਤ ਮਾਰਕੀਟ ਕਮੇਟੀਆਂ ਵਿਖੇ ਉਪਲੱਬਧ ਫਾਰਮ, ਆਧਾਰ ਕਾਰਡ, ਮੌਤ ਹੋਣ ਦੀ ਸੂਰਤ ਵਿੱਚ ਮੌਤ ਦਾ ਸਰਟੀਫਿਕੇਟ, ਅੰਗ ਕੱਟੇ ਜਾਣ ਦੀ ਸੂਰਤ ਵਿੱਚ ਡਾਕਟਰ ਵੱਲੋਂ ਤਸਦੀਕੀ ਪ੍ਰੋਫਾਰਮਾ ਲੋੜੀਂਦਾ ਹੈ।
ਇੱਥੇ ਕਰੋ ਅਪਲਾਈ
ਉਨ੍ਹਾਂ ਅੱਗੇ ਦੱਸਿਆ ਕਿ ਇਸ ਸਕੀਮ ਤਹਿਤ ਵਿੱਤੀ ਸਹਾਇਤਾ ਵਾਸਤੇ ਸੇਵਾ ਕੇਂਦਰਾਂ ਰਾਹੀਂ ਅਪਲਾਈ ਕੀਤਾ ਜਾ ਸਕਦਾ ਹੈ।
ਸਰੋਤ: ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਬਰਨਾਲਾ (District Public Relations Office Barnala)
Summary in English: Financial assistance will be provided to the injured farmers and farm workers of Punjab