s
  1. ਖਬਰਾਂ

Good News : ਕਿਸਾਨਾਂ ਦੀ ਉਡੀਕ ਖ਼ਤਮ! ਖਾਤੇ 'ਚ ਆਉਣ ਵਾਲੇ ਹਨ 2 ਹਜ਼ਾਰ ਰੁਪਏ!

ਗੁਰਪ੍ਰੀਤ ਕੌਰ
ਗੁਰਪ੍ਰੀਤ ਕੌਰ
ਕਿਸਾਨਾਂ ਦੀ ਉਡੀਕ ਖ਼ਤਮ

ਕਿਸਾਨਾਂ ਦੀ ਉਡੀਕ ਖ਼ਤਮ

Good News : ਕੇਂਦਰ ਸਰਕਾਰ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਸਮਝਦੀ ਹੈ ਅਤੇ ਉਨ੍ਹਾਂ ਨੂੰ ਸਮੇਂ-ਸਮੇ 'ਤੇ ਆਰਥਿਕ ਲਾਭ ਵੀ ਦਿੰਦੀ ਰਹਿੰਦੀ ਹੈ। ਇਹੀ ਵਜ੍ਹਾ ਹੈ ਕਿ ਸਰਕਾਰ ਵੱਲੋਂ ਵੱਖ-ਵੱਖ ਸਕੀਮਾਂ ਰਾਹੀਂ ਕਿਸਾਨਾਂ ਦੀ ਮਦਦ ਕੀਤੀ ਜਾ ਰਹੀ ਹੈ। ਹੁਣ ਸਰਕਾਰ ਕਿਸਾਨਾਂ ਦੇ ਖਾਤਿਆਂ ਵਿੱਚ ਜਲਦ 2 ਹਜ਼ਾਰ ਰੁਪਏ ਜਮ੍ਹਾ ਕਰਵਾਉਣ ਜਾ ਰਹੀ ਹੈ। ਪੜੋ ਪੂਰੀ ਖ਼ਬਰ...

Good News For Farmers : ਕਿਸਾਨ ਹੋਣਾ ਬਿਲਕੁਲ ਵੀ ਆਸਾਨ ਨਹੀਂ ਹੈ। ਇੱਕ ਕਿਸਾਨ ਆਪਣੀਆਂ ਫ਼ਸਲਾਂ ਦੇ ਚੰਗੇ ਝਾੜ ਲਈ ਸਾਲ ਭਰ ਸਖ਼ਤ ਮਿਹਨਤ ਕਰਦਾ ਹੈ, ਫ਼ਸਲਾਂ ਦੀ ਚੰਗੀ ਦੇਖਭਾਲ ਕਰਦਾ ਹੈ ਅਤੇ ਧੀਰਜ ਨਾਲ ਉਡੀਕ ਕਰਦਾ ਹੈ। ਖੇਤੀ ਲਈ ਕਿਸਾਨਾਂ ਨੂੰ ਪਾਣੀ, ਚੰਗੀ ਜ਼ਮੀਨ, ਬੀਜ ਅਤੇ ਖਾਦਾਂ ਸਮੇਤ ਹੋਰ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਹੁੰਦੀ ਹੈ। ਅਜਿਹੇ ਵਿੱਚ ਦੇਸ਼ ਦੇ ਕਿਸਾਨਾਂ ਦੀ ਆਰਥਿਕ ਹਾਲਤ ਚੰਗੀ ਨਹੀਂ ਹੈ। ਹਾਲਾਂਕਿ, ਕੇਂਦਰ ਸਰਕਾਰ ਕਿਸਾਨਾਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਸਮਝਦੀ ਹੈ ਅਤੇ ਉਨ੍ਹਾਂ ਨੂੰ ਸਮੇਂ-ਸਮੇ 'ਤੇ ਆਰਥਿਕ ਲਾਭ ਵੀ ਦਿੰਦੀ ਹੈ। ਇਹੀ ਵਜ੍ਹਾ ਹੈ ਕਿ ਹੁਣ ਸਰਕਾਰ ਕਿਸਾਨਾਂ ਦੇ ਖਾਤਿਆਂ ਵਿੱਚ ਜਲਦ 2 ਹਜ਼ਾਰ ਰੁਪਏ ਜਮ੍ਹਾ ਕਰਵਾਉਣ ਜਾ ਰਹੀ ਹੈ।

