
ਲੇਨਾ ਜੋਹਨਸਨ ਬਣੀ ਕੇ.ਜੇ ਚੌਪਾਲ ਦਾ ਹਿੱਸਾ
ਅੱਜ ਦਾ ਦਿਨ ਕ੍ਰਿਸ਼ੀ ਜਾਗਰਣ ਲਈ ਕਿਸੇ ਸੁਪਨੇ ਦੇ ਪੂਰੇ ਹੋਣ ਵਰਗਾ ਸੀ। ਜਿੱਥੇ ਅਜੈ (AJAY) ਦੇ ਲਾਂਚ ਈਵੈਂਟ 'ਤੇ ਇਸਦੀ ਅਧਿਕਾਰਤ ਵੈਬਸਾਈਟ ਦਾ ਉਦਘਾਟਨ ਆਈ.ਐਫ.ਏ.ਜੇ ਦੀ ਪ੍ਰਧਾਨ ਲੇਨਾ ਜੋਹਨਸਨ ਵੱਲੋਂ ਆਨਲਾਈਨ ਮਾਧਿਅਮ ਰਾਹੀਂ ਕੀਤਾ ਗਿਆ ਸੀ, ਉੱਥੇ ਅੱਜ ਲੇਨਾ ਜੋਹਨਸਨ ਆਪ ਕੇ.ਜੇ ਚੌਪਾਲ ਦਾ ਹਿੱਸਾ ਬਨਣ ਲਈ ਭਾਰਤ ਪੁੱਜੀ।

ਲੇਨਾ ਜੋਹਨਸਨ ਭਾਰਤ ਪੁੱਜੀ
ਲੇਨਾ ਜੋਹਨਸਨ ਨਾਲ ਪੱਤਰਕਾਰ ਤੇ ਸੰਚਾਰ ਮਾਹਰ ਲਿੰਡੀ ਬੋਥਾ ਤੇ ਐਲੀਡਾ ਥਿਏਰੀ ਵੀ ਕੇ.ਜੇ ਚੌਪਾਲ `ਚ ਸ਼ਾਮਲ ਹੋਏ।

ਲੇਨਾ ਜੋਹਨਸਨ ਸਮੇਤ ਲਿੰਡੀ ਬੋਥਾ ਤੇ ਐਲੀਡਾ ਥਿਏਰੀ ਦਾ ਸਵਾਗਤ ਕੀਤਾ ਗਿਆ।
ਕ੍ਰਿਸ਼ੀ ਜਾਗਰਣ ਦੇ ਸੰਸਥਾਪਕ ਐਮ.ਸੀ.ਡੋਮਿਨਿਕ ਤੇ ਉਨ੍ਹਾਂ ਦੀ ਪੂਰੀ ਟੀਮ ਵੱਲੋਂ ਲੇਨਾ ਜੋਹਨਸਨ ਸਮੇਤ ਲਿੰਡੀ ਬੋਥਾ ਤੇ ਐਲੀਡਾ ਥਿਏਰੀ ਦਾ ਭਾਰਤੀ ਤਰੀਕੇ ਨਾਲ ਸਵਾਗਤ ਕੀਤਾ ਗਿਆ।

ਕ੍ਰਿਸ਼ੀ ਜਾਗਰਣ ਆਫ਼ਿਸ ਦਾ ਦੌਰਾ
ਕ੍ਰਿਸ਼ੀ ਜਾਗਰਣ ਆਫ਼ਿਸ ਦਾ ਦੌਰਾ ਕਰਦਿਆਂ ਲੇਨਾ ਜੋਹਨਸਨ, ਲਿੰਡੀ ਬੋਥਾ ਤੇ ਐਲੀਡਾ ਥਿਏਰੀ ਨੇ ਕੇ.ਜੇ ਟੀਮ ਨਾਲ ਗੱਲਾਂ ਕੀਤੀਆਂ।

ਕ੍ਰਿਸ਼ੀ ਜਾਗਰਣ ਟੀਮ ਵੱਲੋਂ ਸੱਭਿਆਚਾਰਕ ਪ੍ਰੋਗਰਾਮ
ਇਸ ਮੌਕੇ ਕ੍ਰਿਸ਼ੀ ਜਾਗਰਣ ਟੀਮ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਗਿਆ। ਜਿਸ ਵਿੱਚ ਦੇਸ਼ ਦੇ ਵੱਖ-ਵੱਖ ਸੱਭਿਆਚਾਰਕ ਰੰਗ ਦੇਖਣ ਨੂੰ ਮਿਲੇ।

ਕ੍ਰਿਸ਼ੀ ਜਾਗਰਣ ਟੀਮ ਵੱਲੋਂ ਸੱਭਿਆਚਾਰਕ ਪ੍ਰੋਗਰਾਮ
ਇਹ ਵੀ ਪੜ੍ਹੋ : ਪੰਜਾਬ 'ਚ ਪਰਾਲੀ ਲਈ ਪਾਇਲਟ ਪ੍ਰੋਜੈਕਟ, 5000 ਏਕੜ ਰਕਬੇ 'ਚ ਹੋਵੇਗਾ ਸਪਰੇਅ

ਲੇਨਾ ਜੋਹਨਸਨ ਨੇ ਆਪਣੇ ਵਿਚਾਰ ਕ੍ਰਿਸ਼ੀ ਜਾਗਰਣ ਦੀ ਟੀਮ ਨਾਲ ਸਾਂਝੇ ਕੀਤੇ
ਲੇਨਾ ਜੋਹਨਸਨ ਨੇ ਆਪਣੇ ਇਸ ਭਾਰਤ ਫੇਰੀ ਦਾ ਅਨੁਭਵ ਤੇ ਕੁਝ ਮਹੱਤਵਪੂਰਨ ਵਿਸ਼ਿਆਂ `ਤੇ ਆਪਣੇ ਵਿਚਾਰ ਕ੍ਰਿਸ਼ੀ ਜਾਗਰਣ ਦੀ ਟੀਮ ਨਾਲ ਸਾਂਝੇ ਕੀਤੇ। ਉਨ੍ਹਾਂ ਨੇ ਕ੍ਰਿਸ਼ੀ ਜਾਗਰਣ ਨੂੰ ਆਈ.ਐਫ.ਏ.ਜੇ ਦੀ ਮੈਂਬਰਸ਼ਿਪ ਦਵਾਉਣ ਦੀ ਵੀ ਗੱਲ ਕੀਤੀ। ਇਸਦੇ ਨਾਲ ਹੀ ਉਨ੍ਹਾਂ ਨੇ ਕ੍ਰਿਸ਼ੀ ਜਾਗਰਣ ਨੂੰ ਭਵਿੱਖ `ਚ ਸਫਲਤਾ ਦੀਆਂ ਬੁਲੰਦੀਆਂ ’ਤੇ ਪਹੁੰਚਣ ਲਈ ਸ਼ੁਭਕਾਮਨਾਵਾਂ ਦਿੱਤੀਆਂ।
Summary in English: IFAJ President Lena Johansson today at KJ Chaupal