ਦੇਸ਼ ਦੇ ਕਰੋੜਾਂ ਕਿਸਾਨਾਂ ਲਈ ਇੱਕ ਰਾਹਤ ਦੀ ਖ਼ਬਰ ਹੈ। ਦਰਅਸਲ, ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਲਾਭ ਲੈਣ ਲਈ ਲਾਜ਼ਮੀ ਈ-ਕੇਵਾਈਸੀ ਦੀ ਮਿਤੀ ਹੁਣ ਵਧਾ ਦਿੱਤੀ ਹੈ। ਹੁਣ ਇਸ ਦੀ ਤਰੀਕ ਵਧਾ ਕੇ 22 ਮਈ ਕਰ ਦਿੱਤੀ ਗਈ ਹੈ, ਜਦਕਿ ਪਹਿਲਾਂ ਇਸ ਦੀ ਆਖਰੀ ਤਰੀਕ 31 ਮਾਰਚ ਰੱਖੀ ਗਈ ਸੀ।
ਦੇਸ਼ ਦੇ 12 ਕਰੋੜ ਤੋਂ ਵੱਧ ਕਿਸਾਨਾਂ ਨੂੰ ਹੋਵੇਗਾ ਫਾਇਦਾ
ਤੁਹਾਨੂੰ ਦੱਸ ਦਈਏ ਕਿ ਦੇਸ਼ ਦੇ 12 ਕਰੋੜ ਤੋਂ ਵੱਧ ਕਿਸਾਨ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਲਾਭ ਲੈ ਰਹੇ ਹਨ।ਇਕ ਅੰਕੜੇ ਮੁਤਾਬਕ ਇਸ ਯੋਜਨਾ ਦੇ ਤਹਿਤ 12.53 ਕਰੋੜ ਕਿਸਾਨ ਰਜਿਸਟਰਡ ਹਨ। ਇਸ ਯੋਜਨਾ ਰਾਹੀਂ ਹਰ ਵਿੱਤੀ ਸਾਲ ਵਿੱਚ ਕੇਂਦਰ ਸਰਕਾਰ ਕਿਸਾਨਾਂ ਨੂੰ 6 ਹਜ਼ਾਰ ਰੁਪਏ ਦਿੰਦੀ ਹੈ। ਕਿਸਾਨਾਂ ਨੂੰ ਤਿੰਨ ਕਿਸ਼ਤਾਂ ਵਿੱਚ 2-2 ਹਜ਼ਾਰ ਰੁਪਏ ਦਾ ਭੁਗਤਾਨ ਕੀਤਾ ਜਾਂਦਾ ਹੈ, ਜਿਸ ਵਿੱਚ ਹਰ ਸਾਲ ਦੀ ਪਹਿਲੀ ਕਿਸ਼ਤ 1 ਅਪ੍ਰੈਲ-31 ਜੁਲਾਈ, ਦੂਜੀ ਕਿਸ਼ਤ 1 ਅਗਸਤ-30 ਨਵੰਬਰ ਅਤੇ ਤੀਜੀ ਕਿਸ਼ਤ 1 ਦਸੰਬਰ 31 ਮਾਰਚ ਦੇ ਵਿਚਕਾਰ ਆਉਂਦੀ ਹੈ।
ਕਿਸਾਨਾਂ ਦੇ ਖਾਤੇ ਵਿੱਚ 11ਵੀਂ ਕਿਸ਼ਤ ਕਦੋਂ ਆਵੇਗੀ?
ਦੱਸ ਦਈਏ ਕਿ ਇਹ ਸਕੀਮ ਮੋਦੀ ਸਰਕਾਰ ਨੇ 24 ਫਰਵਰੀ 2019 ਨੂੰ ਸ਼ੁਰੂ ਕੀਤੀ ਸੀ। ਅਜਿਹੇ 'ਚ ਇਸ ਵਾਰ ਇਸ ਸਕੀਮ ਦੀ 11ਵੀਂ ਕਿਸ਼ਤ ਆਉਣ ਵਾਲੀ ਹੈ। ਇਹ 1 ਅਪ੍ਰੈਲ ਤੋਂ ਬਾਅਦ ਕਿਸੇ ਵੀ ਸਮੇਂ ਕਿਸਾਨਾਂ ਦੇ ਖਾਤੇ ਵਿੱਚ ਆ ਸਕਦਾ ਹੈ, ਪਰ ਇਸਦੇ ਲਈ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਤੁਹਾਡਾ ਈ-ਕੇਵਾਈਸੀ ਹੋਵੇ। ਜੇਕਰ ਤੁਸੀਂ ਹਾਲੇ ਤੱਕ ਈ-ਕੇਵਾਈਸੀ ਦਾ ਕੰਮ ਪੂਰਾ ਨਹੀਂ ਕੀਤਾ ਹੈ, ਤਾਂ ਇਸਦੀ ਆਖਰੀ ਮਿਤੀ 22 ਮਈ ਤੋਂ ਪਹਿਲਾਂ ਇਸਨੂੰ ਪੂਰਾ ਕਰੋ। ਨਹੀਂ ਤਾਂ ਤੁੱਸੀ 2 ਹਜ਼ਾਰ ਰੁਪਏ ਨਾਲ ਹੱਥ ਧੋ ਸਕਦੇ ਹੋ।
ਈ-ਕੇਵਾਈਸੀ ਦਾ ਕੰਮ ਕਿਵੇਂ ਪੂਰਾ ਕਰੀਏ?
ਇਸ ਦੇ ਲਈ ਪਹਿਲਾਂ ਤੁਹਾਨੂੰ pmkisan.gov.in 'ਤੇ ਜਾਣਾ ਹੋਵੇਗਾ। ਉੱਥੇ ਜਾਣ ਤੋਂ ਬਾਅਦ, ਤੁਹਾਨੂੰ e-KYC ਦਾ ਵਿਕਲਪ ਦਿਖਾਈ ਦੇਵੇਗਾ। ਇਸ 'ਤੇ ਕਲਿੱਕ ਕਰਕੇ ਤੁਹਾਨੂੰ ਆਪਣਾ ਆਧਾਰ ਨੰਬਰ ਪਾ ਕੇ ਸਰਚ ਕਰਨਾ ਹੋਵੇਗਾ। ਇਸ ਤੋਂ ਬਾਅਦ ਇਸ 'ਚ ਆਧਾਰ ਨਾਲ ਲਿੰਕ ਕੀਤੇ ਮੋਬਾਈਲ ਨੰਬਰ ਨੂੰ ਐਂਟਰ ਕਰਨਾ ਹੋਵੇਗਾ। ਇਸ ਤੋਂ ਬਾਅਦ ਮੋਬਾਈਲ ਨੰਬਰ 'ਤੇ ਭੇਜੇ ਗਏ ਓਟੀਪੀ ਨੂੰ ਜਮ੍ਹਾ ਕਰਾਉਣਾ ਹੋਵੇਗਾ। ਇਸ ਤੋਂ ਬਾਅਦ, ਜੇਕਰ ਸਭ ਕੁਝ ਸਹੀ ਹੈ, ਤਾਂ ਈ-ਕੇਵਾਈਸੀ ਪੂਰਾ ਹੋ ਜਾਵੇਗਾ ਅਤੇ ਜੇਕਰ ਇਹ ਸਹੀ ਨਹੀਂ ਹੈ ਤਾਂ ਅਯੋਗ ਆ ਜਾਵੇਗਾ। ਇਸ ਨੂੰ ਠੀਕ ਕਰਨ ਲਈ, ਤੁਹਾਨੂੰ ਆਪਣੇ ਨਜ਼ਦੀਕੀ ਆਧਾਰ ਸੇਵਾ ਕੇਂਦਰ 'ਤੇ ਜਾਣਾ ਪਵੇਗਾ।
ਇਹ ਵੀ ਪੜ੍ਹੋ : ਪਿਆਜ-ਲੱਸਣ ਨੂੰ ਕੀੜਿਆਂ ਅਤੇ ਰੋਗਾਂ ਤੋਂ ਕਿਵੇਂ ਬਚਾਈਏ! ਜਾਣੋ ਸਹੀ ਤਰੀਕਾ
Summary in English: Good news for the farmers of the country! PM farmer e-KYC deadline extended