PM Kisan Samman Nidhi Yojana : ਅੱਜ ਦੀ ਤਰੀਕ ਵਿੱਚ ਕਰੋੜਾਂ ਕਿਸਾਨ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (PM Kisan Yojana) ਦਾ ਲਾਭ ਲੈ ਰਹੇ ਹਨ, ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਸ਼ੁਰੂ ਕੀਤੀ ਗਈ ਸੀ। ਇਸ ਸਕੀਮ ਤਹਿਤ ਸਰਕਾਰ ਕਿਸਾਨਾਂ ਨੂੰ ਹਰ ਸਾਲ ਤਿੰਨ ਕਿਸ਼ਤਾਂ ਵਿੱਚ ਕੁੱਲ 6,000 ਰੁਪਏ ਦਿੰਦੀ ਹੈ। ਇਸ ਤਹਿਤ ਸਰਕਾਰ ਹੁਣ ਤੱਕ 10 ਕਿਸ਼ਤਾਂ ਦੇ ਚੁੱਕੀ ਹੈ। ਦੱਸ ਦਈਏ ਕਿ ਦੇਸ਼ ਦੇ 11,11,96,646 ਕਿਸਾਨਾਂ ਨੂੰ 10ਵੀਂ ਕਿਸ਼ਤ ਦਾ ਲਾਭ ਮਿਲਿਆ ਹੈ।

ਇਸ ਦਿਨ ਆ ਸਕਦੀ ਹੈ 11ਵੀਂ ਕਿਸ਼ਤ

ਹੁਣ ਕਿਸਾਨ ਪੀਐਮ ਕਿਸਾਨ ਦੀ ਅਗਲੀ ਕਿਸ਼ਤ ਯਾਨੀ 11ਵੀਂ ਕਿਸ਼ਤ PM Kisan Samman Nidhi 11th Installment) ਦੀ ਉਡੀਕ ਕਰ ਰਹੇ ਹਨ। ਇਹ ਕਿਸ਼ਤ ਕਦੋਂ ਆਵੇਗੀ ਇਸ ਨੂੰ ਲੈ ਕੇ ਕਈ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਪਰ ਮੀਡੀਆ ਰਿਪੋਰਟਾਂ ਦੇ ਅਨੁਸਾਰ, ਕਿਸਾਨ ਅਗਲੀ ਕਿਸ਼ਤ ਦੇ ਤਹਿਤ 31 ਮਈ 2022 ਨੂੰ 11ਵੀਂ ਕਿਸ਼ਤ ਪ੍ਰਾਪਤ ਕਰ ਸਕਦੇ ਹਨ।

ਜਲਦੀ ਈ-ਕੇਵਾਈਸੀ ਕਰਵਾਓ

ਬਹੁਤ ਸਾਰੇ ਅਯੋਗ ਲੋਕ ਇਸ ਸਰਕਾਰੀ ਯੋਜਨਾ ਦਾ ਲਾਭ ਲੈ ਰਹੇ ਸਨ, ਜਿਸ ਕਾਰਨ ਸਰਕਾਰ ਨੇ ਸਾਰਿਆਂ ਲਈ ਈ-ਕੇਵਾਈਸੀ ਲਾਜ਼ਮੀ ਕਰ ਦਿੱਤਾ ਹੈ। ਜੇਕਰ ਤੁਸੀਂ ਹੁਣ ਤੱਕ ਕੇਵਾਈਸੀ ਨਹੀਂ ਕੀਤਾ ਹੈ, ਤਾਂ 11ਵੀਂ ਕਿਸ਼ਤ ਦਾ ਪੈਸਾ ਤੁਹਾਡੇ ਖਾਤੇ ਵਿੱਚ ਨਹੀਂ ਆਵੇਗਾ। ਈ-ਕੇਵਾਈਸੀ ਤੋਂ ਬਿਨਾਂ ਤੁਹਾਡੀ 11ਵੀਂ ਕਿਸ਼ਤ ਫਸ ਜਾਵੇਗੀ। ਇਸ ਦੇ ਲਈ ਤੁਹਾਨੂੰ ਕੇਵਾਈਸੀ ਕਰਵਾਉਣਾ ਜ਼ਰੂਰੀ ਹੈ। ਤੁਸੀਂ ਕੇਵਾਈਸੀ ਪ੍ਰਕਿਰਿਆ ਨੂੰ ਘਰ ਬੈਠੇ ਆਨਲਾਈਨ ਪੂਰਾ ਕਰ ਸਕਦੇ ਹੋ।

ਇਹ ਵੀ ਪੜ੍ਹੋ: Good News! ਹੁਣ ਕਿਸਾਨਾਂ ਨੂੰ ਪ੍ਰਤੀ ਏਕੜ ਖੇਤੀ ਲਈ ਮਿਲਣਗੇ 8640 ਰੁਪਏ! ਜਾਣੋ ਪੂਰੀ ਖ਼ਬਰ!

eKYC ਕਿਵੇਂ ਕਰੀਏ

-ਈ-ਕੇਵਾਈਸੀ ਕਰਵਾਉਣ ਲਈ ਤੁਹਾਨੂੰ ਪਹਿਲਾਂ ਅਧਿਕਾਰਤ ਵੈੱਬਸਾਈਟ https://pmkisan.gov.in/ 'ਤੇ ਜਾਣਾ ਪਵੇਗਾ।

-ਤੁਸੀਂ ਉੱਪਰ ਸੱਜੇ ਕੋਨੇ ਵਿੱਚ E-KYC ਦਾ ਵਿਕਲਪ ਦੇਖੋਗੇ।

-ਤੁਹਾਨੂੰ ਇਸ ਈ-ਕੇਵਾਈਸੀ 'ਤੇ ਕਲਿੱਕ ਕਰਨਾ ਹੋਵੇਗਾ।

-ਹੁਣ ਤੁਹਾਨੂੰ ਆਪਣਾ ਆਧਾਰ ਨੰਬਰ ਦਰਜ ਕਰਨਾ ਹੋਵੇਗਾ।

-ਇਸ ਤੋਂ ਬਾਅਦ ਤੁਹਾਨੂੰ ਇਮੇਜ ਕੋਡ ਐਂਟਰ ਕਰਨਾ ਹੋਵੇਗਾ ਅਤੇ ਸਬਮਿਟ ਬਟਨ 'ਤੇ ਕਲਿੱਕ ਕਰਨਾ ਹੋਵੇਗਾ।

-ਹੁਣ ਤੁਹਾਨੂੰ ਆਪਣਾ ਮੋਬਾਈਲ ਨੰਬਰ ਦਰਜ ਕਰਨਾ ਹੋਵੇਗਾ ਅਤੇ OTP ਭਰਨਾ ਹੋਵੇਗਾ।

-ਇਸ ਤੋਂ ਬਾਅਦ, ਜੇਕਰ ਤੁਹਾਡੇ ਸਾਰੇ ਵੇਰਵੇ ਪੂਰੀ ਤਰ੍ਹਾਂ ਵੈਧ ਹਨ, ਤਾਂ ਤੁਹਾਡੀ eKYC ਪ੍ਰਕਿਰਿਆ ਪੂਰੀ ਹੋ ਜਾਵੇਗੀ।

-ਜੇਕਰ ਤੁਹਾਡੀ ਪ੍ਰਕਿਰਿਆ ਸਹੀ ਨਹੀਂ ਹੈ, ਤਾਂ ਅਯੋਗ ਲਿਖਿਆ ਜਾਵੇਗਾ।

-ਤੁਸੀਂ ਆਧਾਰ ਸੇਵਾ ਕੇਂਦਰ 'ਤੇ ਜਾ ਕੇ ਇਸ ਨੂੰ ਠੀਕ ਕਰਾ ਸਕਦੇ ਹੋ।

Summary in English: Good News: Farmers' wait is over! Rs 2,000 is coming into the account!

Top Stories

More Stories

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters
Krishi Jagran Punjabi Magazine subscription