1. Home
  2. ਖਬਰਾਂ

ਕਿਸਾਨਾਂ ਲਈ ਖੁਸ਼ਖਬਰੀ, ਕੁਝ ਹੀ ਘੰਟਿਆਂ ਦੇ ਅੰਦਰ ਫਸਲਾਂ ਦੇ ਨੁਕਸਾਨ 'ਤੇ ਮਿਲੇਗਾ ਮੁਆਵਜ਼ਾ

ਸਰਕਾਰ ਕੋਲੋਂ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਪ੍ਰਾਪਤ ਕਰਨ ਲਈ ਜਾਣੋ ਪੂਰੀ ਪ੍ਰਕਿਰਿਆ...

 Simranjeet Kaur
Simranjeet Kaur
ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਪ੍ਰਾਪਤ ਕਰੋ

ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਪ੍ਰਾਪਤ ਕਰੋ

ਸਾਡੇ ਦੇਸ਼ ਦੀ 70 ਫੀਸਦੀ ਜਨਤਾ ਖੇਤੀਬਾੜੀ `ਤੇ ਨਿਰਭਰ ਕਰਦੀ ਹੈ। ਪਰ ਬਹੁਤ ਅਜਿਹੇ ਕਾਰਕ ਹਨ ਜੋ ਖੇਤੀ `ਤੇ ਨਕਾਰਾਤਮਕ ਪ੍ਰਭਾਵ ਪਾਉਂਦੇ ਹਨ। ਜਿਸ `ਚ ਕੁਦਰਤੀ ਆਫ਼ਤਾਂ, ਜਿਆਦਾ ਮੀਂਹ, ਸੋਕਾ, ਖਾਦਾਂ, ਕੀੜੇ ਮਕੌੜੇ, ਬਿਮਾਰੀਆਂ ਆਦਿ ਸ਼ਾਮਲ ਹਨ। ਇਨ੍ਹਾਂ ਕਰਕੇ ਇੱਕ ਤਾਂ ਫ਼ਸਲਾਂ ਦਾ ਨੁਕਸਾਨ ਹੁੰਦਾ ਹੈ, ਦੂਜਾ ਝਾੜ (Yield) ਘੱਟਦਾ ਹੈ ਅਤੇ ਤੀਜਾ ਕਿਸਾਨਾਂ ਦੀ ਆਮਦਨ `ਚ ਵੀ ਕਮੀ ਆਉਂਦੀ ਹੈ। ਇਨ੍ਹਾਂ ਸਭ ਸਮੱਸਿਆਵਾਂ ਨਾਲ ਨਜਿੱਠਣ ਲਈ ਸਰਕਾਰ ਕਿਸਾਨਾਂ ਨੂੰ ਹੁਣ ਮੁਆਵਜ਼ਾ (Compensation) ਦੇਣ ਜਾ ਰਹੀ ਹੈ।

ਕਿਸਾਨ ਭਰਾਵਾਂ ਲਈ ਰਾਹਤ ਦੀ ਗੱਲ ਹੈ। ਜੀ ਹਾਂ, ਸਰਕਾਰ ਹੁਣ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ (Compensation) ਦੇਣ ਲਈ ਤਿਆਰ ਹੋ ਗਈ ਹੈ। ਕਿਸਾਨਾਂ ਨੂੰ ਫ਼ਸਲ ਦਾ ਮੁਆਵਜ਼ਾ ਪ੍ਰਾਪਤ ਕਰਨ ਲਈ 'ਮੇਰੀ ਫਸਲ ਮੇਰਾ ਬਯੋਰਾ' `ਤੇ ਆਪਣਾ ਨਾਮ ਰਜਿਸਟਰ ਕਰਾਉਣਾ ਪਵੇਗਾ। ਆਪਣੀ ਫ਼ਸਲ ਦੀ ਪੁਰਾਣੀ ਜਾਣਕਾਰੀ ਦੇਣੀ ਹੋਏਗੀ। ਉਸ ਤੋਂ ਬਾਅਦ ਹੀ ਤੁਸੀਂ ਇਸ ਸਕੀਮ ਦਾ ਫਾਇਦਾ ਪ੍ਰਾਪਤ ਕਰ ਸਕਦੇ ਹੋ।

70 ਘੰਟਿਆਂ ਦਾ ਸਮਾਂ:
● ਸਰਕਾਰ ਨੇ ਕਿਹਾ ਹੈ ਕਿ ਕਿਸਾਨ ਨੂੰ 72 ਘੰਟਿਆਂ ਦੇ ਅੰਦਰ ਆਪਣੇ ਸਾਰੇ ਵੇਰਵੇ ਅਪਲੋਡ ਕਰਨੇ ਹੋਣਗੇ।
● ਇਸ ਤੋਂ ਬਾਅਦ ਪਟਵਾਰੀ ਵੱਲੋਂ ਤੁਹਾਡੇ ਦਸਤਖ਼ਤ ਤੇ ਫ਼ਸਲ ਦੀ ਹਾਲਤ ਦੀ ਜਾਂਚ ਕੀਤੀ ਜਾਵੇਗੀ।
● ਪਟਵਾਰੀ ਦੀ ਰਿਪੋਰਟ ਆਉਣ ਤੋਂ ਬਾਅਦ ਖੱਟਰ ਸਰਕਾਰ ਵੱਲੋਂ ਮੁਆਵਜ਼ੇ ਦੀ ਰਾਸ਼ੀ ਸਿੱਧੀ ਕਿਸਾਨਾਂ ਦੇ ਬੈਂਕ ਖਾਤੇ `ਚ
ਟ੍ਰਾਂਸਫਰ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਹੁਣ ਕਿਸਾਨਾਂ ਨੂੰ ਮਿਲੇਗਾ 100 ਫੀਸਦੀ ਸਵਦੇਸ਼ੀ ਡਰੋਨ ਦਾ ਫਾਇਦਾ, ਜਾਣੋ ਕਿਵੇਂ ?

ਅਰਜ਼ੀ ਕਿਵੇਂ ਭਰਨੀ ਹੈ?
● ਆਪਣੀ ਫ਼ਸਲ ਦਾ ਮੁਆਵਜ਼ਾ ਪ੍ਰਾਪਤ ਕਰਨ ਲਈ ਕਿਸਾਨ ਸਭ ਤੋਂ ਪਹਿਲਾਂ 'ਮੇਰੀ ਫਸਲ ਮੇਰਾ ਬਯੋਰਾ' ਪੋਰਟਲ (ਹਰਿਆਣਾ) 'ਤੇ ਜਾਵੇ।
● ਇਸ ਤੋਂ ਬਾਅਦ ਤੁਹਾਡੀ ਸਕਰੀਨ (Screen) `ਤੇ ਹੋਮਪੇਜ (Homepage) ਦਿਖਾਈ ਦੇਵੇਗਾ।
● ਇਸ ਹੋਮਪੇਜ `ਤੇ ਦਿਖਾਈ ਦੇਣ ਵਾਲੇ ਈ-ਕਰੋਪ ਕੰਪਨਸੇਸ਼ਨ (E-Crop Compensation) ਦੇ ਵਿਕਲਪ 'ਤੇ ਕਲਿੱਕ ਕਰੋ।
● ਫਿਰ ਲੌਗਇਨ ਫਾਰਮ (Login form) ਹਰਿਆਣਾ 'ਤੇ ਕਲਿੱਕ ਕਰੋ।
● ਇੱਥੇ 'ਮੇਰੀ ਫਸਲ ਮੇਰਾ ਬਯੋਰਾ' (MFMB) ID ਤੇ ਮੋਬਾਈਲ ਨੰਬਰ ਭਰੋ।
● ਇਸ `ਚ ਫ਼ਸਲ ਦੇ ਨੁਕਸਾਨ ਬਾਰੇ ਜਾਣਕਾਰੀ ਦੇ ਕੇ ਸਬੰਧਤ ਤਸਵੀਰ ਨਾਲ ਨੱਥੀ ਕਰੋ।
● ਅੰਤ `ਚ ਤਸਦੀਕ (Verfication) ਤੋਂ ਬਾਅਦ ਮੁਆਵਜ਼ੇ ਦੀ ਰਕਮ ਤੁਹਾਡੇ ਬੈਂਕ ਖਾਤੇ `ਚ ਭੇਜ ਦਿੱਤੀ ਜਾਵੇਗੀ।

Summary in English: Good news for farmers, compensation for crop loss will be available within few hours

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters