1. Home
  2. ਖਬਰਾਂ

Fish Fair: ਵੈਟਨਰੀ ਯੂਨੀਵਰਸਿਟੀ ਵੱਲੋਂ ਸਜਾਵਟੀ ਮੱਛੀ ਮੇਲੇ ਦਾ ਪ੍ਰਬੰਧ, ਉੱਦਮਤਾ ਦੇ ਵਿਕਾਸ ਨੂੰ ਹੁਲਾਰਾ

ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਫ਼ਿਸ਼ਰੀਜ਼ ਕਾਲਜ ਵੱਲੋਂ 28 ਜੁਲਾਈ 2022 ਨੂੰ ’ਸਜਾਵਟੀ ਮੱਛੀਆਂ ਮੇਲਾ’ ਕਰਵਾਇਆ ਜਾ ਰਿਹਾ ਹੈ।

Gurpreet Kaur Virk
Gurpreet Kaur Virk
ਸਜਾਵਟੀ ਮੱਛੀ ਮੇਲੇ ਦਾ ਪ੍ਰਬੰਧ

ਸਜਾਵਟੀ ਮੱਛੀ ਮੇਲੇ ਦਾ ਪ੍ਰਬੰਧ

Fish Fair: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਫ਼ਿਸ਼ਰੀਜ਼ ਕਾਲਜ ਵੱਲੋਂ 28 ਜੁਲਾਈ 2022 ਨੂੰ ’ਸਜਾਵਟੀ ਮੱਛੀਆਂ ਮੇਲਾ’ ਕਰਵਾਇਆ ਜਾ ਰਿਹਾ ਹੈ। ਆਓ ਜਾਣਦੇ ਹਾਂ ਕਿ ਕੁਝ ਰਹੇਗਾ ਖ਼ਾਸ...

ਵੈਟਨਰੀ ਯੂਨੀਵਰਸਿਟੀ ਦਾ ਉਪਰਾਲਾ

ਵੈਟਨਰੀ ਯੂਨੀਵਰਸਿਟੀ ਦਾ ਉਪਰਾਲਾ

Ornamental Fish Fair: ਸਜਾਵਟੀ ਮੱਛੀਆਂ ਸਾਡੇ ਆਲੇ-ਦੁਆਲੇ ਦੇ ਮਾਹੌਲ ਨੂੰ ਬਿਹਤਰ ਕਰ ਦਿੰਦੀਆਂ ਹਨ ਅਤੇ ਇਨ੍ਹਾਂ ਦੀ ਖੂਬਸੂਰਤ ਮੌਜੂਦਗੀ ਨਾਲ ਤਨਾਓ ਵੀ ਘਟਦਾ ਹੈ। ਇਹ ਸ਼ਬਦ ਹਨ ਡਾ. ਮੀਰਾ ਡੀ ਆਂਸਲ, ਡੀਨ, ਫ਼ਿਸ਼ਰੀਜ਼ ਕਾਲਜ ਦੇ, ਜਿਨ੍ਹਾਂ ਨੇ ਇਹ ਵਧੀਆ ਜਾਣਕਾਰੀ ਸਾਂਝਿਆਂ ਕਰਦਿਆਂ ਦੱਸਿਆ ਕਿ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਫ਼ਿਸ਼ਰੀਜ਼ ਕਾਲਜ ਵੱਲੋਂ 28 ਜੁਲਾਈ 2022 ਨੂੰ ’ਸਜਾਵਟੀ ਮੱਛੀਆਂ ਮੇਲਾ’ ਕਰਵਾਇਆ ਜਾ ਰਿਹਾ ਹੈ। ਡਾ. ਮੀਰਾ ਨੇ ਦੱਸਿਆ ਕਿ ਇਹ ਮੇਲਾ, ਭਾਰਤੀ ਖੇਤੀ ਖੋਜ ਪਰਿਸ਼ਦ ਵੱਲੋਂ ਵਿਤੀ ਸਹਾਇਤਾ ਪ੍ਰਾਪਤ ਪ੍ਰਯੋਗਾਤਮਕ ਸਿੱਖਿਆ ਪ੍ਰੋਗਰਾਮ ਦੇ ਤਹਿਤ ਵਿਦਿਆਰਥੀ ਸਿੱਖਿਆ ਅਧੀਨ ਕਰਵਾਇਆ ਜਾ ਰਿਹਾ ਹੈ।

ਉੱਦਮਤਾ ਦੇ ਵਿਕਾਸ ਨੂੰ ਹੁਲਾਰਾ

ਉੱਦਮਤਾ ਦੇ ਵਿਕਾਸ ਨੂੰ ਹੁਲਾਰਾ

ਉੱਦਮਤਾ ਦੇ ਵਿਕਾਸ ਨੂੰ ਹੁਲਾਰਾ

ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਖੇਤਰ ਵਿੱਚ ਉਦਮੀਪਨ ਅਤੇ ਵਪਾਰ ਦੀਆਂ ਬਹੁਤ ਸੰਭਾਵਨਾਵਾਂ ਹਨ, ਇਸ ਲਈ ਯੂਨੀਵਰਸਿਟੀ ਵੱਲੋਂ ਸਮਰੱਥਾ ਉਸਾਰੀ ਪ੍ਰੋਗਰਾਮ ਦੇ ਤਹਿਤ ਵਿਦਿਆਰਥੀਆਂ ਦੇ ਵਿਚ ਉਦਮੀਪਨ ਵਿਕਸਿਤ ਕਰਨ ਦੀ ਭਾਵਨਾ ਅਧੀਨ ਇਹ ਮੇਲਾ ਕਰਵਾਇਆ ਜਾ ਰਿਹਾ ਹੈ।

ਇਸ ਕਿਸਮ ਦਾ ਪਹਿਲਾ ਮੇਲਾ

ਇਹ ਇਸ ਕਿਸਮ ਦਾ ਪਹਿਲਾ ਮੇਲਾ ਹੋਏਗਾ ਜਿਸ ਵਿੱਚ ਇਸ ਖੇਤਰ ਨਾਲ ਸੰਬੰਧਿਤ ਭਾਈਵਾਲ ਧਿਰਾਂ ਜਿਵੇਂ ਵਪਾਰੀ, ਉਦਮੀ, ਮੱਛੀ ਪੇਸ਼ੇਵਰ, ਮੱਛੀ ਪਾਲਣ ਦੇ ਸ਼ੌਕੀਨ ਅਤੇ ਵਿਦਿਆਰਥੀ ਇਕ ਮੰਚ ’ਤੇ ਇਕੱਠੇ ਹੋਣਗੇ ਅਤੇ ਆਪਣੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਗੇ।

ਇਹ ਵੀ ਪੜ੍ਹੋ: Prawn Fish: ਲੱਖਾਂ 'ਚ ਹੋਵੇਗੀ ਕਮਾਈ! ਇਸ ਤਰ੍ਹਾਂ ਸ਼ੁਰੂ ਕਰੋ ਝੀਂਗਾ ਪਾਲਣ ਦਾ ਧੰਦਾ!

ਨਵੇਂ ਪੇਸ਼ਿਆਂ ਦੇ ਖੁੱਲ੍ਹਣਗੇ ਬੂਹੇ

ਨਵੇਂ ਪੇਸ਼ਿਆਂ ਦੇ ਖੁੱਲ੍ਹਣਗੇ ਬੂਹੇ

ਵਿਦਿਆਰਥੀ ਵੱਲੋਂ ਪ੍ਰਦਰਸ਼ਨੀ

ਡਾ. ਵਨੀਤ ਇੰਦਰ ਕੌਰ, ਪ੍ਰੋਗਰਾਮ ਇੰਚਾਰਜ ਨੇ ਜਾਣਕਾਰੀ ਦਿੱਤੀ ਕਿ ਬੈਚਲਰ ਆਫ ਫ਼ਿਸ਼ਰੀਜ਼ ਸਾਇੰਸ ਦੇ ਵਿਦਿਆਰਥੀਆਂ ਨੂੰ ਇਸ ਖੇਤਰ ਵਿਚ ਨਿਪੁੰਨ ਕਰਨ ਲਈ ਸਜਾਵਟੀ ਮੱਛੀ ਪਾਲਣ ਦੇ ਨਾਲ ਇਨ੍ਹਾਂ ਦੇ ਪ੍ਰਜਣਨ ਅਤੇ ਵਿਭਿੰਨ ਕਿਸਮ ਦੇ ਮੱਛੀ ਰੱਖਣ ਵਾਲੇ ਐਕਵੇਰੀਅਮ ਬਨਾਉਣ ਬਾਰੇ ਸਿੱਖਿਅਤ ਕੀਤਾ ਗਿਆ। ਇਸ ਪ੍ਰੋਗਰਾਮ ਦੇ ਸਫ਼ਲਤਾ ਸਹਿਤ ਸੰਪੂਰਨ ਹੋਣ ’ਤੇ ਵਿਦਿਆਰਥੀ ਸਜਾਵਟੀ ਮੱਛੀਆਂ, ਐਕਵੇਰੀਅਮ ਅਤੇ ਸਜਾਵਟੀ ਐਕਵੇਰੀਅਮ ਪੌਦਿਆਂ ਦੀ ਪ੍ਰਦਰਸ਼ਨੀ ਲਗਾਉਣਗੇ ਅਤੇ ਵੇਚਣਗੇ।

ਨਵੇਂ ਪੇਸ਼ਿਆਂ ਦੇ ਖੁੱਲ੍ਹਣਗੇ ਬੂਹੇ

ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਕਿਹਾ ਕਿ ਨੌਜਵਾਨਾਂ ਵਿਚ ਇਸ ਕਿਸਮ ਦੇ ਕੌਸ਼ਲ ਨਿਖਾਰਨ ਦੀ ਲੋੜ ਹੈ ਜਿਸ ਨਾਲ ਕਿ ਉਹ ਆਪਣੇ ਉਦਮੀਪਨ ਦਾ ਵਿਕਾਸ ਕਰ ਸਕਣ। ਇਸ ਤਰੀਕੇ ਦੇ ਮੇਲੇ ਜਿਥੇ ਉਨ੍ਹਾਂ ਨੂੰ ਘਰੇਲੂ ਮੰਡੀ ਨੂੰ ਸਮਝਣ ਦਾ ਮੌਕਾ ਦਿੰਦੇ ਹਨ ਉਥੇ ਉਨ੍ਹਾਂ ਵਾਸਤੇ ਨਵੇਂ ਪੇਸ਼ਿਆਂ ਦੇ ਬੂਹੇ ਵੀ ਖੋਲਦੇ ਹਨ। ਦੱਸ ਦੇਈਏ ਕਿ ਇਸ ਮੇਲੇ ਦਾ ਸੰਯੋਜਨ, ਡਾ. ਵਨੀਤ ਇੰਦਰ ਕੌਰ ਅਤੇ ਡਾ. ਸਚਿਨ ਖੈਰਨਾਰ ਵੱਲੋਂ ਕਰਵਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ: Fish Farming: ਇਸ ਸਮੇਂ ਕਰ ਸਕਦੇ ਹੋ ਮੱਛੀਪਾਲਣ ਦਾ ਕਾਰੋਬਾਰ ! ਇਨ੍ਹਾਂ ਖਾਸ ਗੱਲਾਂ ਦਾ ਰੱਖੋ ਧਿਆਨ

Summary in English: Fish Fair: Ornamental fish fair by Veterinary University, Boost the development of entrepreneurship

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters