1. Home

E-KYC ਤੋਂ ਬਿਨਾਂ ਕਿਸਾਨ ਨਹੀਂ ਲੈ ਸਕਦੇ 10ਵੀਂ ਕਿਸ਼ਤ ਦਾ ਫਾਇਦਾ, ਇਸ ਤਰ੍ਹਾਂ ਲਓ ਸਕੀਮ ਦਾ ਫਾਇਦਾ

ਭਾਰਤ ਇਕ ਕ੍ਰਿਸ਼ੀ ਪ੍ਰਧਾਨ ਦੇਸ਼ ਹੈ ਇਹ ਅਸੀ ਸਾਰੇ ਜਾਣਦੇ ਹਾਂ। ਪਰ ਫਿਰ ਵੀ ਕਿਸਾਨਾਂ ਦੀ ਆਰਥਕ ਸਤਿਥੀ ਬਹੁਤ ਵਿਗੜੀ ਹੋਈ ਹੈ। ਇਸਨੂੰ ਠੀਕ ਕਰਨ ਅਤੇ ਕਿਸਾਨਾਂ ਨੂੰ ਆਰਥਕ ਰੂਪ ਤੋਂ ਮਜਬੂਤ ਬਣਾਉਣ ਦੇ ਲਈ ਸਰਕਾਰ ਹਮੇਸ਼ਾ ਕਿਸਾਨਾਂ ਦੀ ਮਦਦ ਦੇ ਲਈ ਤਿਆਰ ਰਹਿੰਦੀ ਹੈ। ਪਰ ਸਵਾਲ ਇਹ ਉੱਠਦਾ ਹੈ ਕਿ ਕਿਸਾਨਾਂ ਤਕ ਸਰਕਾਰੀ ਯੋਜਨਾ ਦਾ ਪੂਰਾ ਲਾਭ ਪਹੁੰਚ ਰਿਹਾ ਹੈ ਜਾਂ ਨਹੀਂ? ਜਾਣਕਾਰੀ ਦੇ ਮੁਤਾਬਕ ਕਈ ਵਾਰ ਇਹਦਾ ਹੁੰਦਾ ਹੈ ਕਿ ਕਿਸਾਨ ਸਰਕਾਰੀ ਯੋਜਨਾਵਾਂ ਦਾ ਲਾਭ ਚੁੱਕਣ ਵਿਚ ਸਫਲ ਨਹੀਂ ਹੁੰਦੇ ਹਨ ।

Pavneet Singh
Pavneet Singh
Farmer

Farmer

ਭਾਰਤ ਇਕ ਕ੍ਰਿਸ਼ੀ ਪ੍ਰਧਾਨ ਦੇਸ਼ ਹੈ ਇਹ ਅਸੀ ਸਾਰੇ ਜਾਣਦੇ ਹਾਂ। ਪਰ ਫਿਰ ਵੀ ਕਿਸਾਨਾਂ ਦੀ ਆਰਥਕ ਸਤਿਥੀ ਬਹੁਤ ਵਿਗੜੀ ਹੋਈ ਹੈ। ਇਸਨੂੰ ਠੀਕ ਕਰਨ ਅਤੇ ਕਿਸਾਨਾਂ ਨੂੰ ਆਰਥਕ ਰੂਪ ਤੋਂ ਮਜਬੂਤ ਬਣਾਉਣ ਦੇ ਲਈ ਸਰਕਾਰ ਹਮੇਸ਼ਾ ਕਿਸਾਨਾਂ ਦੀ ਮਦਦ ਦੇ ਲਈ ਤਿਆਰ ਰਹਿੰਦੀ ਹੈ। ਪਰ ਸਵਾਲ ਇਹ ਉੱਠਦਾ ਹੈ ਕਿ ਕਿਸਾਨਾਂ ਤਕ ਸਰਕਾਰੀ ਯੋਜਨਾ ਦਾ ਪੂਰਾ ਲਾਭ ਪਹੁੰਚ ਰਿਹਾ ਹੈ ਜਾਂ ਨਹੀਂ? ਜਾਣਕਾਰੀ ਦੇ ਮੁਤਾਬਕ ਕਈ ਵਾਰ ਇਹਦਾ ਹੁੰਦਾ ਹੈ ਕਿ ਕਿਸਾਨ ਸਰਕਾਰੀ ਯੋਜਨਾਵਾਂ ਦਾ ਲਾਭ ਚੁੱਕਣ ਵਿਚ ਸਫਲ ਨਹੀਂ ਹੁੰਦੇ ਹਨ ।

ਇਹਦਾ ਸਥਿਤੀ ਵਿਚ ਕਿਸਾਨਾਂ ਦੇ ਲਈ ਖਾਸ ਖ਼ਬਰ ਆਈ ਹੈ । ਤੁਹਾਨੂੰ ਦੱਸ ਦੇਈਏ ਕਿ ਪੀਐਮ ਕਿਸਾਨ ਨਿਧੀ ਯੋਜਨਾ ਦੀ 10ਵੀ ਕਿਸ਼ਤ ਦਾ ਇੰਤਜਾਰ ਕਰ ਰਹੇ 12 ਕਰੋੜ ਤੋਂ ਵੱਧ ਲਾਭਾਰਥੀ ਕਿਸਾਨਾਂ ਦੇ ਲਈ ਵੱਡੀ ਖ਼ਬਰ ਹੈ । ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ 2021 ਵਿੱਚ ਮੋਦੀ ਸਰਕਾਰ ਨੇ ਵੱਡਾ ਬਦਲਾਵ ਕੀਤਾ ਹੈ ।15 ਦਸੰਬਰ ਤਕ ਜਾਰੀ ਹੋਣ ਵਾਲੀ ਅਗਲੀ ਕਿਸ਼ਤ ਦਾ ਪੈਸਾ ਤੁਹਾਨੂੰ ਤਦੀ ਮਿਲੇਗਾ ਜਦ ਤੁਸੀ e-KYC ਪੁਰਾ ਕਰ ਲਵੋਂਗੇ । ਇਸ ਤੋਂ ਬਿਨਾਂ ਤੁਹਾਡੀ ਕਿਸ਼ਤ ਰੁਕ ਸਕਦੀ ਹੈ । ਸਰਕਾਰ ਨੇ ਯੋਜਨਾ ਨੂੰ ਧੋਖਾਤੜੀ ਤੋਂ ਬਚਾਉਣ ਦੇ ਲਈ ਇਹ ਜਰੂਰੀ ਕਰ ਦਿੱਤਾ ਹੈ । ਕਈ ਵਾਰ ਇਹਦਾ ਦੇਖਿਆ ਗਿਆ ਹੈ ਕਿ ਜੋ ਲੋਕੀ ਯੋਜਨਾ ਦਾ ਲਾਭ ਚੁੱਕਣ ਲਈ ਪਾਤਰ ਨਹੀਂ ਹੁੰਦੇ ਉਹ ਵੀ ਯੋਜਨਾ ਦਾ ਲਾਭ ਚੱਕ ਲੈਂਦੇ ਹਨ ਜਿਸ ਤੋਂ ਜਰੂਰਤਮੰਦ ਕਿਸਾਨਾਂ ਤਕ ਯੋਜਨਾ ਦਾ ਲਾਭ ਨਹੀਂ ਪਹੁੰਚ ਪਾਂਦਾ ਹੈ ।

ਉਹਦਾ ਹੀ ਕਿਸਾਨਾਂ ਦੇ ਲਈ ਜਰੂਰੀ ਹੈ ਕਿ ਪੀਐਮ ਕਿਸਾਨ ਦੀ 10ਵੀ ਕਿਸ਼ਤ ਦਾ ਇੰਤਜ਼ਾਰ ਕਰਨ ਵਾਲ਼ੇ ਲਾਭਾਰਥੀ ਇਸ ਯੋਜਨਾ ਵਿਚ ਹੋਏ ਹੱਲੇ ਤਕ ਦੇ ਇਹਨਾ ਬਦਲਾਵ ਨੂੰ ਜਰੂਰ ਜਾਣ ਲੈਣ, ਨਹੀਂ ਤਾਂ ਉਹ ਵੀ ਯੋਜਨਾ ਦੇ ਲਾਭ ਤੋਂ ਵਾਂਝਾ ਰਹਿ ਸਕਦੇ ਹਨ ।

ਸਰਕਾਰ ਨੇ PM KISAN ਯੋਜਨਾ ਵਿੱਚ ਰਜਿਸਟਰਡ ਕਿਸਾਨਾਂ ਦੇ ਲਈ e-KYC ਅਧਾਰ ਜਰੂਰੀ ਕਰ ਦਿਤਾ ਹੈ । ਪੋਰਟਲ ਦੀ ਮਦਦ ਤੋਂ ਕਿਹਾ ਗਿਆ ਹੈ ਕਿ ਅਧਾਰ ਅਧਾਰਤ ਓਟੀਪੀ ਪ੍ਰਮਾਣੀਕਰਣ ਦੇ ਲਈ ਕਿਸਾਨ ਕਾਰਨਰ ਵਿੱਚ e-KYC ਵਿਕਲਪ ਤੇ ਕਲਿੱਕ ਕਰਨ ਅਤੇ ਬਾਇਓਮੈਟ੍ਰਿਕ ਪ੍ਰਮਾਣੀਕਰਣ ਦੇ ਲਈ ਸਭ ਤੋਂ ਨੇੜੇ ਸੀਐਸਸੀ ਦਫਤਰ ਤੋਂ ਸੰਪਰਕ ਕਰੋ, ਉਹਵੇ ਤਾ ਤੁਸੀ ਘਰ ਬੈਠੇ ਵੀ ਆਪਣੇ ਮੋਬਾਈਲ, ਲੈਪਟਾਪ ਜਾਂ ਕੰਪਿਊਟਰ ਦੀ ਮਦਦ ਨਾਲ ਇਸਨੂੰ ਪੁਰਾ ਕਰ ਸਕਦੇ ਹੋ ।

  • ਇਸ ਦੇ ਲਈ ਸਭਤੋਂ ਪਹਿਲਾ ਤੁਸੀ https://pmkisan.gov.in/ ਪੋਰਟਲ ਤੇ ਜਾਓ।

  • ਸੱਜੇ ਹੱਥ ਤੇ ਤੁਹਾਨੂੰ ਟੈਬਸ ਮਿਲਣਗੇ, ਸਭਤੋਂ ਉੱਤੇ e-KYC ਲਿੱਖਿਆ ਮਿਲੇਗਾ, ਉਸ ਤੇ ਕਲਿੱਕ ਕਰੋ ।

  • ਹੁਣ ਤੁਸੀ ਆਪਣਾ ਅਧਾਰ ਨੰਬਰ ਅਤੇ ਇਮੇਜ ਕੋਡ ਪਾਕੇ ਸਰਚ ਬਟਨ ਤੇ ਕਲਿੱਕ ਕਰੋ ।

  • ਇਸ ਤੋਂ ਬਾਅਦ ਅਧਾਰ ਤੋਂ ਲਿੰਕ ਮੋਬਾਈਲ ਨੰਬਰ ਪਾਓ ਅਤੇ ਓਟੀਪੀ ਪਾਓ ।

  • ਜੇਕਰ ਤੁਹਾਡੇ ਦੁਆਰਾ ਸਹੀ ਜਾਣਕਾਰੀ ਦਿਤੀ ਗਈ ਹੈ ਤਾਂ e-kyc ਪੂਰੀ ਹੋ ਜਾਵੇਗੀ ਵਰਨਾ Invalid ਲਿਖ ਕੇ ਆਵੇਗਾ ।

  • ਜੇਕਰ ਇਹਦਾ ਹੁੰਦਾ ਹੈ ਤੇ ਤੁਹਾਡੀ ਕਿਸ਼ਤ ਰੁਕ ਸਕਦੀ ਹੈ । ਤੁਸੀ ਅਧਾਰ ਸੇਵਾ ਕੇਂਦਰ ਤੇ ਇਸਨੂੰ ਠੀਕ ਕਰਵਾ ਸਕਦੇ ਹੋ ।

ਇਨ੍ਹਾਂ ਨੂੰ ਨਹੀਂ ਮਿਲੇਗੀ ਕਿਸ਼ਤ

  • ਜੇਕਰ ਪਰਿਵਾਰ ਵਿੱਚ ਕੋਈ ਟੈਕਸਦਾਤਾ ਹੈ, ਪਰਿਵਾਰ ਦਾ ਭਾਵ ਪਤੀ-ਪਤਨੀ ਅਤੇ ਨਾਬਾਲਗ ਬੱਚੇ ਤੋਂ ਹੈ।

  • ਜੋ ਲੋਕ ਖੇਤੀ ਦੀ ਜ਼ਮੀਨ ਦਾ ਇਸਤਮਾਲ ਖੇਤੀਬਾੜੀ ਦੇ ਕੰਮ ਤੋਂ ਵਜਾਏ ਦੂਜੇ ਕੰਮਾਂ ਵਿੱਚ ਕਰ ਰਹੇ ਹਨ ।

  • ਬਹੁਤੇ ਕਿਸਾਨ ਦੁੱਜਿਆਂ ਦੇ ਖੇਤਾਂ ਤੇ ਕਿਸਾਨੀ ਦਾ ਕੰਮ ਤਾਂ ਕਰਦੇ ਹਨ ,ਪਰ ਖੇਤਾਂ ਦੇ ਮਾਲਕ ਨਹੀਂ ਹੁੰਦੇ ।
  • ਜੇ ਕੋਈ ਕਿਸਾਨ ਖੇਤੀ ਕਰ ਰਿਹਾ ਹੈ , ਪਰ ਖੇਤ ਉਹਦੇ ਨਾਂ ਤੇ ਨਹੀਂ ਹਨ ।

  • ਜੇਕਰ ਖੇਤ ਉਸਦੇ ਪਿਤਾ ਜਾਂ ਦਾਦੇ ਦੇ ਨਾਮ ਤੇ ਹੈ ।

  • ਜੇਕਰ ਕੋਈ ਖੇਤੀ ਦੀ ਜ਼ਮੀਨ ਦਾ ਮਾਲਕ ਹੈ , ਪਰ ਉਹ ਸਕਾਰੀ ਕਰਮਚਾਰੀ ਹੈ ਜਾਂ ਰਿਟਾਇਰਡ ਹੋ ਚੁਕਾ ਹੋਵੇ ।

  • ਮੌਜੂਦਾ ਜਾਂ ਸਾਬਕਾ ਸੰਸਦ ਮੈਂਬਰ , ਵਿਧਾਇਕ , ਮੰਤਰੀ ।

  • ਪੇਸ਼ੇਵਰ ਰਜਿਸਟਰਡ ਡਾਕਟਰ, ਇੰਜੀਨੀਅਰ, ਵਕੀਲ, ਚਾਰਟਰਡ ਅਕਾਊਂਟੈਂਟ ਜਾਂ ਇਨ੍ਹਾਂ ਦੇ ਪਰਿਵਾਰਕ ਦੇ ਮੈਂਬਰ ।

  • ਕੋਈ ਵਿਅਕਤੀ ਖੇਤ ਦਾ ਮਾਲਕ ਹੈ , ਪਰ ਓਹਨੂੰ 10000 ਰੁਪਏ ਮਹੀਨੇ ਤੋਂ ਵੱਧ ਪੈਨਸ਼ਨ ਮਿਲਦੀ ਹੈ । ਉਹਨਾਂ ਲੋਕਾਂ ਨੂੰ ਕਿਸ਼ਤ ਨਹੀਂ ਮਿਲੇਗੀ

ਇਹ ਵੀ ਪੜ੍ਹੋ : ਇਨ੍ਹਾਂ 4 ਸਰਕਾਰੀ ਸਕੀਮਾਂ ਨਾਲ ਮਿਲਦਾ ਹੈ ਮੁਫਤ ਬੀਮਾ ਕਵਰ, ਜਾਣੋ ਕਿਵੇਂ ਅਤੇ ਕਦੋਂ?

Summary in English: Farmers cannot avail the 10th installment without e-KYC, take advantage of the scheme in this way

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters