ਖੇਤ ਤੋਂ ਖਪਤਕਾਰਾਂ ਨੂੰ ਫ਼ਲ, ਸਬਜ਼ੀਆਂ ਵਿਤਰਿਤ ਕਰਨ ਲਈ 'ਕਿਸਾਨ ਖੁਸ਼ਹਾਲ ਪੰਜਾਬ ਖੁਸ਼ਹਾਲ' ਦੇ ਤਹਿਤ ਬਾਗਬਾਨੀ ਵਿਭਾਗ ਨੇ ਮੋਬਾਈਲ ਵੈਡਿੰਗ ਈ-ਕਾਰਟ ਦੀ ਸ਼ੁਰੂਆਤ ਕੀਤੀ। ਸੰਸਦ ਮੈਂਬਰ ਪਰਨੀਤ ਕੌਰ ਨੇ ਸ਼ੁੱਕਰਵਾਰ ਨੂੰ ਇਸ ਯੋਜਨਾ ਨੂੰ ਹਰੀ ਝੰਡੀ ਦਿੱਤੀ।
ਇਸ ਮੌਕੇ ਤੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਨਿਰੰਤਰ ਯਤਨ ਕਰ ਰਹੀ ਹੈ ਅਤੇ ਇਸੇ ਲੜੀ ਤਹਿਤ ਨੌਜਵਾਨਾਂ ਨੂੰ ਮੋਬਾਈਲ ਵੈਡਿੰਗ ਈ-ਕਾਰਟ (ਥ੍ਰੀ ਵ੍ਹੀਲਰ) ਸਬਸਿਡੀ ਮੁਹੱਈਆ ਕਰਵਾਈ ਜਾਵੇਗੀ ਜੋ ਸਵੈ-ਰੁਜ਼ਗਾਰ ਕਰਨਾ ਚੌਂਦੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਬਾਗਬਾਨੀ ਕਿਸਾਨਾਂ ਨੂੰ ਸਿੱਧੇ ਆਪਣੀ ਫ਼ਸਲ ਵੇਚਣ ਲਈ ਵੈਡਿੰਗ ਈ-ਕਾਰਟ (ਈ-ਰਿਕਸ਼ਾ) ’ਤੇ ਇਕ ਲੱਖ ਰੁਪਏ ਤੱਕ ਦੀ ਸਬਸਿਡੀ ਦੇ ਰਹੀ ਹੈ।
ਸੰਸਦ ਮੈਂਬਰ ਨੇ ਕਿਹਾ ਕਿ ਅੱਜ ਸਵੈ ਸਹਾਇਤਾ ਸਮੂਹ ਦੀ ਮੈਂਬਰ ਕਿਰਨ ਦੇਵੀ, ਜੋ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੀਆਂ ਔਰਤਾਂ ਦੇ ਇਕ ਸਮੂਹ ਦੇ ਨਾਲ ਕੰਮ ਕਰਦੀ ਹੈ ਅਤੇ ਨਾਲ ਹੀ ਸਬਜ਼ੀਆਂ ਦੀ ਕਾਸ਼ਤਕਾਰ ਕਰਨ ਵਾਲੇ ਮੁਹੰਮਦ ਸ਼ਰੀਫ ਹੁਣ ਸਿੱਧੇ ਆਪਣੀਆਂ ਸਬਜ਼ੀਆਂ ਵੇਚ ਸਕਣਗੇ। ਪੰਜਾਬ ਸਰਕਾਰ ਔਰਤਾਂ ਨੂੰ ਹਰ ਖੇਤਰ ਵਿਚ ਬਰਾਬਰ ਦਾ ਸਤਿਕਾਰ ਦੇ ਰਹੀ ਹੈ, ਜਿਸ ਤਹਿਤ ਦਿੱਤੀਆਂ ਗਈਆਂ ਦੋ ਵੈਡਿੰਗ ਈ-ਕਾਰਟ ਵਿਚੋਂ ਇਕ ਮਹਿਲਾ ਨੂੰ ਦੀਤੀ ਗਈ ਹੈ ਤਾਂ ਜੋ ਉਹ ਆਪਣੇ ਸਾਥੀ ਦੇ ਨਾਲ ਫਲ ਅਤੇ ਸਬਜ਼ੀਆਂ ਦੀ ਕਾਸ਼ਤ ਕਰਨ ਅਤੇ ਨਾਲ ਹੀ ਹੁਣ ਉਹ ਸਿੱਧੇ ਗ੍ਰਾਹਕਾਂ ਤਕ ਪਹੁੰਚਣ ਵਿਚ ਉਹਨਾਂ ਦੀ ਮਦਦ ਕਰਨ। ਇਕ ਵਾਰ ਚਾਰਜ ਕਰਨ 'ਤੇ 80 ਕਿਲੋਮੀਟਰ ਦੀ ਦੂਰੀ' ਤੇ ਜਾਵੇਗੀ ਈ-ਕਾਰਟ
ਡਿਪਟੀ ਡਾਇਰੈਕਟਰ (ਬਾਗਬਾਨੀ) ਡਾ ਸਵਰਨ ਸਿੰਘ ਮਾਨ ਨੇ ਦੱਸਿਆ ਕਿ ਵਿਭਾਗ ਨੇ ਛੋਟੇ ਕਿਸਾਨਾਂ ਨੂੰ ਫਲ ਅਤੇ ਸਬਜ਼ੀਆਂ ਦੀ ਕਾਸ਼ਤ ਕਰਨ ਲਈ ਸਬਸਿਡੀ ਵਾਲੀ ਵੈਡਿੰਗ ਈ-ਕਾਰਟ ਮੁਹੱਈਆ ਕਰਵਾਈ ਹੈ। ਚਾਰ ਕੁਇੰਟਲ ਸਬਜ਼ੀਆਂ ਅਤੇ ਫਲਾਂ ਦੀ ਸਮਰੱਥਾ ਵਾਲਾ ਇਕ ਮੋਬਾਈਲ ਵੈਂਡਿੰਗ ਈ-ਕਾਰਟ ਇਕ ਵਾਰ ਚਾਰਜ ਕਰਨ 'ਤੇ 80 ਕਿਲੋਮੀਟਰ ਦੀ ਦੂਰੀ' ਤੈਅ ਕਰ ਸਕਦਾ ਹੈ ਅਤੇ ਬਾਗਬਾਨੀ ਵਿਭਾਗ ਨੇ ਮੌਜੂਦਾ ਸਾਲ ਵਿਚ 150 ਅਜਿਹੀਆਂ ਵੈਡਿੰਗ ਈ-ਕਾਰਟ ਜਾਰੀ ਕਰਨ ਦਾ ਟੀਚਾ ਰੱਖਿਆ ਹੈ।
ਇਹ ਵੀ ਪੜ੍ਹੋ :- ਚੰਡੀਗੜ੍ਹ ਨਗਰ ਨਿਗਮ ਵਿਭਾਗਾਂ ਵਿਚ 172 ਅਸਾਮੀਆਂ ਲਈ ਨਿਕਲੀ ਸਰਕਾਰੀ ਭਰਤੀ
Summary in English: Horticulture Department launched mobile wading e-cart under 'Kisan Khushal Punjab Khushal'.