Advice to Farmers: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University) ਦੇ ਮਾਹਿਰਾਂ ਨੇ ਪੰਜਾਬ ਦੇ ਕਿਸਾਨਾਂ ਅਤੇ ਪਸ਼ੂ ਪਾਲਕਾਂ ਦੀ ਭਲਾਈ ਲਈ ਜ਼ਰੂਰੀ ਐਡਵਾਈਜ਼ਰੀ (Advisory) ਸਾਂਝੀ ਕੀਤੀ ਹੈ। ਜਾਣੋ ਇਸ ਲੇਖ ਵਿੱਚ ਫ਼ਸਲਾਂ ਦੀ ਸੁਰੱਖਿਆ (Crop protection) ਅਤੇ ਹੋਰ ਜ਼ਰੂਰੀ ਜਾਣਕਾਰੀ...
ਮੌਸਮ ਵਿੱਚ ਆ ਰਹੇ ਬਦਲਾਅ ਦਾ ਸਿੱਦਾ ਅਸਰ ਖੇਤੀ 'ਤੇ ਪੈਂਦਾ ਨਜ਼ਰ ਆ ਰਿਹਾ ਹੈ। ਇਹੀ ਵਜ੍ਹਾ ਹੈ ਕਿ ਕਿਸਾਨਾਂ ਦੇ ਨਾਲ-ਨਾਲ ਸਰਕਾਰ ਅਤੇ ਮੌਸਮ ਵਿਭਾਗ ਦੀਆਂ ਚਿੰਤਾਵਾਂ ਵੀ ਵਧਣੀਆਂ ਸ਼ੁਰੂ ਹੋ ਗਈਆਂ ਹਨ। ਅਜਿਹੀ ਸਥਿਤੀ ਨਾਲ ਨਜਿੱਠਣ ਲਈ ਖੇਤੀਬਾੜੀ ਮਾਹਿਰਾਂ ਨੇ ਕਿਸਾਨਾਂ ਨੂੰ ਕੁਝ ਸੁਝਾਅ ਦਿੱਤੇ ਹਨ।
ਤਾਜ਼ਾ ਅਪਡੇਟ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ, ਅਜਿਹੇ ਵਿੱਚ ਕਿਸਾਨ ਭਰਾਵਾਂ ਨੂੰ ਖੇਤੀ ਫਸਲਾਂ, ਬਾਗਬਾਨੀ ਫ਼ਸਲਾਂ ਅਤੇ ਪਸ਼ੂ ਪਾਲਣ ਸੰਬੰਧੀ ਸਲਾਹ ਦਿੱਤੀ ਗਈ ਹੈ।
ਇਹ ਵੀ ਪੜ੍ਹੋ : 10,000 ਰੁਪਏ ਕਿਲੋ ਵਿਕਦਾ ਹੈ ਇਹ ਤੇਲ, ਇਸ ਖੇਤੀ ਤੋਂ ਹੁੰਦੀ ਹੈ ਬੰਪਰ ਕਮਾਈ
ਖੇਤੀ ਫਸਲਾਂ:
ਕਣਕ (ਦਾਣਾ ਭਰਣਾ): ਕਣਕ ਦੀ ਫ਼ਸਲ ਪੱਕ ਚੁੱਕੀ ਹੈ। ਅਜਿਹੇ 'ਚਕਿਸਾਨਾਂ ਨੂੰ ਕਣਕ ਦੀ ਵਾਢੀ ਉਦੋਂ ਹੀ ਕਰਨੀ ਚਾਹੀਦੀ ਹੈ ਜਦੋਂ ਮੌਸਮ ਸਾਫ਼ ਹੋਵੇ।
ਤੇਲਬੀਜ (ਫਲੀਆਂ ਦਾ ਪੱਕਣਾ): ਕਿਸਾਨ ਵੀਰ ਸਰੋਂ ਦੀ ਵਾਢੀ/ ਗਹਾਈ ਮੌਸਮ ਸਾਫ ਹੋਣ ਤੇ ਕਰ ਸਕਦੇ ਹਨ।
ਸਬਜੀਆਂ: ਵੱਧ ਝਾੜ ਲੈਣ ਲਈ ਵੇਲਾਂ ਵਾਲੀਆਂ ਸਬਜ਼ੀਆਂ, ਟਮਾਟਰ, ਬੈਂਗਣ, ਮਿਰਚ ਅਤੇ ਭਿੰਡੀ ਦੀ ਤੁੜਾਈ ਸਹੀ ਸਮੇਂ ਤੇ ਕਰਦੇ ਰਹੋ।
ਇਹ ਵੀ ਪੜ੍ਹੋ : Pink Bollworm: ਨਰਮੇ ਵਿੱਚ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਅਗੇਤੇ ਪ੍ਰਬੰਧ
ਬਾਗਬਾਨੀ:
● ਸ਼ਦਾਬਹਾਰ ਫ਼ਲਦਾਰ ਬੂਟੇ ਜਿਵੇਂ ਕਿ ਨਿੰਬੂ ਜਾਤੀ ਦੇ ਫ਼ਲ, ਅਮਰੂਦ, ਪਪੀਤਾ, ਅੰਬ, ਲੀਚੀ, ਚੀਕੂ ਆਦਿ ਦੀ ਲਵਾਈ ਛੇਤੀ ਤੋਂ ਛੇਤੀ ਪੂਰੀ ਕਰ ਲਵੋ।ਨਵੇਂ ਲਗਾਏ ਬੂਟਿਆਂ ਦੇ ਜੜ੍ਹ-ਮੁੱਢ ਵਾਲੇ ਭਾਗ ਤੇ ਆਏ ਫ਼ੁਟਾਰੇ ਨੂੰ ਲਗਾਤਾਰ ਤੋੜਦੇ ਰਹੋ।
● ਫ਼ਲਦਾਰ ਬੂਟਿਆਂ ਖਾਸ ਕਰਕੇ ਨਿੰਬੂ ਜਾਤੀ ਦੇ ਫ਼ਲਦਾਰ ਬੂਟਿਆਂ ਤੇ ਆਏ ਨਵੇਂ ਫ਼ੁਟਾਰੇ ੳੱਪਰ ਰਸ ਚੂਸਣ ਵਾਲੇ ਕੀੜਿਆਂ ਦਾ ਹਮਲਾ ਹੋ ਸਕਦਾ ਹੈ ਇਸ ਲਈ ਜੇਕਰ ਲੋੜ ਹੋਵੇ ਤਾਂ 0.4 ਮਿ.ਲੀ ਕਨਫ਼ੀਡੋਰ ਜਾਂ 0.33 ਗ੍ਰਾਮ ਐਕਟਾਰਾ ਦਾ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਮੌਸਮ ਸਾਫ ਹੋਣ ਤੇ ਕਰੋ।
● ਅੰਬਾਂ ਦੇ ਬੂਟਿਆਂ ਨੂੰ ਚਿੱਟੋਂ ਰੋਗ ਤੋਂ ਬਚਾਉਣ ਲਈ 1.0 ਮਿ.ਲੀ ਕੰਟਾਫ਼ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਮੌਸਮ ਸਾਫ ਹੋਣ ਤੇ ਛਿੜਕੋ।
● ਆੜੂ ਅਤੇ ਅਲੂਚੇ ਦੇ ਬਾਗਾਂ ਵਿੱਚ ਰਸਾਇਣਕ ਖਾਦਾਂ ਦੀ ਦੂਜੀ ਕਿਸ਼ਤ ਪਉਣ ਤੋਂ ਬਾਅਦ ਝੋਨੇ ਦੀ ਪਰਾਲੀ ਦੀ 10 ਸੈਂਟੀਮੀਟਰ (4-5 ਟਨ ਪ੍ਰਤੀ ਏਕੜ) ਮੋਟੀ ਤਹਿ ਵਿਛਾਉ।
ਪਸ਼ੂ ਪਾਲਣ:
● ਕਿਰਮ ਰੋਗ ਆਮ ਕਰਕੇ ਚਰਨ ਵਾਲੇ ਪਸ਼ੂਆਂ ਵਿੱਚ ਹੋ ਸਕਦੇ ਹਨ।ਬਰਸਾਤ ਦੇ ਮੌਸਮ ਤੋਂ ਬਾਅਦ ਪਸ਼ੂ ਦਾ ਗੋਹਾ ਟੈਸਟ ਕਰਵਾਉ ਅਤੇ ਲੋੜ ਪੈਣ ਤੇ ਇਲਾਜ ਕਰਵਾਉ।
● ਕੱਟੜੂ/ਵੱਛੜੂ ਨੂੰ ਪਹਿਲੇ ਤਿੰਨ ਮਹੀਨੇ ਦੀ ਉਮਰ ਤੱਕ 3-4 ਵਾਰ ਕਿਰਮ ਰਹਿਤ ਕਰੋ।
● ਵਾਰ-ਵਾਰ ਮੋਕ ਲੱਗਣਾ, ਭਾਰ ਦਾ ਘੱਟਣਾ ਅਤੇ ਖੂਨ ਦੀ ਕਮੀ ਹੋਣਾ ਕਿਰਮ ਰੋਗਾਂ ਦੇ ਮੁੱਖ ਲੱਛਣ ਹਨ। ਅਜਿਹੇ ਪਸ਼ੂ ਦਾ ਗੋਹਾ ਜ਼ਰੂਰ ਟੈਸਟ ਕਰਵਾਉ।
● ਅੰਦਰੂਨੀ ਕੀਟ ਰੋਗ ਜਿਵੇਂ ਕਿ ਗੋਲ ਕੀੜੇ, ਚਪਟੇ ਕੀੜੇ ਆਦਿ ਦਾ ਵੱਖ-ਵੱਖ ਇਲਾਜ ਕੀਤਾ ਜਾਂਦਾ ਹੈ। ਇਨ੍ਹਾਂ ਦੇ ਖਾਤਮੇ ਲਈ ਕਈ ਦਵਾਈਆਂ ਜਿਵੇਂ ਕਿ ਪਿਪਰਾਜੀਨ ਪਾਊਡਰ, ਫੇਨ ਬੈਂਡਾਜੋਲ, ਅਲਬੈਂਡਾਜੋਲ ਆਦਿ ਵਰਤ ਸਕਦੇ ਹਾਂ।
Summary in English: Forecast of dry weather in Punjab, advice to farmers from agricultural experts